ਸਰਕਾਰ ਜੀ; ਪੰਜਾਬ ‘ਚ ਅਧਿਆਪਕਾਂ ਦੇ ਚਾਰ ਹੱਥ ਅਤੇ ਦੋ ਸਿਰ ਹੋਰ ਲਗਾ ਦਿਓ..!
ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ BLO, ਜਨਗਣਨਾ, ਡਰੱਗ ਸਰਵੇ, ਚੋਣਾਂ ਦੀਆਂ ਲਗਾਈਆਂ ਡਿਊਟੀਆਂ
Punjab News, 17 ਮਈ 2026- ਪੰਜਾਬ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਰਮੌਰ ਜਥੇਬੰਦੀ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ (ਰਜਿ:) ਜ਼ਿਲ੍ਹਾ ਇਕਾਈ ਦੇ ਪ੍ਰੈੱਸ ਸਕੱਤਰ ਦਿਲਬਾਗ ਸਿੰਘ, ਚਰਨਜੀਤ ਸਿੰਘ, ਊਧਮ ਸਿੰਘ (ਦੋਵੇਂ ਜ਼ਿਲ੍ਹਾ ਮੀਤ ਪ੍ਰਧਾਨ) ਨੇ ਮੀਟਿੰਗ ਉਪਰੰਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਬਹੁਤੇ ਅਧਿਆਪਕਾਂ ਦੀਆਂ ਇੱਕੋ ਸਮੇਂ ਵਿਭਾਗੀ ਡਿਊਟੀ ਦੇ ਨਾਲ-ਨਾਲ ਬੀ. ਐਲ. ਓ, ਜਨਗਣਨਾ ਅਤੇ ਡਰੱਗ ਸਰਵੇ,ਚੋਣਾਂ ਕਰਵਾਉਣ ਦੀਆਂ ਡਿਊਟੀਆਂ ਲਗਾ ਕੇ ਮਾਨਸਿਕ ਤੌਰ ਕੇ ਪ੍ਰੇਸ਼ਾਨ ਕੀਤਾ ਹੋਇਆ ਹੈ। ਜਥੇਬੰਦੀ ਨੇ ਮੰਗ ਕੀਤੀ ਕਿ ਹੁਣ ਤਾਂ ਇੱਕੋ ਹੀ ਚਾਰਾ ਰਹਿ ਗਿਆ ਹੈ ਕਿ ਸਰਕਾਰ ਜੀ; ਅਧਿਆਪਕਾਂ ਦੇ ਚਾਰ ਹੱਥ ਅਤੇ ਦੋ ਸਿਰ ਹੋਰ ਲਗਾ ਦਿਓ।
ਇਸ ਦਾ ਮੁੱਖ ਕਾਰਨ ਪ੍ਰਸ਼ਾਸ਼ਨ ਦੀ ਆਪਸੀ ਖਿਚੋਤਾਣ ਹੈ। ਇਲੈਕਸ਼ਨ ਵਿਭਾਗ ਨੇ ਅਧਿਆਪਕਾਂ ਦੀ ਡਿਊਟੀ ਬੀ ਐਲ ਓ ਅਤੇ ਨਗਰ ਕੌਂਸਲ ਚੋਣਾਂ ਵਿੱਚ ਲਗਾਈ ਹੋਈ ਹੈ,ਇਸ ਦੇ ਨਾਲ ਹੀ ਜਨਗਣਨਾ ਦੇ ਚਲ ਰਹੇ ਕੰਮ ਵਿੱਚ ਅਧਿਆਪਕਾਂ ਦੀ ਡਿਊਟੀ ਬਤੌਰ ਗਣਨਾਕਾਰ ਅਤੇ ਸੁਪਰਵਾਈਜ਼ਰ ਵਜੋਂ ਲਗਾਈ ਗਈ ਹੈ।
ਸੂਬਾ ਸਰਕਾਰ ਵਲੋਂ ਕਰਵਾਏ ਜਾ ਰਹੇ ਡਰੱਗ ਸਰਵੇ ਵਿੱਚ ਵੀ ਇਹਨਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ। ਵਿਭਾਗੀ ਡਿਊਟੀ ਦੇ ਨਾਲ-ਨਾਲ ਡਰੱਗ ਸਰਵੇ ਦੀ ਡਿਊਟੀ ਕਰ ਰਹੇ ਅਧਿਆਪਕ ਨੂੰ ਪ੍ਰਸ਼ਾਸ਼ਨ ਵਲੋਂ ਜਨਗਣਨਾ ਦੀ ਡਿਊਟੀ ਨਾ ਕਰਨ ਤੇ ਸਬੰਧਤ ਉੱਚ ਅਧਿਕਾਰੀਆਂ ਵਲੋਂ ਧਮਕਾਇਆ ਜਾ ਰਿਹਾ ਹੈ। ਅਧਿਆਪਕਾਂ ਦੀਆਂ ਇੱਕੋ ਸਮੇਂ ਤਿੰਨ-ਚਾਰ ਡਿਊਟੀਆਂ ਲੱਗਣ ਕਾਰਨ ਅਧਿਆਪਕ ਵਰਗ ਬੇਵਸ ਅਤੇ ਪ੍ਰੇਸ਼ਾਨ ਹੈ।
ਜਥੇਬੰਦਕ ਆਗੂਆਂ ਨੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਵਰਜੀਤ ਸਿੰਘ ਵਾਲੀਆ ਪਾਸੋਂ ਇਸ ਮਾਮਲੇ ਵਿੱਚ ਦਖਲ ਦੇ ਕੇ ਅਧਿਆਪਕਾਂ ਦੇ ਸਿਰਾਂ ਤੇ ਥੋਪੀਆਂ ਐਨੀਆਂ ਜ਼ਿਆਦਾ ਡਿਊਟੀਆਂ ਘੱਟ ਕਰਨ ਦੀ ਪੁਰਜ਼ੋਰ ਅਪੀਲ ਕੀਤੀ ਤਾਂ ਜੋ ਅਧਿਆਪਕ ਵਰਗ ਆਪਣੀ ਸਮਰੱਥਾ ਅਨੁਸਾਰ ਪ੍ਰਸ਼ਾਸਨਿਕ ਡਿਊਟੀ ਵੀ ਕਰ ਸਕਣ। ਅਗਰ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਵੱਲ ਲੋੜੀਦਾਂ ਕਾਰਵਾਈ ਕਰਕੇ ਅਧਿਆਪਕਾਂ ਦੀਆਂ ਵਾਧੂ ਡਿਊਟੀਆਂ ਨਾ ਕੱਟੀਆਂ ਤਾਂ ਅਧਿਆਪਕ ਵਰਗ ਸੰਘਰਸ਼ ਇਹਨਾਂ ਫਾਲਤੂ ਡਿਊਟੀਆਂ ਦਾ ਬਾਈਕਾਟ ਕਰਨ ਮਜਬੂਰ ਹੋਵੇਗਾ। ਇਸ ਦੀ ਨਿਰੋਲ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰੈੱਸ ਸਕੱਤਰ ਦਿਲਬਾਗ ਸਿੰਘ,ਚਰਨਜੀਤ ਸਿੰਘ, ਊਧਮ ਸਿੰਘ (ਦੋਵੇਂ ਮੀਤ ਪ੍ਰਧਾਨ) ਵਿੱਤ ਸਕੱਤਰ ਅਮਨਦੀਪ ਸਿੰਘ,ਭਗਵੰਤ ਪ੍ਰਿਤਪਾਲ ਸਿੰਘ,ਸੁਰਿੰਦਰ ਪਾਲ, ਕਪਿਲ ਕਵਾਤਰਾ,ਜਸਵੰਤ ਸਿੰਘ (ਸਾਰੇ ਸੀਨੀਅਰ ਮੀਤ ਪ੍ਰਧਾਨ) ਮਥਰੇਸ਼ ਕੁਮਾਰ,ਨਰਦੇਵ ਜਰਿਆਲ, ਇੰਦਰਜੀਤ ਸਿੰਘ,ਸਤੀਸ਼ ਕੁਮਾਰ, ਧੀਰਜ ਡੋਗਰਾ,ਪਾਲ ਜੀ ਮੁਕੇਸ਼, ਮੁਨੀਸ਼ ਮੋਹਨ,ਜਤਿੰਦਰ ਅਰੋੜਾ,ਡਾ. ਬਲਵੀਰ ਮੰਨਣ,ਅਨੁਰਾਗ ਸੰਧੀਰ,ਡਾ. ਯਸ਼ਪਾਲ ਚੰਦੜ, ਕੁਲਵੀਰ ਭਤੀਜਾ,ਸੰਜੀਵ ਭਾਰਦਵਾਜ (ਸਾਰੇ ਜ਼ਿਲ੍ਹਾ ਮੀਤ ਪ੍ਰਧਾਨ) ਸਹਾ. ਜਥੇਬੰਦਕ ਸਕੱਤਰ ,ਨਵੀਨ ਸ਼ਰਮਾ,ਸੋਨੂੰ ਭਗਤ, ਸਹਾ. ਜਨਰਲ ਸਕੱਤਰ ਰਵਿੰਦਰ ਕੁਮਾਰ, ਸਹਾ. ਪ੍ਰੈੱਸ ਸਕੱਤਰ ਮਨਦੀਪ ਸਿੰਘ,ਸਹਾ. ਵਿੱਤ ਸਕੱਤਰ ਪ੍ਰੇਮ ਕੁਮਾਰ, ਰਵਿੰਦਰ ਸਰੋਏ, ਰਜਿੰਦਰ ਕੁਮਾਰ,ਅਸ਼ਵਨੀ ਕੁਮਾਰ,ਸਾਹਿਲ ਗਿੱਲ, ਰਾਜੇਸ਼ ਕੁਮਾਰ, ਯਸ਼ ਮੋਮੀ, ਪੰਕਜ ਧੂੜੀਆ, ਅਨੁਰਾਗ ਸੰਧੀਰ, ਵਰਿੰਦਰ ਰੰਧਾਵਾ,ਮੁਨੀਸ਼ ਮੱਕੜ, ਗੁਰਪ੍ਰੀਤ ਸਿੰਘ,ਕੁਲਵੰਤ ਸਿੰਘ ਬੜਾਪਿੰਡ,ਨਛੱਤਰ ਰਾਮ,ਹੇਮ ਰਾਜ,ਅਸ਼ਵਨੀ ਕੁਮਾਰ,ਜਸਵਿੰਦਰ ਸਿੰਘ ਮੱਲੀਆਂ,ਰਾਜ ਕੁਮਾਰ ਭਤੀਜਾ,ਪਦਮ ਨੰਦਾ,ਹਰਦੀਪ ਮੱਕੜ,ਜਸਪਿੰਦਰ ਸਿੰਘ,ਸੁਰਜੀਤ ਸਿੰਘ,ਜੀਵਨ ਜਯੋਤੀ,ਡਾ. ਬਲਵਿੰਦਰ ਸਿੰਘ,ਮਲਕੀਤ ਸਿੰਘ ਖਰਲਾਂ,ਸੁਖਵਿੰਦਰ ਦੁੱਗਲ, ,ਸਤਵਿੰਦਰ ਸਿੰਘ, ,ਸੁਖਜੀਤ ਸਿੰਘ, ਸਾਹਿਲ,ਹਰਮਨਦੀਪ ਸਿੰਘ,ਅਮਿਤ ਚੋਪੜਾ,ਜੋਗਿੰਦਰ ਸਿੰਘ ਮੰਡ,ਗੁਰਵਿੰਦਰ ਸਿੰਘ, ਡਿੰਪਲ ਸ਼ਰਮਾ,ਮਨਿੰਦਰ ਕੌਰ,ਸਤੀਸ਼ ਕੁਮਾਰੀ,ਸੰਤੋਸ਼ ਬੰਗੜ,ਪਰਮਜੀਤ ਕੌਰ,ਆਰਤੀ ਗੌਤਮ, ਮਨਸਿਮਰਤ ਕੌਰ,ਸੁਮਨ ਲਤਾ,ਅੰਜਲਾ ਸ਼ਰਮਾ,ਗੁਰਵਿੰਦਰ ਕੌਰ,ਪਲਵਿੰਦਰ ਕੌਰ, ਰੀਟਾ,ਪੂਨਮ,ਰਣਜੀਤ ਕੌਰ,ਰੀਨਾ ਕਾਲੀਆ,ਰੇਖਾ ਰਾਣੀ,ਸੁਮਨ ਲਤਾ,ਸੁਨੀਤਾ ਕੁੱਦੋਵਾਲ,ਪ੍ਰਵੀਨ,ਮਮਤਾ ਸਪਰੂ,ਰਜਵੰਤ ਕੌਰ,ਹਿਨਾ ਮਲਕਾਨੀਆ,ਡੇਜ਼ੀ,ਪੂਨਮ, ਕੰਚਨ ਬਾਲਾ,ਹਰਪ੍ਰੀਤ ਕੌਰ,ਕੁਲਵਿੰਦਰ ਕੌਰ,ਸੀਮਾ,ਗੁਨਜੋਤ ਕੌਰ,ਨੀਲਮ,ਰਵਨੀਤ ਕੌਰ, ਰਵਿੰਦਰ ਰੂਬੀ,ਮਮਤਾ ਆਨੰਦ, ਰੇਖਾ ਭਗਤ,ਪ੍ਰਦੀਪ ਕੌਰ,ਮਨਪ੍ਰੀਤ ਕੌਰ, ਸੁਖਵਿੰਦਰ ਕੌਰ,ਅਮਨਪ੍ਰੀਤ ਕੌਰ,ਦਵਿੰਦਰਜੀਤ ਕੌਰ,ਸੋਨੀਆ,ਪਰਮਿੰਦਰ ਕੌਰ,ਜਸਮੀਤ ਕੌਰ,ਨਮਰਤਾ,ਸੁਰਿੰਦਰ ਕੌਰ, ਰੇਖਾ ਭਗਤ,ਮਮਤਾ,ਪ੍ਰਿਅੰਕਾ,ਕੁਲਜੀਤ ਕੌਰ, ਕਮਲਪ੍ਰੀਤ ਕੌਰ,ਸੁਮਨ, ਪ੍ਰਦੀਪ ਕੌਰ,ਨੀਲਮ ਰਾਣੀ,ਸੰਤੋਸ਼ ਟਾਂਡੀ,ਗੁਰਪ੍ਰੀਤ ਕੌਰ, ਮਨਪ੍ਰੀਤ ਕੌਰ,ਮੋਨਿਕਾ ਉੱਪਲ,ਸੋਨੀਆ ਰਾਣੀ,ਸ਼ਮਾ,ਹਰਸ਼ ਕੁਮਾਰੀ,ਮੀਨੂੰ ਸ਼ਰਮਾ, ਜੋਤੀ ਸ਼ਰਮਾ,ਰਾਜਵਿੰਦਰ ਕੌਰ,ਰਣਜੀਤ ਕੌਰ ਬੁਲੰਦ ਪੁਰ,ਨੀਰੂ,ਰੂਬੀ ਅਗਨੀਹੋਤਰੀ,ਨਵਨੀਤ ਕੌਰ, ਸਾਰਿਕਾ,ਵੰਦਨਾ,ਨੀਨਾ ਰਾਣੀ,ਸੁਸ਼ਮਾ,ਪੂਜਾ,ਜਗਪ੍ਰੀਤ ਕੌਰ, ਸੁਨੀਤਾ ਕੁਮਾਰੀ,ਅੰਜੂ ਕਪੂਰ,ਬਿੰਦੀਆ,ਪੂਨਮ,ਭੁਵਨੇਸ਼ਵਰੀ ਸੈਣੀ,ਪ੍ਰਵੀਨ ਕੁਮਾਰੀ ਅਤੇ ਹੋਰ ਅਧਿਆਪਕ ਹਾਜ਼ਰ ਸਨ।






