Join WhatsApp

Join Now

ਰੋਟਰੀ ਕਲੱਬ ਆਸਥਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ ਅਤੇ ਸਟੇਸ਼ਨਰੀ

On: October 31, 2026 8:36 PM

 

ਰੋਟਰੀ ਕਲੱਬ ਆਸਥਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਨ ਸਕੂਲਾਂ ‘ਚ ਵਿਦਿਆਰਥੀਆਂ ਨੂੰ ਵੰਡੀਆਂ ਕਾਪੀਆਂ ਅਤੇ ਸਟੇਸ਼ਨਰੀ

ਬੱਚਿਆਂ ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੀ ਜੀਵਨੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਬਾਰੇ ਦੱਸਿਆ

ਅੰਮ੍ਰਿਤਸਰ, 31 ਅਕਤੂਬਰ 2026: ਰੋਟਰੀ ਕਲੱਬ ਆਸਥਾ ਨੇ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਿਤ ਵਿਸ਼ੇਸ਼ ਪ੍ਰੋਜੈਕਟ ਤਹਿਤ ਸ਼ਨੀਵਾਰ ਨੂੰ ਜ਼ਿਲ੍ਹੇ ਦੇ ਤਿੰਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਕਾਪੀਆਂ ਅਤੇ ਸ਼ਟੇਸ਼ਨਰੀ ਵੰਡੀ। ਸ਼ਹੀਦ ਢੀਂਗਰਾ ਦੀ ਤਸਵੀਰ ਨਾਲ ਸਜੀਆਂ ਨੋਟਬੁੱਕਾਂ ਵੰਡਦੇ ਹੋਏ ਬੱਚਿਆਂ ਨੂੰ ਸ਼ਹੀਦ ਦੀ ਜੀਵਨੀ ਅਤੇ ਦੇਸ਼ ਲਈ ਦਿੱਤੀ ਕੁਰਬਾਨੀ ਦਾ ਇਤਿਹਾਸ ਦੱਸਿਆ।

ਕਲੱਬ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਸਕੱਤਰ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਪ੍ਰੋਜੈਕਟ ਚੇਅਰਮੈਨ ਬਲਦੇਵ ਸਿੰਘ ਸੰਧੂ ਟੀਮ ਸਮੇਤ ਮੱਲੂਨੰਗਲ, ਲੋਹਰਕਾ ਕਲਾਂ ਅਤੇ ਅਦਲੀਵਾਲ ਦੇ ਸਰਕਾਰੀ ਸਕੂਲਾਂ ਵਿੱਚ ਪਹੁੰਚੇ। ਸਕੂਲ ਮੁਖੀਆਂ ਮੈਡਮ ਸੁਨੀਤਾ ਭਗਤ, ਮਨਬੀਰ ਕੌਰ ਅਤੇ ਮਨਪ੍ਰੀਤ ਸਿੰਘ ਨੇ ਕਲੱਬ ਦੀ ਟੀਮ ਦਾ ਸਕੂਲ ਪਹੁੰਚਣ ‘ਤੇ ਸਵਾਗਤ ਕੀਤਾ। ਇਹ ਜਾਣਕਾਰੀ ਕਲੱਬ ਦੇ ਬੁਲਾਰੇ ਅਸ਼ਵਨੀ ਅਵਸਥੀ ਅਤੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਰੋਟਰੀ ਕਲੱਬ ਆਸਥਾ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਸਿੱਖਿਆ ਅਤੇ ਸਿਹਤ ਖੇਤਰ ਵਿੱਚ ਵਿਸ਼ੇਸ਼ ਪ੍ਰੋਜੈਕਟ ਚਲਾ ਰਿਹਾ ਹੈ। ਕਲੱਬ ਇਸ ਸਮੇਂ ਸ਼ਹੀਦ ਮਦਨ ਲਾਲ ਢੀਂਗਰਾ ਨੂੰ ਸਮਰਪਿਤ ਪ੍ਰੋਜੈਕਟ ਚਲ ਰਿਹਾ ਹੈ। ਇਸ ਤੋਂ ਪਹਿਲਾਂ ਕਲੱਬ ਨੇ ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਪ੍ਰੋਜੈਕਟ ਚਲਾਏ।

ਇਸ ਤਰ੍ਹਾਂ ਦੇ ਪ੍ਰੋਜੈਕਟ ਚਲਾਉਣ ਵਿੱਚ ਕਲੱਬ ਦਾ ਮਕਸਦ ਬੱਚਿਆਂ ਨੂੰ ਦੇਸ਼ ਦੇ ਸ਼ਹੀਦਾਂ ਅਤੇ ਆਜ਼ਾਦੀ ਲਈ ਦਿੱਤੀ ਗਈ ਕੁਰਬਾਨੀ ਤੋਂ ਜਾਣੂ ਕਰਵਾਉਣਾ ਹੈ। ਤਾਂ ਜੋ ਬੱਚੇ ਸਕੂਲ ਸਮੇਂ ਦੌਰਾਨ ਸ਼ਹੀਦਾਂ ਦੀ ਜੀਵਨੀ ਤੋਂ ਪ੍ਰੇਰਿਤ ਹੋ ਕੇ ਚੰਗੇ ਨਾਗਰਿਕ ਬਣ ਕੇ ਦੇਸ਼ਭਗਤ ਅਤੇ ਨਸ਼ਾ-ਮੁਕਤ ਸਮਾਜ ਨਿਰਮਾਣ ਵਿੱਚ ਆਪਣਾ ਸਹਿਯੋਗ ਦੇ ਸਕਣ।

ਅਸ਼ਵਨੀ ਅਵਸਥੀ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਪ੍ਰੋਜੈਕਟ ਚੇਅਰਮੈਨ ਬਲਦੇਵ ਸਿੰਘ ਸੰਧੂ ਅੱਜ ਕਲੱਬ ਦੇ ਪ੍ਰਧਾਨ ਅਤੇ ਸਕੱਤਰ ਅਤੇ ਟੀਮ ਦੇ ਨਾਲ ਹਾਈ ਸਕੂਲ ਮੱਲੂਨੰਗਲ, ਮਿਡਲ ਸਕੂਲ ਲੋਹਰਕਾ ਕਲਾਂ ਅਤੇ ਹਾਈ ਸਕੂਲ ਅਦਲੀਵਾਲ ਪਹੁੰਚੇ। ਸਕੂਲ ਦੇ ਬੱਚਿਆਂ ਨੂੰ ਸ਼ਹੀਦ ਮਦਨ ਲਾਲ ਢੀਂਗਰਾ ਦੀ ਤਸਵੀਰ ਨਾਲ ਸਜੀਆਂ ਕਾਪੀਆਂ ਅਤੇ ਸ਼ਟੇਸ਼ਨਰੀ ਵੰਡੀ ਅਤੇ ਬੱਚਿਆਂ ਨੂੰ ਸ਼ਹੀਦ ਦੀ ਜੀਵਨੀ ਬਾਰੇ ਜਾਗਰੂਕ ਕੀਤਾ। ਬੱਚਿਆਂ ਨੂੰ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਆਜ਼ਾਦੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨ ਮਨਮੋਹਨ ਸਿੰਘ, ਡਾਕਟਰ ਗਗਨਦੀਪ ਸਿੰਘ, ਜਤਿੰਦਰ ਸਿੰਘ ਪੱਪੂ, ਅਮਨ ਸ਼ਰਮਾ ਅਤੇ ਹਰਦੇਸ ਦਵੇਸਰ ਵੀ ਮੌਜੂਦ ਸਨ।

 

Leave a Comment