Join WhatsApp

Join Now

CM Mann & NEET Exam! ਵੱਡੀ ਖ਼ਬਰ: ਦੇਸ਼ ‘ਚ ਪਹਿਲੀ ਵਾਰ ਫ਼ੌਜ ਲਵੇਗੀ NEET ਪੇਪਰ? ਅਫ਼ਸਰਾਂ ਤੋਂ ਭਰੋਸਾ ਉੱਠਿਆ- ਭਗਵੰਤ ਮਾਨ

On: June 16, 2026 7:54 PM
CM Mann & NEET Exam

 

CM Mann & NEET Exam! ਵੱਡੀ ਖ਼ਬਰ: ਦੇਸ਼ ‘ਚ ਪਹਿਲੀ ਵਾਰ ਫ਼ੌਜ ਲਵੇਗੀ NEET ਪੇਪਰ? ਅਫ਼ਸਰਾਂ ਤੋਂ ਭਰੋਸਾ ਉੱਠਿਆ- ਭਗਵੰਤ ਮਾਨ

CM Mann & NEET Exam! 93 ਪੇਪਰ ਲੀਕ ਹੋਣ ਕਰਕੇ ਕਰੋੜਾਂ ਗਰੀਬ ਬੱਚਿਆਂ ਦਾ ਭਵਿੱਖ ਬਰਬਾਦ ਹੋਇਆ- ਫ਼ੌਜ ਦੇ ਹੈਲੀਕਾਪਟਰਾਂ ਰਾਹੀਂ NEET ਪੇਪਰ ਪਹੁੰਚਾਉਣ ਦੀ ਨੌਬਤ ਆਈ, ਫ਼ੌਜ ਪਹਿਲਾਂ ਯੁੱਧ ਲੜਦੀ ਦੇਖੀ ਸੀ, ਹੁਣ ਟੈਸਟ ਲਵੇਗੀ: ਸੀਐਮ ਮਾਨ

ਚੰਡੀਗੜ੍ਹ, 16 ਜੂਨ 2026-

CM Mann & NEET Exam! ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸਿਆਸੀ ਹਮਲੇ ਕੀਤੇ ਹਨ। ਦੇਸ਼ ਵਿੱਚ ਪ੍ਰੀਖਿਆਵਾਂ ਦੇ ਲੀਕ ਹੋਣ ਅਤੇ ਖ਼ਾਸ ਕਰਕੇ ‘ਨੀਟ’ (NEET) ਪ੍ਰੀਖਿਆ ਦੇ ਵਿਵਾਦ ਨੂੰ ਲੈ ਕੇ ਸੀਐਮ ਮਾਨ ਨੇ ਤਨਜ਼ ਕਸਦਿਆਂ ਕਹਾ ਕਿ ਕੇਂਦਰ ਸਰਕਾਰ ਦੇਸ਼ ਵਿੱਚ ਇੱਕ ਸਾਫ਼-ਸੁਥਰਾ ਪੇਪਰ ਤੱਕ ਕੰਡਕਟ ਕਰਵਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਿੱਧ ਹੋਈ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕਦਿਆਂ ਕਿਹਾ, “ਉਹ (ਭਾਜਪਾ) ਕਹਿੰਦੇ ਹਨ ਕਿ ਭਾਰਤ ਵਿੱਚ ਇੰਨਾ ਵੱਡਾ ਪ੍ਰਧਾਨ ਮੰਤਰੀ ਅਤੇ ਇੰਨਾ ਵੱਡਾ ਡਿਸੀਜ਼ਨ ਮੇਕਰ (ਫ਼ੈਸਲੇ ਲੈਣ ਵਾਲਾ) ਪਹਿਲਾਂ ਕੋਈ ਨਹੀਂ ਆਇਆ, ਪਰ ਹਾਲਾਤ ਦੇਖੋ ਕਿ ਇਨ੍ਹਾਂ ਕੋਲੋਂ ਇੱਕ ‘ਨੀਟ’ (NEET) ਦਾ ਪੇਪਰ ਸਹੀ ਤਰੀਕੇ ਨਾਲ ਕਲੀਅਰ ਨਹੀਂ ਹੋ ਰਿਹਾ। ਹੁਣ ਪੇਪਰ ਕਰਵਾਉਣ ਲਈ ਫ਼ੌਜ ਦੀ ਮਦਦ ਲੈਣੀ ਪੈ ਰਹੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਸੁਣਨ ਵਿੱਚ ਆ ਰਿਹਾ ਹੈ ਕਿ ਹੁਣ ਫ਼ੌਜ ਦੇ ਹੈਲੀਕਾਪਟਰਾਂ ਵਿੱਚ ਪ੍ਰੀਖਿਆ ਦੇ ਪੇਪਰ ਆਉਣਗੇ। ਅਸੀਂ ਪਹਿਲਾਂ ਫ਼ੌਜ ਨੂੰ ਯੁੱਧ ਲੜਦਿਆਂ ਦੇਖਿਆ ਸੀ, ਪਰ ਪਹਿਲੀ ਵਾਰ ਦੇਖ ਰਹੇ ਹਾਂ ਕਿ ਫ਼ੌਜ ਪੇਪਰ ਲਵੇਗੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਕੇਂਦਰ ਨੂੰ ਅਜੇ ਵੀ ਆਪਣੇ ਅਫ਼ਸਰਾਂ ‘ਤੇ ਯਕੀਨ ਨਹੀਂ ਹੈ।

ਦੇਸ਼ ਵਿੱਚ ਲਗਾਤਾਰ ਲੀਕ ਹੋ ਰਹੇ ਪੇਪਰਾਂ ਦਾ ਹਵਾਲਾ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਦੇਸ਼ ਵਿੱਚ 93 ਪੇਪਰ ਲੀਕ ਹੋ ਚੁੱਕੇ ਹਨ, ਜਿਸ ਕਾਰਨ ਕਰੋੜਾਂ ਬੱਚਿਆਂ ਦਾ ਭਵਿੱਖ ਬਰਬਾਦ ਹੋ ਗਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਗਰੀਬ ਦਾ ਬੱਚਾ ਦਿਨ-ਰਾਤ ਮਿਹਨਤ ਕਰਦਾ ਹੈ, ਉਹ ਇਸ ਉਮੀਦ ਨਾਲ ਕਿਤਾਬ ਖਰੀਦਦਾ ਹੈ ਕਿ ਇਹ ਕਿਤਾਬ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਕਿਸਮਤ ਬਦਲ ਦੇਵੇਗੀ। ਉਹ ਬੱਚਾ ਦਿਨ-ਰਾਤ ਪੜ੍ਹਦਾ ਹੈ, ਸਿਰਫ਼ ਦੋ-ਚਾਰ ਘੰਟੇ ਸੌਂਦਾ ਹੈ, ਪਰ ਅੰਤ ਵਿੱਚ ਪੇਪਰ ਲੀਕ ਹੋਣ ਵਰਗੀਆਂ ਘਟਨਾਵਾਂ ਉਸ ਦੀ ਉਮੀਦ ਤੋੜ ਦਿੰਦੀਆਂ ਹਨ।

ਸੀਐਮ ਮਾਨ ਨੇ ਨਿਆਂਪਾਲਿਕਾ ਅਤੇ ਅਧਿਕਾਰੀਆਂ ਦੀਆਂ ਨੌਕਰੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਵਿੱਚ ਜੱਜਾਂ ਦੀਆਂ ਨੌਕਰੀਆਂ ਵਿੱਚ ਵੀ ਅਫ਼ਸਰਾਂ ਦੀ ਦੇਣ ਹੁੰਦੀ ਹੈ, ਜਿੱਥੇ ਪਹਿਲਾਂ ਟੈਸਟ ਲਿਆ ਜਾਂਦਾ ਹੈ ਅਤੇ ਫਿਰ ਉਹ ਟੈਸਟ ਕਲੀਅਰ ਹੁੰਦਾ ਹੈ, ਪਰ ਮੌਜੂਦਾ ਸਿਸਟਮ ਵਿੱਚ ਆਮ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕਾਂ ‘ਤੇ ਡਾਕਾ ਮਾਰਿਆ ਜਾ ਰਿਹਾ ਹੈ।

 

Leave a Comment