Join WhatsApp

Join Now

ਹਾਈਕੋਰਟ ਦੇ ਹੁਕਮਾਂ ‘ਤੇ CBI ਨੇ ਕੀਤੀ ਕਾਰਵਾਈ; ਭਗਵੰਤ ਮਾਨ ਸਭ ਤੋਂ ਭ੍ਰਿਸ਼ਟ CM: ਚੰਨੀ ਦਾ ਵੱਡਾ ਇਲਜ਼ਾਮ

On: October 7, 2026 10:22 AM

 

ਹਾਈਕੋਰਟ ਦੇ ਹੁਕਮਾਂ ‘ਤੇ CBI ਨੇ ਕੀਤੀ ਕਾਰਵਾਈ; ਭਗਵੰਤ ਮਾਨ ਸਭ ਤੋਂ ਭ੍ਰਿਸ਼ਟ CM: ਚੰਨੀ ਦਾ ਵੱਡਾ ਇਲਜ਼ਾਮ

ਚੰਡੀਗੜ੍ਹ, 7 ਅਕਤੂਬਰ 2026- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ MP ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਸੀ.ਬੀ.ਆਈ. (CBI) ਕਾਰਵਾਈ ਦਾ ਸਮਰਥਨ ਕੀਤਾ। ਚੰਨੀ ਨੇ ਕਿਹਾ ਕਿ ਇਹ ਰੇਡ ਕੇਂਦਰ ਸਰਕਾਰ ਦੀ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੋਈ ਹੈ।

ਉਹਨਾਂ ਇਲਜ਼ਾਮ ਲਗਾਇਆ ਕਿ ਈ.ਡੀ. ਨੇ ਪਹਿਲਾਂ ਪੰਜਾਬ ਸਰਕਾਰ ਅਤੇ ਪੁਲਿਸ ਨੂੰ ਪਰਚਾ ਦਰਜ ਕਰਕੇ ਜਾਂਚ ਕਰਨ ਲਈ ਲਿਖਿਆ ਸੀ, ਪਰ ਮੁੱਖ ਮੰਤਰੀ ਮਾਨ ਨੇ ਆਪਣੇ ਓ.ਐੱਸ.ਡੀ. ਅਤੇ ਨਜ਼ਦੀਕੀਆਂ ਨੂੰ ਬਚਾਉਣ ਲਈ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ। ਚੰਨੀ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਮੋਹਾਲੀ ਵਿੱਚ 6,000 ਏਕੜ ਜ਼ਮੀਨ ਦੇ ਅਕਵਾਇਰ ਕਰਨ ਅਤੇ ਗਮਾਡਾ ਦੀਆਂ ਜ਼ਮੀਨਾਂ ਦੇ ਮਾਮਲੇ ਵਿੱਚ ਵੱਡੇ ਘਪਲੇ ਹੋਏ ਹਨ।

ਇਹਨਾਂ ਦੇ ਆਪਣੇ ਬੰਦਿਆਂ ਨੇ ਪਹਿਲਾਂ ਸਸਤੇ ਰੇਟਾਂ ‘ਤੇ ਜ਼ਮੀਨਾਂ ਖਰੀਦੀਆਂ ਅਤੇ ਬਾਅਦ ਵਿੱਚ ਸਰਕਾਰੀ ਨੀਤੀਆਂ ਰਾਹੀਂ ਕਰੋੜਾਂ ਦਾ ਲਾਹਾ ਲਿਆ। ਚੰਨੀ ਨੇ ਕਿਹਾ, “ਕੇਜਰੀਵਾਲ ਅਤੇ ਭਗਵੰਤ ਮਾਨ ਦੀ ਜੋੜੀ ਨੇ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਿਆ ਹੈ। ਭਗਵੰਤ ਮਾਨ ਆਪਣੇ ਆਪ ਨੂੰ ਇਮਾਨਦਾਰ ਕਹਿੰਦੇ ਹਨ, ਪਰ ਉਹ ਪੰਜਾਬ ਦੇ ਇਤਿਹਾਸ ਦੇ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਸਾਬਤ ਹੋਏ ਹਨ। ਉਹਨਾਂ ਦੇ ਪੈਸੇ ਵਿਦੇਸ਼ਾਂ ਵਿੱਚ ਇਨਵੈਸਟ ਹੋ ਰਹੇ ਹਨ।”

 

Leave a Comment