Join WhatsApp

Join Now

ਸਿੱਖਿਆ ਕ੍ਰਾਂਤੀ ਫੇਲ੍ਹ! ਪੰਜਾਬ ਸਰਕਾਰ ਨੇ ਕਰਜ਼ਾਈ ਕੀਤੇ ਅਧਿਆਪਕ; ਸਕੂਲਾਂ ‘ਚ ਚੱਲ ਰਹੇ ‘ਵਿਕਾਸ’ ਪ੍ਰੋਜੈਕਟ ਠੱਪ

On: ਅਗਸਤ 4, 2026 2:54 ਬਾਃ ਦੁਃ

 

ਸਿੱਖਿਆ ਕ੍ਰਾਂਤੀ ਫੇਲ੍ਹ! ਖਜ਼ਾਨਾ ਵਿਭਾਗ ਦੀਆਂ ਨਕਾਮੀਆਂ ਕਰਕੇ ਅਧਿਆਪਕ ਬੁਰੀ ਤਰ੍ਹਾਂ ਹੋਏ ਕਰਜਾਈ; ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਨੇ ਕਿਹਾ- ਖਜ਼ਾਨਾ ਦਫਤਰਾਂ ਵਿੱਚ ਲੱਗੇ ਬਿਲਾਂ ਨੂੰ ਨਹੀਂ ਕੀਤਾ ਜਾ ਰਿਹਾ ਕਲੀਅਰ

ਪਟਿਆਲਾ 04 ਅਗਸਤ 2026- ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਦੋਂ ਤੋਂ ਹੀ ਉਹਨਾਂ ਵੱਲੋਂ ਸਿੱਖਿਆ ਨੂੰ ਲੈ ਕੇ ਵੱਡੇ ਪੱਧਰ ਤੇ ਸਿੱਖਿਆ ਕ੍ਰਾਂਤੀ ਦੇ ਨਾਅਰੇ ਲਗਾਏ ਗਏ। ਪੰਜਾਬ ਅੰਦਰ ਸਕੂਲ ਆਫ ਐਮੀਨੈਂਸ ਸਕੂਲ ਆਫ ਹੈਪੀਨੈਸ ਬਣਾਏ ਜਾਣ ਦੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਣ ਲੱਗੀਆਂ। ਪਰ ਸਿਰਫ ਇਹ ਕਾਗਜਾਂ ਤੱਕ ਹੀ ਸੀਮਤ ਰਿਹਾ। ਜਿਨ੍ਹਾਂ ਸਕੂਲਾਂ ਵਿੱਚ ਵਿਕਾਸ ਦੇ ਕੰਮ ਚੱਲੇ ਉਹਨਾਂ ਸਕੂਲਾਂ ਵਿੱਚ ਗਰਾਂਟਾਂ ਸਹੀ ਸਮੇਂ ਨਾ ਆਉਣ ਕਰਕੇ ਵਿਕਾਸ ਦੇ ਕੰਮ ਰੁਕ ਗਏ। ਗਰਾਂਟਾਂ ਦੇ ਬਿੱਲ ਖਜਾਨਾ ਵਿਭਾਗ ਵੱਲੋਂ ਕਲੀਅਰ ਨਹੀਂ ਕੀਤੇ ਜਾ ਰਹੇ।

ਖਜ਼ਾਨਾ ਵਿਭਾਗ ਦੀਆਂ ਨਕਾਮੀਆਂ ਕਰਕੇ ਅਧਿਆਪਕ ਬੁਰੀ ਤਰ੍ਹਾਂ ਕਰਜਾਈ ਹੋਏ ਪਏ ਹਨ। ਵਿੱਤ ਵਿਭਾਗ ਦੀਆਂ ਗਲਤੀਆਂ ਦਾ ਨਤੀਜਾ ਬੇਕਸੂਰ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ। ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਕਿਹਾ ਕਿ ਅਧੂਰੀਆਂ ਬਿਲਡਿੰਗਾਂ, ਅਧੂਰੇ ਬਾਥਰੂਮ,ਅਧੂਰੀਆਂ ਚਾਰ ਦੀਵਾਰੀਆਂ ਨੇ ਸਿੱਖਿਆ ਕ੍ਰਾਂਤੀ ਦੀ ਫੂਕ ਕੱਢ ਦਿੱਤੀ।

ਸਿੱਖਿਆ ਕ੍ਰਾਂਤੀ ਦਾ ਨਾਅਰਾ ਲਾ ਰਹੇ ਸਿੱਖਿਆ ਮੰਤਰੀ ਝੂਠੀ ਇਸ਼ਤਿਆਰਬਾਜੀ ਵਿੱਚ ਵੀ ਫੇਲ੍ਹ ਹੋ ਚੁੱਕੇ ਹਨ। ਸਕੂਲਾਂ ਵਿੱਚ ਪੜ੍ਹਾਈ ਦਾ ਮਾਹੌਲ ਖਤਮ ਹੋ ਚੁੱਕਿਆ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਅਧਿਆਪਕ ਗੈਰ ਵਿੱਦਿਅਕ ਡਿਊਟੀਆਂ ਨਿਭਾ ਰਹੇ ਹਨ ਜਿਸ ਤੇ ਸਿੱਖਿਆ ਮੰਤਰੀ ਪੰਜਾਬ ਅਧਿਆਪਕਾਂ ਦੇ ਪੱਖ ਦੀ ਕੋਈ ਗੱਲ ਨਹੀਂ ਕਰ ਸਕੇ। ਆਗੂਆਂ ਨੇ ਕਿਹਾ ਕਿ ਜੇਕਰ ਵਿੱਤ ਵਿਭਾਗ ਦੇ ਖਜ਼ਾਨਾ ਦਫਤਰਾਂ ਰਾਹੀਂ ਛੇਤੀ ਤੋਂ ਛੇਤੀ ਬੇਲ ਕਲੀਅਰ ਨਹੀਂ ਕੀਤੇ ਗਏ ਤਾਂ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਫਤਰਾਂ ਦਾ ਘਰਾਓ ਵੱਡੇ ਪੱਧਰ ਤੇ ਕੀਤਾ ਜਾਵੇਗਾ।

ਇਸ ਸਮੇਂ ਕਮਲ ਨੈਨ, ਦੀਦਾਰ ਸਿੰਘ ਪਟਿਆਲਾ, ਹਿੰਮਤ ਸਿੰਘ ਖੋਖ, ਜਗਪ੍ਰੀਤ ਸਿੰਘ ਭਾਟੀਆ, ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ,ਵਿਕਾਸ ਸਹਿਗਲ, ਜਸਵਿੰਦਰ ਪਾਲ ਸ਼ਰਮਾ ਨਾਭਾ, ਗੁਰਪ੍ਰੀਤ ਸਿੰਘ ਸਿੱਧੂ , ਅਮਰਿੰਦਰ ਸਿੰਘ ਤਰਖੇੜੀ, ਸੁਰਿੰਦਰ ਲਾਡਾ,ਗੁਰਵਿੰਦਰ ਸਿੰਘ ਖੰਗੂੜਾ, ਜੁਗਪਰਗਟ ਸਿੰਘ,ਹਰਵਿੰਦਰ ਸਿੰਘ ਖੱਟੜਾ , ਰਜਿੰਦਰ ਜਵੰਦਾ, ਮਨਦੀਪ ਕਾਲੇਕੇ, ਗੁਰਵਿੰਦਰ ਸਿੰਘ ਜਨਹੇੜੀਆਂ, ਨਿਰਭੈ ਸਿੰਘ ਘਨੋਰ, ਟਹਿਬੀਰ ਸਿੰਘ, ਸਪਿੰਦਰਜੀਤ ਸ਼ਰਮਾ ਧਨੇਠਾ, ਰਾਜਿੰਦਰ ਸਿੰਘ ਰਾਜਪੁਰਾ, ਡਾ. ਬਲਜਿੰਦਰ ਸਿੰਘ ਪਠੋਣੀਆ, ਬੱਬਣ ਭਾਦਸੋਂ, ਸ਼ਿਵਪ੍ਰੀਤ ਸਿੰਘ ਪਟਿਆਲਾ ਸਾਥੀ ਹਾਜ਼ਰ ਰਹੇ।

 

Leave a Comment