ਵੱਡੀ ਖ਼ਬਰ: ਭਗਵੰਤ ਮਾਨ ਨੇ ਫਿਰ ਬੁਲਾਈ ਕੈਬਨਿਟ ਮੀਟਿੰਗ, ਪੜ੍ਹੋ ਡਿਟੇਲ

On: ਮਾਰਚ 6, 2026 8:48 ਬਾਃ ਦੁਃ

 

ਵੱਡੀ ਖ਼ਬਰ: ਭਗਵੰਤ ਮਾਨ ਨੇ ਫਿਰ ਬੁਲਾਈ ਕੈਬਨਿਟ ਮੀਟਿੰਗ, ਪੜ੍ਹੋ ਡਿਟੇਲ

Punjab Network

ਚੰਡੀਗੜ੍ਹ, 6 ਮਾਰਚ 2026- 

ਪੰਜਾਬ ਕੈਬਨਿਟ ਦੀ ਅੱਜ ਹੋਈ ਮੀਟਿੰਗ ਵਿੱਚ ਜਿੱਥੇ ਕਈ ਵੱਡੇ ਫ਼ੈਸਲੇ ਲਏ ਗਏ, ਉੱਥੇ ਹੀ ਹੁਣ ਕੱਲ੍ਹ 7 ਮਾਰਚ ਨੂੰ ਵੀ ਸਰਕਾਰ ਵੱਲੋਂ ਮੀਟਿੰਗ ਸੱਦ ਲਈ ਗਈ ਹੈ।

ਸਰਕਾਰ ਦੁਆਰਾ ਜਾਰੀ ਕੀਤੇ ਗਏ ਪੱਤਰ ਮੁਤਾਬਿਕ, ਪੰਜਾਬ ਕੈਬਨਿਟ ਦੀ ਮੀਟਿੰਗ ਭਲਕੇ 7 ਮਾਰਚ ਨੂੰ ਸਵੇਰੇ ਸਾਢੇ 9 ਵਜੇ ਹੋਵੇਗੀ।

ਇਹ ਮੀਟਿੰਗ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੀਐੱਮ ਹਾਊਸ ਚੰਡੀਗੜ੍ਹ ਵਿਖੇ ਹੋਵੇਗੀ। ਮੰਨਿਆ ਜਾ ਰਿਹਾ ਹੈ ਕਿ ਸਰਕਾਰ ਇਸ ਮੀਟਿੰਗ ਵਿੱਚ ਕਈ ਵੱਡੇ ਫ਼ੈਸਲਿਆਂ ਤੇ ਮੋਹਰ ਲਗਾ ਸਕਦੀ ਹੈ।

ਅੱਜ ਦੀ ਕੈਬਨਿਟ ਮੀਟਿੰਗ ਦਾ ਵੇਰਵਾ ਹੇਠਾਂ ਪੜ੍ਹੋ-

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਵਿੱਚ ਸਾਲ 2025-26 ਲਈ ਗਰਾਂਟਾਂ ਲਈ ਅਨੁਪੂਰਕ ਮੰਗਾਂ, ਸਾਲ 2026-27 ਲਈ ਬਜਟ ਅਨੁਮਾਨਾਂ ਅਤੇ ਸਾਲ 2024-25 ਦੀਆਂ ਕੈਗ ਦੀਆਂ ਆਡਿਟ ਰਿਪੋਰਟਾਂ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਸ ਬਾਰੇ ਫੈਸਲਾ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਮੰਤਰੀ ਮੰਡਲ ਨੇ ਵਿੱਤੀ ਸਾਲ 2025-26 ਲਈ ਗਰਾਂਟਾਂ ਲਈ ਅਨੁਪੂਰਕ ਮੰਗਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਇਸੇ ਤਰ੍ਹਾਂ ਮੰਤਰੀ ਮੰਡਲ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਾਲ 2026-27 ਲਈ ਪੰਜਾਬ ਦੇ ਬਜਟ ਅਨੁਮਾਨਾਂ ਨੂੰ 8 ਮਾਰਚ ਨੂੰ ਪੇਸ਼ ਕਰਨ ਦੀ ਵੀ ਮਨਜ਼ੂਰੀ ਦੇ ਦਿੱਤੀ ਹੈ।

ਮੰਤਰੀ ਮੰਡਲ ਨੇ ਕੰਪਟ੍ਰੋਲਰ ਐਂਡ ਆਡੀਟਰ ਜਨਰਲ ਆਫ ਇੰਡੀਆ (ਕੈਗ) ਅਤੇ ਪੰਜਾਬ ਸਰਕਾਰ ਦੇ ਵਿੱਤੀ ਤੇ ਨਮਿੱਤਣ ਲੇਖੇ ਵਿਧਾਨ ਸਭਾ ਦੇ ਮੇਜ਼ ’ਤੇ ਰੱਖਣ ਦੀ ਮਨਜ਼ੂਰੀ ਦੇ ਦਿੱਤੀ ਹੈ।

 

Join WhatsApp

Join Now

More

ਚੰਡੀਗੜ੍ਹ: 26 ਜੂਨ ਦੀ ਛੁੱਟੀ ਬਾਰੇ ਅਹਿਮ ਖ਼ਬਰ; ਪ੍ਰਸਾਸ਼ਨ ਨੇ ਜਾਰੀ ਕੀਤਾ ਸਪੱਸ਼ਟੀਕਰਨ

ਵੱਡੀ ਖ਼ਬਰ: ਪੰਜਾਬ ਚ 2 ਆਂਗਣਵਾੜੀ ਵਰਕਰਾਂ ਦੀ ਸਿਹਤ ਵਿਗੜੀ; ਹਸਪਤਾਲ ਦਾਖ਼ਲ- ‘ਮਾਵਾਂ ਧੀਆਂ ਸਤਿਕਾਰਯੋਗ ਯੋਜਨਾ’ ਦੇ ਫਾਰਮ ਭਰਨ ਸਮੇਂ ਵਾਪਰੀ ਘਟਨਾ

Punjab Breaking: AAP ਆਗੂ ਅਤੇ SHO ਵਿਚਾਲੇ ਤਿੱਖੀ ਬਹਿਸ; ਵੀਡੀਓ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ

SIR ਸਰਵੇ ਨੇ ਕੱਢੀ ਸਿੱਖਿਆ ਕ੍ਰਾਂਤੀ ਦੀ ਫੂਕ

ਸਿੱਖਿਆ ਵਿਭਾਗ ਦੀ ਸਾਈਟ ਤੋਂ ਅਧਿਆਪਕਾਂ ਦਾ ਡਾਟਾ ਲੀਕ ਹੋਣ ਦਾ ਖ਼ਦਸ਼ਾ? ਮਿਲ ਰਹੀਆਂ ਅਜਿਹੀਆਂ ਧਮਕੀਆਂ!

ਵੱਡੀ ਖ਼ਬਰ: ਫਿਰੋਜ਼ਪੁਰ ਦੇ ਮਮਦੋਟ ‘ਚ ਚੋਣ ਨਾਮਜ਼ਦਗੀਆਂ ਦੌਰਾਨ ਖ਼ੂਨੀ ਝੜਪ! AAP, ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ‘ਚ ਚੱਲੀਆਂ ਗੋਲੀਆਂ

ਵੱਡੀ ਖ਼ਬਰ: ਕੱਚੇ ਅਧਿਆਪਕਾਂ ਨੂੰ ਪੁਲਿਸ ਨੇ ਕੀਤਾ ਨਜ਼ਰਬੰਦ! ਭੜਕੇ ਯੂਨੀਅਨ ਆਗੂਆਂ ਦਾ ਐਲਾਨ- ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹਲਕੇ ‘ਚ ਕੱਢਾਂਗੇ ਜਲੂਸ

Leave a Comment