Join WhatsApp

Join Now

ਕਲੈਰੀਕਲ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਕਰਕੇ ਦਿੱਤਾ ਰੋਸ ਧਰਨਾ, ਅਧਿਆਪਕਾਂ ਅਤੇ ਪੈਨਸ਼ਨਰਾਂ ਦੀ ਰੋਸ ਧਰਨੇ ਚ ਵੱਡੀ ਸ਼ਮੂਲੀਅਤ

On: ਸਤੰਬਰ 8, 2026 10:11 ਬਾਃ ਦੁਃ

 

ਕਲੈਰੀਕਲ ਮੁਲਾਜ਼ਮਾਂ ਨੇ ਕਲਮਛੋੜ ਹੜਤਾਲ ਕਰਕੇ ਦਿੱਤਾ ਰੋਸ ਧਰਨਾ, ਅਧਿਆਪਕਾਂ ਅਤੇ ਪੈਨਸ਼ਨਰਾਂ ਦੀ ਰੋਸ ਧਰਨੇ ਚ ਵੱਡੀ ਸ਼ਮੂਲੀਅਤ

ਮਾਨਸਾ,08 ਸਤੰਬਰ 2026- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਫ਼ਰੰਟ ਅਤੇ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ‘ਤੇ ਅੱਜ ਅੱਜ ਮਾਨਸਾ ਜ਼ਿਲ੍ਹੇ ਦੇ ਮਨਿਸਟਰੀਅਲ ਕਾਮਿਆਂ ਕਲਮਛੋੜ ਹੜਤਾਲ ਕਰਕੇ ਰੋਸ ਧਰਨਾ ਦਿੱਤਾ ਜਿਸ ਵਿੱਚ ਅਧਿਆਪਕ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ|

ਇਸ ਮੌਕੇ ਸੰਬੋਧਨ ਕਰਦੇ ਹੋਏ ਸਿਕੰਦਰ ਘਰਾਂਗਣਾ,ਲਖਵਿੰਦਰ ਮਾਨ,,ਪ੍ਰਤਾਪ ਸਿੰਘ ਖੁਡਾਲ ਪ੍ਰਧਾਨ ਪੀ ਐੱਸ ਐੱਮ ਐੱਸ ਯੂ , ਕਰਮਜੀਤ ਤਾਮਕੋਟ, ਹਰਪ੍ਰੀਤ ਬਿੱਟੂ, ਅਮੋਲਕ ਡੇਲੂਆਣਾ, ਧਰਮਿੰਦਰ ਹੀਰੇਵਾਲਾ ਅਤੇ ਦਰਸ਼ਨ ਅਲੀਸ਼ੇਰ, ਗੁਰਜੀਤ ਸਿੰਘ ਆਗੂਆਂ ਦੱਸਿਆ ਕਿ ਮੁਲਾਜ਼ਮਾਂ ਦੇ ਚੱਲ ਰਹੇ ਇਤਿਹਾਸਿਕ ਸੰਘਰਸ਼ ਦੌਰਾਨ 27 ਅਗਸਤ ਸਮੂਹਿਕ ਛੁੱਟੀ ਲੈਣ ਵਾਲੇ ਮੁਲਾਜ਼ਮਾਂ ਨੂੰ ਜਾਰੀ ਕੀਤੇ ਕਾਰਨ ਦੱਸੋ ਨੋਟਿਸ ਵਾਪਿਸ ਲੈਣ ਅਤੇ ਮੁਲਾਜ਼ਮ ਆਗੂਆਂ ਦੀਆਂ ਜ਼ਬਰੀ ਕੀਤੀਆਂ ਬਦਲੀਆਂ ਰੱਦ ਕਰਨ ਲਈ 7 ਸਤੰਬਰ ਤੱਕ ਦਾ ਸਮਾਂ ਦਿੱਤਾ ਸੀ ਪਰ ਸਰਕਾਰ ਨੇ ਉਪਰੋਕਤ ਮੰਗਾਂ ਮੰਨਣ ਦੀ ਥਾਂ ਮੁਲਾਜ਼ਮਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ |ਜਿਸ ਦੇ ਸਿੱਟੇ ਵਜੋਂ ਗੁੱਸੇ ਹੋਏ ਕਲੈਰੀਕਲ ਮੁਲਾਜ਼ਮਾਂ ਨੇ ਅੱਜ ਪੰਜਾਬ ਭਰ ਵਿੱਚ ਕਲਮਛੋੜ ਹੜਤਾਲ ਕਰਕੇ ਜਿਲ੍ਹਾ ਪੱਧਰ ‘ਤੇ ਰੋਸ ਧਰਨੇ ਦਿੱਤੇ ਹਨ|

ਇਸ ਰੋਹ ਭਰੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਹੰਸਾ ਸਿੰਘ,ਬੇਅੰਤ ਸਿੰਘ,ਹਰਜਿੰਦਰ ਅਨੂਪਗੜ ਜਸਵੀਰ ਭੰਮੇ, ਰਾਜਦੀਪ ਬਰੇਟਾ, ਰਾਜਵਿੰਦਰ ਬੈਹਣੀਵਾਲ, ਜੋਗਿੰਦਰ ਵਰ੍ਹੇਹ, ਕੁਲਵਿੰਦਰ ਸਿੰਘ ,ਨੇ ਕਿਹਾ ਕਿ 7 ਅਗਸਤ ਨੂੰ ਚੰਡੀਗੜ੍ਹ ਵਿਖੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਵੱਡੀ ਰੈਲੀ ਤੋਂ ਬਾਅਦ ਮੁੱਖ ਮੰਤਰੀ ਨੇ 27 ਅਗਸਤ ਨੂੰ ਮੀਟਿੰਗ ਦਾ ਸਮਾਂ ਦਿੱਤਾ ਸੀ| ਪਰ ਮੁੱਖ ਮੰਤਰੀ ਮੀਟਿੰਗ ਤੋਂ ਭੱਜ ਗਿਆ ਅਤੇ ਨਾਂ ਹੀ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਕੋਈ ਹਾਂ ਪੱਖੀ ਬਿਆਨ ਦਿੱਤਾ, ਉਲਟਾ ਮੁਲਾਜ਼ਮ ਆਗੂਆਂ ਦੀਆਂ ਬਦਲੀਆਂ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ ਕੀਤੀ |ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਉਪਰ ਜਿੰਨ੍ਹਾਂ ਮਰਜ਼ੀ ਜ਼ਬਰ ਕਰ ਲਵੇ ਪਰ ਮੁਲਾਜ਼ਮ ਕਦੇ ਵੀ ਆਪਣੀਆਂ ਹੱਕੀ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ|

ਆਗੂਆਂ ਗੁਰਪ੍ਰੀਤ ਦਲੇਲਵਾਲਾ,ਨਵੀਨ ਬੋਹਾ,ਆਤਮਾ ਸਿੰਘ ਪਮਾਰ,ਗੁਰਪ੍ਰੀਤ ਕੌਰ, ਕੇਵਲ ਸਿੰਘ, ਜਗਰਾਜ ਸਿੰਘ,ਖੁਸਵਿੰਦਰ ਬਰਾੜ,ਵਰਿੰਦਰ ਬਰਾੜ, ਹਰਦੀਪ ਸਿੱਧੂ, ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ, 17-07-2020 ਦਾ ਪੱਤਰ ਵਾਪਸ ਲੈਣ,ਬਕਾਇਆ 18% ਡੀ.ਏ. ਜਾਰੀ ਕਰਨ,15-01-2015 ਦਾ ਪੱਤਰ ਵਾਪਿਸ ਲੈਣ, ਕੱਚੇ ਮੁਲਾਜ਼ਮ ਪੱਕੇ ਕਰਨ,ਪੇਂਡੂ ਭੱਤਾ ਸਮੇਤ 37 ਭੱਤੇ ਬਹਾਲ ਕਰਨ, ਪੇ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਤੇ ਏ.ਸੀ.ਪੀ. ਸਕੀਮ ਲਾਗੂ ਕਰਨ ਸਮੇਤ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੋਰ ਹੱਕੀ ਮੰਗਾਂ ਲਾਗੂ ਨਹੀਂ ਕੀਤੀਆਂ ਤਾਂ ਇਸੇ ਸੰਘਰਸ਼ ਦੀ ਲੜੀ ਤਹਿਤ 12 ਅਤੇ 13 ਸਤੰਬਰ ਨੂੰ ਕੈਬਿਨੇਟ ਮੰਤਰੀਆਂ ਦੇ ਘਰਾਂ ਦਾ ਘਿਰਾਓ, 18ਅਤੇ 19 ਸਤੰਬਰ ਨੂੰ ਐੱਮ ਐੱਲ ਏਜ਼ ਦੇ ਘਰਾਂ ਦਾ ਘਿਰਾਓ, 12 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੂਬਾ ਪੱਧਰੀ ਰੈਲੀ ਅਤੇ 21,22 ਅਕਤੂਬਰ ਨੂੰ ਪੰਜਾਬ ਦੇ ਸਾਰੇ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਜਾਣਗੇ।

ਆਗੂਆਂ ਬਲਵੰਤ ਸਿੰਘ, ਮਨਮੋਹਨ ਸਿੰਘ,ਨੇ ਕਿਹਾ ਕਿ ਕੈਬਿਨੇਟ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਅਤੇ ਬਲਜੀਤ ਕੌਰ ਮੁਲਾਜ਼ਮਾਂ ਦੀ ਤਨਖਾਹਾਂ ਬਾਰੇ ਝੂਠੇ ਤੱਥ ਮੀਡੀਆ ਵਿੱਚ ਪੇਸ਼ ਕਰ ਰਹੇ ਹਨ |17-07-2020 ਤੋਂ ਬਾਅਦ ਦੇ ਮੁਲਾਜ਼ਮ ਇਸ ਝੂਠੀ ਸਰਕਾਰ ਦੀਆਂ ਗੱਲਾਂ ਵਿੱਚ ਨਹੀਂ ਆਉਣਗੇ ਸਗੋਂ ਏਕੇ ਨਾਲ ਇਸ ਸੰਘਰਸ਼ ਨੂੰ ਲੜਨਗੇ| ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਗੰਭੀਰ ਨਹੀਂ ਹੈ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ।

ਉਨ੍ਹਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵੱਖ-ਵੱਖ ਵਿਭਾਗਾਂ ਦੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਵਿੱਚ ਪੰਜਾਬ ਸਰਕਾਰ ਦੀ ਮੁਲਾਜ਼ਮ ਮਾਰੂ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਪਾਜ਼ ਉਧੇੜਨ।ਆਗੂਆਂ ਨੇ ਕਿਹਾ ਕਿ ਸਰਕਾਰ ਆਪਣੀ ਸੁਰੱਖਿਆ ਅਤੇ ਇਸ਼ਤਿਹਾਰਬਾਜ਼ੀ ਰਾਹੀਂ ਲੋਕਾਂ ਦੇ ਟੈਕਸਾਂ ਦਾ ਕਰੋੜਾਂ ਰੁਪਏ ਹਰ ਮਹੀਨੇ ਉਡਾ ਰਹੀ ਹੈ ਪਰ ਮੁਲਾਜ਼ਮਾਂ ਦੇ ਬਣਦੇ ਹੱਕ ਦੇਣ ਲਈ ਆਨਾ ਕਾਨੀ ਕਰ ਰਹੀ ਹੈ| ਆਗੂਆਂ ਨੇ ਕਿਹਾ ਕਿ 13 ਸਤੰਬਰ ਨੂੰ ਕੈਬਿਨੇਟ ਮੰਤਰੀ ਅਮਨ ਅਰੋੜਾ ਦੇ ਘਰ ਦਾ ਘਿਰਾਓ ਕਰਨ ਲਈ ਮਾਨਸਾ ਜ਼ਿਲ੍ਹੇ ਵਿੱਚੋ ਮੁਲਾਜ਼ਮ ਅਤੇ ਪੈਨਸ਼ਨਰ ਵੱਡੀ ਗਿਣਤੀ ਵਿੱਚ ਸੁਨਾਮ ਜਾਣਗੇ|

ਆਗੂਆਂ ਬਿੱਕਰ ਸਿੰਘ ਮਾਖਾ, ਹਿੰਮਤ ਸਿੰਘ ਦੂਲੋਵਾਲ, ਧੰਨਾ ਮੱਲ ਗੋਇਲ, ਜਸਪ੍ਰੀਤ ਸਿੰਘ, ਜੱਸੀ, ਰਾਮ ਸਿੰਘ ਖੋਖਰ ਨੇ ਕਿਹਾ ਕਿ ਕਿਸਾਨ, ਮਜ਼ਦੂਰ, ਵਿਦਿਆਰਥੀ ਅਤੇ ਹੋਰ ਜਨਤਕ ਜਥੇਬੰਦੀਆਂ ਮੁਲਾਜ਼ਮਾਂ ਦੇ ਇਸ ਸੰਘਰਸ਼ ਵਿੱਚ ਮੁਲਾਜ਼ਮਾਂ ਦੇ ਨਾਲ ਹਨ |ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਮੰਗਾਂ ਦਾ ਤੁਰੰਤ ਹੱਲ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਅਤੇ ਵਿਸ਼ਾਲ ਕੀਤਾ ਜਾਵੇਗਾ |
ਸਟੇਜ ਸਕੱਤਰ ਦੀ ਭੂਮਿਕਾ ਸੰਦੀਪ ਸਿੰਘ ਵਾਲੀਆ ਨੇ ਬਾਖੂਬੀ ਨਿਭਾਈ | ਇਸ ਮੌਕੇ ਜਗਦੇਵ ਘੁਰਕਣੀ,ਗੁਰਦਾਸ ਸਿੰਘ, ਗੁਰਲਾਲ ਗੁਰਨੇ,ਯੋਗਿਤਾ ਜੋਸ਼ੀ, ਅਮਨਦੀਪ ਕੌਰ, ਅਮਰਪ੍ਰੀਤ ਕੌਰ, ਕਮਲਜੀਤ ਕੌਰ, ਖੁਸ਼ਵਿੰਦਰ ਕੌਰ, ਵੀਰਪਾਲ ਕੌਰ, ਗੁਰਜੀਤ ਰੜ, ਜਸਪ੍ਰੀਤ ਕੌਰ, ਗੀਤਾ ਰਾਣੀ, ਯਾਦਵਿੰਦਰ ਸਿੰਘ, ਮਨਦੀਪ ਕੋਟਲੀ ਆਗੂ ਵੀ ਹਾਜ਼ਰ ਸਨ|

 

Leave a Comment