Join WhatsApp

Join Now

ਜਮਾਤ-ਏ-ਇਸਲਾਮੀ ਹਿੰਦ ਵੱਲੋਂ DTF ਦੀ ਇਰਾਨ ਸਕੂਲ ਦੇ ਫੌਤ ਹੋਏ ਬੱਚਿਆਂ ਅਤੇ ਅਧਿਆਪਕਾਂ ਲਈ ‘ਮਾਨਵੀ ਸਹਾਇਤਾ ਮੁਹਿੰਮ’ ਦਾ ਸਮਰਥਨ

On: ਜੁਲਾਈ 16, 2026 3:21 ਬਾਃ ਦੁਃ

 

ਜਮਾਤ-ਏ-ਇਸਲਾਮੀ ਹਿੰਦ ਵੱਲੋਂ DTF ਦੀ ਇਰਾਨ ਸਕੂਲ ਦੇ ਫੌਤ ਹੋਏ ਬੱਚਿਆਂ ਅਤੇ ਅਧਿਆਪਕਾਂ ਲਈ ‘ਮਾਨਵੀ ਸਹਾਇਤਾ ਮੁਹਿੰਮ’ ਦਾ ਸਮਰਥਨ

ਡੈਮੋਕ੍ਰੈਟਿਕ ਟੀਚਰਜ਼ ਫਰੰਟ ਨੇ ਜਮਾਤ-ਏ-ਇਸਲਾਮੀ ਹਿੰਦ ਨਾਲ ਮਲੇਰਕੋਟਲਾ ਵਿਖੇ ਕੀਤੀ ਮੁਲਾਕਾਤ

ਮਲੇਰਕੋਟਲਾ, 16 ਜੁਲਾਈ 2026- ਇਰਾਨ ਵਿੱਚ ਸਕੂਲੀ ਬੱਚਿਆਂ ਅਤੇ ਅਧਿਆਪਕਾਂ ‘ਤੇ ਹੋਏ ਭਿਆਨਕ ਹਮਲੇ ਵਿੱਚ ਫੌਤ ਹੋਏ ਬੱਚਿਆਂ ਅਧਿਆਪਕਾਂ ਦੇ ਗੰਭੀਰ ਮਸਲੇ ਨੂੰ ਲੈ ਕੇ ਡੈਮੋਕ੍ਰੇਟਿਕ ਟੀਚਰ ਫਰੰਟ (DTF) ਪੰਜਾਬ ਅਤੇ ਜਮਾਤ-ਏ-ਇਸਲਾਮੀ ਹਿੰਦ ਪੰਜਾਬ ਦੇ ਸੂਬਾਈ ਅਤੇ ਜ਼ਿਲ੍ਹਾ ਪੱਧਰੀ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਮਲੇਰਕੋਟਲਾ ਵਿਖੇ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਦੋਵਾਂ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਨੇ ਸ਼ਿਰਕਤ ਕਰਦਿਆਂ ਵਿਸ਼ਵ ਪੱਧਰ ‘ਤੇ ਮਨੁੱਖਤਾ ਵਿਰੁੱਧ ਹੋ ਰਹੇ ਜ਼ੁਲਮਾਂ ‘ਤੇ ਚਿੰਤਾ ਜਾਹਿਰ ਕੀਤੀ ਗਈ।

ਮੀਟਿੰਗ ਦੇ ਸ਼ੁਰੂ ਵਿੱਚ ਇਰਾਨ ਦੇ ਮੀਨਾਬ ਸ਼ਹਿਰ ਵਿੱਚ ਇੱਕ ਲੜਕੀਆਂ ਦੇ ਐਲੀਮੈਂਟਰੀ ਸਕੂਲ ‘ਤੇ ਹੋਏ ਘਿਨਾਉਣੇ ਮਿਜ਼ਾਈਲ ਹਮਲੇ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਹਮਲੇ ਦੌਰਾਨ ਫੌਤ (ਸ਼ਹੀਦ) ਹੋਏ ਲਗਭਗ 168 ਮਾਸੂਮ ਬੱਚਿਆਂ ਤੇ 14 ਅਧਿਆਪਕਾਂ ਅਤੇ ਉਨ੍ਹਾਂ ਦੇ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਜਮਾਤ-ਏ-ਇਸਲਾਮੀ ਹਿੰਦ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਮਜ਼ਲੂਮਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ ਮਾਰਨ’ ਦੀ ਪਹਿਲਕਦਮੀ ਦਾ ਸਵਾਗਤ ਕਰਦੇ ਹੋਏ ਵਿਸ਼ਵਾਸ ਦਿਵਾਇਆ ਗਿਆ ਕਿ ਇਰਾਨ ਵਿਖੇ ਭੇਜੀ ਜਾਣ ਵਾਲੀ ਮਾਨਵੀ ਸਹਾਇਤਾ ਲਈ ਉਹ ਮਲੇਰਕੋਟਲਾ ਵਿੱਚ ਹਰ ਪੱਖੋਂ ਪੂਰਨ ਸਹਿਯੋਗ ਦੇਣਗੇ। ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਵਾਅਦਾ ਕੀਤਾ ਕਿ ਭਵਿੱਖ ਵਿੱਚ ਅਜਿਹੇ ਕਿਸੇ ਵੀ ਅਣਮਨੁੱਖੀ ਹਮਲੇ ਅਤੇ ਜ਼ੁਲਮ ਨੂੰ ਰੋਕਣ ਲਈ ਹਰ ਪਲੇਟਫਾਰਮ ਅਤੇ ਹਰ ਥਾਂ ਦੇ ਉੱਤੇ ਤਾਲਮੇਲ ਰੱਖਦੇ ਹੋਏ ਆਵਾਜ਼ ਬੁਲੰਦ ਕੀਤੀ ਜਾਵੇਗੀ।

ਆਗੂਆਂ ਨੇ ਦੋਸ਼ ਲਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਵਰਗੀਆਂ ਸਾਮਰਾਜੀ ਸ਼ਕਤੀਆਂ ਵੱਲੋਂ ਆਪਣੇ ਹਿੱਤਾਂ ਲਈ ਥੋਪੀ ਜਾ ਰਹੀ ਜੰਗ ਕਾਰਨ ਬੇਕਸੂਰ ਲੋਕਾਂ, ਖਾਸ ਕਰਕੇ ਔਰਤਾਂ ਅਤੇ ਸਕੂਲੀ ਬੱਚਿਆਂ ਦਾ ਲਹੂ ਵਹਾਇਆ ਜਾ ਰਿਹਾ ਹੈ। ਇਸ ਅਹਿਮ ਮੀਟਿੰਗ ਵਿੱਚ ਡੈਮੋਕ੍ਰੇਟਿਕ ਟੀਚਰ ਫਰੰਟ (DTF) ਵੱਲੋਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਸੰਗਰੂਰ ਸੁਖਵਿੰਦਰ ਗਿਰ, ਸੂਬਾ ਕਮੇਟੀ ਮੈਂਬਰ ਮੇਘਰਾਜ, ਜ਼ਿਲ੍ਹਾ ਸਕੱਤਰ ਅਮਨ ਵਸ਼ਿਸ਼ਟ, ਡੀ.ਟੀ.ਐੱਫ. ਜ਼ਿਲ੍ਹਾ ਮਲੇਰਕੋਟਲਾ ਦੇ ਪ੍ਰਧਾਨ ਵਿਕਰਮਜੀਤ ਸਿੰਘ ਅਤੇ ਜਿਲ੍ਹਾ ਵਿੱਤ ਸਕੱਤਰ ਅਖਤਰ ਅਲੀ ਹਾਜ਼ਰ ਸਨ।

ਜਮਾਤ-ਏ-ਇਸਲਾਮੀ ਹਿੰਦ ਵੱਲੋਂ ਪ੍ਰਧਾਨ ਮੁਹੰਮਦ ਨਾਜ਼ਿਰ ਸਾਹਿਬ, ਸਕੱਤਰ ਕਰਮਦੀਨ ਸਾਹਿਬ, ਮੈਂਬਰ ਡਾਕਟਰ ਮੁਹੰਮਦ ਇਰਸ਼ਾਦ ਸਾਹਿਬ ,ਮੁਫਤੀ ਮੁਹੰਮਦ ਸਾਜਿਦ ਕਾਸਮੀ ਅਤੇ ਮੁਹੰਮਦ ਅਨਸ ਸ਼ਾਮਲ ਹੋਏ। ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿਰਭੈ ਸਿੰਘ ਖਾਈ ਅਤੇ ਰੁਪਿੰਦਰ ਚੌਂਦਾ ਸਮੇਤ ਹੋਰ ਕਈ ਪ੍ਰਮੁੱਖ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਮੀਟਿੰਗ ਦੇ ਅਖੀਰ ਵਿੱਚ ਸਾਂਝੀ ਅਪੀਲ ਕਰਦਿਆਂ ਆਗੂਆਂ ਨੇ ਕਿਹਾ ਕਿ ਸਿੱਖਿਆ ਸੰਸਥਾਵਾਂ ਪਵਿੱਤਰ ਸਥਾਨ ਹਨ ਅਤੇ ਬੱਚਿਆਂ ਨੂੰ ਜੰਗ ਦੇ ਖ਼ੂਨੀ ਮੈਦਾਨਾਂ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਅਮਰੀਕਾ-ਇਜ਼ਰਾਇਲ ਵੱਲੋਂ ਇਰਾਨ ‘ਤੇ ਥੋਪੀ ਜੰਗ ਨੂੰ ਰੋਕਣ ਸੰਬੰਧੀ ਜੰਗਬੰਦੀ ਦਾ ਫੈਸਲਾ ਪੂਰਨ ਤੌਰ ‘ਤੇ ਲਾਗੂ ਕਰਕੇ ਖਿੱਤੇ ਵਿੱਚ ਅਮਨ ਦਾ ਮਾਹੌਲ ਬਣਾਇਆ ਜਾਵੇ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment