Join WhatsApp

Join Now

‘ਪੰਜਾਬ ਪੇਅ ਸਕੇਲ ਲਾਗੂ’ ਕਰਵਾਉਣ ਲਈ CM ਮਾਨ ਦੇ ਪਿੰਡ ‘ਚ ਗਰਜੇ 3704 ਅਧਿਆਪਕ

On: ਅਗਸਤ 8, 2026 8:39 ਬਾਃ ਦੁਃ

 

3704 ਅਧਿਆਪਕ ਯੂਨੀਅਨ ਵੱਲੋਂ ‘ਪੰਜਾਬ ਪੇਅ ਸਕੇਲ ਲਾਗੂ’ ਕਰਵਾਉਣ ਲਈ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 8 ਅਗਸਤ 2026- ਅੱਜ 3704 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਪਿੰਡ ਸਤੌਜ ਵਿਖੇ ਘਿਰਾਓ ਕਰਨ ਆਏ ਵੱਡੀ ਸੰਖਿਆ ਵਿੱਚ ਅਧਿਆਪਕਾ ਨੂੰ,ਪੁਲਿਸ ਪ੍ਰਸ਼ਾਸਨ ਵੱਲੋਂ ਵੈਰੀਕੇਟ ਲਾ ਕੇ ਰਸਤੇ ‘ਚ ਅਧਿਆਪਕਾਂ ਨੂੰ ਰੋਕਿਆ ਗਿਆ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨਾਲ ਖਿੱਚ-ਧੂਹ ਕੀਤੀ ਅਤੇ ਧੱਕੇ ਮਾਰੇ ਗਏ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਪਹਿਲਾਂ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਤੇ ਵਿੱਤ ਮੰਤਰੀ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ 3704 ਮਾਸਟਰ ਕੇਡਰ ਭਰਤੀ ਉਪਰ ਪੰਜਾਬ ਦਾ ਪੇਅ ਸਕੇਲ ਲਾਗੂ ਕੀਤਾ ਜਾਵੇਗਾ ਕਿਉਂਕਿ 3704 ਮਾਸਟਰ ਕੇਡਰ ਭਰਤੀ ਦਾ ਇਸ਼ਤਿਹਾਰ ਅਤੇ ਭਰਤੀ ਮਨਜ਼ੂਰੀ ਪੰਜਾਬ ਸਕੇਲਾ ਵਿੱਚ ਸੀ ਅਤੇ 17 ਜੁਲਾਈ 2020 ਦੇ ਕੇਂਦਰੀ ਪੇਅ ਸਕੇਲ ਦੇ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਦਾ ਸੀ।

ਸੱਤਾ ਵਿੱਚ ਆਉਣ ਤੋਂ ਬਾਅਦ ਹਰਪਾਲ ਸਿੰਘ ਚੀਮਾ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਅਤੇ ਪੰਜਾਬ ਦੇ ਮੌਜੂਦਾ ਵਿੱਤ ਮੰਤਰੀ ਹਨ ਪਰ ਲਗਾਤਾਰ ਚਾਰ ਸਾਲ ਜਿੰਨੀਆਂ ਵੀ ਮੀਟਿੰਗਾਂ ਵਿੱਤ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈਆਂ, ਉਹਨਾਂ ਨੇ ਹਰ ਵਾਰ ਸਮਾਂ ਮੰਗਿਆ ਤੇ ਇਹ ਕਿਹਾ ਕਿ ਅਸੀਂ ਤੁਹਾਡਾ ਮੁੱਦਾ ਹੱਲ ਕਰਨ ਉਪਰ ਹੀ ਕੰਮ ਕਰ ਰਹੇ ਹਾਂ, ਪਰ ਹੁਣ ਲਗਭਗ ਸਾਢੇ ਚਾਰ ਸਾਲ ਤੋਂ ਉਪਰ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਸਾਡੀ ਭਰਤੀ ਉਪਰ, ਸਾਡੇ ਭਰਤੀ ਇਸ਼ਤਿਹਾਰ ਅਨੁਸਾਰ ਪੰਜਾਬ ਪੇਅ ਸਕੇਲ ਲਾਗੂ ਨਹੀਂ ਕੀਤਾ ਗਿਆ।

ਜਦੋਂਕਿ ਅਸੀਂ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਵੀ ਇਸ ਸਬੰਧੀ ਕੇਸ ਜਿੱਤ ਚੁੱਕੇ ਹਾਂ। ਇਸ ਸਮੇਂ ਪ੍ਰਸ਼ਾਸਨ ਵੱਲੋਂ 13 ਅਗਸਤ ਦੀ ਮੀਟਿੰਗ ਸਬ-ਕਮੇਟੀ ਨਾਲ ਕਰਵਾਉਣ ਲਈ ਲਿਖਤੀ ਪੱਤਰ ਦਿੱਤਾ ਹੈ ਜੇਕਰ ਇਸ ਮੀਟਿੰਗ ਵਿੱਚੋਂ ਕੋਈ ਹੱਲ ਨਾ ਹੋਇਆ ਤਾਂ ਅਧਿਆਪਕ ਫਿਰੋਜ਼ਪੁਰ,15 ਅਗਸਤ ਨੂੰ ਇੱਕ ਵੱਡੀ ਸੰਖਿਆ ਵਿੱਚ ਮੁੱਖ ਮੰਤਰੀ ਨੂੰ ਕਾਲੀਆਂ ਝੰਡੀਆਂ ਦਿਖਾਕੇ ਰੋਸ ਪ੍ਰਦਰਸ਼ਨ ਕਰਨਗੇ।

ਇਸ ਸਮੇਂ ਸੂਬਾ ਵਾਈਸ ਪ੍ਰਧਾਨ ਜਗਜੀਵਨ ਜੋਤ ਮਾਨਸਾ, ਆਗੂ ਯਾਦਵਿੰਦਰ ਸਿੰਘ ਮੋਗਾ, ਜਸਵਿੰਦਰ ਸ਼ਾਹਪੁਰ ਕਲਾਂ ਪ੍ਰੈਸ ਸਕੱਤਰ, ਦਵਿੰਦਰ ਕੁਮਾਰ ਅਲੀਸ਼ੇਰ, ਜਸਵੀਰ ਕੁਮਾਰ, ਮਨਪ੍ਰੀਤ ਰਾਏਧਰਾਣਾ, ਮੈਡਮ ਗੁਰਮੇਲ ਸੰਗਰੂਰ, ਹਰਪ੍ਰੀਤ ਕੌਰ ਚੀਮਾ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਜਰਨਲ ਸਕੱਤਰ ਦਰਵਾਰਾ ਸਿੰਘ ਛਾਜਲਾ, ਪ੍ਰੈੱਸ ਸਕੱਤਰ ਸੁਖਪਾਲ ਮਾਣਕ ਕਣਕਵਾਲ, ਜਰਨਲ ਸਕੱਤਰ ਰਾਮ ਸ਼ਰਨ ਉਗਰਾਹਾਂ, ਕਿਸਾਨ ਯੂਨੀਅਨਾਂ ਦੀਆਂ ਸੱਤ ਇਕਾਈਆਂ ਦੇ ਆਗੂ ਸ਼ਾਮਿਲ ਸਨ।

 

Leave a Comment