ਸਰਕਾਰੀ ਦਫਤਰਾਂ ‘ਚ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਧਿਆਨ ‘ਚ ਰੱਖਦਿਆਂ ਰਿਟਾਇਰਡ ਪਟਵਾਰੀ, ਕਾਨੂੰਨਗੋ ਅਤੇ ਮਾਲ ਅਫ਼ਸਰਾਂ ਦੀ ਹੋਈ ਸਾਂਝੀ ਮੀਟਿੰਗ
ਫ਼ਿਰੋਜ਼ਪੁਰ 13 ਸਤੰਬਰ 2026
ਸਰਕਾਰੀ ਦਫਤਰਾਂ ਵਿੱਚ ਸੇਵਾ ਮੁਕਤ ਕਰਮਚਾਰੀਆਂ ਦੀ ਖੱਜਲ ਖੁਆਰੀ ਨੂੰ ਧਿਆਨ ਵਿੱਚ ਰੱਖਦਿਆਂ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸੇਵਾ ਮੁਕਤ ਪਟਵਾਰੀ, ਕਾਨੂੰਨਗੋ ਅਤੇ ਮਾਲ ਅਫ਼ਸਰਾਂ ਦੀ ਇੱਕ ਸਾਂਝੀ ਮੀਟਿੰਗ ਗੁਰੂਦੁਆਰਾ ਸਾਰਾਗੜ੍ਹੀ ਵਿਖੇ ਹਰਮੀਤ ਵਿਦਿਆਰਥੀ ਸਾਬਕਾ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਵਿੱਚ ਕੀਤੀ ਗਈ। ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਸੰਤੋਖ ਸਿੰਘ ਤੱਖੀ ਨੇ ਮਹਿਕਮਾ ਮਾਲ ਦੇ ਰਿਟਾਇਰਡ ਮੁਲਾਜ਼ਮਾਂ ਦੀ ਜਥੇਬੰਦੀ ਦੀ ਲੋੜ ਤੇ ਜ਼ੋਰ ਦਿੱਤਾ।
ਜਸਬੀਰ ਸਿੰਘ ਸੈਣੀ, ਜਰਨੈਲ ਸਿੰਘ, ਜਸਵੰਤ ਸਿੰਘ, ਮੰਗਤ ਵਜੀਦਪੁਰੀ, ਦਲੀਪ ਸਿੰਘ, ਬਲਜਿੰਦਰ ਸਿੰਘ ਸਮੇਤ ਸਾਰੇ ਬੁਲਾਰਿਆਂ ਨੇ ਡੀ ਸੀ ਦਫ਼ਤਰ ਵਿਖੇ ਆ ਰਹੀਆਂ ਮੁਸ਼ਕਿਲਾਂ ਤੇ ਚਾਨਣਾ ਪਾਇਆ। ਖ਼ਾਸ ਤੌਰ ਤੇ ਮੈਡੀਕਲ ਬਿੱਲਾਂ ਅਤੇ ਬਕਾਇਆਂ ਦੇ ਕੇਸਾਂ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ।
ਉਪਰੰਤ ਸਰਬਸੰਮਤੀ ਨਾਲ ” ਪਟਵਾਰੀ ਕਾਨੂੰਨਗੋ ਅਤੇ ਰੈਵੀਨਿਊ ਆਫ਼ਿਸਰ ਯੂਨੀਅਨ ਫ਼ਿਰੋਜ਼ਪੁਰ ” ਦੀ ਸਥਾਪਨਾ ਕੀਤੀ ਤੇ ਹੇਠ ਲਿਖੇ ਅਹੁਦੇਦਾਰ ਜਸਵੰਤ ਸਿੰਘ ਅਤੇ ਬਲਜਿੰਦਰ ਸਿੰਘ ਪਵਨ ਕੁਮਾਰ ਸਰਪ੍ਰਸਤ, ਗੁਰਤੇਜ ਸਿੰਘ ਗਿੱਲ ਚੇਅਰਮੈਨ, ਜਸਬੀਰ ਸਿੰਘ ਸੈਣੀ ਪ੍ਰਧਾਨ, ਸੋਹਨ ਲਾਲ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਢੀਂਡਸਾ ਅਤੇ ਲਖਵੀਰ ਸਿੰਘ ਮੀਤ ਪ੍ਰਧਾਨ, ਸੰਤੋਖ ਸਿੰਘ ਤੱਖੀ ਜਰਨਲ ਸਕੱਤਰ , ਰਾਕੇਸ਼ ਕਪੂਰ ਖਜਾਨਚੀ, ਹਰਮੀਤ ਵਿਦਿਆਰਥੀ ਮੁੱਖ ਸਲਾਹਕਾਰ ਅਤੇ ਜਰਨੈਲ ਸਿੰਘ ਕਾਨੂੰਨੀ ਸਲਾਹਕਾਰ ਚੁਣੇ ਗਏ।
ਮੀਟਿੰਗ ਵਿੱਚ ਜਸਵਿੰਦਰ ਸਿੰਘ ਖੁੰਗਰ, ਸ਼ਿਵ ਕੁਮਾਰ, ਮਨਜੀਤ ਸਿੰਘ, ਜੁਗਰਾਜ ਸਿੰਘ, ਦੇਸ ਰਾਜ, ਪੂਰਨ ਸਿੰਘ, ਜਸਪਾਲ ਸਿੰਘ,ਜਗਨੰਦਨ ਸਿੰਘ, ਵਿਜੇ ਮੈਣੀ, ਰਾਮ ਸਿੰਘ, ਧਰਮ ਸਿੰਘ, ਅਸ਼ੋਕ ਸੇਠੀ, ਕੁਲਵੰਤ ਸਿੰਘ ਅਤੇ ਸੁਧੀਰ ਕੁਮਾਰ ਸ਼ਾਮਿਲ ਹੋਏ।
ਚੁਣੇ ਗਏ ਅਹੁਦੇਦਾਰਾਂ ਨੇ ਅਹਿਦ ਲਿਆ ਕਿ ਉਹ ਪੂਰੀ ਤਨਦੇਹੀ ਨਾਲ ਸੇਵਾ ਮੁਕਤ ਸਾਥੀਆਂ ਦੇ ਮਸਲਿਆਂ ਦੇ ਹੱਲ ਲਈ ਯਤਨ ਕਰਨਗੇ।
















