Join WhatsApp

Join Now

ਮਿਡ-ਡੇ- ਮੀਲ, ਚਾਰਦੀਵਾਰੀ, ਨਵਾਰੜ 29-30 ਦੀਆਂ ਪੈਂਡਿੰਗ ਗਰਾਂਟਾਂ ਜਾਰੀ ਕਰਨ ਦੀ ਮੰਗ- ਅਮਨਦੀਪ ਸ਼ਰਮਾ

On: ਜੂਨ 1, 2026 10:40 ਬਾਃ ਦੁਃ

 

ਮਿਡ-ਡੇ- ਮੀਲ, ਚਾਰਦੀਵਾਰੀ, ਨਵਾਰੜ 29-30 ਦੀਆਂ ਪੈਂਡਿੰਗ ਗਰਾਂਟਾਂ ਜਾਰੀ ਕਰਨ ਦੀ ਮੰਗ- ਅਮਨਦੀਪ ਸ਼ਰਮਾ

ਦੁਕਾਨਦਾਰ ਕਰ ਰਹੇ ਨੇ ਰੋਜਾਨਾ ਫੋਨ -ਜਸ਼ਨਦੀਪ ਸਿੰਘ ਕੁਲਾਣਾ

Punjab News, 1 june 2026-ਫਰਵਰੀ-ਮਾਰਚ ਮਹੀਨੇ ਵੱਖ-ਵੱਖ ਪੰਜਾਬ ਦੇ ਸਕੂਲਾਂ ਵਿੱਚ ਚਾਰ ਦੀਵਾਰੀ ਦਾ ਕੰਮ ਮੁਕੰਮਲ ਕਰਨ ਉਪਰੰਤ ਅਸਲ ਵਿੱਚ ਦਫਤਰਾਂ ਬਿਲ ਦਫ਼ਤਰਾਂ ਵਿੱਚ ਜਮਾਂ ਕਰਵਾਉਣ ਤੋਂ ਬਾਅਦ ਵੀ ਫਰਮਾਂ ਦੇ ਖਾਤਿਆਂ ਵਿੱਚ ਰਾਸ਼ੀ ਨਾ ਹੋਣ ਕਾਰਨ ਦੁਕਾਨਦਾਰ ਅਧਿਆਪਕਾਂ ਨੂੰ ਬਾਰ-ਬਾਰ ਫੋਨ ਕਰ ਰਹੇ ਹਨ।

ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਗਈ 31 ਮਾਰਚ ਨੂੰ ਵਾਪਸ ਗਈਆਂ ਗਰਾਂਟਾਂ ਜਾਰੀ ਕੀਤੀਆਂ ਜਾਣ ਤਾਂ ਜੋ ਦੁਕਾਨਦਾਰਾਂ, ਮਜ਼ਦੂਰਾਂ, ਮਿਸਤਰੀਆਂ ਨੂੰ ਪੈਸਾ ਦਿੱਤਾ ਜਾ ਸਕੇ।

ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਮੰਗ ਕੀਤੀ ਕਿ ਅਪ੍ਰੈਲ ਅਤੇ ਮਈ ਮਹੀਨੇ ਦੀ ਮਿਡ ਡੇ-ਮੀਲ ਦੀ ਗਰਾਂਟ ਦੀ ਰਾਸ਼ੀ ਵੀ ਤੁਰੰਤ ਜਾਰੀ ਕੀਤੀ ਜਾਵੇ। ਉਨਾ ਕਿਹਾ ਕਿ ਸਕੂਲ ਆਫ ਹੈਪੀਨੈਸ ਤਹਿਤ ਨਵਾਰਡ 29 ਅਤੇ 30 ਦੀਆਂ ਗਰਾਂਟਾਂ ਦੀ ਜੋ ਰਾਸ਼ੀ 31 ਮਾਰਚ ਤੱਕ ਜਾਰੀ ਹੋਈ ਸੀ ਨੂੰ ਤੁਰੰਤ ਸਕੂਲਾਂ ਦੇ ਖਾਤਿਆਂ ਵਿੱਚ ਜਮਾ ਕਰਵਾਇਆ ਜਾਵੇ।

ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ , ਰਕੇਸ਼ ਗੋਇਲ ਬਰੇਟਾ ਨੇ ਕਿਹਾ ਕਿ ਦੋ-ਤਿੰਨ ਮਹੀਨੇ ਕੰਮ ਕਰਵਾਏ ਨੂੰ ਹੋ ਗਏ ਹਨ। ਗਰਾਂਟਾਂ ਨਾ ਜਾਰੀ ਹੋਣ ਕਾਰਨ ਸਕੂਲ ਮੁਖੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਇਹ ਗਰਾਂਟਾਂ ਤੁਰੰਤ ਜਾਰੀ ਕੀਤੀਆਂ ਜਾਣ।

 

More

ਅਧਿਆਪਕ ਭਰਤੀ ਘੁਟਾਲਾ! ਮੋਹਾਲੀ ਕੋਰਟ ਨੇ ਸੁਪਰਡੈਂਟ ਨੂੰ ਸੁਣਾਈ ਕੈਦ ਦੀ ਸਜ਼ਾ

ਆਂਗਣਵਾੜੀ ਵਰਕਰਾਂ ਦਾ AAP ਸਰਕਾਰ ਵਿਰੁੱਧ ਮੋਰਚਾ! ਮਾਣ-ਭੱਤਾ ਦੁੱਗਣਾ ਕਰਨ ਅਤੇ CM ਨਾਲ ਮੀਟਿੰਗ ਦੀ ਮੰਗ ਲਈ 19 ਸਤੰਬਰ ਨੂੰ ਪੰਜਾਬ ਭਰ ‘ਚ ਦਿੱਤੇ ਜਾਣਗੇ ਮੰਗ ਪੱਤਰ-ਮੈਡਮ ਛੀਨਾ

ਰੋਟਰੀ ਕਲੱਬ ਆਸਥਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 2 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ

Punjab News: 15 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੀਟੂ ਛੱਡ ਕੇ ਸਰਵ ਯੂਨੀਅਨ ‘ਚ ਸ਼ਾਮਲ

ਪੰਜਾਬ ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

ਇੰਜੀਨੀਅਰ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਧੂੰਮਧਾਮ ਨਾਲ ਮਨਾਇਆ ਗਿਆ ਅਧਿਆਪਕ ਦਿਵਸ

Leave a Comment