Join WhatsApp

Join Now

Punjab News: 12 ਫਰਵਰੀ ਨੂੰ ਦੇਸ਼-ਵਿਆਪੀ ਹੜਤਾਲ; ਵਿਉਂਤਬੰਦੀ ਲਈ ਭਰਾਤਰੀ ਜਥੇਬੰਦੀਆਂ ਦੀ ਹੋਈ ਵੱਡੀ ਮੀਟਿੰਗ

On: February 10, 2026 10:04 PM

 

12 ਫਰਵਰੀ ਦੀ ਭਾਰਤ ਪੱਧਰੀ ਹੜਤਾਲ ਦੀਆਂ ਤਿਆਰੀਆਂ ਜ਼ੋਰਾਂ ਤੇ, ਮੋਹਾਲੀ ਜ਼ਿਲ੍ਹੇ ਵਿੱਚ ਤਿੰਨ ਥਾਵਾਂ ਤੇ ਹੋਣਗੇ ਵੱਡੇ ਪ੍ਰੋਗਰਾਮ

ਵਿਉਂਤਬੰਦੀ ਵਾਸਤੇ ਕਿਸਾਨ, ਮੁਲਾਜ਼ਮ, ਮਜ਼ਦੂਰ ਅਤੇ ਹੋਰ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ

ਮੋਹਾਲੀ 10 ਫਰਵਰੀ – ਕੇਂਦਰ ਸਰਕਾਰ ਦੀਆਂ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ, 12 ਫਰਵਰੀ ਦੀ ਭਾਰਤ ਪੱਧਰੀ ਹੜਤਾਲ ਲਈ ਮੁਹਾਲੀ ਜਿਲੇ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਇਸ ਸਬੰਧੀ ਅੱਜ ਕਿਸਾਨ ਮੁਲਾਜ਼ਮ ਮਜ਼ਦੂਰ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਬਿਜਲੀ ਬੋਰਡ ਦੇ ਫੇਸ ਵਨ ਵਾਲੇ ਦਫਤਰ ਵਿਖੇ ਹੋਈ।

ਜਿਸ ਵਿੱਚ ਜ਼ਿਲ੍ਹੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਮੋਹਾਲੀ ਜਿਲ੍ਹੇ ਵਿੱਚ ਤਿੰਨ ਥਾਵਾਂ ਤੇ ਵੱਡੇ ਇਕੱਠ ਕਰਕੇ ਦੀ ਜੇਕਰ ਰਦੀਆਂ ਨੀਤੀਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਜਾਵੇਗੀ।

ਇੱਕ ਇਕੱਠ ਲਾਲੜੂ ਵਿਖੇ ਬਿਜਲੀ ਬੋਰਡ ਦੇ ਡਿਵੀਜ਼ਨ ਦਫਤਰ ਵਿਖੇ ਕੀਤਾ ਜਾਵੇਗਾ। ਇੱਥੇ ਲਾਲੜੂ ਅਤੇ ਡੇਰਾਬਸੀ ਦੇ ਮਜ਼ਦੂਰ ਮੁਲਾਜ਼ਮ ਇਕੱਠੇ ਹੋਣਗੇ ਅਤੇ ਦੁਪਹਿਰ ਨੂੰ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਮਾਰਚ ਕਰਨਗੇ।

ਦੂਜਾ ਇਕੱਠ ਜ਼ੀਰਕਪੁਰ ਵਿਖੇ ਬਿਜਲੀ ਬੋਰਡ ਦੀ ਸਬ ਡਿਵੀਜ਼ਨ ਵਿਖੇ ਕੀਤਾ ਜਾਵੇਗਾ ਅਤੇ ਦੁਪਹਿਰ 2 ਵਜੇ ਪਟਿਆਲਾ ਚੌਂਕ ਤੱਕ ਮਾਰਚ ਕੀਤਾ ਜਾਵੇਗਾ।

ਤੀਸਰਾ ਮੁੱਖ ਇਕੱਠ ਦੇ ਬਿਜਲੀ ਦਫਤਰ ਵਿਖੇ ਕੀਤਾ ਜਾਵੇਗਾ। ਇੱਥੇ ਸਾਰੀਆਂ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਹੜਤਾਲ ਕਰਨ ਉਪਰੰਤ ਇਕੱਠੇ ਹੋ ਕੇ ਤੱਕ ਰੋਸ ਮਾਰਚ ਕਰਨਗੇ। ਇਹਨਾਂ ਸਾਰੀਆਂ ਥਾਵਾਂ ਤੇ ਇਹ ਪ੍ਰੋਗਰਾਮ 10 ਵਜੇ ਸ਼ੁਰੂ ਹੋ ਜਾਣਗੇ ਅਤੇ ਬਾਅਦ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੁਤਲੇ ਵੀ ਫੂਕੇ ਜਾਣਗੇ।

ਅੱਜ ਦੀ ਮੀਟਿੰਗ ਵਿੱਚ ਅੰਗਰੇਜ਼ ਸਿੰਘ ਭਦੌੜ, ਜਗਜੀਤ ਸਿੰਘ ਕਰਾਲਾ, ਸੁਰਿੰਦਰ ਪਾਲ ਸਿੰਘ ਲਾਹੌਰੀਆ, ਲੱਖਾ ਸਿੰਘ, ਪ੍ਰਦੀਪ ਮੁਸਾਹਿਬ, ਗੁਰਬਖਸ਼ ਸਿੰਘ, ਰਜਿੰਦਰ ਕੁਮਾਰ, ਮੋਹਨ ਸਿੰਘ ਗਿੱਲ, ਹਰਵਿੰਦਰ ਸਿੰਘ ਗਿੱਲ, ਏਕਮ ਸਿੰਘ ਸਿੱਧੂ, ਜੋਰਾਵਰ ਸਿੰਘ, ਅਮਨਿੰਦਰ ਸਿੰਘ, ਬਲਵਿੰਦਰ ਕੁਮਾਰ ਜਤਿੰਦਰ ਸਿੰਘ ਅਤੇ ਗੁਰਮੀਤ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।

ਇਸ ਤੋਂ ਇਲਾਵਾ ਪਿੰਡਾਂ ਵਿੱਚ ਮੀਟਿੰਗਾਂ ਦਾ ਸਿਲਸਿਲਾ ਵੀ ਜਾਰੀ ਹੈ। ਬੀਤੇ ਕੱਲ੍ਹ ਸੋਏ ਮਾਜਰਾ ਪਿੰਡ ਵਿਖੇ ਹੜਤਾਲ ਦੀ ਤਿਆਰੀ ਲਈ ਪਿੰਡ ਵਾਸੀਆਂ ਦੀ ਮੀਟਿੰਗ ਕਰਵਾਈ ਗਈ, ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਦੀਪ ਮੁਸਾਹਿਬ, ਟੀਐਸਯੂ ਤੋਂ ਲੱਖਾ ਸਿੰਘ, ਏਕਮ ਸਿੰਘ ਸਿੱਧੂ ਅਤੇ ਹੋਰ ਆਗੂਆਂ ਨੇ ਇਕੱਠੇ ਹੋ ਕੇ ਨਿੱਜੀਕਰਨ ਦੀਆਂ ਨੀਤੀਆਂ ਦੇ ਖਿਲਾਫ ਲੋਕਾਂ ਨੂੰ ਸਮਝਾਇਆ ਅਤੇ 12 ਫਰਵਰੀ ਦੇ ਐਕਸ਼ਨ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਪ੍ਰੇਰਿਆ।

ਅੱਜ ਸਵੇਰ ਵੇਲੇ ਬਿਜਲੀ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ 12 ਫਰਵਰੀ ਦੀ ਹੜਤਾਲ ਦੀ ਤਿਆਰੀ ਕਰਨ ਲਈ ਵੱਡੀ ਮੀਟਿੰਗ ਕੀਤੀ, ਜਿਸ ਵਿੱਚ ਹੜਤਾਲ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ।

 

Leave a Comment