ਵੱਡੀ ਖ਼ਬਰ: CM ਮਾਨ ਦੇ ਜੱਦੀ ਪਿੰਡ ਸਤੌਜ ‘ਚ ਅਧਿਆਪਕਾਂ ਨੇ ਅਚਾਨਕ ਦਿੱਤੀ ਦਸਤਕ, ਲਹਿਰਾਇਆ ਮੰਗਾਂ ਦਾ ਬੈਨਰ!
3704 ਅਧਿਆਪਕ ਅਤੇ 180 ਈਟੀਟੀ ਅਧਿਆਪਕਾਂ ਵੱਲੋਂ ਪੁਲਿਸ ਨੇ ਮੁੱਖ ਮੰਤਰੀ ਦੇ ਜੱਦੀ ਘਰ ਸਤੌਜ ਬਾਹਰ ਰੋਸ ਧਰਨਾ
ਸਤੌਜ ਪੁਲਿਸ ਵੱਲੋ ਅਧਿਆਪਕਾਂ ਦੀਆਂ ਖੜੀਆਂ ਗੱਡੀਆਂ ਦੇ ਕੀਤੇ ਗਏ ਨਜਾਇਜ਼ ਚਲਾਨ
ਸੰਗਰੂਰ, 30 ਜੂਨ 2026-
3704 ਅਧਿਆਪਕ ਯੂਨੀਅਨ ਪੰਜਾਬ ਅਤੇ 180 ਈਟੀਟੀ ਯੂਨੀਅਨ ਪੰਜਾਬ ਦੇ ਵੱਲੋਂ ਪੰਜਾਬ ਦੇ ਘਰ ਘਰ ਜਾ ਕੇ ਸਰਕਾਰ ਝੂਠੇ ਵਾਅਦਿਆਂ ਖਿਲਾਫ ਰੋਸ ਪ੍ਰਦਰਸ਼ਨ ਦੀ ਲਗਾਤਾਰਤਾ ਵਿੱਚ ਖੁਫੀਆ ਏਜੰਸੀਆਂ ਨੂੰ ਛਿੱਕੇ ਢੰਗ ਕੇ ਮੁੱਖ ਮੰਤਰੀ ਦੇ ਜੱਦੀ ਘਰ ਸਤੌਜ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇੱਥੇ ਇਹ ਦੱਸਣਾ ਬਣਦਾ ਹੈ ਕਿ 3704 ਅਤੇ 180 ਈਟੀਟੀ ਅਧਿਆਪਕ ਯੂਨੀਅਨ ਦੇ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਪੰਜਾਬ ਪੇਅ ਸਕੇਲ ਬਹਾਲ ਕਰਨ ਸਬੰਧੀ ਧਰਨੇ ਪ੍ਰਦਰਸ਼ਨ ਅਤੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਲਗਾਤਾਰ ਮੀਟਿੰਗਾਂ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਲਾਰੇ ਲਗਾ ਕੇ ਟਾਲ ਮਟੋਲ ਦੀ ਨੀਤੀ ਅਪਣਾਈ ਜਾ ਰਹੀ ਹੈ। ਇਸ ਤਹਿਤ ਹੀ ਲਗਭਗ ਪਿਛਲੇ ਇੱਕ ਮਹੀਨੇ ਤੋਂ ਦਿੜਬਾ ਹਲਕੇ ਦੇ ਪਿੰਡਾਂ ਵਿੱਚ ਘਰ ਘਰ ਜਾ ਕੇ ਪੰਜਾਬ ਸਰਕਾਰ ਦੇ ਚੋਣ ਵਾਅਦੇ ਲੋਕਾਂ ਦੀ ਕਚਹਿਰੀ ਵਿੱਚ ਰੱਖੇ ਜਾ ਰਹੇ ਹਨ ਜਿਨਾਂ ਵਿੱਚੋਂ ਇੱਕ ਵੀ ਚੋਣ ਵਾਧਾ ਪੂਰਾ ਨਹੀਂ ਹੋ ਸਕਿਆ ਅਤੇ ਢੋਂਗੀ ਮੁੱਖ ਮੰਤਰੀ ਚੁਟਕਲੇ ਸੁਣਾ ਕੇ ਅਤੇ ਸਿਰਫ ਲਾਰੇ ਲਗਾ ਕੇ ਆਪਣਾ ਪੰਜ ਸਾਲ ਦਾ ਸਮਾਂ ਲੰਘਾਉਣ ਦੇ ਕੰਢੇ ਹਨ।
ਸਤੌਜ ਵਿਖੇ ਮੁੱਖ ਮੰਤਰੀ ਦੇ ਜੱਦੀ ਘਰ ਪਹੁੰਚੇ ਹੋਏ ਅਧਿਆਪਕ ਯੂਨੀਅਨ ਆਗੂ ਹਰਜਿੰਦਰ ਸਿੰਘ 3704 ਅਤੇ ਈਟੀਟੀ ਅਧਿਆਪਕ ਕਮਲ ਠਾਕਰ ਵੱਲੋਂ ਦੱਸਿਆ ਗਿਆ ਸਾਡੀ ਭਰਤੀ ਪ੍ਰਕਿਰਿਆ ਅਤੇ ਮਨਜ਼ੂਰੀ ਪੰਜਾਬ ਦੇ ਪੇਅ ਸਕੇਲ ਅਨੁਸਾਰ ਜਾਰੀ ਕੀਤੀ ਗਈ ਸੀ ਅਤੇ ਸੁਪਰੀਮ ਕੋਰਟ ਤੱਕ ਕਾਨੂੰਨੀ ਜਿੱਤ ਹਾਸਿਲ ਕਰਨ ਤੋਂ ਬਾਅਦ ਇਹਨਾਂ ਅਧਿਆਪਕਾਂ ਨੂੰ ਲਗਭਗ ਛੇ ਮਹੀਨੇ ਪੰਜਾਬ ਕਮਿਸ਼ਨ ਦੇ ਅਨੁਸਾਰ ਤਨਖਾਹ ਦਿੱਤੀ ਗਈ ਪ੍ਰੰਤੂ ਇਸ ਤੋਂ ਬਾਅਦ ਮੁਨਕਰ ਹੋਈ ਸਰਕਾਰ ਨੇ ਫਿਰ ਤੋਂ ਕੇਂਦਰੀ ਪੇਅ ਸਕੇਲ ਲਾਗੂ ਕਰ ਦਿਤੇ। ਸਿੱਖਿਆ ਮੰਤਰੀ ਅਤੇ ਵਿੱਤ ਮੰਤਰੀ ਪੰਜਾਬ ਵੱਲੋਂ ਇਹਨਾਂ ਅਧਿਆਪਕਾਂ ਨੂੰ ਲਿਖਤੀ ਰੂਪ ਵਿੱਚ ਵੀ ਪੱਤਰ ਜਾਰੀ ਕਰ ਦਿੱਤੇ ਗਏ ਸਨ ਕਿ ਇਹਨਾਂ ਦਾ ਪੰਜਾਬ ਦਾ ਤਨਖਾਹ ਸਕੇਲ ਬਣਦਾ ਹੈ। ਪ੍ਰੰਤੂ ਫਿਰ ਇਨਾਂ ਅਧਿਆਪਕਾਂ ਨੂੰ ਸੈਂਟਰ ਦੇ ਅਧੂਰੇ ਤਨਖਾਹ ਸਕੇਲ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ।
ਉਹਨਾਂ ਦਾ ਕੱਲ੍ਹ 3704 ਅਤੇ 180 ਈਟੀਟੀ ਅਧਿਆਪਕ ਆਗੂਆਂ ਨੇ ਦੱਸਿਆ ਕਿ ਅੱਜ ਇਸ ਮੰਗਾਂ ਨੂੰ ਲੈ ਕੇ ਸਤੌਜ ਪਿੰਡ ਵਿੱਚ ਇਕੱਠੇ ਹੋਏ ਅਧਿਆਪਕਾਂ ਦੀਆਂ ਗੱਡੀਆਂ ਦਾ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਕਰਨ ਦੀ ਨੀਅਤ ਨਾਲ ਪਾਰਕਿੰਗ ਵਿੱਚ ਖੜੀਆਂ ਗੱਡੀਆਂ ਦੇ ਚਲਾਨ ਕੀਤੇ ਗਏ ਅਧਿਆਪਕਾਂ ਨੇ ਦੱਸਿਆ ਕਿ ਉਹ ਇਹਨਾਂ ਗਿੱਦੜ ਧਮਕੀਆਂ ਤੋਂ ਨਹੀਂ ਡਰਨ ਵਾਲੇ ਅਤੇ ਉਹ ਆਪਣੀਆਂ ਮੰਗਾਂ ਮਨਾਏ ਬਿਨਾਂ ਇਹ ਪ੍ਰਦਰਸ਼ਨ ਖਤਮ ਨਹੀਂ ਕਰਨਗੇ। ਜੇਕਰ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ ਤੇ ਕਿਸੇ ਪ੍ਰਕਾਰ ਦੀ ਕੋਈ ਧੱਕਾਸ਼ਾਹੀ ਕਰਦੀ ਹੈ ਤਾਂ ਇਹਨਾਂ ਅਧਿਆਪਕਾਂ ਵੱਲੋਂ ਲਗਾਤਾਰ ਗੁਪਤ ਐਕਸ਼ਨ ਉਲੀਕ ਕੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦਾ ਵਿਰੋਧ ਪੰਜਾਬ ਭਰ ਵਿੱਚ ਕੀਤਾ ਜਾਵੇਗਾ।
ਇਸ ਸਮੇਂ 3704 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਜਗਜੀਵਨਜੋਤ ਸਿੰਘ ਮਾਨਸਾ, ਦਵਿੰਦਰ ਸਿੰਘ ਸੰਗਰੂਰ ਅਤੇ ਈਟੀਟੀ ਅਧਿਆਪਕ ਆਗੂ ਗੌਰਵ ਫਾਜ਼ਿਲਕਾ,ਗੁਰਮੁਖ ਸਿੰਘ ਪਟਿਆਲਾ,ਗੁਰਪ੍ਰੀਤ ਸਿੱਧੂ,ਅਜੈਬ ਮਾਨਸਾ ਅਤੇ ਭਰਾਤਰੀ ਜੱਥੇਬੰਦੀਆ ਤੋ ਜੀ. ਟੀ. ਯੂ. ਮਾਨਸਾ ਦੇ ਸਾਥੀ ਗੁਰਦਾਸ ਸਿੰਘ ਰਾਏਪੁਰ, ਬਲਵਿੰਦਰ ਸਿੰਘ ਉੱਲਕ, ਗੁਰਪ੍ਰੀਤ ਸਿੰਘ ਦਲੇਲਵਾਲਾ, ਲਖਵਿੰਦਰ ਸਿੰਘ ਮਾਨ ਹਾਜ਼ਰ ਸਨ।


















