Saturday, April 27, 2024
No menu items!
HomeChandigarhTeacher recruitment: 2364 ਈਟੀਟੀ ਅਧਿਆਪਕ ਭਰਤੀ ਮਾਮਲਾ! ਭਗਵੰਤ ਮਾਨ ਸਰਕਾਰ ਨੇ ਹਾਈਕੋਰਟ...

Teacher recruitment: 2364 ਈਟੀਟੀ ਅਧਿਆਪਕ ਭਰਤੀ ਮਾਮਲਾ! ਭਗਵੰਤ ਮਾਨ ਸਰਕਾਰ ਨੇ ਹਾਈਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗਿਆ, ਨਹੀਂ ਕਰਵਾਈ ਜੁਆਈਨਿੰਗ

 

Teacher recruitment: ਪੰਜਾਬ ਸਰਕਾਰ ਨੇ ਛਿੱਕੇ ਟੰਗੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਹੁਕਮ, 8 ਹਫ਼ਤਿਆਂ ਤੋਂ ਬਾਅਦ ਵੀ ਨਹੀ ਕਰਵਾਇਆ ਈਟੀਟੀ 2364 ਅਧਿਆਪਕਾਂ ਨੂੰ ਜੁਆਇੰਨ

ਪੰਜਾਬ ਨੈੱਟਵਰਕ, ਬਠਿੰਡਾ/ਚੰਡੀਗੜ੍ਹ-

Teacher recruitment: ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਬਠਿੰਡਾ ਦੇ ਚਿਲਡਰਨ ਪਾਰਕ ਦੇ ਵਿੱਚ ਹੋਈ।

ਜਿਸ ਵਿੱਚ ਈਟੀਟੀ 2364 ਭਰਤੀ ਜੋਂ ਕਿ ਲਗਭਗ 3 ਸਾਲ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਡਬਲ ਬੈਂਚ) ਦੇ ਮੁੱਖ ਜੱਜ ਸ਼੍ਰੀਮਤੀ ਰਿਤੂ ਬਾਹਰੀ ਦੁਆਰਾ 19 ਦਸੰਬਰ 2023 ਨੂੰ ਬਹਾਲ ਕਰਦਿਆਂ ਪਹਿਲਾਂ ਜਾਰੀ ਅਧਿਸੂਚਨਾ (ਨੋਟੀਫਿਕੇਸ਼ਨ) ਅਨੁਸਾਰ ਭਰਤੀ ਡਾਇਰੈਕਟੋਰੇਟ ਨੂੰ 8 ਹਫਤਿਆਂ ਦਾ ਸਮਾਂ ਦਿੰਦਿਆਂ ਭਰਤੀ ਪ੍ਰਕਿਰਿਆ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ ਸਨ।

ਇਸ ਸਮੇਂ ਦੌਰਾਨ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦੀ ਬਜਾਏ ਭਰਤੀ ਡਾਇਰੈਕਟੋਰੇਟ ਵੱਲੋਂ ਕਲੈਰੀਫਿਕੇਸ਼ਨ ਦੇ ਨਾਮ ਤੇ ਅਤੇ ਸਮਾਂ ਵਧਾਉਣ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 14/02/24 ਨੂੰ 2 ਅਰਜੀਆਂ ਦਾਖਲ ਕੀਤੀਆਂ ਗਈਆਂ।

ਜਿੰਨਾਂ ਨੂੰ 15/03/2024 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (ਸਪੈਸ਼ਲ ਡਬਲ ਬੈਂਚ) ਵੱਲੋਂ ਖਾਰਜ ਕਰਦਿਆਂ ਵਿਭਾਗ ਨੂੰ ਫਿਰ ਤੋਂ 19/12/2023 ਵਾਲੇ ਆਦੇਸ਼ਾਂ ਰਾਹੀ ਨੋਟੀਫਿਕੇਸ਼ਨ ਅਨੁਸਾਰ ਭਰਤੀ ਪ੍ਰਕਿਰਿਆ ਪੂਰੀ ਕਰਨ ਦੇ ਆਦੇਸ਼ ਦਿੱਤੇ।

ਪ੍ਰੰਤੂ ਅੱਜ ਤੱਕ ਵੀ ਵਿਭਾਗ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਨਹੀ ਕੀਤੀ ਗਈ, ਜੋ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਬਣਦੀ ਹੈ। ਇਥੋਂ ਤੱਕ ਕਿ ਵਿਭਾਗ ਵੱਲੋਂ ਕੋਈ ਵੀ ਯੋਗ ਕਾਰਨ ਨਹੀਂ ਦੱਸਿਆ ਜਾ ਰਿਹਾ।

ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਸਕਰੂਟਨੀ ਕਰਵਾ ਚੁੱਕੇ ਉਮੀਦਵਾਰ ਪਹਿਲਾਂ ਹੀ 3 ਸਾਲਾਂ ਤੋਂ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

ਈਟੀਟੀ 2364 ਟੀਮ ਵੱਲੋ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਅਤੇ ਸਿੱਖਿਆ ਸੰਬੰਧਿਤ ਅਧਿਕਾਰੀਆਂ ਨੂੰ ਬੇਨਤੀ ਹੈ ਕੀ ਈਟੀਟੀ 2364 ਭਰਤੀ ਦੀਆਂ ਜੋਇਨਿੰਗ ਲਿਸਟਾਂ ਜਲਦੀ ਜਾਰੀ ਕੀਤੀਆਂ ਜਾਣ।

ਜੇਕਰ ਪੰਜਾਬ ਸਰਕਾਰ ਈਟੀਟੀ 2364 ਭਰਤੀ ਨੂੰ ਪੂਰਾ ਕਰਨ ਵਿੱਚ ਆਨਾਕਾਨੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਲੋਕ ਸਭਾ ਦੀਆਂ ਵੋਟਾਂ ਵਿੱਚ ਤਿਖਾ ਵਿਰੋਧ ਕੀਤਾ ਜਾਵੇਗਾ।

ਇਸ ਮੌਕੇ ਮਨਪ੍ਰੀਤ ਮਾਨਸਾ, ਹਰਜੀਤ ਬੁਡਲਾਡਾ, ਗੁਰਸੰਗਤ ਬੁਡਲਾਡਾ, ਗੁਰਜੀਵਨ ਮਾਨਸਾ, ਕਿਰਨ ਨਾਭਾ, ਵਰਿੰਦਰ ਸਰਹੰਦ, ਅੰਮ੍ਰਿਤ ਪਾਲ ਧੂਰੀ, ਜਸਵਿੰਦਰ ਮਾਛੀਵਾੜਾ ,ਗੁਰਸੇਵ ਸਲੇਮਗੜ੍ ਆਦਿ ਹਾਜਰ ਸਨ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments