Join WhatsApp

Join Now

Mega PTM ਦੀ ਆੜ ਹੇਠ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਅੱਡਾ ਬਣਾਉਣ ਤੋਂ ਬਾਜ਼ ਆਵੇ ਮਾਨ ਸਰਕਾਰ: ਵਿਕਰਮਦੇਵ ਸਿੰਘ

On: October 6, 2026 9:29 PM

 

Mega PTM ਦੀ ਆੜ ਹੇਠ ਸਰਕਾਰੀ ਸਕੂਲਾਂ ਨੂੰ ਸਿਆਸੀ ਪ੍ਰਚਾਰ ਦਾ ਅੱਡਾ ਬਣਾਉਣ ਤੋਂ ਬਾਜ਼ ਆਵੇ ਮਾਨ ਸਰਕਾਰ: ਵਿਕਰਮਦੇਵ ਸਿੰਘ

ਚੰਡੀਗੜ੍ਹ, 6 ਅਕਤੂਬਰ 2026- ਡੈਮੋਕ੍ਰੈਟਿਕ ਟੀਚਰਜ਼ ਫਰੰਟ (DTF) ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ ਅਤੇ ਜਨਰਲ ਸਕੱਤਰ ਮਹਿੰਦਰ ਕੌੜਿਆਂ ਵਾਲੀ ਨੇ 9 ਅਕਤੂਬਰ ਨੂੰ ਕਰਵਾਈ ਜਾ ਰਹੀ Mega ਮਾਪੇ-ਅਧਿਆਪਕ ਮਿਲਣੀ (PTM) ਸਬੰਧੀ ਜਾਰੀ ਸਰਕੁਲਰ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ ਸਰਕਾਰੀ ਸਕੂਲਾਂ ਅਤੇ ਸਿੱਖਿਆ ਪ੍ਰਣਾਲੀ ਦੀ ਵਰਤੋਂ ਕਿਸੇ ਵੀ ਤਰ੍ਹਾਂ ਦੇ ਸਿਆਸੀ ਪ੍ਰਚਾਰ ਲਈ ਨਹੀਂ ਕਰਨੀ ਚਾਹੀਦੀ।

DTF ਆਗੂਆਂ ਨੇ ਕਿਹਾ ਕਿ ਸਰਕੁਲਰ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਮਾਪਿਆਂ ਨਾਲ ਅਧਿਆਪਕਾਂ ਦੀ ਗੱਲਬਾਤ ਤੋਂ ਇਲਾਵਾ ਸਰਕਾਰ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਖ਼ਾਸ ਤੌਰ ’ਤੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਸਬੰਧੀ ਮਾਪਿਆਂ ਦੇ ਤਜਰਬਿਆਂ ਅਤੇ ਪ੍ਰਸ਼ੰਸਾ-ਸੰਦੇਸ਼ਾਂ (Testimonials) ਦੀ ਵੀਡੀਓ ਰਿਕਾਰਡਿੰਗ ਕਰਵਾਉਣ ਅਤੇ ਇਨ੍ਹਾਂ ਨੂੰ ਸਕੂਲਾਂ ਦੇ ਸੋਸ਼ਲ ਮੀਡੀਆ ਪੇਜਾਂ ਤੇ WhatsApp ਗਰੁੱਪਾਂ ਵਿੱਚ ਸਾਂਝਾ ਕਰਨ ਦੀ ਹਦਾਇਤ ਕੀਤੀ ਗਈ ਹੈ। ਸਰਕੁਲਰ ਵਿੱਚ ਅਜਿਹੇ ਵੀਡੀਓਜ਼ ਵਿੱਚੋਂ 10 ਵਧੀਆ Testimonials ਅਪਲੋਡ ਕਰਨ ਦੀ ਹਦਾਇਤ ਵੀ ਦਰਜ ਹੈ।

DTF ਨੇ ਕਿਹਾ ਕਿ ਇਸੇ ਤਰ੍ਹਾਂ Mega PTM ਵਾਲੇ ਦਿਨ ਵਿਧਾਇਕਾਂ, ਹਲਕਾ ਇੰਚਾਰਜਾਂ, ਬਲਾਕ ਕਮੇਟੀਆਂ, ਕੌਂਸਲਰਾਂ ਅਤੇ ਸਰਪੰਚਾਂ ਨੂੰ ਸਕੂਲਾਂ ਵਿੱਚ ਸੱਦਣ ਦੀਆਂ ਹਦਾਇਤਾਂ ਵੀ ਸਰਕੁਲਰ ਵਿੱਚ ਦਿੱਤੀਆਂ ਗਈਆਂ ਹਨ। ਇਹ ਕਦਮ ਸਕੂਲਾਂ ਦੇ ਅਕਾਦਮਿਕ ਮਾਹੌਲ ਅਤੇ ਸਿੱਖਿਆ ਸੰਸਥਾਵਾਂ ਦੀ ਨਿਰਪੱਖਤਾ ਸਬੰਧੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

ਫਰੰਟ ਨੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਮਾਪੇ-ਅਧਿਆਪਕ ਮਿਲਣੀ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ, ਅਕਾਦਮਿਕ ਪ੍ਰਗਤੀ, ਸਿੱਖਿਆ ਵਿੱਚ ਆ ਰਹੀਆਂ ਸਮੱਸਿਆਵਾਂ ਅਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਬਾਰੇ ਵਿਚਾਰ-ਵਟਾਂਦਰਾ ਕਰਨ। ਪਰ ਇਸ ਮੰਚ ਨੂੰ ਸਰਕਾਰੀ ਯੋਜਨਾਵਾਂ ਦੇ ਸਿਆਸੀ ਪ੍ਰਚਾਰ ਨਾ ਕਰਨ।

 

Leave a Comment