TET Controversy! ਅਧਿਆਪਕਾਂ ਗੁੱਸਾ ਸਤਵੇਂ ਅਸਮਾਨ ‘ਤੇ; ਸਿੱਖਿਆ ਮੰਤਰੀ ਬੈਂਸ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਾੜਿਆ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

On: ਅਪ੍ਰੈਲ 7, 2026 6:04 ਬਾਃ ਦੁਃ

 

ਟੈੱਟ ਵਿਵਾਦ! ਅਧਿਆਪਕਾਂ ਗੁੱਸਾ ਸਤਵੇਂ ਅਸਮਾਨ ‘ਤੇ; ਸਿੱਖਿਆ ਮੰਤਰੀ ਬੈਂਸ ਦੀ ਵਾਅਦਾ ਖਿਲਾਫ਼ੀ ਵਿਰੁੱਧ ਸਾੜਿਆ ਸਰਕਾਰ ਦਾ ਪੁਤਲਾ ਸਾੜ ਕੇ ਕੀਤਾ ਪ੍ਰਦਰਸ਼ਨ

TET Controversy! ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਵਾਅਦਾ ਖਿਲਾਫੀ ਵਿਰੁੱਧ AAP ਸਰਕਾਰ ਦੀਆਂ ਅਰਥੀਆਂ ਫੂਕ ਕੇ ਟੈੱਟ ਦੇ ਖਿਲਾਫ ਅਧਿਆਪਕਾਂ ਨੇ ਕੀਤਾ ਰੋਸ ਪ੍ਰਦਰਸ਼ਨ

11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਦੇ ਘਰ ਤੱਕ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ

ਬਠਿੰਡਾ 07 ਅਪ੍ਰੈਲ 2026-

TET Controversy! ਲੰਬੇ ਸਮੇਂ ਤੋਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਉੱਪਰ ਜਬਰੀ ਟੈੱਟ ਦੀ ਸ਼ਰਤ ਦੇ ਖਿਲਾਫ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਪਾਉਣ ਅਤੇ ਵਿਧਾਨ ਸਭਾ ਵਿੱਚ ਇਸ ਦੇ ਖਿਲਾਫ ਮਤਾ ਨਾ ਲੈ ਕੇ ਆਉਣ ਦੇ ਖਿਲਾਫ ਬਠਿੰਡਾ ਵਿਖੇ ਸੰਘਰਸ਼ ਕਰ ਰਹੀਆਂ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਦੀ ਅਰਥੀ ਫੂਕ ਕੇ ਰੋਸ ਮੁਜਾਰਾ ਕੀਤਾ ਗਿਆ।

ਇਸ ਸਮੇਂ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਜਿਲਾ ਪ੍ਰਧਾਨ ਬਲਜਿੰਦਰ ਸਿੰਘ ,ਡੀਟੀਐਫ (ਵਿਕਰਮਦੇਵ) ਦੇ ਜਿਲਾ ਪ੍ਰਧਾਨ ਜਗਪਾਲ ,ਸਿੰਘ ਬੰਗੀ ਜੀ ਟੀ ਯੂ ਦੇ ਜਿਲਾ ਪ੍ਰਧਾਨ ਬਲਦੇਵ ਸਿੰਘ,ਬੀਐਡ ਅਧਿਆਪਕ ਫਰੰਟ ਬਠਿੰਡਾ ਦੇ ਆਗੂ ਰਾਜਵੀਰ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਧਿਆਪਕਾਂ ਵੱਲੋਂ ਟੀਈਟੀ ਦੀ ਜਬਰੀ ਥੋਪੀ ਗਈ ਸ਼ਰਤ ਦੇਖ ਖਿਲਾਫ ਕੀਤੇ ਜਾ ਰਹੇ ਸੰਘਰਸ਼ ਦੇ ਦਬਾਅ ਸਦਕਾ ਸਿੱਖਿਆ ਮੰਤਰੀ ਪੰਜਾਬ ਵੱਲੋਂ ਜਥੇਬੰਦੀਆਂ ਦੀਆਂ ਮੀਟਿੰਗਾਂ ਵਿੱਚ ਇਹ ਵਾਅਦਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਦੀ ਸਰਕਾਰ ਜਲਦ ਹੀ ਟੀ ਈ ਟੀ ਦੇ ਖਿਲਾਫ ਕੋਰਟ ਵਿੱਚ ਰਿਵਿਊ ਪਟੀਸ਼ਨ ਪਾਵੇਗੀ ਅਤੇ ਵਿਧਾਨ ਸਭਾ ਵਿੱਚ ਇਸ ਦੇ ਖਿਲਾਫ ਮਤਾ ਵੀ ਲੈ ਕੇ ਆਵੇਗੀ।

ਪ੍ਰੰਤੂ ਸਰਕਾਰ ਵੱਲੋਂ ਨਾ ਇਸ ਤੇ ਕੋਈ ਰਿਵਿਊ ਪਟੀਸ਼ਨ ਪਾਈ ਹੈ ਅਤੇ ਨਾ ਹੀ ਵਿਧਾਨ ਸਭਾ ਵਿੱਚ ਇਸ ਦੇ ਖਿਲਾਫ ਕੋਈ ਮਤਾ ਲਿਆਂਦਾ ਹੈ ਸਗੋਂ ਉਲਟਾ ਅਧਿਆਪਕਾਂ ਨੂੰ ਜਬਰੀ ਟੈੱਟ ਦਾ ਪੇਪਰ ਦੇਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਸਰਕਾਰ ਕੇਂਦਰ ਸਰਕਾਰ ਦੀਆਂ ਸਿੱਖਿਆ ਅਤੇ ਰੁਜ਼ਗਾਰ ਮਾਰੂ ਨੀਤੀਆਂ ਦੀ ਪਾਲਣਾ ਕਰਦੀ ਹੋਈ ਅਧਿਆਪਕਾਂ ਦੀ ਜਬਰੀ ਰਿਟਾਇਰਮੈਂਟ, ਪੋਸਟਾਂ ਦੀ ਛਾਂਗਾ ਛੰਗਾਈ, ਮਹਿਕਮੇ ਨੂੰ ਪ੍ਰਾਈਵੇਟ ਅਦਾਰਿਆਂ ਕੋਲ ਵੇਚਣ, ਨਵੀਂ ਸਿੱਖਿਆ ਨੀਤੀ 2020 ਨੂੰ ਜਬਰੀ ਥੋਪਣ ਜਿਹੇ ਫੈਸਲੇ ਲਿਆਉਣ ਲਈ ਤਹੂ ਹੋਈ ਪਈ ਹੈ।

ਸਰਕਾਰ ਦਾ ਰਵਈਆ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਅੱਖੋਂ ਪਰੋਖੇ ਕਰਦੇ ਹੋਏ ਕਾਰਪੋਰੇਟਾਂ ਦੇ ਪੱਖ ਵਿੱਚ ਭੁਗਤਣ ਵਾਲਾ ਹੈ। ਸਕੂਲਾਂ ਵਿੱਚ ਹਜ਼ਾਰਾਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਟੀਈਟੀ ਵਰਗੀ ਸ਼ਰਤ ਮੜ ਕੇ ਪ੍ਰਮੋਸ਼ਨਾਂ ਰੋਕੀਆਂ ਹੋਈਆਂ ਹਨ। ਮੁਲਾਜ਼ਮਾਂ ਦੀਆਂ ਪੁਰਾਣੀ ਪੈਨਸ਼ਨ ਬਹਾਲ ਕਰਨ ,ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ,ਕੇਂਦਰੀ ਪੇਅ ਸਕੇਲ਼ ਰੱਦ ਕਰਨ ,ਏਸੀਪੀ ਸਕੀਮ ਲਾਗੂ ਕਰਨ ਅਤੇ ਪੇਂਡੂ ਭੱਤੇ ਸਮੇਤ ਬੰਦ ਕੀਤੇ ਸਾਰੇ ਭੱਤਿਆਂ ਨੂੰ ਲਾਗੂ ਕਰਨ ਜਿਹੀਆਂ ਮੰਗਾਂ ਤੋਂ ਕਿਨਾਰਾ ਕੀਤਾ ਹੋਇਆ।

ਆਗੂਆਂ ਨੇ ਕਿਹਾ ਕਿ ਚੋਣਾਂ ਦੇ ਇਸ ਵਰ੍ਹੇ ਜੇਕਰ ਸਰਕਾਰ ਨੇ ਅਧਿਆਪਕਾਂ ਉੱਪਰ ਜਬਰੀ ਟੈਟ ਦੀ ਸ਼ਰਤ ਮੜ ਕੇ ਕਿਸੇ ਅਧਿਆਪਕ ਦੀ ਨੌਕਰੀ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਰਕਾਰ ਖਿਲਾਫ ਅਗਲੇ ਦਿਨੀ ਤਿੱਖੇ ਸੰਘਰਸ਼ ਕੀਤੇ ਜਾਣਗੇ । ਟੀ ਈ ਟੀ ਦੀ ਸ਼ਰਤ ਦੇ ਖਿਲਾਫ 11 ਅਪ੍ਰੈਲ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਜਿਸ ਵਿੱਚ ਜਿਲ੍ਹੇ ਵੱਲੋਂ ਵੱਡੀ ਗਿਣਤੀ ਅਧਿਆਪਕ ਸ਼ਾਮਿਲ ਹੋਣਗੇ ਅਤੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਿਲਾ ਸਕੱਤਰ ਜਸਵਿੰਦਰ ਸਿੰਘ, ਬੀ ਐੱਡ ਫ਼ਰੰਟ ਤੋਂ ਕਰਮਜੀਤ ਸਿੰਘ ਜਲਾਲ,ਕੁਲਵਿੰਦਰ ਸਿੰਘ ਵਿਰਕ,ਸੂਬਾ ਸਕੱਤਰ ਰੇਸ਼ਮ ਸਿੰਘ ਖੇਮੋਆਣਾ ਆਦਿ ਨੇ ਵੀ ਸੰਬੋਧਨ ਕੀਤਾ।

 

Join WhatsApp

Join Now

More

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ: ਸੁਖਜਿੰਦਰ ਰੰਧਾਵਾ

ਕਥਿਤ ਫੋਰੈਂਸਿਕ ਰਿਪੋਰਟ ਰਾਹੀਂ CM ਮਾਨ ਨੂੰ ਬਦਨਾਮ ਕਰਨ ਦੀ ਚਾਲ ਨਾਕਾਮ; ਜਥੇਦਾਰ ਅਕਾਲੀ ਦਲ ਦੇ ਸਿਆਸੀ ਮੋਹਰੇ ਵਜੋਂ ਕੰਮ ਨਾ ਕਰਨ- ਬਲਤੇਜ ਪੰਨੂ ਦਾ ਬਾਦਲਾਂ ‘ਤੇ ਵੱਡਾ ਹਮਲਾ

CM ਭਗਵੰਤ ਮਾਨ ‘ਪੰਥ ਵਿਰੋਧੀ’ ਕਰਾਰ! ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸਿਕ ਫ਼ੈਸਲਾ; ਕਿਹਾ- ਸਿੱਖ ਸੰਗਤ ਮੁੱਖ ਮੰਤਰੀ ਨੂੰ ਲਾਵੇ

ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਪੰਜਾਬ ਦੇ ਏਅਰਪੋਰਟ ਦਾ ਨਾਮ

ਗਰਮੀਆਂ ਦੀਆਂ ਛੁੱਟੀਆਂ ’ਚ ਲੈਕਚਰਾਰਾਂ ’ਤੇ ਗੈਰ-ਵਿਦਿਅਕ ਡਿਊਟੀਆਂ ਦਾ ਬੋਝ

ਡਿਫ਼ੈਂਸ ਬੰਨ੍ਹ ਦਾ ਮਸਲਾ ਗਰਮਾਇਆ: ਕਿਸਾਨਾਂ ਦੇ ਮੋਰਚੇ ‘ਚ ਪਹੁੰਚੇ ਸਾਬਕਾ ਮੰਤਰੀ ਜਿਆਣੀ; ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੀਟਿੰਗ ਦਾ ਦਿੱਤਾ ਭਰੋਸਾ

Leave a Comment