Join WhatsApp

Join Now

Punjab News: ਗ੍ਰਾਮ ਪੰਚਾਇਤ ਚੱਕ ਭਾਈਕੇ ਨੇ ਬਦਲੀ ਮਿਡਲ ਸਕੂਲ ਦੀ ਨੁਹਾਰ- ਰਾਣੀ ਸ਼ਰਮਾ

On: ਜੁਲਾਈ 7, 2026 6:54 ਬਾਃ ਦੁਃ

 

ਗ੍ਰਾਮ ਪੰਚਾਇਤ ਚੱਕ ਭਾਈਕੇ ਨੇ ਬਦਲੀ ਮਿਡਲ ਸਕੂਲ ਦੀ ਨੁਹਾਰ- ਰਾਣੀ ਸ਼ਰਮਾ

ਜਲਦੀ ਕਰਾਂਗੇ ਸਮੁੱਚਾ ਸਕੂਲ ਪੂਰਾ ਏ ਸੀ -ਸਰਪੰਚ ਜਗਸੀਰ ਸਿੰਘ ਸੀਰਾ

ਬੱਚਿਆਂ ਲਈ ਕਰਾਂਗੇ ਟਰਾਂਸਪੋਰਟ ਦਾ ਪ੍ਰਬੰਧ-ਪੰਚ ਸੁਖਚੈਨ ਸਿੰਘ

Punjab News, 7 July 2026- 

ਗਰਾਮ ਪੰਚਾਇਤ ਚੱਕ ਭਾਈਕੇ ਵੱਲੋਂ ਸ਼ਹੀਦ ਹਵਲਦਾਰ ਸੁਖਵਿੰਦਰ ਸਿੰਘ ਸਰਕਾਰੀ ਮਿਡਲ ਸਕੂਲ ਚੱਕ ਭਾਈਕੇ ਨੂੰ ਵਾਟਰ ਕੂਲਰ ਅਤੇ ਆਰ ਓ ਦਿੱਤਾ ਗਿਆ । ਇਸ ਮੌਕੇ ਬੋਲਦਿਆਂ ਸਕੂਲ ਮੁਖੀ ਰਾਣੀ ਸ਼ਰਮਾ ਨੇ ਦੱਸਿਆ ਕਿ ਪੰਚਾਇਤ ਵੱਲੋਂ ਪਿਛਲੇ ਸਾਲ ਤੋਂ ਵੱਡੇ ਪੱਧਰ ਤੇ ਸਕੂਲ ਵਿੱਚ ਵਿਕਾਸ ਦੇ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਚਾਇਤ ਵੱਲੋਂ ਬੱਚਿਆਂ ਲਈ ਸ਼ਾਨਦਾਰ ਸ਼ੈਡ ,ਸਮੁੱਚੇ ਸਕੂਲ ਵਿੱਚ ਲੋਕ ਟਾਇਲ, ਬੱਚਿਆਂ ਦੇ ਪਾਣੀ ਪੀਣ ਲਈ ਮੋਟਰ, ਸਕੂਲ ਦੀ ਬਾਉਂਡਰੀ ਬਾਲ ਨੂੰ ਵਧੀਆ ਪੇਂਟ, ਸਕੂਲ ਦੀ ਸਾਫ ਸਫਾਈ ਵਾਸਤੇ ਪਾਰਟ ਟਾਈਮ ਸਵੀਪਰ ਦਾ ਪ੍ਰਬੰਧ ਅਤੇ ਹੋਰ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਮਿਹਨਤੀ ਹੈ ਚੱਕ ਭਾਈਕੇ ਦੀ ਪੰਚਾਇਤ ।

ਇਸ ਮੌਕੇ ਸਕੂਲ ਮੁਖੀ ਨੇ ਇੱਕ ਨਵੀਂ ਮੰਗ ਰੱਖਦਿਆ ਪੰਚਾਇਤ ਨੂੰ ਬੇਨਤੀ ਕੀਤੀ ਕਿ ਸਕੂਲ ਵਿੱਚ ਏਸੀ ਵੀ ਲਵਾਇਆ ਜਾਵੇ ਅਤੇ ਸਕੂਲ ਵਿੱਚ ਸ਼ੋਲਰ ਸਿਸਟਮ ਵੀ ਲਵਾਇਆ ਜਾਵੇ। ਗਰਾਮ ਪੰਚਾਇਤ ਦੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਸਕੂਲ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ ਅਤੇ ਬੱਚਿਆਂ ਦੀ ਸੁਵਿਧਾ ਅਨੁਸਾਰ ਪਾਣੀ ਦੇ ਪ੍ਰਬੰਧ ਲਈ ਇੱਕ ਕਮਰਾ ਹੋਰ ਬਣਾ ਕੇ ਦਿੱਤਾ ਜਾਵੇਗਾ। ਸਕੂਲ ਵਿੱਚ ਪੰਚਾਇਤ ਵੱਲੋਂ ਸਕੂਲ ਦੇ ਹੋਰ ਵੀ ਬਹੁਤ ਸਾਰੇ ਕੰਮ ਕਰਵਾਉਣ ਲਈ ਸਹਿਮਤੀ ਦਿੱਤੀ ਗਈ। ਇਸ ਸਮੇਂ ਪੰਚ ਸੁਖਚੈਨ ਸਿੰਘ, ਪਾਲ ਸਿੰਘ,ਕੇਵਲ ਸਿੰਘ ,ਪਰਮਜੀਤ ਸਿੰਘ ,ਮੈਡਮ ਜਗਦੀਪ ਕੌਰ ,ਮੈਡਮ ਹਰੁਪਿੰਦਰ ਕੌਰ ,ਬਲਦੀਪ ਕੁਮਾਰ ਆਦਿ ਹਾਜ਼ਰ ਸਨ। ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਮਨਦੀਪ ਕੌਰ ਵੱਲੋਂ ਵੀ ਸਮੁੱਚੀ ਗ੍ਰਾਮ ਪੰਚਾਇਤ ਦਾ ਧੰਨਵਾਦ ਕੀਤਾ ਗਿਆ।

 

More

ਅਧਿਆਪਕ ਭਰਤੀ ਘੁਟਾਲਾ! ਮੋਹਾਲੀ ਕੋਰਟ ਨੇ ਸੁਪਰਡੈਂਟ ਨੂੰ ਸੁਣਾਈ ਕੈਦ ਦੀ ਸਜ਼ਾ

ਆਂਗਣਵਾੜੀ ਵਰਕਰਾਂ ਦਾ AAP ਸਰਕਾਰ ਵਿਰੁੱਧ ਮੋਰਚਾ! ਮਾਣ-ਭੱਤਾ ਦੁੱਗਣਾ ਕਰਨ ਅਤੇ CM ਨਾਲ ਮੀਟਿੰਗ ਦੀ ਮੰਗ ਲਈ 19 ਸਤੰਬਰ ਨੂੰ ਪੰਜਾਬ ਭਰ ‘ਚ ਦਿੱਤੇ ਜਾਣਗੇ ਮੰਗ ਪੱਤਰ-ਮੈਡਮ ਛੀਨਾ

ਰੋਟਰੀ ਕਲੱਬ ਆਸਥਾ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕਰਦੇ ਹੋਏ 2 ਮਰੀਜ਼ਾਂ ਦੀਆਂ ਅੱਖਾਂ ਦਾ ਮੁਫ਼ਤ ਆਪਰੇਸ਼ਨ ਕਰਵਾਇਆ ਗਿਆ

Punjab News: 15 ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਸੀਟੂ ਛੱਡ ਕੇ ਸਰਵ ਯੂਨੀਅਨ ‘ਚ ਸ਼ਾਮਲ

ਪੰਜਾਬ ਦੀ ਖੱਬੀ ਲਹਿਰ ਬਾਰੇ ਕੰਗਣੀਵਾਲ ਵੱਲੋਂ ਕੀਤੇ ਖੋਜ ਕਾਰਜ ਦੀ ਪੰਜਵੀਂ ਜਿਲਦ ਪ੍ਰਕਾਸ਼ਿਤ

ਇੰਜੀਨੀਅਰ ਅਸ਼ੋਕ ਸ਼ਰਮਾ ਦੀ ਅਗਵਾਈ ਹੇਠ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਧੂੰਮਧਾਮ ਨਾਲ ਮਨਾਇਆ ਗਿਆ ਅਧਿਆਪਕ ਦਿਵਸ

Leave a Comment