Join WhatsApp

Join Now

Crisis in Education! ਸਿੱਖਿਆ ‘ਤੇ ਸੰਕਟ! ਪੰਜਾਬ ਦੇ 4 ਕਾਲਜਾਂ ਸਮੇਤ ਦੇਸ਼ ਭਰ ‘ਚ 58 ਕਾਲਜਾਂ ਨੂੰ ਸਰਕਾਰ ਨੇ ਕੀਤੇ ਬੰਦ; 950 ਕੋਰਸ ‘ਤੇ ਲਗਾਈ ਰੋਕ

On: ਜੁਲਾਈ 8, 2026 2:20 ਬਾਃ ਦੁਃ
Crisis in Education

 

Crisis in Education! ਸਿੱਖਿਆ ‘ਤੇ ਸੰਕਟ! ਪੰਜਾਬ ਦੇ 4 ਕਾਲਜਾਂ ਸਮੇਤ ਦੇਸ਼ ਭਰ ‘ਚ 58 ਕਾਲਜਾਂ ਨੂੰ ਸਰਕਾਰ ਨੇ ਕੀਤੇ ਬੰਦ; 950 ਕੋਰਸ ‘ਤੇ ਲਗਾਈ ਰੋਕ

ਦੇਸ਼ ਭਰ ‘ਚ ਸਿੱਖਿਆ ਨੂੰ ਵੱਡਾ ਝਟਕਾ: AICTE ਵੱਲੋਂ 58 ਕਾਲਜ ਅਤੇ 950 ਤੋਂ ਵੱਧ ਕੋਰਸ ਬੰਦ, ਜਾਣੋ ਮੌਜੂਦਾ ਵਿਦਿਆਰਥੀਆਂ ‘ਤੇ ਕੀ ਪਵੇਗਾ ਅਸਰ

ਨਵੀਂ ਦਿੱਲੀ/ਚੰਡੀਗੜ੍ਹ, 08 ਜੁਲਾਈ 2026- ਦੇਸ਼ ਵਿੱਚ ਤਕਨੀਕੀ ਅਤੇ ਇੰਜਨੀਅਰਿੰਗ ਸਿੱਖਿਆ ਦੇ ਖੇਤਰ ਤੋਂ ਇੱਕ ਬਹੁਤ ਹੀ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (AICTE) ਮੁਤਾਬਕ, ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਅਕਾਦਮਿਕ ਵਰ੍ਹੇ 2025-26 ਦੌਰਾਨ ਦੇਸ਼ ਭਰ ਵਿੱਚ 58 ਇੰਜਨੀਅਰਿੰਗ ਕਾਲਜਾਂ ਨੂੰ ਕ੍ਰਮਵਾਰ (Progressively) ਬੰਦ (Crisis in Education!) ਕਰ ਦਿੱਤਾ ਗਿਆ ਹੈ।

ਇੰਨਾ ਹੀ ਨਹੀਂ, ਇਸੇ ਸਮੇਂ ਦੌਰਾਨ ਦੇਸ਼ ਭਰ ਦੇ ਵੱਖ-ਵੱਖ ਤਕਨੀਕੀ ਅਤੇ ਇੰਜਨੀਅਰਿੰਗ ਕਾਲਜਾਂ ਵਿੱਚ ਚਲਾਏ ਜਾ ਰਹੇ 950 ਤੋਂ ਵੱਧ ਕੋਰਸਾਂ ‘ਤੇ ਵੀ ਹਮੇਸ਼ਾ ਲਈ ਰੋਕ ਲਗਾ ਦਿੱਤੀ ਗਈ ਹੈ। ਮੌਜੂਦਾ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ ਇਸ ਸਬੰਧੀ ਜਾਣਕਾਰੀ ਦਿੰਦਿਆਂ AICTE ਦੇ ਇੱਕ ਸੀਨੀਅਰ ਅਧਿਕਾਰੀ ਨੇ ਸਪੱਸ਼ਟ ਕੀਤਾ, ‘‘ਸਾਲ 2025-26 ਦੌਰਾਨ ਕੁੱਲ 58 ਇੰਜਨੀਅਰਿੰਗ ਅਤੇ ਤਕਨੀਕੀ ਕਾਲਜਾਂ ਨੂੰ ਕ੍ਰਮਵਾਰ ਬੰਦ ਕੀਤਾ ਗਿਆ ਹੈ।

ਕ੍ਰਮਵਾਰ ਬੰਦ ਹੋਣ ਦਾ ਸਿੱਧਾ ਮਤਲਬ ਇਹ ਹੈ ਕਿ ਇਹ ਸੰਸਥਾਵਾਂ ਮੌਜੂਦਾ ਅਕਾਦਮਿਕ ਸਾਲ ਦੌਰਾਨ ਪਹਿਲੇ ਸਾਲ ਵਿੱਚ ਨਵੇਂ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਦੇ ਸਕਣਗੀਆਂ। ਹਾਲਾਂਕਿ, ਪਹਿਲਾਂ ਤੋਂ ਹੀ ਇਨ੍ਹਾਂ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਨੂੰ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਡਿਗਰੀ ਪੂਰੀ ਕਰਨ ਦੀ ਪੂਰੀ ਇਜਾਜ਼ਤ ਦਿੱਤੀ ਜਾਵੇਗੀ।’’

UP ਅਤੇ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਗਿਰਾਵਟ, ਪੰਜਾਬ ‘ਚ ਵੀ ਪਿਆ ਅਸਰ ਦੱਸ ਦੇਈਏ ਕਿ AICTE ਭਾਰਤ ਵਿੱਚ ਤਕਨੀਕੀ ਸਿੱਖਿਆ, ਜਿਵੇਂ ਕਿ ਇੰਜਨੀਅਰਿੰਗ, ਆਰਕੀਟੈਕਚਰ, ਮੈਨੇਜਮੈਂਟ ਅਤੇ ਫਾਰਮੇਸੀ ਕੋਰਸਾਂ ਦੀ ਨਜ਼ਰਸਾਨੀ ਕਰਨ ਵਾਲੀ ਦੇਸ਼ ਦੀ ਸਰਵਉੱਚ ਕਾਨੂੰਨੀ ਸੰਸਥਾ ਅਤੇ ਰੈਗੂਲੇਟਰ ਹੈ।

ਕੌਂਸਲ ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਬੰਦ ਹੋਣ ਵਾਲੀਆਂ ਇਨ੍ਹਾਂ 58 ਸੰਸਥਾਵਾਂ ਵਿੱਚੋਂ ਸਭ ਤੋਂ ਵੱਧ ਮਾਰ ਉੱਤਰ ਪ੍ਰਦੇਸ਼ (UP) ਅਤੇ ਮਹਾਰਾਸ਼ਟਰ ‘ਤੇ ਪਈ ਹੈ, ਜਿੱਥੇ 12-12 ਕਾਲਜ ਬੰਦ ਕੀਤੇ ਗਏ ਹਨ। ਇਸ ਤੋਂ ਇਲਾਵਾ ਮੱਧ ਪ੍ਰਦੇਸ਼ ਵਿੱਚ 8, ਜਦਕਿ ਪੰਜਾਬ ਅਤੇ ਤਿਲੰਗਾਨਾ ਵਿੱਚ 4-4 ਕਾਲਜਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 3-3, ਗੁਜਰਾਤ, ਕਰਨਾਟਕ, ਪੁਣੇ ਅਤੇ ਤਾਮਿਲ ਨਾਡੂ ਵਿੱਚ 2-2 ਕਾਲਜ ਬੰਦ ਹੋਏ ਹਨ। ਜਦਕਿ ਹਰਿਆਣਾ, ਉੜੀਸਾ, ਉੱਤਰਾਖੰਡ ਅਤੇ ਪੱਛਮੀ ਬੰਗਾਲ ਵਿੱਚ 1-1 ਕਾਲਜ ਬੰਦ ਹੋਣ ਦਾ ਰਿਕਾਰਡ ਦਰਜ ਕੀਤਾ ਗਿਆ ਹੈ।

ਨਿੱਜੀ ਕਾਲਜਾਂ ‘ਤੇ ਚੱਲੀ ਸਭ ਤੋਂ ਵੱਧ ਗਾਜ ਰਿਪੋਰਟ ਮੁਤਾਬਕ ਬੰਦ ਕੀਤੀਆਂ ਗਈਆਂ ਇਨ੍ਹਾਂ 58 ਸੰਸਥਾਵਾਂ ਵਿੱਚੋਂ ਸਿਰਫ਼ ਤਿੰਨ ਕਾਲਜ ਹੀ ਸਰਕਾਰੀ ਸਹਾਇਤਾ ਪ੍ਰਾਪਤ (Government-aided) ਸਨ, ਜਦੋਂ ਕਿ ਬਾਕੀ ਦੀਆਂ ਸਾਰੀਆਂ 55 ਸੰਸਥਾਵਾਂ ਨਿੱਜੀ ਤੌਰ ’ਤੇ ਵਿੱਤੀ ਸਹਾਇਤਾ ਪ੍ਰਾਪਤ ਯਾਨੀ ਪ੍ਰਾਈਵੇਟ ਕਾਲਜ ਸਨ।

ਮਾਹਰਾਂ ਮੁਤਾਬਕ ਵਿਦਿਆਰਥੀਆਂ ਦੇ ਘਟਦੇ ਰੁਝਾਨ, ਬੁਨਿਆਦੀ ਢਾਂਚੇ ਦੀ ਕਮੀ ਅਤੇ ਨਿਯਮਾਂ ਦੀ ਅਣਦੇਖੀ ਕਾਰਨ ਇਨ੍ਹਾਂ ਕਾਲਜਾਂ ਨੂੰ ਬੰਦ ਕਰਨ ਦੀ ਨੌਬਤ ਆਈ ਹੈ।

 

More

ਵੱਡੀ ਖ਼ਬਰ: AAP ਪੰਜਾਬ ਨੇ ਸੀਨੀਅਰ ਲੀਡਰ ਨੂੰ ਬਣਾਇਆ ਸੂਬਾ ਉਪ ਪ੍ਰਧਾਨ! 3 ਹਲਕਿਆਂ ਲਈ ਨਵੇਂ ਇੰਚਾਰਜ ਵੀ ਐਲਾਨੇ

BTech Student Death! ਬੀ.ਟੈਕ ਵਿਦਿਆਰਥੀ ਦੀ ਸ਼ੱਕੀ ਹਾਲਾਤਾਂ ‘ਚ ਮੌਤ; ਵੱਡੀ ਕੰਪਨੀ ‘ਚ ਮਿਲੀ ਸੀ ਇੰਟਰਨਸ਼ਿਪ, ਜਾਣੋ ਪੂਰਾ ਮਾਮਲਾ

ਗੰਗਾ ਨਦੀ ‘ਚ ਚਿਕਨ ਬਿਰਯਾਨੀ ਖਾਣਾ ਕੋਈ ਅਪਰਾਧ ਨਹੀਂ! ਮੁਸਲਿਮ ਨੌਜਵਾਨਾਂ ਦੀ ਗ੍ਰਿਫ਼ਤਾਰੀ ‘ਤੇ ਸੁਪਰੀਮ ਕੋਰਟ ਦੇ ਜੱਜ ਨੇ ਚੁੱਕੇ ਸਵਾਲ; ਕਿਹਾ- ਅਜਿਹੇ ਕੰਮ ਲਈ 3 ਮਹੀਨੇ ਜੇਲ੍ਹ ‘ਚ ਰੱਖਣਾ ਠੀਕ ਨਹੀਂ

ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥਣ ਦੀ ਮੌਤ ਤੋਂ ਬਾਅਦ ਹੰਗਾਮਾ, VC ਰੇਨੂ ਵਿੱਜ ਤੋਂ ਮੰਗਿਆ ਅਸਤੀਫਾ

ਵੱਡੀ ਖ਼ਬਰ: ਭਾਜਪਾ ਦਫ਼ਤਰ ‘ਤੇ ਪੈਟਰੋਲ ਬੰਬ ਨਾਲ ਹਮਲਾ ਕਰਨ ਵਾਲੇ ਗ੍ਰਿਫ਼ਤਾਰ!

ਵੱਡੀ ਖ਼ਬਰ: ਪੰਜਾਬ ਤੋਂ AAP ਦੇ ਰਾਜ ਸਭਾ ਮੈਂਬਰ ਨੇ ਸੁਰੱਖਿਆ ਕੀਤੀ ਵਾਪਸ, ਕਾਨੂੰਨ ਵਿਵਸਥਾ ‘ਤੇ ਚੁੱਕੇ ਸਵਾਲ!

Leave a Comment