Join WhatsApp

Join Now

Punjab School Fee Refund: ਪੰਜਾਬ ਦੇ 7800 ਪ੍ਰਾਈਵੇਟ ਸਕੂਲਾਂ ਨੂੰ CM ਮਾਨ ਦਾ ਅਲਟੀਮੇਟਮ; ਵਧਾਈ ਫ਼ੀਸ ਮਾਪਿਆਂ ਨੂੰ ਦਿਓ ਵਾਪਸ

On: July 13, 2026 3:32 PM

 

Punjab School Fee Refund: ਪੰਜਾਬ ਦੇ 7800 ਪ੍ਰਾਈਵੇਟ ਸਕੂਲਾਂ ਨੂੰ CM ਮਾਨ ਦਾ ਅਲਟੀਮੇਟਮ; ਵਧਾਈ ਫ਼ੀਸ ਮਾਪਿਆਂ ਨੂੰ ਦਿਓ ਵਾਪਸ

ਪ੍ਰਾਈਵੇਟ ਸਕੂਲਾਂ ਦੀ ਲੁੱਟ ‘ਤੇ CM ਭਗਵੰਤ ਮਾਨ ਦਾ ਵੱਡਾ ਐਕਸ਼ਨ; 7800 ਸਕੂਲਾਂ ਨੂੰ 10 ਦਿਨਾਂ ‘ਚ 3 ਸਾਲਾਂ ਦਾ ਰਿਕਾਰਡ ਦੇਣ ਦੇ ਹੁਕਮ, ਫੀਸਾਂ ਹੋਣਗੀਆਂ ਵਾਪਸ

ਚੰਡੀਗੜ੍ਹ, 13 ਜੁਲਾਈ 2026- (Punjab School Fee Refund) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਪ੍ਰੈਸ ਕਾਨਫ਼ਰੰਸ ਦੌਰਾਨ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾ ਰਹੀ ਕਥਿਤ ਲੁੱਟ ਨੂੰ ਰੋਕਣ ਲਈ ਇੱਕ ਬਹੁਤ ਹੀ ਵੱਡਾ ਅਤੇ ਇਤਿਹਾਸਕ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਹੈ ਕਿ ਪੰਜਾਬ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ, ਜਿਹੜਾ ਪ੍ਰਾਈਵੇਟ ਸਕੂਲਾਂ ਵੱਲੋਂ ਨਿਯਮਾਂ ਦੇ ਉਲਟ ਵਸੂਲੀਆਂ ਗਈਆਂ ਫੀਸਾਂ ਨੂੰ ਮਾਪਿਆਂ ਨੂੰ ਵਾਪਸ ਕਰਵਾਏਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਪ੍ਰਾਈਵੇਟ ਸਕੂਲਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਅਲਟੀਮੇਟਮ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲਗਭਗ 7,800 ਪ੍ਰਾਈਵੇਟ ਸਕੂਲਾਂ ਨੂੰ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਆਪਣੇ ਪਿਛਲੇ ਤਿੰਨ ਸਾਲਾਂ ਦਾ ਪੂਰਾ ਰਿਕਾਰਡ ਸਰਕਾਰ ਨੂੰ ਸੌਂਪਣਾ ਹੋਵੇਗਾ। ਇਸ ਰਿਕਾਰਡ ਵਿੱਚ ਸਕੂਲਾਂ ਨੂੰ ਇਹ ਸਪੱਸ਼ਟ ਕਰਨਾ ਪਵੇਗਾ ਕਿ ਉਨ੍ਹਾਂ ਨੇ ਪਿਛਲੇ 3 ਸਾਲਾਂ ਦੌਰਾਨ ਕਿਸ ਹਿਸਾਬ ਨਾਲ ਅਤੇ ਕਿੰਨੀ ਫੀਸ ਵਧਾਈ ਹੈ।

ਮੁੱਖ ਮੰਤਰੀ ਨੇ ਦ੍ਰਿੜਤਾ ਨਾਲ ਕਿਹਾ, “ਕਿਸੇ ਦੀ ਰਿਕਾਰਡ ਦੇਣ ਤੋਂ ਨਾਂਹ ਕਰਨ ਜਾਂ ਐਫੀਲੀਏਸ਼ਨ ਰੱਦ ਕਰਵਾਉਣ ਦੀ ਹਿੰਮਤ ਨਹੀਂ ਪਊਗੀ, ਸਾਰਿਆਂ ਨੂੰ ਹਿਸਾਬ ਦੇਣਾ ਪਊਗਾ।” ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕਿਸੇ ਸਕੂਲ ਦੀ ਮਾਨਤਾ (Affiliation) ਰੱਦ ਹੁੰਦੀ ਹੈ ਤਾਂ ਬੱਚਿਆਂ ਦਾ ਕੀ ਬਣੇਗਾ? ਤਾਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਕਿ ਇਹ ਬਹੁਤ ਅੱਗੇ ਦਾ ਕਲਪਨਾਤਮਕ (Hypothetical) ਸਵਾਲ ਹੈ, ਪਰ ਜੇਕਰ ਅਜਿਹੀ ਨੌਬਤ ਆਉਂਦੀ ਵੀ ਹੈ ਤਾਂ ਸਰਕਾਰ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਦਾ ਪੂਰਾ ਪ੍ਰਬੰਧ ਕਰੇਗੀ। ਅਸੀਂ ਕਿਸੇ ਵੀ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਛੱਡਾਂਗੇ।

ਮੁੱਖ ਮੰਤਰੀ ਨੇ ਭਰੋਸਾ ਜਤਾਇਆ ਕਿ ਜਾਂਚ ਤੋਂ ਬਾਅਦ ਬਹੁਤ ਸਾਰੇ ਸਕੂਲਾਂ ਨੂੰ ਨਿਯਮਾਂ ਤੋਂ ਵੱਧ ਵਸੂਲੀ ਗਈ ਫੀਸ ਮਾਪਿਆਂ ਨੂੰ ਵਾਪਸ ਕਰਨੀ ਪਵੇਗੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਕਈ ਸਕੂਲ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਖੁਦ ਹੀ ਫੀਸ ਵਾਪਸ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦੇਣਗੇ। ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਪੰਜਾਬ ਦੇ ਲੱਖਾਂ ਮਾਪਿਆਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ।

 

1 thought on “Punjab School Fee Refund: ਪੰਜਾਬ ਦੇ 7800 ਪ੍ਰਾਈਵੇਟ ਸਕੂਲਾਂ ਨੂੰ CM ਮਾਨ ਦਾ ਅਲਟੀਮੇਟਮ; ਵਧਾਈ ਫ਼ੀਸ ਮਾਪਿਆਂ ਨੂੰ ਦਿਓ ਵਾਪਸ”

  1. Satate punjab Distt Ferozepur Dass and brown world school 4000/4500 monthly fees
    Student name mankirat Singh Bhullar

    Reply

Leave a Comment