Join WhatsApp

Join Now

ਆਨਲਾਈਨ ਸਿੱਖਿਆ ਨੂੰ ਬੇਲੋੜੀ ਤਰਜੀਹ ਦੇਣਾ ਗਲਤ : ਡੀਟੀਐੱਫ

On: ਸਤੰਬਰ 2, 2026 11:10 ਬਾਃ ਦੁਃ

 

ਆਨਲਾਈਨ ਸਿੱਖਿਆ ਨੂੰ ਬੇਲੋੜੀ ਤਰਜੀਹ ਦੇਣਾ ਗਲਤ : ਡੀਟੀਐੱਫ

ਆਨ ਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀਆਂ ਵਰਤਮਾਨ ਸਰਕਾਰਾਂ: ਡੀ ਟੀ ਐੱਫ

ਚੰਡੀਗੜ੍ਹ 2 ਸਤੰਬਰ 2026 

ਜਦੋਂ ਸੰਸਾਰ ਦੇ ਵਿਕਸਤ ਅਤੇ ਸਿੱਖਿਆ ਖੇਤਰ ਵਿੱਚ ਮੋਹਰੀ ਦੇਸ਼ ਬੱਚਿਆਂ ਨੂੰ ਮੋਬਾਈਲ, ਲੈਪਟੌਪ ਵਰਗੇ ਸਾਧਨਾਂ ਰਾਹੀਂ ਸਿੱਖਿਆ ਦੇਣ ਤੋਂ ਪਿੱਛੇ ਹਟ ਰਹੇ ਹਨ, ਉਦੋਂ ਸਾਡੇ ਪੰਜਾਬ ਦਾ ਸਿੱਖਿਆ ਵਿਭਾਗ ਵਿਦਿਆਰਥੀਆਂ ਨੂੰ ਮੋਬਾਈਲ ‘ਤੇ ਸਿੱਖਿਆ ਲੈਣ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸ ਲੜੀ ਤਹਿਤ ਕੁਝ ਚੋਣਵੇਂ ਸਰਕਾਰੀ ਸਕੂਲਾਂ ਵਿੱਚ ਅੱਜ ਕੱਲ੍ਹ ਇੰਗਲਿਸ਼ ਐਜ ( English edge) ਅਧੀਨ RCA( reading comprehension assistant) ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਅੰਗਰੇਜ਼ੀ ਦੇ ਲੰਬੇ ਲੰਬੇ ਪਾਠ ਮੋਬਾਈਲ ਤੇ ਹੱਲ ਕਰਨ ਲਈ ਦਿੱਤੇ ਜਾਂਦੇ ਹਨ, ਜਿਸ ਦਾ ਵਿਦਿਆਰਥੀਆਂ ਦੇ ਸਕੂਲੀ ਸਿਲੇਬਸ ਅਤੇ ਸਲਾਨਾ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਕੋਈ ਸਬੰਧ ਨਹੀਂ ਹੈ।

ਇਸ ਸਬੰਧੀ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਇੰਗਲਿਸ਼ ਮਾਸਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਸੰਦੀਪ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਮੋਬਾਇਲ ਉੱਤੇ ਇਹਨਾਂ ਨੂੰ ਹੱਲ ਕਰਨ ਤੇ ਬਹੁਤ ਸਮਾਂ ਲੱਗਦਾ ਹੈ ਜਿਸ ਕਰਕੇ ਵਿਦਿਆਰਥੀਆਂ ਦੇ ਪਾਠਕ੍ਰਮ ਸਿੱਖਿਆ ਦਾ ਬਹੁਤ ਕੀਮਤੀ ਸਮਾਂ ਬਰਬਾਦ ਹੋ ਰਿਹਾ ਹੈ ਜੇ ਵਿਦਿਆਰਥੀ ਸਮੇਂ ਸਿਰ ਮੋਬਾਇਲ ਤੇ ਇਹ ਕੰਮ ਪੂਰਾ ਨਹੀਂ ਕਰਦੇ ਤਾਂ ਫਿਰ ਅਧਿਆਪਕਾਂ ‘ਤੇ ਜਾਅਲੀ ਤਰੀਕੇ ਨਾਲ ਜਾਅਲੀ ਅੰਕੜੇ ਬਣਾਉਣ ਲਈ ਦਬਾਅ ਬਣਾਇਆ ਜਾਂਦਾ ਹੈ। ਜੇ ਜ਼ਮੀਨੀ ਹਕੀਕਤ ਵੇਖੀਏ ਤਾਂ ਸਰਕਾਰੀ ਸਕੂਲਾਂ ਦੇ ਬਹੁਤੇ ਵਿਦਿਆਰਥੀਆਂ ਕੋਲ ਆਧੁਨਿਕ ਮੋਬਾਇਲ ਅਤੇ ਮਹਿੰਗਾ ਡਾਟਾ ਨਹੀਂ ਹੈ ਫਿਰ ਉਹ ਕਿਵੇਂ ਇਸ ਕੰਮ ਨੂੰ ਪੂਰਾ ਕਰਨਗੇ।

ਪਹਿਲਾਂ ਹੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਗੈਰ ਵਿੱਦਿਅਕ ਕੰਮਾਂ ਜਿਵੇਂ ਐੱਸ ਆਈ ਆਰ (SIR) ਦੀਆਂ ਡਿਊਟੀਆਂ ਵਿੱਚ ਬੇਲੋੜਾ ਉਲਝਾਏ ਜਾਣ ਕਾਰਣ ਪਾਠਕ੍ਰਮ ਵਿੱਚ ਵਿਦਿਆਰਥੀ ਪਿਛੜੇ ਹੋਏ ਹਨ, ਇਸ ਪ੍ਰੋਗਰਾਮ ਕਾਰਣ ਅਧਿਆਪਕਾਂ ਸਾਹਮਣੇ ਸਿਲੇਬਸ ਪੂਰਾ ਕਰਾਉਣ ਦੀ ਸਮੱਸਿਆ ਹੋਰ ਗੰਭੀਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਦੀਆਂ ਸਰਕਾਰਾਂ ਆਨ ਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਕੇ ਸਕੂਲਾਂ ਨੂੰ ਬੰਦ ਕਰਨ ਦੀ ਸਾਜ਼ਿਸ਼ ਰਚ ਰਹੀਆਂ ਹਨ ਜਿਸ ਦੇ ਭਵਿੱਖ ਵਿੱਚ ਨਤੀਜੇ ਮਾੜੇ ਨਿੱਕਲਣਗੇ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਦੇ ਮਾਪੇ ਆਪਣੇ ਬੱਚਿਆਂ ਦੇ ਮੋਬਾਈਲ ਤੇ ਬਹੁਤਾ ਸਮਾਂ ਬਿਤਾਉਣ ਤੇ ਇਤਰਾਜ਼ ਕਰਦੇ ਹਨ ਜਿਸ ਕਰਕੇ ਅਧਿਆਪਕ ਦੋਵੇਂ ਪਾਸੇ ਪਿਸ ਰਿਹਾ ਹੈ। ਇੱਕ ਪਾਸੇ ਤਾਂ ਵਿਭਾਗ ਵਿਦਿਆਰਥੀਆਂ ਨੂੰ ਮੋਬਾਈਲ ਚਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ ਅਤੇ ਦੂਜੇ ਪਾਸੇ ਮਾਪੇ ਉਹਨਾਂ ਨੂੰ ਮੋਬਾਈਲ ਤੋਂ ਦੂਰ ਰਹਿਣ ਦੀ ਤਾਕੀਦ ਕਰਨ ਲਈ ਕਹਿੰਦੇ ਹਨ। ਦੋਵੇਂ ਜੱਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਸਿੱਖਿਆ ਵਿੱਚ ਬੇਲੋੜੇ ਤਜਰਬੇ ਨਾ ਕਰਕੇ ਅਧਿਆਪਕਾਂ ਨੂੰ ਦਿੱਤਾ ਹੋਇਆ ਸਿਲੇਬਸ ਪੂਰਾ ਕਰਨ ਲਈ ਸਮਾਂ ਦਿੱਤਾ ਜਾਵੇ ਅਤੇ ਆਨ ਲਾਈਨ ਸਿੱਖਿਆ ਨੂੰ ਬੇਲੋੜਾ ਉਤਸ਼ਾਹਿਤ ਕਰਨ ਤੋਂ ਗੁਰੇਜ਼ ਕਰੇ।

 

More

ED ਦੇ ਐਕਸ਼ਨ ‘ਤੇ AAP ਦਾ ਵੱਡਾ ਦਾਅਵਾ; ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਨੇ ਨਹੀਂ ਲਿਆ ਗਮਾਡਾ ਅਫ਼ਸਰਾਂ ਦੀ ਮੀਟਿੰਗ ‘ਚ ਹਿੱਸਾ! ਕਿਹਾ- ਘੁਟਾਲੇ ਦਾ ਦੋਸ਼ ਬਿਲਕੁਲ ਫਰਜ਼ੀ

Govt Job: ਪੰਜਾਬ ਸਰਕਾਰ ਵੱਲੋਂ 450 ਮੁਲਾਜ਼ਮਾਂ ਦੀ ਸਿੱਧੀ ਭਰਤੀ ਨੂੰ ਮਨਜ਼ੂਰੀ

ਪੰਜਾਬ ਸਰਕਾਰ ਵੱਲੋਂ ਜੂਨੀਅਰ ਰੈਜ਼ੀਡੈਂਟ ਦੀਆਂ 110 ਨਵੀਆਂ ਅਸਾਮੀਆਂ ਨੂੰ ਪ੍ਰਵਾਨਗੀ

ਵੱਡੀ ਖ਼ਬਰ: ED ਨੂੰ ਪੰਜਾਬ ‘ਚ 10000 ਕਰੋੜ ਰੁਪਏ ਦਾ ਘੁਟਾਲੇ ਦਾ ਸ਼ੱਕ; 5 IAS/PCS ਅਫ਼ਸਰ ਵੀ ਜਾਂਚ ਦੇ ਘੇਰੇ ‘ਚ

ਜੰਡਿਆਲਾ ਗੁਰੂ ਬਲਾਕ ਦੀਆਂ ਲਗਭਗ ਸੈਂਕੜੇ ਤੋਂ ਵੱਧ ਵਰਕਰਾਂ ਸਰਵ ਆਂਗਣਵਾੜੀ ਯੂਨੀਅਨ ‘ਚ ਸ਼ਾਮਲ, ਮਾਝੇ ‘ਚ ਹੋਰ ਵਧਿਆ ਜਥੇਬੰਦੀ ਦਾ ਗ੍ਰਾਫ!

ਵਾਅਦਿਆਂ ਤੋਂ ਭੱਜੀ ਭਗਵੰਤ ਮਾਨ ਸਰਕਾਰ; ਪੁਲਿਸ ਨੇ ਪਾਵਰਕਾਮ ਐਡ ਟਰਾਂਸਕੋ ਠੇਕਾ ਮੁਲਾਜਮ ਯੂਨੀਅਨ ਦੇ ਪ੍ਰਧਾਨ ਬਲਿਹਾਰ ਸਿੰਘ ਨੂੰ ਘਰ ‘ਚ ਕੀਤਾ ਨਜ਼ਰਬੰਦ!

Leave a Comment