ਵੱਡੀ ਖ਼ਬਰ: NEET ਤੋਂ ਬਾਅਦ ਹੁਣ CBSE ਮੁਲਾਂਕਣ ‘ਚ ਗੜਬੜੀ? ਸਿੱਖਿਆ ਮੰਤਰੀ ਹੋਵੇ ਬਰਖ਼ਾਸਤ
ਸੀਬੀਐਸਈ ਮੁਲਾਂਕਣ ਵਿੱਚ ਇੰਨੇ ਵੱਡੇ ਪੱਧਰ ‘ਤੇ ਹੋਈ ਗੜਬੜੀ ਨੇ ਲੱਖਾਂ ਬੱਚਿਆਂ ਦਾ ਭਵਿੱਖ ਹਨੇਰੇ ਵੱਲ ਧੱਕ ਦਿੱਤਾ ਹੈ- ਕੇਜਰੀਵਾਲ
ਨਵੀਂ ਦਿੱਲੀ, 26 ਮਈ 2026- NEET ਪੇਪਰ ਲੀਕ ਤੋਂ ਬਾਅਦ ਹੁਣ CBSE ਮੁਲਾਂਕਣ ਵਿੱਚ ਕਥਿਤ ਗੜਬੜੀ ਸਾਹਮਣੇ ਆਉਣ ‘ਤੇ ਪ੍ਰਧਾਨ ਮੰਤਰੀ ਤੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇੱਕ ਅਯੋਗ ਅਤੇ ਨਿਕੰਮੇ ਸਿੱਖਿਆ ਮੰਤਰੀ ਕਾਰਨ ਦੇਸ਼ ਦੇ ਲੱਖਾਂ ਬੱਚਿਆਂ ਨੂੰ ਮਾਨਸਿਕ ਪਰੇਸ਼ਾਨੀ ਵਿੱਚ ਨਹੀਂ ਪਾਇਆ ਜਾ ਸਕਦਾ।
ਸੀਬੀਐਸਈ ਮੁਲਾਂਕਣ ਵਿੱਚ ਇੰਨੇ ਵੱਡੇ ਪੱਧਰ ‘ਤੇ ਹੋਈ ਗੜਬੜੀ ਨੇ ਲੱਖਾਂ ਬੱਚਿਆਂ ਦਾ ਭਵਿੱਖ ਹਨੇਰੇ ਵਿੱਚ ਧੱਕ ਦਿੱਤਾ ਹੈ। ਵਿਦਿਆਰਥੀ ਮੁਫ਼ਤ ਮੈਨੂਅਲ ਰੀਵੈਲੂਏਸ਼ਨ, ਓਐਸਐਮ ਪ੍ਰਕਿਰਿਆ ਰੱਦ ਕਰਨ ਅਤੇ ਜਲਦ ਰੀਵੈਲੂਏਸ਼ਨ ਕਰਨ ਦੀ ਮੰਗ ਕਰ ਰਹੇ ਹਨ, ਸਰਕਾਰ ਉਨ੍ਹਾਂ ਦੀ ਮੰਗ ਪੂਰੀ ਕਰੇ। ਕਿਉਂਕਿ ਪੋਰਟਲ ਕੰਮ ਨਹੀਂ ਕਰ ਰਿਹਾ ਹੈ। ਜੇਕਰ ਲੌਗਇਨ ਹੋ ਵੀ ਜਾਂਦਾ ਹੈ ਤਾਂ ਪੇਮੈਂਟ ਗੇਟਵੇ ਕੰਮ ਨਹੀਂ ਕਰ ਰਿਹਾ ਅਤੇ ਸਕੈਨ ਕਾਪੀ ਵੀ ਧੁੰਦਲੀ ਹੈ।
ਬੱਚੇ ਮੰਗ ਕਰ ਰਹੇ ਹਨ ਕਿ ਜੋ ਵੀ ਬੱਚੇ ਰੀਵੈਲੂਏਸ਼ਨ ਦੀ ਮੰਗ ਕਰਨ, ਉਨ੍ਹਾਂ ਦਾ ਮੈਨੂਅਲ ਰੀਵੈਲੂਏਸ਼ਨ ਕਰਵਾਇਆ ਜਾਵੇ। ਦੂਜਾ, ਰੀਵੈਲੂਏਸ਼ਨ ਦੀ ਫੀਸ ਮੁਆਫ ਕੀਤੀ ਜਾਵੇ। ਤੀਜਾ, ਓਐਸਐਮ ਦੀ ਪੂਰੀ ਪ੍ਰਕਿਰਿਆ ਨੂੰ ਰੱਦ ਕੀਤਾ ਜਾਵੇ ਅਤੇ ਚੌਥਾ, ਰੀਵੈਲੂਏਸ਼ਨ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਜੋ ਬੱਚਿਆਂ ਦੀ ਐਡਮਿਸ਼ਨ ਪ੍ਰਕਿਰਿਆ ‘ਤੇ ਕੋਈ ਅਸਰ ਨਾ ਪਵੇ ਅਤੇ ਉਹ ਜਲਦ ਹੀ ਆਪਣੇ ਕਾਲਜਾਂ ਵਿੱਚ ਐਡਮਿਸ਼ਨ ਲੈ ਸਕਣ।
ਦੱਸਿਆ ਜਾ ਰਿਹਾ ਹੈ ਕਿ ਪਿਛਲੇ ਚਾਰ-ਪੰਜ ਦਿਨਾਂ ਤੋਂ ਪੋਰਟਲ ਕੰਮ ਨਹੀਂ ਕਰ ਰਿਹਾ ਹੈ ਅਤੇ ਬੱਚੇ ਲੌਗਇਨ ਨਹੀਂ ਕਰ ਪਾ ਰਹੇ ਹਨ। ਹੁਣ ਸਵਾਲ ਉੱਠਦਾ ਹੈ ਕਿ ਕੇਂਦਰ ਵਿੱਚ ਬੈਠੀ ਸਰਕਾਰ ਅਤੇ ਇਸ ਦੇ ਸਿੱਖਿਆ ਮੰਤਰੀ ਕੀ ਇਸ ਤਰ੍ਹਾਂ 21ਵੀਂ ਸਦੀ ਦਾ ਭਾਰਤ ਬਣਾਉਣਗੇ?
ਸੀਬੀਐਸਈ ਮੁਲਾਂਕਣ ‘ਚ ਵੱਡਾ ਘੁਟਾਲਾ ਆਇਆ ਸਾਹਮਣੇ- ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ‘ਤੇ ਕਿਹਾ ਕਿ ਹੁਣੇ ਸੀਬੀਐਸਈ ਮੁਲਾਂਕਣ ਵਿੱਚ ਜੋ ਇੰਨਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ, ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਧਰਮਿੰਦਰ ਪ੍ਰਧਾਨ ਨੂੰ ਤੁਰੰਤ ਬਰਖਾਸਤ ਕਰ ਦੇਣਾ ਚਾਹੀਦਾ ਹੈ। ਧਰਮਿੰਦਰ ਪ੍ਰਧਾਨ ਇੱਕ ਦਿਨ ਜਾਂ ਇੱਕ ਸੈਕੰਡ ਲਈ ਵੀ ਇਸ ਦੇਸ਼ ਦੇ ਸਿੱਖਿਆ ਮੰਤਰੀ ਬਣਨ ਦੇ ਲਾਇਕ ਨਹੀਂ ਹਨ।
ਉਨ੍ਹਾਂ ਕਿਹਾ ਕਿ ਪਹਿਲਾਂ ਨੀਟ ਵਿੱਚ ਧਾਂਦਲੀ ਹੋਈ ਅਤੇ ਹੁਣ ਸੀਬੀਐਸਈ ਦੇ ਇਵੈਲੂਏਸ਼ਨ ਪ੍ਰੋਸੈਸ (ਮੁਲਾਂਕਣ ਪ੍ਰਕਿਰਿਆ) ਵਿੱਚ ਇੰਨੀ ਵੱਡੀ ਧਾਂਦਲੀ ਨਿਕਲ ਕੇ ਸਾਹਮਣੇ ਆਈ ਹੈ। ਪੂਰੇ ਦੇਸ਼ ਵਿੱਚ 12ਵੀਂ ਦੇ ਲੱਖਾਂ ਬੱਚੇ ਬਹੁਤ ਜ਼ਿਆਦਾ ਸਟ੍ਰੈਸ (ਤਣਾਅ) ਅਤੇ ਡਿਪ੍ਰੈਸ਼ਨ ਵਿੱਚ ਹਨ। ਉਨ੍ਹਾਂ ਦੇ ਮਾਪੇ ਵੀ ਬੁਰੀ ਤਰ੍ਹਾਂ ਡਿਪ੍ਰੈਸ਼ਨ ਵਿੱਚ ਹਨ।
ਕੇਜਰੀਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਘੱਟੋ-ਘੱਟ ਇੰਨਾ ਤਾਂ ਕਰ ਹੀ ਸਕਦੇ ਹਨ। ਸਾਡੇ ਦੇਸ਼ ਦੇ ਲੱਖਾਂ ਬੱਚਿਆਂ ਨੂੰ ਇੱਕ ਅਯੋਗ ਅਤੇ ਨਿਕੰਮੇ ਸਿੱਖਿਆ ਮੰਤਰੀ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਨਹੀਂ ਪਾਇਆ ਜਾ ਸਕਦਾ। ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇੱਕ ਮਿੰਟ ਦੇ ਅੰਦਰ ਧਰਮਿੰਦਰ ਪ੍ਰਧਾਨ ਨੂੰ ਬਰਖਾਸਤ ਕਰਨਾ ਚਾਹੀਦਾ ਹੈ।





