Join WhatsApp

Join Now

Breaking: ਰਾਜਾ ਵੜਿੰਗ ਦੇ ਅਸਤੀਫੇ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਕਾਂਗਰਸ ’ਚ ਹੋਈ ਹਲਚਲ

On: ਸਤੰਬਰ 30, 2026 11:48 ਬਾਃ ਦੁਃ

 

Breaking: ਰਾਜਾ ਵੜਿੰਗ ਦੇ ਅਸਤੀਫੇ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਕਾਂਗਰਸ ’ਚ ਹੋਈ ਹਲਚਲ

ਨਵੀਂ ਦਿੱਲੀ 30 ਸਤੰਬਰ 2026

ਇਸ ਵੇਲੇ ਦੀ ਬਹੁਤ ਵੱਡੀ ਖਬਰ ਪੰਜਾਬ ਕਾਂਗਰਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਰਾਜਾ ਵੜਿੰਗ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਵਿੱਚ ਆਪਣਾ ਅਸਤੀਫਾ ਪਾਰਟੀ ਹਾਈ ਕਮਾਂਡ ਨੂੰ ਸੌਂਪ ਸਕਦੇ ਨੇ।

ਇੱਕ ਮੀਡੀਆ ਜਾ ਰਹੇ ਨੇ ਇਹ ਵੀ ਲਿਖਿਆ ਹੈ ਕਿ ਰਾਜਾ ਵੜਿੰਗ ਨੇ ਪਾਰਟੀ ਪ੍ਰਧਾਨ ਨੂੰ ਇਸ ਬਾਰੇ ਇੱਕ ਪੱਤਰ ਲਿਖਿਆ ਹੈ। ਉਕਤ ਪੱਤਰ ਵਿੱਚ ਕੀ ਕੁਝ ਜਾਣਕਾਰੀ ਹੈ, ਉਸ ਦੇ ਬਾਰੇ ਵਿੱਚ ਹਾਲੇ ਸਪਸ਼ਟ ਨਹੀਂ ਹੋ ਸਕਿਆ, ਪਰ ਮੀਡੀਆ ਰਿਪੋਰਟਾਂ ਦੇ ਮੁਤਾਬਿਕ ਅਮਰਿੰਦਰ ਸਿੰਘ ਰਾਜਾ ਵੜਿੰਗ ਬਹੁਤ ਜਲਦ ਅਸਤੀਫਾ ਦੇ ਸਕਦੇ ਨੇ।

ਦੱਸ ਦੇਈਏ ਕਿ ਬੁੱਧਵਾਰ ਦੇਰ ਸ਼ਾਮ ਨੂੰ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਜਿੱਥੇ ਪੰਜਾਬ ਆਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਆਲੋਚਨਾ ਕੀਤੀ ਜਾ ਰਹੀ ਸੀ, ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਉੱਤੇ ਵੀ ਤਿੱਖੇ ਨਿਸ਼ਾਨੇ ਵਿੰਨੇ ਜਾ ਰਹੇ ਸਨ।

ਹਾਲਾਂਕਿ ਰਾਜਾ ਵੜਿੰਗ ਨੇ ਅਸਤੀਫਾ ਹਾਈ ਕਮਾਂਡ ਨੂੰ ਸੌਂਪ ਦਿੱਤਾ ਹੈ ਜਾਂ ਨਹੀਂ ਸੌਂਪਿਆ, ਇਸ ਬਾਰੇ ਅਧਿਕਾਰਤ ਤੌਰ ‘ਤੇ ਪੁਸ਼ਟੀ ਤਾਂ ਨਹੀਂ ਹੋ ਸਕੀ, ਪਰ ਮੀਡੀਆ ਰਿਪੋਰਟਾਂ ਅਤੇ ਸੂਤਰ ਇਹ ਦੱਸਦੇ ਨੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਬਹੁਤ ਜਲਦ ਪ੍ਰਧਾਨਗੀ ਛੱਡ ਸਕਦੇ ਨੇ।

 

Leave a Comment