Join WhatsApp

Join Now

ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ! ਸਕੂਲ ਲੈਕਚਰਾਰਾਂ ਦੀਆਂ ਤਰੱਕੀਆਂ ਪ੍ਰਿੰਸੀਪਲ ਵਜੋਂ ਕਰਨ ਦੀ ਮੰਗ

On: ਜੁਲਾਈ 18, 2026 8:09 ਬਾਃ ਦੁਃ

 

ਸਿੱਖਿਆ ਕ੍ਰਾਂਤੀ ਦੇ ਦਾਅਵੇ ਖੋਖਲੇ! ਸਕੂਲ ਲੈਕਚਰਾਰਾਂ ਦੀਆਂ ਤਰੱਕੀਆਂ ਪ੍ਰਿੰਸੀਪਲ ਵਜੋਂ ਕਰਨ ਦੀ ਮੰਗ

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਵਲੋਂ ਚੰਗੇਰੀ ਸਿੱਖਿਆ ਲਈ ਪ੍ਰਿੰਸੀਪਲ ਤਰੱਕੀਆਂ ਤੁਰੰਤ ਕਰਨ ਦੀ ਮੰਗ – ਅਮਨ ਸ਼ਰਮਾ

ਚੰਡੀਗੜ੍ਹ, 18 ਜੁਲਾਈ 2026- ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਪ੍ਰਿੰਸੀਪਲ ਤਰੱਕੀਆਂ ਦੇ ਮੁੱਦੇ ‘ਤੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਅਮਨ ਸ਼ਰਮਾ ਅੰਮ੍ਰਿਤਸਰ, ਜ. ਸਕੱਤਰ ਬਲਰਾਜ ਸਿੰਘ ਬਾਜਵਾ ਅਤੇ ਸਕੱਤਰ ਜਨਰਲ ਰਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਸਮੇਂ ਪੰਜਾਬ ਦੇ 60 ਪ੍ਰਤੀਸ਼ਤ ਲਗਭਗ 1150 ਤੋਂ ਵੱਧ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਹਨ, ਜਿਸ ਨਾਲ ਇਹਨਾਂ ਸਕੂਲਾਂ ਦੀ ਗੁਣਾਤਮਕ ਸਿੱਖਿਆ ਤੇ ਮਾੜਾ ਪ੍ਰਭਾਵ ਪੈ ਰਿਹਾ ਹੈ।

ਪਰ ਹੁਣ ਪੰਜਾਬ-ਹਰਿਆਣਾ ਹਾਈ ਕੋਰਟ ਵਲੋਂ ਪ੍ਰਿੰਸੀਪਲ ਤਰੱਕੀਆਂ ਤੇ ਲੱਗੀ ਰੋਕ ਖ਼ਤਮ ਕਰ ਦਿੱਤੀ ਜਿਸ ਨਾਲ ਸਕੂਲ ਸਿੱਖਿਆ ਵਿਭਾਗ ਨੂੰ ਜਲਦ ਤੋਂ ਜਲਦ ਪ੍ਰਿੰਸੀਪਲ ਤਰੱਕੀਆਂ ਕਰਨ ਦੀ ਮੰਗ ਕੀਤੀ। ਹਰਜੀਤ ਸਿੰਘ ਬਲਹਾੜੀ, ਸੁਖਦੇਵ ਸਿੰਘ ਰਾਣਾ, ਚਰਨਦਾਸ ਮੁਕਤਸਰ ਬਲਜੀਤ ਸਿੰਘ ਕਪੂਰਥਲਾ, ਕੌਸ਼ਲ ਸ਼ਰਮਾ ਪਠਾਨਕੋਟ, ਜਗਤਾਰ ਸਿੰਘ ਹੋਸ਼ਿਆਰਪੁਰ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਹੀ ਪ੍ਰਿੰਸੀਪਲ ਤਰੱਕੀਆਂ ਕਰਨ ਨਾਲ 30-32 ਸਾਲ ਦੀ ਲੈਕਚਰਾਰ ਦੀ ਸੇਵਾ ਤੋਂ ਬਾਅਦ ਬਿਨਾਂ ਤਰੱਕੀ ਰਿਟਾਇਰ ਹੋ ਰਹੇ ਲੈਕਚਰਾਰ ਵਰਗ ਅਤੇ ਸੇਵਾਮੁਕਤੀ ਦੇ ਨੇੜੇ ਹੈਡਮਾਸਟਰ ਅਤੇ ਵੋਕੇਸ਼ਨਲ ਵਰਗ ਨੂੰ ਤੁਰੰਤ ਰਾਹਤ ਮਿੱਲ ਸਕੇ।

ਪਰ ਹਾਜ਼ਰ ਆਗੂਆਂ ਨੇ ਸਕੂਲ ਸਿੱਖਿਆ ਵਿਭਾਗ ਦੀ ਤਰੱਕੀਆਂ ਪ੍ਰਤੀ ਢਿੱਲੀ ਨੀਤੀ ਪ੍ਰਤੀ ਰੋਸ਼ ਜ਼ਾਹਰ ਕੀਤਾ ਅਤੇ ਪੰਜਾਬ ਸਰਕਾਰ ਦੇ ਸਕੂਲ ਪ੍ਰਿੰਸੀਪਲ /ਮੁਖੀਆਂ ਤੋਂ ਬਿਨਾਂ ਸਿੱਖਿਆ ਕ੍ਰਾਂਤੀ ਦੇ ਦਾਅਵੇ ਤੇ ਸਵਾਲ ਚੁੱਕਿਆ। ਇਸ ਮੌਕੇ ਸੀਨੀਅਰ ਆਗੂ ਸੁਖਦੇਵ ਸਿੰਘ ਰਾਣਾ, ਅਮਨ ਸ਼ਰਮਾ, ਬਲਰਾਜ ਸਿੰਘ ਬਾਜਵਾ ਅਤੇ ਹੋਰ ਆਗੂਆਂ ਨੇ ਤਰੱਕੀ ਸੰਬੰਧੀ ਸਮੂਹ ਵਰਗ ਨੂੰ ਸੰਗਠਿਤ ਹੋ ਕੇ ਲਾਮਬੰਦ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਸੁਖਬੀਰ ਸਿੰਘ, ਅਵਤਾਰ ਸਿੰਘ, ਬਹਾਦਰ ਸਿੰਘ, ਤੇਜਿੰਦਰ ਸਿੰਘ,ਜਤਿੰਦਰਪਾਲ ਸਿੰਘ ਮਸਾਣੀਆਂ, ਕੁਲਵਿੰਦਰਪਾਲ ਸਿੰਘ, ਕੁਲਦੀਪ ਗਰੋਵਰ, ਹਰਜੀਤ ਸਿੰਘ ਰਤਨ, ਸੰਜੀਵ ਕੁਮਾਰ ਮੋਗਾ,ਇੰਦਰਜੀਤ ਸਿੰਘ, ਅਨਿਲ ਕੁਮਾਰ ਬਲਦੀਸ਼ ਕੁਮਾਰ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ ਬਠਿੰਡਾ, ਅਰੁਣ ਕੁਮਾਰ ਆਦਿ ਹਾਜਰ ਸਨ।

 

Leave a Comment