ਪ੍ਰਿੰਸੀਪਲ ਦੀਆਂ ਤਰੱਕੀਆਂ ਸਬੰਧੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਫਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ

On: ਜੁਲਾਈ 7, 2026 10:07 ਬਾਃ ਦੁਃ

 

ਪ੍ਰਿੰਸੀਪਲ ਦੀਆਂ ਤਰੱਕੀਆਂ ਸਬੰਧੀ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਫਦ ਡਾਇਰੈਕਟਰ ਸਕੂਲ ਸਿੱਖਿਆ ਨੂੰ ਮਿਲਿਆ

ਚੰਡੀਗੜ੍ਹ, 7 ਜੁਲਾਈ 2026-

ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦਾ ਵਫਦ ਲੈਕਚਰਾਰ ਤੋਂ ਬਤੌਰ ਪ੍ਰਿੰਸੀਪਲ ਤਰੱਕੀਆਂ ਦੇ ਸੰਬੰਧ ਵਿੱਚ ਮਾਨਯੋਗ ਡਾਇਰੈਕਟਰ ਸਕੂਲ ਸਿੱਖਿਆ (ਸ.ਸ) ਸਕੱਤਰ ਸਿੰਘ ਬੱਲ ਨੂੰ ਮਿਲਿਆ| ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਰਾਜ ਵਿੱਚ ਤਕਰੀਬਨ 1200 ਪ੍ਰਿੰਸੀਪਲ ਦੀਆਂ ਅਸਾਮੀਆਂ ਖ਼ਾਲੀ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ| ਇਸ ਦੇ ਨਾਲ਼ ਹੀਮਾਨਯੋਗ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵੱਲੋਂ ਤਰੱਕੀਆਂ ਉੱਤੇ ਚੱਲ ਰਿਹਾ ਸਟੇਅ ਖ਼ਤਮ ਕਰ ਦਿੱਤਾ ਗਿਆ ਹੈ ਜਿਸ ਨਾਲ਼ ਤਰੱਕੀਆਂ ਦਾ ਰਸਤਾ ਸਾਫ਼ ਹੋ ਗਿਆ ਹੈ, ਅਤੇ ਬੇਨਤੀ ਕੀਤੀ ਗਈ ਕਿ ਤਰੱਕੀਆਂ ਜਲਦੀ ਤੋਂ ਜਲਦੀ ਕੀਤੀਆਂ ਜਾਣ|

ਇਸ ਸੰਬੰਧੀ ਡਾਇਰੈਕਟਰ ਸਾਹਿਬ ਨੇ ਭਰੋਸਾ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿੱਤਾ |ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਕਿਹਾ ਕਿ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਲਈ ਜਦੋਂ-ਜਹਿਦ ਕਰ ਰਹੀ ਸੀ, ਮਾਨਯੋਗ ਕੋਰਟ ਵੱਲੋਂ ਬੀਤੇ ਕੱਲ੍ਹ 2018 ਦੇ ਨਿਯਮਾਂ ਸੰਬੰਧੀ ਅਤੇ ਸਿੱਧੀਆਂ ਅਸਾਮੀਆਂ ਸੰਬੰਧੀ ਚੱਲ ਰਹੇ ਸੁਖਪ੍ਰੀਤ ਸਿੰਘ ਬਨਾਮ ਸਿੱਖਿਆ ਵਿਭਾਗ ਕੇਸ ਨੂੰ ਡਿਸਪੋਜ਼ ਆਫ਼ ਕਰ ਦਿੱਤਾ ਹੈ|

ਉਹਨਾਂ ਸਾਰੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੀਆਂ ਜਥੇਬੰਦੀਆਂ ਦੀ ਅਗਾਂਹਵਧੂ ਤੇ ਉਸਾਰੂ ਸੋਚ ਸਦਕਾ ਸੱਚ ਦੀ ਜਿੱਤ ਹੋਈ ਹੈ ਯੂਨੀਅਨ ਦੇ ਆਗੂਆਂ ਨੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈੰਸ, ਸਕੱਤਰ ਸਕੂਲ ਸਿੱਖਿਆ ਸ੍ਰੀਮਤੀ ਸੋਨਾਲੀ ਗਿਰਿ ਅਤੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ|

 

Join WhatsApp

Join Now

More

ਸਾਵਧਾਨ! ਘਰਾਂ ਵਿੱਚ ਬਿਠਾਏ ਕਿਰਾਏਦਾਰਾਂ ਅਤੇ ਘਰੇਲੂ ਨੌਕਰਾਂ ਬਾਰੇ ਪੁਲਿਸ ਥਾਣੇ ਨੂੰ ਸੂਚਨਾ ਦੇਣੀ ਲਾਜ਼ਮੀ, ਨਹੀਂ ਤਾਂ ਹੋਵੇਗੀ ਕਾਰਵਾਈ

ਵਿਦਿਆਰਥੀਆਂ ਦੀ ਸੁਰੱਖਿਆ ‘ਤੇ ਹਾਈਕੋਰਟ ਸਖ਼ਤ! ਸਕੂਲਾਂ ਤੇ ਕੋਚਿੰਗ ਸੈਂਟਰਾਂ ਵਿੱਚ ਅੱਗ ਬੁਝਾਊ ਪ੍ਰਬੰਧਾਂ ਨੂੰ ਲੈ ਕੇ ਮੰਗੀ ਰਿਪੋਰਟ

ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਮੌਤ

Punjab News: ਅਖੌਤੀ ਸਿਹਤ ਕ੍ਰਾਂਤੀ! ਸਰਕਾਰੀ ਹਸਪਤਾਲ ਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੁਰੂ! ਸਿਹਤ ਕਾਮਿਆਂ ਦੇ ਵਿਰੋਧ ਪ੍ਰਦਰਸ਼ਨ ਨੂੰ ਮਿਲਿਆ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ

ਪੰਜਾਬ ਦੇ ਹਜ਼ਾਰਾਂ ਬੇਰੁਜ਼ਗਾਰ ਅਧਿਆਪਕ ਹੱਥਾਂ ‘ਚ ਡਿਗਰੀਆਂ ਲੈ ਕੇ ਖਾ ਰਹੇ ਨੇ ਦਰ-ਦਰ ਦੀਆਂ ਠੋਕਰਾਂ!

ਪੰਜਾਬ ‘ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਗਰਭਵਤੀ ਪਤਨੀ ਦਾ ਬੇਰਹਿਮੀ ਨਾਲ ਕਤਲ, ਦੋ ਜੁੜਵਾ ਬੱਚਿਆਂ ਦੀ ਵੀ ਮੌਤ

Leave a Comment