ਕਾਂਗਰਸ ‘ਚ ਫਿਰ ਬਗਾਵਤੀ ਸੁਰ! ਹਾਈਕਮਾਂਡ ਦੇ ਫ਼ੈਸਲੇ ਨਾਲ ਨਰਾਜ਼ ਚੰਨੀ ਧੜਾ..! ਪੜ੍ਹੋ ਹੁਣ ਕਿੱਧਰੇ ਜਾਣਗੇ ਚੰਨੀ? 

On: ਜੁਲਾਈ 3, 2026 3:42 ਬਾਃ ਦੁਃ

 

ਕਾਂਗਰਸ ‘ਚ ਫਿਰ ਬਗਾਵਤੀ ਸੁਰ! ਹਾਈਕਮਾਂਡ ਦੇ ਫ਼ੈਸਲੇ ਨਾਲ ਨਰਾਜ਼ ਚੰਨੀ ਧੜਾ..! ਪੜ੍ਹੋ ਹੁਣ ਕਿੱਧਰੇ ਜਾਣਗੇ ਚੰਨੀ? 

ਲੋਕਾਂ ਦੀ ਆਵਾਜ਼ ਨਹੀਂ ਸੁਣੀ ਗਈ, ਹਾਈਕਮਾਂਡ ਕੋਲੋਂ ਸਮਾਂ ਲੈ ਕੇ ਫੈਸਲੇ ‘ਚ ਕੀਤਾ ਜਾਵੇ ਬਦਲਾਅ: ਬਾਜਵਾ ਨੇ ਚੰਨੀ ਨੂੰ ਕਿਹਾ…

2027 ਵਿੱਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਾਉਣ ਲਈ ਫੈਸਲਿਆਂ ‘ਤੇ ਮੁੜ ਵਿਚਾਰ ਕਰਨਾ ਜ਼ਰੂਰੀ

ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਰੱਖਦਿਆਂ 4 ਅਹਿਮ ਕਮੇਟੀਆਂ ਦਾ ਕੀਤਾ ਹੈ ਐਲਾਨ; ਚੰਨੀ ਬਣੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ

ਚੰਡੀਗੜ੍ਹ, 3 ਜੁਲਾਈ 2026-

ਪੰਜਾਬ ਕਾਂਗਰਸ ਵਿੱਚ ਤਾਇਨਾਤ ਕੀਤੀਆਂ ਗਈਆਂ ਨਵੀਆਂ ਕਮੇਟੀਆਂ ਅਤੇ ਅਹੁਦਿਆਂ ਦੇ ਐਲਾਨ ਤੋਂ ਬਾਅਦ ਪਾਰਟੀ ਦੇ ਅੰਦਰੂਨੀ ਮਤਭੇਦ ਇੱਕ ਵਾਰ ਫਿਰ ਸਤ੍ਹਾ ‘ਤੇ ਆ ਗਏ ਹਨ।

ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮ.ਪੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਧੜੇ ਦੀ ਚੱਲ ਰਹੀ ਨਰਾਜ਼ਗੀ ਦੇ ਚੱਲਦਿਆਂ ਅੱਜ ਚੰਨੀ ਦੀ ਮੋਰਿੰਡਾ ਸਥਿਤ ਰਿਹਾਇਸ਼ ਤੇ ਵੱਡਾ ਇਕੱਠ ਕੀਤਾ ਗਿਆ। ਇਕੱਠ ਵਿੱਚ ਚੰਨੀ ਨੂੰ ਅਗਲਾ ਫ਼ੈਸਲਾ ਲੈਣ ਦਾ ਅਧਿਕਾਰ ਦਿੱਤਾ ਗਿਆ ਅਤੇ ਨਾਲ ਹੀ ਕਿਹਾ ਗਿਆ ਕਿ, ਉਹ ਪਾਰਟੀ ਹਾਈਕਮਾਂਡ ਦੇ ਨਾਲ ਗੱਲਬਾਤ ਕਰਨ ਤਾਂ ਜੋ ਪੰਜਾਬ ਦੇ ਅੰਦਰ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਜਾ ਸਕੇ।

ਪਰ, ਕਾਂਗਰਸ ਦੀ 2027 ਵਿੱਚ ਸਰਕਾਰ ਤਾਂ ਹੀ ਬਣੇਗੀ, ਜੇਕਰ ਸਾਰੇ ਕਾਂਗਰਸੀ ਇਕੱਠੇ ਹੋਣਗੇ। ਧੜਿਆਂ ਵਿੱਚ ਵੰਡੀ ਕਾਂਗਰਸ ਨੂੰ ਨਿੱਤ ਨਵੇਂ ਝਗੜਿਆਂ ਨੇ ਐਹੋ ਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਜਿਸ ਨਾਲ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਨੂੰ ਫ਼ਾਇਦਾ ਮਿਲ ਰਿਹਾ ਹੈ। ਕਿਉਂਕਿ ਕਾਂਗਰਸ ਦੇ ਅੰਦਰੂਨੀ ਕਲੇਸ਼ ਕਾਰਨ ਪਾਰਟੀ ਦੇ ਉੱਭਰਦੇ ਆਗੂ ਪਾਰਟੀ ਤੋਂ ਕਿਨਾਰਾ ਕਰਕੇ ਦਲ-ਬਦਲੂ ਕਰ ਰਹੇ ਹਨ।

ਮੋਰਿੰਡਾ ਵਿਖੇ ਅੱਜ ਸੀਨੀਅਰ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਰਟੀ ਹਾਈਕਮਾਂਡ ਦੇ ਫ਼ੈਸਲੇ ‘ਤੇ ਸਵਾਲ ਖੜ੍ਹੇ ਕਰਦਿਆਂ ਇੱਕ ਬੇਹੱਦ ਵੱਡਾ ਅਤੇ ਸਿਆਸੀ ਹਲਚਲ ਪੈਦਾ ਕਰਨ ਵਾਲਾ ਬਿਆਨ ਜਾਰੀ ਕੀਤਾ ਹੈ। ਬਾਜਵਾ ਨੇ ਦਾਅਵਾ ਕੀਤਾ ਹੈ ਕਿ ਹਾਈਕਮਾਂਡ ਦੇ ਮੌਜੂਦਾ ਫ਼ੈਸਲੇ ਕਾਰਨ ਕਾਂਗਰਸ ਦੇ ਜ਼ਮੀਨੀ ਵਰਕਰਾਂ ਵਿੱਚ ਭਾਰੀ ਨਰਾਜ਼ਗੀ ਪਾਈ ਜਾ ਰਹੀ ਹੈ ਕਿਉਂਕਿ ਇਸ ਫੈਸਲੇ ਵਿੱਚ ਲੋਕਾਂ ਦੀ ਅਵਾਜ਼ ਨੂੰ ਅਣਦੇਖਿਆ ਕੀਤਾ ਗਿਆ ਹੈ।

ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪਾਰਟੀ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ, ਤਾਂ ਇਸ ਫ਼ੈਸਲੇ ਵਿੱਚ ਬਦਲਾਅ ਕਰਨਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਆਗੂਆਂ ਨੂੰ ਕਿਹਾ ਕਿ ਉਹ ਹਾਈਕਮਾਂਡ ਕੋਲੋਂ ਸਮਾਂ (ਟਾਈਮ) ਲੈਣ ਅਤੇ ਇਸ ਮੁੱਦੇ ‘ਤੇ ਮੁੜ ਤੋਂ ਲੀਡਰਸ਼ਿਪ ਨਾਲ ਗੱਲਬਾਤ ਕਰਕੇ ਫ਼ੈਸਲੇ ਨੂੰ ਬਦਲਵਾਉਣ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਚੰਨੀ ਨੂੰ ਪਾਰਟੀ ਦੇ ਅੰਦਰ ਕੋਈ ਵੀ ਵੱਡਾ ਫ਼ੈਸਲਾ ਲੈਣ ਦਾ ਪੂਰਾ ਅਧਿਕਾਰ ਮਿਲਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਲ ਇੰਡੀਆ ਕਾਂਗਰਸ ਕਮੇਟੀ (AICC) ਨੇ ਲੰਮੀ ਉਡੀਕ ਮਗਰੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚਾਰ ਪ੍ਰਮੁੱਖ ਕਮੇਟੀਆਂ ਦਾ ਐਲਾਨ ਕੀਤਾ ਹੈ। ਇਸ ਨਵੀਂ ਸੂਚੀ ਵਿੱਚ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਿੱਚ ਬਿਨਾਂ ਕੋਈ ਫੇਰਬਦਲ ਕੀਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਕੁਰਸੀ ਬਚਾਉਣ ਵਿੱਚ ਕਾਮਯਾਬ ਰਹੇ ਹਨ। ਪ੍ਰਤਾਪ ਸਿੰਘ ਬਾਜਵਾ ਨੂੰ ਸੀ.ਐਲ.ਪੀ. (CLP) ਲੀਡਰ ਦੇ ਅਹੁਦੇ ‘ਤੇ ਬਕਰਾਰ ਰੱਖਿਆ ਗਿਆ ਹੈ।

ਇਸ ਦੇ ਨਾਲ ਹੀ ਸਭ ਤੋਂ ਅਹਿਮ ਮੰਨੀ ਜਾਣ ਵਾਲੀ ਚੋਣ ਪ੍ਰਚਾਰ ਕਮੇਟੀ (Campaigning Committee) ਦੀ ਵਾਗਡੋਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੌਂਪਦਿਆਂ ਉਨ੍ਹਾਂ ਨੂੰ ਚੇਅਰਮੈਨ ਲਗਾਇਆ ਗਿਆ ਹੈ। ਪਾਰਟੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਰਾਜਾ ਵੜਿੰਗ ਦੇ ਨਾਲ ਤਿੰਨ ਵਰਕਿੰਗ ਪ੍ਰਧਾਨਾਂ ਦੀ ਵੀ ਨਿਯੁਕਤੀ ਕੀਤੀ ਹੈ, ਜਿਨ੍ਹਾਂ ਵਿੱਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ ਅਤੇ ਸੰਗਤ ਸਿੰਘ ਗਿਲਜ਼ੀਆ ਦੇ ਨਾਮ ਸ਼ਾਮਲ ਹਨ। ਪਰ ਇਸ ਫੈਸਲੇ ਦੇ ਤੁਰੰਤ ਬਾਅਦ ਹੁਣ ਚੰਨੀ ਧੜੇ ਦੇ ਤੇਵਰਾਂ ਨੇ ਪਾਰਟੀ ਅੰਦਰ ਨਵੀਂ ਚਰਚਾ ਛੇੜ ਦਿੱਤੀ ਹੈ।

 

Join WhatsApp

Join Now

More

ਪੰਜਾਬ ਦੇ ਕਿਸਾਨਾਂ ਦਾ ਉਜਾੜਾ ਅਤੇ ਖੇਤ ਖ਼ਤਰੇ ‘ਚ? ਜ਼ਮੀਨਾਂ ਦੇ ਕਿੱਲ੍ਹੇ ਲੈ ਕੇ ਕਿਸਾਨਾਂ ਨੂੰ ਦੇਣਗੇ ਪਲਾਟ! ਮਾਨ ਸਰਕਾਰ ਦੀ ਇਹ ਹੈ Land Pooling Policy ਦੀ ਅਸਲੀਅਤ!

World Breaking: ਬੱਸ ਨਾਲ ਵਾਪਰਿਆ ਵੱਡਾ ਹਾਦਸਾ; 40 ਸਵਾਰੀਆਂ ਦੀ ਮੌਤ

Punjab ‘ਚ ਦਿਲ ਦਹਿਲਾਉਣ ਵਾਲਾ ਕਾਂਡ: ਵਿਧਵਾ ਮਾਂ ਨੇ 3 ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਕੀਤੀ ਖ਼ੁਦਕੁਸ਼ੀ

ਰੈਗੂਲਰ ਪੜ੍ਹਾਈ ਬੰਦ? ਹੁਣ ਪੰਜਾਬ ਦੇ ਸਰਕਾਰੀ ਸਕੂਲ ਬਣੇ ਨਸ਼ਿਆਂ ਵਿਰੁੱਧ ਮੁਹਿੰਮ ਦਾ ਮੋਰਚਾ! ਹਜ਼ਾਰਾਂ ਅਧਿਆਪਕਾਂ ਦੀਆਂ ਲਾਈਆਂ ਡਿਊਟੀਆਂ!

ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਬਾਰੇ ਲਿਆ ਵੱਡਾ ਫ਼ੈਸਲਾ! ਪੜ੍ਹੋ ਪੂਰੀ ਖ਼ਬਰ

Punjab IAS Transfer! ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ; ਕ੍ਰਿਸ਼ਨ ਕੁਮਾਰ ਤੋਂ ਵਾਪਸ ਲਿਆ ਗ੍ਰਹਿ ਵਿਭਾਗ ਦਾ ਚਾਰਜ; 2 IAS ਅਫ਼ਸਰਾਂ ਨੂੰ ਮਿਲੀ ਅਹਿਮ ਜ਼ਿੰਮੇਵਾਰੀ

Leave a Comment