Join WhatsApp

Join Now

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 3.62 ਕਰੋੜ ਦੇ ਮੁਆਵਜ਼ਾ ਘੁਟਾਲੇ ‘ਚ ਸਸਪੈਂਡ PCS ਅਫ਼ਸਰ ਬਹਾਲ

On: ਫਰਵਰੀ 20, 2026 7:21 ਬਾਃ ਦੁਃ

 

ਵੱਡੀ ਖ਼ਬਰ: ਪੰਜਾਬ ਸਰਕਾਰ ਵੱਲੋਂ 3.62 ਕਰੋੜ ਦੇ ਮੁਆਵਜ਼ਾ ਘੁਟਾਲੇ ‘ਚ ਸਸਪੈਂਡ PCS ਅਫ਼ਸਰ ਬਹਾਲ

ਮੁੱਖ ਸਕੱਤਰ ਕੇ.ਪੀ. ਸਿਨਹਾ ਨੇ ਜਾਰੀ ਕੀਤੇ ਹੁਕਮ

ਚੰਡੀਗੜ੍ਹ/ਮੋਗਾ 20 ਫਰਵਰੀ 2026: ਪੰਜਾਬ ਸਰਕਾਰ ਨੇ ਮੋਗਾ ਦੀ ਸਾਬਕਾ ਏ.ਡੀ.ਸੀ. (ADC) ਅਤੇ ਪੀ.ਸੀ.ਐੱਸ. (PCS) ਅਧਿਕਾਰੀ ਚਾਰੂਮਿਤਾ ਨੂੰ ਤੁਰੰਤ ਪ੍ਰਭਾਵ ਨਾਲ ਸੇਵਾ ਵਿੱਚ ਬਹਾਲ ਕਰ ਦਿੱਤਾ ਹੈ।

ਮੁੱਖ ਸਕੱਤਰ ਕੇ.ਪੀ. ਸਿਨਹਾ ਵੱਲੋਂ ਜਾਰੀ ਹੁਕਮਾਂ ਨਾਲ ਉਨ੍ਹਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੁਅੱਤਲੀ ਖ਼ਤਮ ਹੋ ਗਈ ਹੈ।

3.62 ਕਰੋੜ ਦਾ ਘੁਟਾਲਾ

ਇਹ ਪੂਰਾ ਵਿਵਾਦ ਧਰਮਕੋਟ (ਮੋਗਾ) ਦੇ ਪਿੰਡ ਬਹਾਦਰਵਾਲਾ ਨਾਲ ਜੁੜਿਆ ਹੋਇਆ ਹੈ। ਧਰਮਕੋਟ ਤੋਂ ਬਹਾਦਰਵਾਲਾ ਤੱਕ ਬਣਨ ਵਾਲੇ ਰਾਸ਼ਟਰੀ ਰਾਜਮਾਰਗ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮੁਆਵਜ਼ੇ ਦੀ ਵੰਡ ਵਿੱਚ 3.62 ਕਰੋੜ ਰੁਪਏ ਦੀਆਂ ਗੰਭੀਰ ਬੇਨਿਯਮੀਆਂ ਪਾਈਆਂ ਗਈਆਂ ਸਨ।

ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਚਾਰੂਮਿਤਾ ਨੂੰ ਚਾਰਜਸ਼ੀਟ ਕੀਤਾ ਗਿਆ ਸੀ ਅਤੇ ਮੁਅੱਤਲ (Suspend) ਕਰ ਦਿੱਤਾ ਗਿਆ ਸੀ।

ਇਸ ਕੇਸ ਵਿੱਚ ਸਭ ਤੋਂ ਹੈਰਾਨੀਜਨਕ ਪਹਿਲੂ ਇਸ ਨਾਲ ਸਬੰਧਤ ਸਰਕਾਰੀ ਰਿਕਾਰਡ ਦਾ ਗਾਇਬ ਹੋਣਾ ਸੀ। ਜਾਂਚ ਦੌਰਾਨ ਇਹ ਰਿਕਾਰਡ ਗੁੰਮ ਦੱਸਿਆ ਗਿਆ ਸੀ, ਜਿਸ ਕਾਰਨ ਮਾਮਲਾ ਕਾਫ਼ੀ ਉਲਝ ਗਿਆ ਸੀ।

ਹਾਲ ਹੀ ਵਿੱਚ ਇਹ ਅਹਿਮ ਰਿਕਾਰਡ ਫਿਰੋਜ਼ਪੁਰ ਤੋਂ ਬਰਾਮਦ ਹੋਇਆ। ਰਿਕਾਰਡ ਮਿਲਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਈ, ਜਿਸ ਦੇ ਅਧਾਰ ‘ਤੇ ਮੁੱਖ ਸਕੱਤਰ ਨੇ ਬਹਾਲੀ ਦੇ ਹੁਕਮ ਜਾਰੀ ਕੀਤੇ ਹਨ।

 

Leave a Comment