ਵੱਡੀ ਖ਼ਬਰ: ਹੁਣ AAP MP ਮਲਵਿੰਦਰ ਕੰਗ ਨੇ ਪਾਰਟੀ ਲੀਡਰਸ਼ਿਪ ਨੂੰ ਦਿਖਾਇਆ ਸ਼ੀਸ਼ਾ, ਪੜ੍ਹੋ ਪੂਰੀ ਰਿਪੋਰਟ

On: ਅਪ੍ਰੈਲ 25, 2026 12:52 ਬਾਃ ਦੁਃ

 

ਵੱਡੀ ਖ਼ਬਰ: ਹੁਣ AAP MP ਮਲਵਿੰਦਰ ਕੰਗ ਨੇ ਪਾਰਟੀ ਲੀਡਰਸ਼ਿਪ ਨੂੰ ਦਿਖਾਇਆ ਸ਼ੀਸ਼ਾ, ਪੜ੍ਹੋ ਪੂਰੀ ਰਿਪੋਰਟ

‘ਆਪ’ ਨੂੰ ਰਣਨੀਤੀ ਬਦਲਣ ਦੀ ਲੋੜ: ਮਲਵਿੰਦਰ ਸਿੰਘ ਕੰਗ ਦਾ ਆਪਣੀ ਹੀ ਪਾਰਟੀ ਨੂੰ ਮਸ਼ਵਰਾ

ਚੰਡੀਗੜ੍ਹ 25 ਅਪ੍ਰੈਲ 2026: AAP MP ਮਲਵਿੰਦਰ ਸਿੰਘ ਕੰਗ ਨੇ ‘ਆਪ’ ਦੀ ਮੌਜੂਦਾ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪਾਰਟੀ ਨੇ ਆਗੂਆਂ ਦੇ ਜਾਣ ਦਾ ਸਿਲਸਿਲਾ ਰੋਕਣਾ ਹੈ, ਤਾਂ ਇਸ ਨੂੰ ਇੱਕ ਅਸਲ ਲੋਕਤੰਤਰੀ ਜਥੇਬੰਦੀ ਵਜੋਂ ਕੰਮ ਕਰਨਾ ਪਵੇਗਾ।

ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ, ਕੰਗ ਨੇ ਖੁਲਾਸਾ ਕੀਤਾ ਕਿ ਸੰਦੀਪ ਪਾਠਕ ਵਰਗਾ ਅਹਿਮ ਰਣਨੀਤੀਕਾਰ ਪਾਰਟੀ ਕਦੇ ਨਾ ਛੱਡਦਾ ਜੇਕਰ ਲੀਡਰਸ਼ਿਪ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿੰਦੀ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ ਇੱਕ ਸਾਲ ਤੋਂ ਪਾਰਟੀ ਦਾ ਕੋਈ ਵੀ ਵੱਡਾ ਆਗੂ ਸੰਦੀਪ ਪਾਠਕ ਨਾਲ ਰਾਬਤੇ ਵਿੱਚ ਨਹੀਂ ਸੀ।

ਕੰਗ ਨੇ ਰਾਘਵ ਚੱਢਾ ਦਾ ਨਾਮ ਲੈਂਦਿਆਂ ਦੋਸ਼ ਲਾਇਆ ਕਿ ਉਨ੍ਹਾਂ ਕੋਲ ‘ਬੇਲਗਾਮ ਤਾਕਤ’ ਸੀ, ਜਿਸਦੀ ਉਨ੍ਹਾਂ ਨੇ ਦੁਰਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸਾਰੀ ਤਾਕਤ ਕੁਝ ਕੁ ਹੱਥਾਂ ਵਿੱਚ ਕੇਂਦਰਿਤ ਹੋਣਾ ਪਾਰਟੀ ਲਈ ਨੁਕਸਾਨਦੇਹ ਹੈ ਅਤੇ ਇਸ ਦੀ ਵੰਡ ਹੋਣੀ ਚਾਹੀਦੀ ਹੈ।

ਕੰਗ ਨੇ ਭਾਜਪਾ ‘ਤੇ ਦੋਸ਼ ਲਾਇਆ ਕਿ ਉਹ ਵਿਰੋਧੀ ਧਿਰ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾਉਣ ਅਤੇ ਤੋੜਨ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰ ਰਹੀ ਹੈ। ਆਪਣੇ ਸਿਆਸੀ ਭਵਿੱਖ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸੇ ਲਾਲਚ ਵਿੱਚ ਨਹੀਂ ਹਨ ਅਤੇ ਹਮੇਸ਼ਾ ਉਸੇ ਸਿਆਸਤ ਦਾ ਹਿੱਸਾ ਰਹਿਣਗੇ ਜੋ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹਿੱਤ ਵਿੱਚ ਹੋਵੇਗੀ।

ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਛੱਡ ਕੇ ਜਾਣ ਵਾਲੇ ਆਗੂਆਂ ਦਾ ਪੰਜਾਬ ਦੀਆਂ ਚੋਣਾਂ ‘ਤੇ ਕੋਈ ਖ਼ਾਸ ਅਸਰ ਨਹੀਂ ਪਵੇਗਾ ਕਿਉਂਕਿ ਇਨ੍ਹਾਂ ਆਗੂਆਂ ਦੀ ਆਪਣੀ ਕੋਈ ਜਨਤਕ ਪੈਂਠ (Ground support) ਨਹੀਂ ਹੈ। ਮਲਵਿੰਦਰ ਕੰਗ ਦੇ ਇਸ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ‘ਆਪ’ ਦੇ ਅੰਦਰੂਨੀ ਹਾਲਾਤ ਕਾਫ਼ੀ ਗੰਭੀਰ ਹਨ ਅਤੇ ਪਾਰਟੀ ਨੂੰ ‘ਪਰਿਪੱਕ’ ਹੋਣ ਦੀ ਲੋੜ ਹੈ।

 

Join WhatsApp

Join Now

Leave a Comment