Join WhatsApp

Join Now

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 17 ਅਧਿਕਾਰੀ ਸਸਪੈਂਡ!

On: ਮਈ 31, 2026 8:41 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 17 ਅਧਿਕਾਰੀ ਸਸਪੈਂਡ!

ਪੰਚਾਇਤੀ ਜ਼ਮੀਨਾਂ ਦੀ ਬੋਲੀ ‘ਚ ਗੜਬੜੀ; 17 ਪੰਚਾਇਤ ਸਕੱਤਰਾਂ ਦੀ ‘ਕੁਰਸੀ’ ਖੁੱਸੀ, ਵਿਭਾਗ ਨੇ ਕੀਤੀ ਵੱਡੀ ਕਾਰਵਾਈ

ਪਟਿਆਲਾ, 31 ਮਈ 2026-

ਪਟਿਆਲਾ ਜ਼ਿਲ੍ਹੇ ਵਿੱਚ ਪੰਚਾਇਤੀ ਜ਼ਮੀਨਾਂ ਦੀ ਬੋਲੀ ਦੌਰਾਨ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ 17 ਪੰਚਾਇਤ ਸਕੱਤਰਾਂ ਲਈ ਸ਼ੁੱਕਰਵਾਰ ਦਾ ਦਿਨ ‘ਕਾਲਾ ਦਿਨ’ ਸਾਬਤ ਹੋਇਆ। ਪੰਚਾਇਤ ਵਿਭਾਗ ਨੇ ਇਨ੍ਹਾਂ ਸਕੱਤਰਾਂ ਨੂੰ ਸਸਪੈਂਡ ਕਰ ਦਿੱਤਾ ਹੈ, ਜਿਸ ਨਾਲ ਪੂਰੇ ਮਹਿਕਮੇ ਵਿੱਚ ਭਾਜੜਾਂ ਪੈ ਗਈਆਂ ਹਨ।

ਜਿਨ੍ਹਾਂ ਪਿੰਡਾਂ ਕੋਲ 100 ਕਿੱਲੇ ਤੋਂ ਵੱਧ ਪੰਚਾਇਤੀ ਜ਼ਮੀਨ ਹੁੰਦੀ ਹੈ, ਉਸ ਦੀ ਬੋਲੀ ਡੀ.ਡੀ.ਪੀ.ਓ. ਦੀ ਅਗਵਾਈ ਹੇਠ ਹੋਣੀ ਜ਼ਰੂਰੀ ਹੈ। ਪਰ ਇਹ ਸਕੱਤਰ ਸ਼ਾਇਦ ਆਪਣੀ ਹੀ ਦੁਨੀਆ ਵਿੱਚ ਮਸਤ ਸਨ। ਜਦੋਂ ਵਿਭਾਗ ਨੇ ਬੋਲੀ ਦਾ ਰਿਕਾਰਡ ਅਤੇ ਬੈਂਕ ਵਿੱਚ ਜਮ੍ਹਾਂ ਕਰਵਾਈ ਗਈ ਰਾਸ਼ੀ ਦਾ ਹਿਸਾਬ ਮੰਗਿਆ, ਤਾਂ ਇਹ ਸਕੱਤਰ ਟਾਲ-ਮਟੋਲ ਕਰਨ ਲੱਗੇ। ਕੁਝ ਨੇ ਤਾਂ ਸਾਰਾ ਮਲਬਾ ਪੁਰਾਣੇ ਡੀ.ਡੀ.ਪੀ.ਓ. ‘ਤੇ ਸੁੱਟ ਕੇ ਆਪਣਾ ਪੱਲਾ ਝਾੜ ਲਿਆ।

ਡੀ.ਡੀ.ਪੀ.ਓ. ਮੋਹਿੰਦਰਜੀਤ ਸਿੰਘ ਨੇ ਕਈ ਵਾਰ ਪੱਤਰ ਲਿਖ ਕੇ ਰਿਕਾਰਡ ਮੰਗਿਆ, ਪਰ ਇਹ 17 ‘ਖਿਡਾਰੀ’ ਚੁੱਪ ਹੀ ਰਹੇ। ਅੰਤ ਵਿੱਚ, ਜਦੋਂ ਮਾਮਲਾ ਡਾਇਰੈਕਟਰ ਤੱਕ ਪਹੁੰਚਿਆ, ਤਾਂ ਉਨ੍ਹਾਂ ਨੇ ਇਨ੍ਹਾਂ ਸਕੱਤਰਾਂ ਨੂੰ ਘਰ ਦਾ ਰਸਤਾ ਦਿਖਾ ਦਿੱਤਾ।

ਜਿਨ੍ਹਾਂ ਸਕੱਤਰਾਂ ‘ਤੇ ਡਿੱਗੀ ਗਾਜ਼, ਉਨ੍ਹਾਂ ਵਿਚ ਸੁਖਵਿੰਦਰ ਸਿੰਘ ਲਾਲੀ, ਭੂਪਿੰਦਰ ਸਿੰਘ, ਸੁਖਵਿੰਦਰ ਸਿੰਘ, ਅਕਾਸ਼ਦੀਪ ਸਿੰਘ, ਪਵਨ ਕੁਮਾਰ, ਹਰਪਿੰਦਰ ਸਿੰਘ, ਰਜਿੰਦਰ ਕੁਮਾਰ, ਬਲਜਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਭੂਪਿੰਦਰ ਸਿੰਘ, ਜਰਨੈਲ ਸਿੰਘ, ਗੁਰਪ੍ਰੀਤ ਸਿੰਘ, ਡਿੰਪਲ, ਮਨਮਿੰਦਰ ਸਿੰਘ, ਕੁਲਦੀਪ ਸਿੰਘ, ਗੁਰਦਰਸ਼ਨ ਸਿੰਘ ਅਤੇ ਗੁਰਜੀਤ ਸਿੰਘ ਸ਼ਾਮਲ ਹਨ।

ਅੰਦਰਖਾਤੇ ਚਰਚਾ ਹੈ ਕਿ ਸਿਰਫ਼ ਨਿਯਮਾਂ ਦੀ ਉਲੰਘਣਾ ਹੀ ਨਹੀਂ, ਸਗੋਂ ਬੋਲੀ ਦੇ ਪੈਸਿਆਂ ਵਿੱਚ ਵੀ ਵੱਡੀ ਹੇਰਾਫੇਰੀ ਹੋਈ ਹੈ। ਡੀ.ਡੀ.ਪੀ.ਓ. ਦਾ ਕਹਿਣਾ ਹੈ ਕਿ ਹੁਣ ਨਵੇਂ ਨਿਯੁਕਤ ਹੋਣ ਵਾਲੇ ਸਕੱਤਰਾਂ ਤੋਂ ਪੁਰਾਣਾ ਰਿਕਾਰਡ ਤਲਬ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਾਹਮਣੇ ਆਵੇਗਾ ਕਿ ਇਹ ‘ਬਾਬੂ’ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਨੂੰ ਕਿਵੇਂ ਆਪਣੀ ਜੇਬ ਵਿੱਚ ਪਾਉਣ ਦੀ ਤਿਆਰੀ ਕਰ ਰਹੇ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਸਸਪੈਂਸ਼ਨ ਤੋਂ ਬਾਅਦ ਇਨ੍ਹਾਂ ਸਕੱਤਰਾਂ ਦੀ ਅਸਲ ਸੱਚਾਈ ਕਿੰਨੀ ਕੁ ਬਾਹਰ ਆਉਂਦੀ ਹੈ।

 

More

Exclusive Report: LPU ‘ਚ ਲੜਕੀ ਨਾਲ ਰੇਪ: ਇਨਸਾਫ਼ ਮੰਗਦੇ ਵਿਦਿਆਰਥੀਆਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ; ਗੋਦੀ ਮੀਡੀਆ ਨੇ ਪ੍ਰਦਰਸ਼ਨਕਾਰੀ ਸਟੂਡੈਂਟਸ ਨੂੰ ਕਿਹਾ ‘ਗੁੰਡੇ’

LPU ‘ਚ ਲੜਕੀ ਨਾਲ ਬਲਾਤਕਾਰ ਤੋਂ ਬਾਅਦ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ! ਪੁਲਿਸ ਨੇ ਕੀਤਾ ਲਾਠੀਚਾਰਜ ਤਾਂ ਵਿਦਿਆਰਥੀਆਂ ਨੇ ਸਾੜੀਆਂ ਪੁਲਿਸ ਦੀਆਂ ਗੱਡੀਆਂ!

Big Update: ਪੰਜਾਬ ਸਰਕਾਰ ਨੇ 28 ਸਤੰਬਰ ਦੀ ਛੁੱਟੀ ਦਾ ਨਹੀਂ ਕੀਤਾ ਐਲਾਨ; ਵਾਇਰਲ ਪੱਤਰ ਜਾਅਲੀ

ਪੰਜਾਬ ‘ਚ 7 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ

ਵੱਡੀ ਖ਼ਬਰ: ਪੰਜਾਬ ਪੁਲਿਸ ਦੀ ਲੇਡੀ ਅਫ਼ਸਰ ਸਮੇਤ ਦੋ ਮੁਲਾਜ਼ਮ ਰਿਸ਼ਵਤ ਲੈਂਦੇ ਗ੍ਰਿਫ਼ਤਾਰ; 80,000 ਰੁਪਏ ‘ਚ ਹੋਈ ਸੀ ਗਿੱਟ-ਮਿੱਟ

Punjab News: ਮੰਤਰੀਆਂ ਦੇ ਸਰਕਾਰੀ ਮਕਾਨਾਂ ’ਤੇ ਦਿੱਲੀ ਨਾਲ ਜੁੜੇ ਲੋਕਾਂ ਦੀ ਪਹੁੰਚ ਕਿਵੇਂ ਬਣੀ? ਮੁੱਖ ਮੰਤਰੀ ਦੇਣ ਜਵਾਬ: ਮਨਪ੍ਰੀਤ ਇਯਾਲੀ

Leave a Comment