Join WhatsApp

Join Now

Flight Diversion Amritsar! ਵੱਡੀ ਖ਼ਬਰ: ਪੰਜਾਬ ‘ਚ ਏਅਰਪੋਰਟ ਨੇੜੇ ਸ਼ੱਕੀ ਡਰੋਨ ਗਤੀਵਿਧੀ ਕਾਰਨ ਹੜਕੰਪ, 3 ਉਡਾਣਾਂ ਕੀਤੀਆਂ ਗਈਆਂ ਡਾਇਵਰਟ- ਹਾਈ ਅਲਰਟ ਜਾਰੀ

On: October 12, 2026 11:04 AM

 

Flight Diversion Amritsar! ਵੱਡੀ ਖ਼ਬਰ: ਪੰਜਾਬ ‘ਚ ਏਅਰਪੋਰਟ ਨੇੜੇ ਸ਼ੱਕੀ ਡਰੋਨ ਗਤੀਵਿਧੀ ਕਾਰਨ ਹੜਕੰਪ, 3 ਉਡਾਣਾਂ ਕੀਤੀਆਂ ਗਈਆਂ ਡਾਇਵਰਟ- ਹਾਈ ਅਲਰਟ ਜਾਰੀ

ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਹਾਈ ਅਲਰਟ: ਡਰੋਨ ਦੀ ਸੂਚਨਾ ਤੋਂ ਬਾਅਦ ਸੁਰੱਖਿਆ ਵਧਾਈ- ਦਿੱਲੀ ਅਤੇ ਚੰਡੀਗੜ੍ਹ ਵੱਲ ਮੋੜੀਆਂ ਗਈਆਂ ਫਲਾਈਟਾਂ

ਅੰਮ੍ਰਿਤਸਰ/ਚੰਡੀਗੜ੍ਹ, 12 ਅਕਤੂਬਰ 2026- ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਚੌਕਸੀ ਵਰਤੀ ਜਾ ਰਹੀ ਹੈ। ਏਅਰਪੋਰਟ ਦੇ ਨੇੜਲੇ ਇਲਾਕੇ ਵਿੱਚ ਸ਼ੱਕੀ ਡਰੋਨ ਗਤੀਵਿਧੀ (Drone Activity) ਦੇਖੇ ਜਾਣ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਹਵਾਈ ਅੱਡਾ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆ ਗਈਆਂ। ਸੁਰੱਖਿਆ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਆ ਰਹੀਆਂ ਤਿੰਨ ਪ੍ਰਮੁੱਖ ਉਡਾਣਾਂ ਦਾ ਰੂਟ ਬਦਲ ਕੇ ਉਨ੍ਹਾਂ ਨੂੰ ਹੋਰਨਾਂ ਹਵਾਈ ਅੱਡਿਆਂ ਵੱਲ ਡਾਇਵਰਟ ਕਰਨਾ ਪਿਆ।

ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 9 ਵਜੇ ਰਾਜਾਸਾਂਸੀ ਦੇ ਨੇੜਲੇ ਇੱਕ ਪਿੰਡ ਵਿੱਚ ਸ਼ੱਕੀ ਡਰੋਨ ਦੀ ਗਤੀਵਿਧੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ। ਕਿਉਂਕਿ ਇਹ ਇਲਾਕਾ ਹਵਾਈ ਅੱਡੇ ਦੇ ਬਹੁਤ ਨੇੜੇ ਹੈ, ਇਸ ਲਈ ਏਅਰ ਟ੍ਰੈਫਿਕ ਕੰਟਰੋਲ (ATC) ਅਤੇ ਸੁਰੱਖਿਆ ਅਧਿਕਾਰੀਆਂ ਵੱਲੋਂ ਬਿਨਾਂ ਕੋਈ ਖ਼ਤਰਾ ਮੁਲਤਵੀ ਕੀਤੇ ਤੁਰੰਤ ਇਮਰਜੈਂਸੀ ਕਦਮ ਚੁੱਕੇ ਗਏ। ਸੁਰੱਖਿਆ ਦੇ ਮੱਦੇਨਜ਼ਰ ਅੰਮ੍ਰਿਤਸਰ ਲੈਂਡ ਕਰਨ ਵਾਲੀਆਂ ਫਲਾਈਟਾਂ ਨੂੰ ਰੋਕ ਦਿੱਤਾ ਗਿਆ।

ਇਸ ਘਟਨਾ ਕਾਰਨ ਹਵਾਈ ਯਾਤਰੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਿਹੜੀਆਂ ਤਿੰਨ ਉਡਾਣਾਂ ਨੂੰ ਡਾਇਵਰਟ ਕੀਤਾ ਗਿਆ। ਰਾਜਧਾਨੀ ਦਿੱਲੀ ਤੋਂ ਅੰਮ੍ਰਿਤਸਰ ਆ ਰਹੀ ਏਅਰ ਇੰਡੀਆ (ਏਅਰ ਇੰਡੀਆ (AI-855) ਦੀ ਉਡਾਣ ਨੂੰ ਲੈਂਡਿੰਗ ਦੀ ਇਜਾਜ਼ਤ ਨਾ ਮਿਲਣ ਕਰਕੇ ਵਾਪਸ ਦਿੱਲੀ ਭੇਜ ਦਿੱਤਾ ਗਿਆ। ਮੁੰਬਈ ਤੋਂ ਅੰਮ੍ਰਿਤਸਰ ਪਹੁੰਚ ਰਹੀ ਇੰਡੀਗੋ (ਇੰਡੀਗੋ (6E-5028) ਦੀ ਫਲਾਈਟ ਨੂੰ ਚੰਡੀਗੜ੍ਹ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।ਕੁਆਲਾਲੰਪੁਰ ਤੋਂ ਆ ਰਹੀ ਅੰਤਰਰਾਸ਼ਟਰੀ ਉਡਾਣ (ਮਲੇਸ਼ੀਆ ਏਅਰਲਾਈਨਜ਼ (MH-118) ਨੂੰ ਦਿੱਲੀ ਏਅਰਪੋਰਟ ‘ਤੇ ਲੈਂਡ ਕਰਵਾਇਆ ਗਿਆ।

ਘਟਨਾ ਤੋਂ ਤੁਰੰਤ ਬਾਅਦ ਹਵਾਈ ਅੱਡੇ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਪੁਲਿਸ ਅਤੇ ਸੁਰੱਖਿਆ ਬਲਾਂ ਦੀ ਗਸ਼ਤ ਵਧਾ ਦਿੱਤੀ ਗਈ ਹੈ। ਆਲੇ-ਦੁਆਲੇ ਦੇ ਪਿੰਡਾਂ ਵਿੱਚ ਵੀ ਤਲਾਸ਼ੀ ਅਭਿਆਨ ਚਲਾਇਆ ਜਾ ਰਹਾ ਹੈ। ਹਾਲਾਂਕਿ, ਡਰੋਨ ਐਕਟੀਵਿਟੀ ਦੇ ਅਸਲ ਕਾਰਨਾਂ ਅਤੇ ਇਹ ਡਰੋਨ ਕਿਸ ਮਕਸਦ ਲਈ ਉਡਾਇਆ ਗਿਆ ਸੀ, ਇਸ ਬਾਰੇ ਅਜੇ ਤੱਕ ਸੁਰੱਖਿਆ ਏਜੰਸੀਆਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਏਅਰਪੋਰਟ ਨੇੜੇ ਡਰੋਨ ਦੇਖੇ ਜਾਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਬੀਤੇ ਸਤੰਬਰ ਮਹੀਨੇ ਵਿੱਚ ਵੀ ਐਤਵਾਰ ਦੇਰ ਰਾਤ ਨੂੰ ਏਅਰਪੋਰਟ ਦੇ ਓਪਰੇਸ਼ਨਲ ਏਰੀਏ ਅਤੇ ਰਨਵੇਅ ਨੇੜੇ ਦੋ ਸ਼ੱਕੀ ਡਰੋਨ ਵਰਗੀਆਂ ਉੱਡਦੀਆਂ ਵਸਤੂਆਂ ਦੇਖੀਆਂ ਗਈਆਂ ਸਨ। ਉਸ ਸਮੇਂ ਹੜਕੰਪ ਮਚਣ ਤੋਂ ਬਾਅਦ ਸੁਰੱਖਿਆ ਦੇ ਲਿਹਾਜ਼ ਨਾਲ 7 ਉਡਾਣਾਂ ਨੂੰ ਦਿੱਲੀ ਅਤੇ ਚੰਡੀਗੜ੍ਹ ਵੱਲ ਡਾਇਵਰਟ ਕੀਤਾ ਗਿਆ ਸੀ।

ਉਸ ਸਮੇਂ ਦੀ ਸ਼ੁਰੂਆਤੀ ਜਾਂਚ ਵਿੱਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਸ਼ਾਇਦ ਨੇੜੇ ਚੱਲ ਰਹੇ ਕਿਸੇ ਖੇਡ ਟੂਰਨਾਮੈਂਟ ਦੀ ਵੀਡੀਓਗ੍ਰਾਫੀ ਲਈ ਕੋਈ ਨਿੱਜੀ ਡਰੋਨ ਉਡਾਇਆ ਗਿਆ ਸੀ। ਉਸ ਮਾਮਲੇ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਏਅਰਪੋਰਟ ਅਥਾਰਟੀ ਵਿਚਾਲੇ ਉੱਚ-ਪੱਧਰੀ ਬੈਠਕਾਂ ਵੀ ਹੋਈਆਂ ਸਨ। ਇਸ ਦੇ ਬਾਵਜੂਦ ਮੁੜ ਅਜਿਹੀ ਘਟਨਾ ਦਾ ਸਾਹਮਣਾ ਆਉਣਾ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ।

 

Leave a Comment