Join WhatsApp

Join Now

3704 ਅਧਿਆਪਕ ਦਾ ਗੁਪਤ ਐਕਸ਼ਨ; ਚੰਡੀਗੜ੍ਹ ‘ਚ CM ਮਾਨ ਦੀ ਰਿਹਾਇਸ ਨੇੜੇ, ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ

On: October 3, 2026 6:29 PM

3704 ਅਧਿਆਪਕ ਦਾ ਗੁਪਤ ਐਕਸ਼ਨ; ਚੰਡੀਗੜ੍ਹ ‘ਚ CM ਮਾਨ ਦੀ ਰਿਹਾਇਸ ਨੇੜੇ, ਵਿੱਤ ਮੰਤਰੀ ਚੀਮਾ ਦੀ ਕੋਠੀ ਦਾ ਘਿਰਾਓ

ਪੰਜਾਬ ਦਾ ਛੇਵਾਂ ਪੇ ਕਮਿਸ਼ਨ ਲਾਗੂ ਕਰਵਾਉਣਾ ਅਤੇ ਰੀਕਾਸਟ ਲਿਸਟ ਕਾਰਨ ਪ੍ਰਭਾਵਿਤ ਹੋਏ 117 ਅਧਿਆਪਕਾਂ ਦਾ ਭਵਿੱਖ ਸੁਰੱਖਿਅਤ ਕਰਨਾ ਹਨ ਮੁੱਖ ਮੰਗਾਂ

ਚੰਡੀਗੜ੍ਹ 3 ਅਕਤੂਬਰ 2026

ਯੁੱਧ ਵਿੱਤ ਮੰਤਰੀ ਵਿਰੁੱਧ ਦੀ ਲਗਾਤਾਰਤਾ ਵਿੱਚ ਅੱਜ 3704 ਅਧਿਆਪਕਾਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ, ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਲਗਭਗ 500 ਅਧਿਆਪਕਾਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਅਤੇ ਸੀਆਈਡੀ ਨੂੰ ਭਿਣਕ ਲੱਗੇ ਬਿਨਾਂ ਅਧਿਆਪਕਾਂ ਵੱਲੋਂ ਇਕੱਤਰ ਹੋ ਕੇ ਆਪਣੀਆਂ ਪੰਜਾਬ ਪੇ ਸਕੇਲ ਬਹਾਲ ਕਰਨ ਅਤੇ ਰੀਕਾਸਟ ਸੂਚੀਆਂ ਵਿੱਚ ਬਾਹਰ ਹੋਏ ਸਾਥੀਆਂ ਦਾ ਭਵਿੱਖ ਸੁਰੱਖਿਤ ਕਰਨ ਲਈ ਪ੍ਰਦਰਸ਼ਨ ਕੀਤਾ ਗਿਆ।

3704 ਅਧਿਆਪਕ ਜਥੇਬੰਦੀ ਦੇ ਸੂਬਾ ਆਗੂ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਲਗਭਗ ਸਾਢੇ ਚਾਰ ਸਾਲਾਂ ਤੋਂ ਉਹਨਾਂ ਵੱਲੋਂ ਕਾਨੂੰਨੀ ਤੌਰ ਉੱਪਰ ਜਿੱਤ ਹਾਸਿਲ ਕਰਨ ਤੋਂ ਬਾਅਦ ਵੀ ਪੰਜਾਬ ਪੇ ਸਕੇਲ ਉਹਨਾਂ ਉੱਪਰ ਬਹਾਲ ਨਹੀਂ ਕੀਤਾ ਗਿਆ, ਉਹਨਾਂ ਦੀਆਂ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਨਾਲ ਅਨੇਕਾਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਕੋਈ ਵੀ ਮੀਟਿੰਗ ਵਿੱਚ ਹੱਲ ਨਾ ਹੋਣ ਕਾਰਨ ਉਹਨਾਂ ਉਹ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ, ਕਿਉਂਕਿ ਲਗਾਤਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਾਨੂੰਨੀ ਜਿੱਤ ਹਾਸਲ ਕਰਨ ਦੇ ਬਾਵਜੂਦ ਵੀ ਸਿਰਫ ਲਾਰੇ ਲਗਾ ਕੇ ਸਾਰਿਆ ਜਾ ਰਿਹਾ ਹੈ।

ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਰੋਕ ਕੇ ਛੋਟੇ ਬੱਚਿਆਂ ਸਮੇਤ ਮਹਿਲਾ ਅਧਿਆਪਕਾਂ ਨਾਲ ਵੀ ਖਿੱਚ-ਧੂ ਕੀਤੀ ਗਈ। ਅੰਤ ਮੁੱਖ ਮੰਤਰੀ ਪੰਜਾਬ ਨਾਲ ਇੱਕ ਵਾਰ ਫਿਰ ਮੀਟਿੰਗ ਨਿਰਧਾਰਿਤ ਹੋਣ ਤੋਂ ਬਾਅਦ ਧਰਨਾ ਸਮਾਪਤ ਹੋਇਆ
ਯੂਨੀਅਨ ਆਗੂ ਜਗਜੀਵਨਜੋਤ ਮਾਨਸਾ ਵਿਕਰਮ ਫਾਜਿਲਕਾ ਲਵੀਸ਼ ਫਾਜ਼ਿਲਕਾ ਦਵਿੰਦਰ ਸੰਗਰੂਰ ਜਰਨੈਲ ਸੰਧਵਾਂ ਆਦਿ ਨੇ ਸਰਕਾਰ ਨੂੰ ਸਿੱਧੀ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਿਤ ਕੀਤੀ ਮੀਟਿੰਗ ਵਿੱਚ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਤਾਂ ਉਹ ਇਸ ਤੋਂ ਵੀ ਵੱਡੇ ਐਕਸ਼ਨ ਉਲੀਕ ਕੇ ਆਪਣਾ ਵਿਰੋਧ ਸਰਕਾਰ ਵਿਰੁੱਧ ਜਿਤਾਉਣਗੇ ਅਤੇ ਲਗਾਤਾਰ ਗੁਪਤ ਐਕਸ਼ਨ ਕਰਨਗੇ।

 

Leave a Comment