Teacher Transfers News: ਦਿਵਿਆਂਗ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਮੁੜ ਖੋਲ੍ਹਣ ਦੀ ਉੱਠੀ ਮੰਗ

On: ਫਰਵਰੀ 5, 2026 12:07 ਬਾਃ ਦੁਃ

 

Teacher Transfers News: ਦਿਵਿਆਂਗ ਅਧਿਆਪਕਾਂ ਦੀਆਂ ਬਦਲੀਆਂ ਲਈ ਪੋਰਟਲ ਮੁੜ ਖੋਲ੍ਹਣ ਦੀ ਉੱਠੀ ਮੰਗ

ਦਿਵਿਆਂਗ ਅਧਿਆਪਕਾਂ ਦੀ ਬਦਲੀ ਤੁਰੰਤ ਕੀਤੀ ਜਾਵੇ: ਬਦਲੀ ਤੋਂ ਵਾਂਝੇ ਰਹਿੰਦੇ ਦਿਵਿਆਂਗ ਅਧਿਆਪਕਾਂ ਲਈ ਦੁਬਾਰਾ ਪੋਰਟਲ ਖੋਲ੍ਹਿਆ ਜਾਵੇ: ਪ੍ਰਿਥਵੀ ਵਰਮਾ

ਚੰਡੀਗੜ੍ਹ, 5 ਫਰਵਰੀ 2026-

Teacher Transfers News: ਈਟੀਟੀ ਦਿਵਿਆਂਗ ਅਧਿਆਪਕ ਯੂਨੀਅਨ ਨੇ ਸਿੱਖਿਆ ਵਿਭਾਗ ਵੱਲੋਂ ਦਿਵਿਆਂਗ ਅਧਿਆਪਕਾਂ ਦੀਆਂ ਮੁਸ਼ਕਿਲਾਂ ਨੂੰ ਅਣਗੌਲਿਆ ਕਰਨ ‘ਤੇ ਗਹਿਰੀ ਚਿੰਤਾ ਪ੍ਰਗਟਾਈ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਿਥਵੀ ਵਰਮਾ ਨੇ ਮੰਗ ਕੀਤੀ ਹੈ ਕਿ ਬਦਲੀਆਂ ਤੋਂ ਵਾਂਝੇ ਰਹਿ ਗਏ ਅਧਿਆਪਕਾਂ ਲਈ ਆਨਲਾਈਨ ਪੋਰਟਲ ਤੁਰੰਤ ਮੁੜ ਖੋਲ੍ਹਿਆ ਜਾਵੇ।

ਅਧਿਆਪਕਾਂ ਨੇ ਦੱਸਿਆ ਕਿ ਲੰਮੇ ਸੰਘਰਸ਼ ਤੋਂ ਬਾਅਦ ਨੌਕਰੀ ਤਾਂ ਮਿਲੀ, ਪਰ ਵਿਭਾਗ ਨੇ ਉਨ੍ਹਾਂ ਨੂੰ ਰਿਹਾਇਸ਼ੀ ਜ਼ਿਲ੍ਹਿਆਂ ਤੋਂ 300 ਤੋਂ 400 ਕਿਲੋਮੀਟਰ ਦੂਰ ਸਟੇਸ਼ਨ ਅਲਾਟ ਕਰ ਦਿੱਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਆਉਣ-ਜਾਣ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਿੱਖਿਆ ਵਿਭਾਗ ਵੱਲੋਂ ਬਦਲੀਆਂ ਲਈ ਪੋਰਟਲ 21 ਜਨਵਰੀ ਤੱਕ ਖੋਲ੍ਹਿਆ ਗਿਆ ਸੀ। ਪ੍ਰੰਤੂ, ਪੋਰਟਲ ਸਹੀ ਢੰਗ ਨਾਲ ਨਾ ਚੱਲਣ ਕਾਰਨ ਬਹੁਤ ਸਾਰੇ ਦਿਵਿਆਂਗ ਅਧਿਆਪਕ ਆਪਣੀ ਬਦਲੀ ਦੀ ਅਰਜ਼ੀ ਦੇਣ ਤੋਂ ਵਾਂਝੇ ਰਹਿ ਗਏ। ਯੂਨੀਅਨ ਅਨੁਸਾਰ ਵਿਭਾਗ ਵੱਲੋਂ ਦਿਵਿਆਂਗਾਂ ਲਈ ਲੋੜੀਂਦਾ ਸੁਖਾਵਾਂ ਵਾਤਾਵਰਣ ਮੁਹੱਈਆ ਨਹੀਂ ਕਰਵਾਇਆ ਗਿਆ।

ਪ੍ਰਿਥਵੀ ਵਰਮਾ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਦਿਵਿਆਂਗ ਅਧਿਆਪਕਾਂ ਦੀਆਂ ਸਰੀਰਕ ਅਤੇ ਮਾਨਸਿਕ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਪੋਰਟਲ ਨੂੰ ਦੁਬਾਰਾ ਖੋਲ੍ਹਿਆ ਜਾਵੇ ਤਾਂ ਜੋ ਉਹ ਆਪਣੇ ਘਰਾਂ ਦੇ ਨੇੜੇ ਬਦਲੀ ਕਰਵਾ ਸਕਣ।

 

Join WhatsApp

Join Now

Leave a Comment