Join WhatsApp

Join Now

FIH Men’s Hockey World Cup: ਭਾਰਤੀ ਟੀਮ ਦਾ ਐਲਾਨ: ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡੇਗੀ ਵਿਸ਼ਵ ਕੱਪ ਟੀਮ

On: ਜੁਲਾਈ 22, 2026 9:09 ਪੂਃ ਦੁਃ
FIH Men's Hockey World Cup

 

FIH Men’s Hockey World Cup: ਭਾਰਤੀ ਟੀਮ ਦਾ ਐਲਾਨ: ਹਰਮਨਪ੍ਰੀਤ ਸਿੰਘ ਦੀ ਕਪਤਾਨੀ ਹੇਠ ਖੇਡੇਗੀ ਵਿਸ਼ਵ ਕੱਪ ਟੀਮ

ਨਵੀਂ ਦਿੱਲੀ 22 ਜੁਲਾਈ 2026- 

FIH Men’s Hockey World Cup: ਭਾਰਤ ਨੇ ਅਗਲੇ ਮਹੀਨੇ ਹੋਣ ਵਾਲੇ ਐੱਫ.ਆਈ.ਐੱਚ. ਪੁਰਸ਼ ਹਾਕੀ ਆਲਮੀ ਕੱਪ ਲਈ ਆਪਣੇ 20 ਮੈਂਬਰੀ ਦਲ ਦਾ ਐਲਾਨ ਕਰ ਦਿੱਤਾ ਹੈ। ਟੀਮ ਦੀ ਕਮਾਨ ਤਜਰਬੇਕਾਰ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ, ਜਦੋਂ ਕਿ ਸਟਾਰ ਖਿਡਾਰੀ ਮਨਪ੍ਰੀਤ ਸਿੰਘ ਮਿਡਫੀਲਡ ਵਿੱਚ ਅਹਿਮ ਜ਼ਿੰਮੇਵਾਰੀ ਨਿਭਾਉਣਗੇ। ਹਾਲਾਂਕਿ, ਪ੍ਰੋ ਲੀਗ ਦਾ ਯੂਰੋਪ ਗੇੜ ਖੇਡਣ ਵਾਲੇ ਅਮਨਦੀਪ ਲਾਕੜਾ, ਰਾਜ ਕੁਮਾਰ ਪਾਲ, ਰਵੀਚੰਦਰ ਸਿੰਘ ਮੋਇਰੰਗਥਾਮ ਅਤੇ ਸੇਲਵਮ ਕਾਰਤੀ ਨੂੰ ਇਸ ਵਾਰ ਟੀਮ ਵਿੱਚ ਜਗ੍ਹਾ ਨਹੀਂ ਮਿਲੀ ਹੈ।

ਭਾਰਤੀ ਟੀਮ ਪਿਛਲੇ ਮਹੀਨੇ ਪ੍ਰੋ ਲੀਗ ਦੇ ਯੂਰੋਪ ਗੇੜ ਤੋਂ ਬਾਅਦ 9 ਟੀਮਾਂ ਵਿੱਚੋਂ ਅੱਠਵੇਂ ਸਥਾਨ ’ਤੇ ਰਹੀ ਸੀ, ਜਿਸ ਤੋਂ ਬਾਅਦ ਚੋਣਕਾਰਾਂ ਨੇ ਟੀਮ ਵਿੱਚ ਸੰਤੁਲਨ ਬਣਾਉਣ ਲਈ ਨੌਜਵਾਨਾਂ ਅਤੇ ਤਜਰਬੇਕਾਰ ਖਿਡਾਰੀਆਂ ਦਾ ਸੁਮੇਲ ਤਿਆਰ ਕੀਤਾ ਹੈ।

ਚੁਣੀ ਗਈ ਟੀਮ ਵਿੱਚ ਹਰਮਨਪ੍ਰੀਤ ਸਿੰਘ (ਕਪਤਾਨ), ਗੋਲਕੀਪਰ ਮੋਹਿਤ ਐੱਚ.ਐੱਸ. ਅਤੇ ਸੂਰਜ ਕਰਕੇਰਾ ਤੋਂ ਇਲਾਵਾ ਜਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਸੰਜੈ, ਸੁਮਿਤ, ਯਸ਼ਦੀਪ ਸਿਵਾਚ, ਰਾਜਿੰਦਰ ਸਿੰਘ, ਆਦਿੱਤਿਆ ਅਰਜੁਨ ਲਾਲਾਗੇ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਨੀਲਾਕਾਂਤ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ, ਸੁਖਜੀਤ ਸਿੰਘ, ਮਨਦੀਪ ਸਿੰਘ ਅਤੇ ਅਭਿਸ਼ੇਕ ਨੂੰ ਸ਼ਾਮਲ ਕੀਤਾ ਗਿਆ ਹੈ।

ਅੱਠ ਵਾਰ ਦੀ ਓਲੰਪਿਕ ਚੈਂਪੀਅਨ ਭਾਰਤੀ ਟੀਮ ਨੇ ਸਿਰਫ਼ ਇੱਕ ਵਾਰ 1975 ਵਿੱਚ ਵਿਸ਼ਵ ਕੱਪ ਜਿੱਤਿਆ ਹੈ। ਪਿਛਲੀ ਵਾਰ ਭੁਬਨੇਸ਼ਵਰ-2023 ਵਿੱਚ ਭਾਰਤ ਨੌਵੇਂ ਸਥਾਨ ’ਤੇ ਰਿਹਾ ਸੀ। ਵਿਸ਼ਵ ਕੱਪ-2026 ਲਈ ਭਾਰਤ ਨੂੰ ਪੂਲ-ਡੀ ਵਿੱਚ ਇੰਗਲੈਂਡ, ਪਾਕਿਸਤਾਨ ਅਤੇ ਵੇਲਜ਼ ਨਾਲ ਰੱਖਿਆ ਗਿਆ ਹੈ। ਭਾਰਤ ਦੇ ਸਾਰੇ ਪੂਲ ਮੈਚ ਨੈਦਰਲੈਂਡਜ਼ ਦੇ ਐਮਸਟਲਵੀਨ ਵਿੱਚ ਹੋਣਗੇ।

ਭਾਰਤ ਦਾ ਪਹਿਲਾ ਮੁਕਾਬਲਾ 15 ਅਗਸਤ ਨੂੰ ਵੇਲਜ਼ ਨਾਲ, ਦੂਜਾ 17 ਅਗਸਤ ਨੂੰ ਇੰਗਲੈਂਡ ਨਾਲ ਅਤੇ ਤੀਜਾ ਮੈਚ 19 ਅਗਸਤ ਨੂੰ ਪਾਕਿਸਤਾਨ ਵਿਰੁੱਧ ਖੇਡਿਆ ਜਾਵੇਗਾ। ਮੁੱਖ ਕੋਚ ਕ੍ਰੇਗ ਫੁਲਟਨ ਨੇ ਭਰੋਸਾ ਪ੍ਰਗਟਾਇਆ ਹੈ ਕਿ ਇਹ ਇੱਕ ਬੇਹੱਦ ਸੰਤੁਲਿਤ ਟੀਮ ਹੈ ਜਿਹੜੀ 1975 ਤੋਂ ਬਾਅਦ ਦੇ ਲੰਬੇ ਸੋਕੇ ਨੂੰ ਖ਼ਤਮ ਕਰਦਿਆਂ ਭਾਰਤੀ ਹਾਕੀ ਇਤਿਹਾਸ ਦਾ ਨਵਾਂ ਅਧਿਆਏ ਲਿਖਣ ਦਾ ਪੂਰਾ ਦਮ ਰੱਖਦੀ ਹੈ।

 

Leave a Comment