ਵੱਡੀ ਖ਼ਬਰ: ਪੰਜਾਬ ਭਰ ਦੇ DC ਦਫ਼ਤਰਾਂ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਦਾ ਐਲਾਨ
Punjab Network
ਚੰਡੀਗੜ੍ਹ, 21 ਸਤੰਬਰ 2026: ਪੰਜਾਬ ਦੇ DC ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਵੱਡਾ ਐਲਾਨ ਕੀਤਾ ਹੈ। “ਪੰਜਾਬ ਨੈੱਟਵਰਕ” ਕੋਲ ਮੌਜੂਦ ਪੱਤਰ ਮੁਤਾਬਿਕ ਦਿ ਪੰਜਾਬ ਰਾਜ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਨੇ ਕਿਹਾ ਕਿ, 15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰਾਂ ਵਾਪਸ ਲੈ ਕੇ ਪੂਰੀ ਤਨਖ਼ਾਹ ਨਾ ਦੇਣ ‘ਤੇ ਤੁਲੀ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਤਹਿਤ 8 ਅਕਤੂਬਰ 2026 ਤੋਂ 20 ਅਕਤੂਬਰ 2026 ਤੱਕ ਵਿਭਾਗੀ ਕੰਮ-ਕਾਜ ਠੱਪ ਕਰਕੇ ਛੁੱਟੀ ‘ਤੇ ਜਾਣਗੇ।

ਯੂਨੀਅਨ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ 18 ਸਤੰਬਰ 2026 ਨੂੰ ਹੋਈ ਮੀਟਿੰਗ ਵਿੱਚ ਮੁਲਾਜ਼ਮ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪੁਰਾਣੇ ਪੱਤਰਾਂ ਦੇ ਹਵਾਲੇ ਨਾਲ ਮੁਲਾਜ਼ਮਾਂ ਨਾਲ ਸਬੰਧਤ ਮਸਲਿਆਂ ’ਤੇ ਵਿਚਾਰ ਕੀਤਾ ਗਿਆ। ਮੁੱਖ ਮੰਤਰੀ ਵੱਲੋਂ 18 ਫੀਸਦੀ ਡੀ.ਏ. ਵਿੱਚੋਂ ਕੇਵਲ 8 ਫੀਸਦੀ ਦੀਆਂ ਕਿਸ਼ਤਾਂ ਦਾ ਐਲਾਨ ਕਰਨ ਅਤੇ ਬਾਕੀ ਮੰਗਾਂ ਦਾ ਪੱਖ ਰੱਖਣ ਲਈ ਅਕਤੂਬਰ 2026 ਦੇ ਪਹਿਲੇ ਹਫ਼ਤੇ ਮੀਟਿੰਗ ਕਰਨ ਦੀ ਗੱਲ ਕਹੀ ਗਈ। ਪਰ, ਮੁਲਾਜ਼ਮਾਂ ਦੇ ਨਾਲ ਮੀਟਿੰਗ ਵਿਚ ਧੋਖਾ ਵੀ ਕੀਤਾ ਗਿਆ।
ਯੂਨੀਅਨ ਨੇ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਦੇ ਕਰਮਚਾਰੀ ਵੱਖ-ਵੱਖ ਥਾਵਾਂ ’ਤੇ ਆਪਣੀ ਡਿਊਟੀ ਨਿਭਾ ਰਹੇ ਹਨ। ਸਰਕਾਰ ਦੀਆਂ ਸਾਰੀਆਂ ਸਕੀਮਾਂ ਨੂੰ ਲਾਗੂ ਕਰਨ ਅਤੇ ਲੋਕਾਂ ਤੱਕ ਸਰਕਾਰੀ ਸੇਵਾਵਾਂ ਪਹੁੰਚਾਉਣ ਲਈ ਕਰਮਚਾਰੀਆਂ ਦੀ ਭੂਮਿਕਾ ਮਹੱਤਵਪੂਰਨ ਹੈ। ਪਰ, 15-01-2015 ਦੇ ਪੱਤਰ ਅਨੁਸਾਰ ਪੁਰਾਣੇ ਸਮੇਂ ਤੋਂ ਚੱਲੀ ਆ ਰਹੀ ਪ੍ਰਬੰਧਕੀ ਵਿਵਸਥਾ ਦੇ ਤਹਿਤ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮ ਦੀ ਵਿਵਸਥਾ ਕੀਤੀ ਜਾਂਦੀ ਹੈ।
ਇਸੇ ਤਰ੍ਹਾਂ 17-07-2020 ਦੇ ਪੱਤਰ ਦੇ ਹਵਾਲੇ ਨਾਲ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਜੇਕਰ 15-01-2015 ਅਤੇ 17-07-2020 ਦੇ ਪੱਤਰਾਂ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਸਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਸਬੰਧਤ ਅਧਿਕਾਰੀਆਂ ਵੱਲੋਂ ਇਸ ਬਾਰੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਯੂਨੀਅਨ ਆਗੂਆਂ ਨੇ ਕਿਹਾ ਕਿ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਦੇ ਮੁਲਾਜ਼ਮ 8 ਅਕਤੂਬਰ 2026 ਤੋਂ 20 ਅਕਤੂਬਰ 2026 ਤੱਕ ਆਪਣੀਆਂ ਸੀਟਾਂ ਛੱਡਣਗੇ। ਜਥੇਬੰਦੀ ਵੱਲੋਂ ਅਗਲੇ ਐਕਸ਼ਨ ਦਾ ਫੈਸਲਾ 20 ਅਕਤੂਬਰ 2026 ਨੂੰ ਲਿਆ ਜਾਣਾ ਦੱਸਿਆ ਗਿਆ ਹੈ।
















