Join WhatsApp

Join Now

Weather Alert: ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ! ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ

On: ਜੁਲਾਈ 9, 2026 6:53 ਬਾਃ ਦੁਃ

 

Weather Alert: ਪੰਜਾਬ ‘ਚ ਮੌਨਸੂਨ ਦੀ ਦਸਤਕ, ਹੁੰਮਸ ਭਰੀ ਗਰਮੀ ਦੇ ਵਿਚਕਾਰ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਦਾ ‘ਯੈਲੋ ਅਲਰਟ’- 11 ਜੁਲਾਈ ਨੂੰ ਚੱਲਣਗੀਆਂ ਤੇਜ਼ ਹਵਾਵਾਂ

ਚੰਡੀਗੜ੍ਹ, 9 ਜੁਲਾਈ 2026-

Weather Alert: ਪੰਜਾਬ ਭਰ ਦੇ ਲੋਕਾਂ ਲਈ ਮੌਸਮ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਵਿੱਚ ਮੌਨਸੂਨ ਦੀ ਐਂਟਰੀ ਹੋ ਚੁੱਕੀ ਹੈ, ਜਿਸ ਕਾਰਨ ਕਈ ਹਿੱਸਿਆਂ ਵਿੱਚ ਤਾਪਮਾਨ ‘ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਹਾਲਾਂਕਿ, ਮੀਂਹ ਦੇ ਰੁਕਣ ਕਾਰਨ ਮੌਜੂਦਾ ਸਮੇਂ ਕਈ ਇਲਾਕਿਆਂ ਦੇ ਲੋਕਾਂ ਨੂੰ ਭਾਰੀ ਹੁੰਮਸ ਭਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਨਾਲ ਹੁੰਮਸ ਤੋਂ ਰਾਹਤ ਮਿਲ ਸਕਦੀ ਹੈ। ਇਸੇ ਦੌਰਾਨ ਮੌਸਮ ਵਿਗਿਆਨ ਕੇਂਦਰ (IMD) ਨੇ ਆਉਣ ਵਾਲੇ ਦਿਨਾਂ ਲਈ ਤਾਜ਼ਾ ਭਵਿੱਖਬਾਣੀ ਜਾਰੀ ਕਰਦਿਆਂ ਪੰਜਾਬ ਦੇ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਦੇ ਮੁਤਾਬਕ, ਸੂਬੇ ਦੇ ਕਈ ਹਿੱਸਿਆਂ ਵਿੱਚ ਬੱਦਲਵਾਈ ਰਹਿਣ ਅਤੇ ਤੇਜ਼ ਬਾਰਿਸ਼ ਹੋਣ ਦੇ ਆਸਾਰ ਹਨ।

ਵਿਭਾਗ ਵੱਲੋਂ ਖਾਸ ਤੌਰ ‘ਤੇ ਚੰਡੀਗੜ੍ਹ, ਮੋਹਾਲੀ (S.A.S Nagar), ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਭਾਰੀ ਬਾਰਿਸ਼ ਦਾ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।

Image

ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਹਫ਼ਤਾਵਾਰੀ ਬੁਲੇਟਿਨ ਅਨੁਸਾਰ, 10 ਜੁਲਾਈ ਨੂੰ ਪੂਰੇ ਪੰਜਾਬ ਵਿੱਚ ਮੌਸਮ ਆਮ ਤੌਰ ‘ਤੇ ਸਾਫ਼ ਰਹੇਗਾ। ਕਿਸੇ ਵੀ ਜ਼ਿਲ੍ਹੇ ਲਈ ਮੀਂਹ ਜਾਂ ਤੂਫ਼ਾਨ ਦੀ ਕੋਈ ਚੇਤਾਵਨੀ (Alert) ਨਹੀਂ ਹੈ। 11 ਜੁਲਾਈ ਨੂੰ ਮੌਸਮ ਇੱਕ ਵਾਰ ਫਿਰ ਕਰਵਟ ਲਵੇਗਾ।

ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਫਤਹਿਗੜ੍ਹ ਸਾਹਿਬ ਅਤੇ ਨਵਾਂਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਅਤੇ ਗੜੇਮਾਰ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ। 12 ਅਤੇ 13 ਜੁਲਾਈ ਨੂੰ ਸੂਬੇ ਭਰ ‘ਚ ਮੌਸਮ ਸਾਫ਼ ਰਹਿਣ ਦੀ ਉਮੀਦ ਜਤਾਈ ਗਈ ਹੈ, ਜਿਸ ਨਾਲ ਹੁੰਮਸ ਫਿਰ ਵੱਧ ਸਕਦੀ ਹੈ।

ਮੌਸਮ ਵਿਭਾਗ ਦੇ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ ਕਿ ਜੁਲਾਈ ਮਹੀਨੇ ਦੌਰਾਨ ਹੁਣ ਤੱਕ ਪੰਜਾਬ ਵਿੱਚ ਆਮ ਨਾਲੋਂ 3 ਫੀਸਦੀ ਜ਼ਿਆਦਾ ਮੀਂਹ ਦਰਜ਼ ਕੀਤਾ ਗਿਆ ਹੈ। ਪਰ ਦੂਜੇ ਪਾਸੇ, ਰਾਜਧਾਨੀ ਚੰਡੀਗੜ੍ਹ ਵਿੱਚ ਮੌਨਸੂਨ ਸੁਸਤ ਰਿਹਾ ਹੈ ਅਤੇ ਇੱਥੇ ਆਮ ਨਾਲੋਂ 71 ਫੀਸਦੀ ਘੱਟ ਵਰਖਾ ਰਿਕਾਰਡ ਕੀਤੀ ਗਈ ਹੈ।

ਪੰਜਾਬ ਵਿੱਚ ਮੌਨਸੂਨ ਦੀ ਆਮਦ ਦੇ ਚੱਲਦਿਆਂ ਵੱਧ ਤੋਂ ਵੱਧ ਤਾਪਮਾਨ ਵਿੱਚ ਕਰੀਬ 3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜੋ ਕਿ ਆਮ ਤਾਪਮਾਨ ਨਾਲੋਂ 2.9 ਡਿਗਰੀ ਘੱਟ ਚੱਲ ਰਿਹਾ ਹੈ। ਬੀਤੇ ਦਿਨੀਂ ਸੂਬੇ ਭਰ ਵਿੱਚੋਂ ਫਰੀਦਕੋਟ ਸਭ ਤੋਂ ਗਰਮ ਇਲਾਕਾ ਰਿਹਾ, ਜਿੱਥੇ ਸਭ ਤੋਂ ਵੱਧ 38.9 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

 

More

ਪੰਜਾਬ ਨੂੰ ਸਿਆਸੀ ਡਰਾਮੇਬਾਜ਼ੀ ਨਹੀਂ, ਕੰਮ ਚਾਹੀਦਾ! AAP ਦੇ ਸਾਢੇ ਚਾਰ ਸਾਲਾਂ ‘ਚ 100 ਗੁਣਾ ਵਧਿਆ ਨਸ਼ਾ: ਕੇਵਲ ਢਿੱਲੋਂ

ਚਾਵਲਾ ਰੇਪ ਕੇਸ ਦੀ CBI ਜਾਂਚ ਕਰਵਾਏ ਪੰਜਾਬ ਸਰਕਾਰ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ’- SGPC ਪ੍ਰਧਾਨ ਦਾ ਵੱਡਾ ਬਿਆਨ

Rabi Crops MSP 2027-28: ਕਿਸਾਨਾਂ ਦੇ ਹੱਕ ‘ਚ ਸਰਕਾਰ ਦਾ ਵੱਡਾ ਫ਼ੈਸਲਾ; ਹਾੜ੍ਹੀ ਦੀਆਂ ਫ਼ਸਲਾਂ ਦੀ MSP ‘ਚ ਵਾਧਾ, ਪੜ੍ਹੋ ਕਣਕ ਦਾ ਨਵਾਂ ਰੇਟ

Big Breaking: ਪੰਜਾਬ ਦੀ ਧਰਤੀ ਤੋਂ ਕੇਂਦਰੀ ਗ੍ਰਹਿ ਮੰਤਰੀ Amit Shah ਦਾ ਵੱਡਾ ਐਲਾਨ; ਦਸੰਬਰ 2029 ਤੱਕ ਚਿੱਟਾ ਮੁਕਤ ਹੋਵੇਗਾ ਸੂਬਾ

Akali-BJP ਗਠਜੋੜ ਸਮੇਂ ਹੀ ਪੰਜਾਬ ‘ਚ ਆਇਆ ‘ਚਿੱਟਾ’: ਅਮਨ ਅਰੋੜਾ ਨੇ ਸਬੂਤਾਂ ਸਮੇਤ ਕੀਤੇ ਵੱਡੇ ਖ਼ੁਲਾਸੇ

ਸੀਟੂ ਨੂੰ ਅਲਵਿਦਾ ਕਹਿ ਕੇ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ ਹੋਈਆਂ 20 ਵਰਕਰਾਂ ਅਤੇ ਹੈਲਪਰਾਂ; ਸੂਬਾ ਪ੍ਰਧਾਨ ਮੈਡਮ ਛੀਨਾ ਵੱਲੋਂ ਭਰਵਾਂ ਸਵਾਗਤ

Leave a Comment