ਵੱਡੀ ਖ਼ਬਰ: ਆਮ ਆਦਮੀ ਪਾਰਟੀ ਵਿਰੁੱਧ ਰਾਘਵ ਚੱਢਾ ਨੇ ਵੀ ਖੋਲ੍ਹਿਆ ਮੋਰਚਾ, ਕਿਹਾ- ਅਖੌਤੀ ਇਨਕਲਾਬੀਆਂ ਨੇ ਮੇਰੀ ਆਵਾਜ਼ ਬੰਦ ਕਰਵਾਈ! (ਵੇਖੋ ਵੀਡੀਓ)

 

ਵੱਡੀ ਖ਼ਬਰ: ਆਮ ਆਦਮੀ ਪਾਰਟੀ ਵਿਰੁੱਧ ਰਾਘਵ ਚੱਢਾ ਨੇ ਵੀ ਖੋਲ੍ਹਿਆ ਮੋਰਚਾ, ਕਿਹਾ- ਅਖੌਤੀ ਇਨਕਲਾਬੀਆਂ ਨੇ ਮੇਰੀ ਆਵਾਜ਼ ਬੰਦ ਕਰਵਾਈ! (ਵੇਖੋ ਵੀਡੀਓ)

Big news: Raghav Chadha also opened a front against Aam Aadmi Party, said – so-called revolutionaries silenced my voice! (Watch video)

ਮੈਨੂੰ ਚੁੱਪ ਕਰਵਾਇਆ ਗਿਆ, ਪਰ ਮੈਂ ਹਾਰਿਆ ਨਹੀਂ! ਰਾਜ ਸਭਾ ‘ਚੋਂ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਮਗਰੋਂ ਰਾਘਵ ਚੱਢਾ ਦਾ ਵੱਡਾ ਬਿਆਨ

ਪੰਜਾਬ ਨੈੱਟਵਰਕ

ਨਵੀਂ ਦਿੱਲੀ, 3 ਅਪ੍ਰੈਲ 2026-

ਆਮ ਆਦਮੀ ਪਾਰਟੀ ਦੇ ਵੱਲੋਂ ਬੀਤੇ ਕੱਲ੍ਹ ਰਾਘਵ ਚੱਢਾ ਨੂੰ ਰਾਜ ਸਭਾ ਵਿੱਚੋਂ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅਤੇ ਉਹਨਾਂ ਦੀ ਜਗ੍ਹਾ ‘ਤੇ ਅਸ਼ੋਕ ਮਿੱਤਲ ਨੂੰ ਨਵਾਂ ਡਿਪਟੀ ਲੀਡਰ ਬਣਾਇਆ ਗਿਆ। ਇਸ ਬਾਰੇ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਸਪੀਕਰ ਨੂੰ ਇੱਕ ਪੱਤਰ ਸੌਂਪ ਕੇ ਸੂਚਨਾ ਦਿੱਤੀ। ਦੂਜੇ ਪਾਸੇ ਅੱਜ ਇਸ ਮੁੱਦੇ ‘ਤੇ ਬੋਲਦਿਆਂ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਜਿੱਥੇ ਮੋਰਚਾ ਖੋਲ੍ਹ ਦਿੱਤਾ, ਉੱਥੇ ਹੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੇਰੀ ਆਵਾਜ਼ ਨੂੰ ਬੰਦ ਕਰਵਾਇਆ, ਪਰ ਮੈਂ ਹਾਰਿਆ ਨਹੀਂ ਹਾਂ।

ਹਾਲਾਂਕਿ ਚੱਢਾ ਨੇ ਸਿੱਧੇ ਤੌਰ ‘ਤੇ ਤਾਂ ਇਹ ਨਹੀਂ ਕਿਹਾ ਕਿ ਪਾਰਟੀ ਦੇ ਵੱਡੇ ਲੀਡਰਾਂ ਨੇ ਉਸ ਖਿਲਾਫ ਚਾਲ ਚੱਲੀ, ਜਦੋਂ ਕਿ ਉਹ ਇਹ ਜ਼ਰੂਰ ਕਹਿੰਦੇ ਆਏ ਕਿ ਉਸ ਨੇ ਲੋਕਾਂ ਦੇ ਮੁੱਦੇ ਚੁੱਕੇ ਨੇ। ਇਸ ਵਿੱਚ ਆਮ ਆਦਮੀ ਪਾਰਟੀ ਦਾ ਕੀ ਨੁਕਸਾਨ ਹੋਇਆ? ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ, ਜਦੋਂ ਕਿ ਉਸਨੇ ਤਾਂ ਪਹਿਲਾਂ ਜਮੈਟੋ ਦੇ ਡਿਲੀਵਰੀ ਬੋਇਜ਼, ਇਸ ਤੋਂ ਇਲਾਵਾ ਹਵਾਈ ਅੱਡਿਆਂ ‘ਤੇ ਖਾਣੇ ਨੂੰ ਲੈ ਕੇ ਅਤੇ ਮੋਬਾਈਲ ਕੰਪਨੀਆਂ ਦੀ ਅੰਨ੍ਹੀ ਲੁੱਟ ਦੇ ਖਿਲਾਫ ਮੁੱਦੇ ਚੁੱਕੇ ਸਨ।

ਪਰ ਬਾਵਜੂਦ ਇਸ ਦੇ, ਆਮ ਆਦਮੀ ਪਾਰਟੀ ਨੇ ਉਸਨੂੰ (ਰਾਘਵ ਚੱਢਾ) ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਕੇ ਇਹ ਸਪੱਸ਼ਟ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ, ਉਹ ਆਮ ਲੋਕਾਂ ਦੀ ਪਾਰਟੀ ਨਹੀਂ, ਬਲਕਿ ਕੁਝ ਖਾਸ ਲੋਕਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ।

ਰਾਘਵ ਚੱਢਾ ਦੇ ਤਿੱਖੇ ਬੋਲ ਅਤੇ ਗੁੱਸੇ ਨਾਲ ਆਖੀਆਂ ਗੱਲਾਂ ਤੋਂ ਇਹ ਸਪੱਸ਼ਟ ਜ਼ਰੂਰ ਹੋ ਜਾਂਦਾ ਹੈ ਕਿ ਉਸ ਨੂੰ ਲੋਕਾਂ ਦੀ ਆਵਾਜ਼ ਚੁੱਕਣ ਅਤੇ ਨਿੱਜੀ ਕੰਪਨੀਆਂ ਦੇ ਵਿਰੁੱਧ ਬੋਲਣ ਦੀ ਸਜ਼ਾ ਅਖੌਤੀ ਆਮ ਆਦਮੀ ਪਾਰਟੀ ਨੇ ਦਿੱਤੀ ਹੈ। ਅਖੌਤੀ ਇਨਕਲਾਬੀਆਂ ਨੇ ਉਸ ਨੂੰ ਚੁੱਪ ਕਰਵਾ ਦਿੱਤਾ ਹੈ ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਕਿਉਂਕਿ ਉਹ ਲੋਕਾਂ ਦੇ ਮੁੱਦੇ ਚੁੱਕ ਰਿਹਾ ਹੈ। ਰਾਘਵ ਚੱਢਾ ਨੇ ਕਿਹਾ ਕਿ ਉਹ ਅੱਗੇ ਵੀ ਲੋਕਾਂ ਦੇ ਮੁੱਦੇ ਚੁੱਕਦਾ ਰਹੇਗਾ।