Punjab Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਮੀਂਹ… ਗੜ੍ਹੇਮਾਰੀ ਦੀ ਵੀ ਸੰਭਾਵਨਾ

 

Punjab Weather Update: ਅਗਲੇ ਕੁੱਝ ਘੰਟਿਆਂ ਦੌਰਾਨ ਪੰਜਾਬ ‘ਚ ਪਵੇਗਾ ਮੀਂਹ… ਗੜ੍ਹੇਮਾਰੀ ਦੀ ਵੀ ਸੰਭਾਵਨਾ

ਪੰਜਾਬ ‘ਚ ਅੱਗ ਵਰ੍ਹਾਉਂਦੀ ਗਰਮੀ ਦਰਮਿਆਨ ਚੱਲੀ ਤੇਜ਼ ਹਨੇਰੀ; ਮੌਸਮ ਵਿਭਾਗ ਵੱਲੋਂ ਝੱਖੜ, ਗੜੇਮਾਰੀ ਅਤੇ ਭਾਰੀ ਮੀਂਹ ਦਾ ‘ਅਲਰਟ’ ਜਾਰੀ

ਪੱਛਮੀ ਵਿਘਨ (Western Disturbance) ਦੇ ਸਰਗਰਮ ਹੋਣ ਨਾਲ ਬਦਲਿਆ ਮੌਸਮ; ਲੁਧਿਆਣਾ ਸਮੇਤ ਕਈ ਥਾਵਾਂ ‘ਤੇ ਚੱਲੀ ਤੇਜ਼ ਹਨੇਰੀ

ਆਉਣ ਵਾਲੇ 3 ਦਿਨਾਂ ‘ਚ 60 ਤੋਂ 70 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ; ਪ੍ਰੀ-ਮਾਨਸੂਨ ਦੀ ਭਾਰੀ ਬਾਰਸ਼ ਦੀ ਚੇਤਾਵਨੀ

ਪਾਰਾ 6 ਤੋਂ 8 ਡਿਗਰੀ ਤੱਕ ਡਿਗਣ ਦੀ ਉਮੀਦ; ਫਰੀਦਕੋਟ 46.1 ਡਿਗਰੀ ਨਾਲ ਰਿਹਾ ਸਭ ਤੋਂ ਗਰਮ

ਚੰਡੀਗੜ੍ਹ, 28 ਮਈ 2026-

ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਅਤੇ ਲੂ ਤੋਂ ਲੋਕਾਂ ਨੂੰ ਵੀਰਵਾਰ ਨੂੰ ਥੋੜ੍ਹੀ ਰਾਹਤ ਮਿਲੀ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਲੁਧਿਆਣਾ ਸਮੇਤ ਕਈ ਹੋਰ ਥਾਵਾਂ ‘ਤੇ ਤੇਜ਼ ਹਨੇਰੀ ਚੱਲੀ।

ਮੌਸਮ ਵਿਭਾਗ ਮੁਤਾਬਕ ਪੱਛਮੀ ਵਿਘਨ (Western Disturbance) ਦੇ ਸਰਗਰਮ ਹੋਣ ਕਾਰਨ ਮੌਸਮ ਦਾ ਮਿਜਾਜ਼ ਬਦਲ ਗਿਆ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਗਰਮੀ ਦੇ ਕਹਿਰ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ।

ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਹੁੰਮਸ ਅਤੇ ਤਪਸ਼ ਤੋਂ ਬਹੁਤ ਜਲਦ ਸੁਖਦ ਰਾਹਤ ਮਿਲੇਗੀ।

ਭਾਰੀ ਮੀਂਹ ਅਤੇ ਗੜੇਮਾਰੀ ਦਾ ਅਲਰਟ (Pre-Monsoon Alert)

ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ, ਆਉਣ ਵਾਲੇ ਤਿੰਨ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਝੱਖੜ/ਹਨੇਰੀ ਚੱਲ ਸਕਦੀ ਹੈ।

ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੜੇਮਾਰੀ ਅਤੇ ਪ੍ਰੀ-ਮਾਨਸੂਨ ਦੀ ਭਾਰੀ ਬਾਰਸ਼ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਬਦਲਾਅ ਸਦਕਾ ਪੰਜਾਬ ਦੇ ਤਾਪਮਾਨ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਵੱਡੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।

ਹਾਲਾਂਕਿ, ਵਿਭਾਗ ਨੇ ਇਹ ਵੀ ਦੱਸਿਆ ਕਿ ਵੀਰਵਾਰ ਨੂੰ ਕੁਝ ਸੀਮਤ ਸਥਾਨਾਂ ‘ਤੇ ਲੂ (Heat Wave) ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ।

May be an image of map and text that says "MHIFY संजाং नमললीम वन कंडीरा weather warnings for Punjab Date May 2026 पंजाच लिए जिलेवार गाँगग योत्ावानी Noter Waming ora trom08 0hours2 abe May India Scknces Motaskeciral IntnarnkckcalCort 一ト epartmer Chancgarh 15Taf AGRIt day Day 29 2026 Day 30 May 2026 Day 31 May 202 GUPDACTIT AMOTuAR Day -Jone 2026 AEOOT CAPURTONLA Legend Phenomenon Thunderstorm /lightning/ Gusty Winds(50-60 Winds kmph) hunderstorm /lightning/ SQUALL (70-80 KMPH UPTO 90KMPH)/ HEAVY RAIN Heat Wave Thundestorm/ lightning with Heavy No Warning कोई येतावनी नहीं Warning Level Be Updated निगरानी तेतावनी प्रेणी Be Prepared सवेत(तैयार Take Action वेतावकी(करवाई करे)"

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤਾਪਮਾਨ ਵਿੱਚ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਸੀ, ਜੋ ਕਿ ਆਮ ਨਾਲੋਂ 4.1 ਡਿਗਰੀ ਸੈਲਸੀਅਸ ਉੱਪਰ ਚੱਲ ਰਿਹਾ ਸੀ।

ਲੰਘੇ ਦਿਨ ਫਰੀਦਕੋਟ ਸਭ ਤੋਂ ਗਰਮ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 46.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ……..

ਪਟਿਆਲਾ: 44.8°C

ਅੰਮ੍ਰਿਤਸਰ: 44.1°C

ਲੁਧਿਆਣਾ / ਫਾਜ਼ਿਲਕਾ: 43.8°C

ਰੂਪਨਗਰ: 42.7°C

ਫਿਰੋਜ਼ਪੁਰ: 42.2°C

ਪਠਾਨਕੋਟ: 41.6°C

ਐਸ.ਬੀ.ਐਸ. ਨਗਰ: 41.5°C

ਹੁਸ਼ਿਆਰਪੁਰ: 41.3°C

ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ਵਿਖੇ 22 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਦਾ ਨਿਊਨਤਮ ਪਾਰਾ 26.7 ਡਿਗਰੀ, ਲੁਧਿਆਣਾ ਦਾ 25.8 ਡਿਗਰੀ, ਪਟਿਆਲਾ ਦਾ 25.3 ਡਿਗਰੀ, ਫਾਜ਼ਿਲਕਾ ਦਾ 25.0 ਡਿਗਰੀ, ਫਿਰੋਜ਼ਪੁਰ ਦਾ 23.5 ਡਿਗਰੀ, ਅੰਮ੍ਰਿਤਸਰ ਦਾ 23.1 ਡਿਗਰੀ ਅਤੇ ਪਠਾਨਕੋਟ ਦਾ ਘੱਟੋ-ਘੱਟ ਤਾਪਮਾਨ 22.6 ਡਿਗਰੀ ਸੈਲਸੀਅਸ ਰਿਹਾ।

ਆਉਣ ਵਾਲੇ ਦਿਨਾਂ ਵਿੱਚ ਮੀਂਹ ਅਤੇ ਹਨੇਰੀ ਕਾਰਨ ਲੋਕਾਂ ਨੂੰ ਹੁੰਮਸ ਅਤੇ ਤਪਸ਼ ਤੋਂ ਬਹੁਤ ਜਲਦ ਸੁਖਦ ਰਾਹਤ ਮਿਲੇਗੀ।