ਸ਼ਨੀਵਾਰ, ਮਈ 2, 2026
Home Blog Page 119

ਸਾਵਧਾਨ: ਮੌਸਮ ਵਿਭਾਗ ਨੇ ਦਿੱਤੀ ਸਖ਼ਤ ਚੇਤਾਵਨੀ; ਗਰਮੀ ਨੇ ਤੋੜੇ ਰਿਕਾਰਡ! ਪੜ੍ਹੋ ਪੂਰੀ ਖ਼ਬਰ

 

ਸਾਵਧਾਨ: ਮੌਸਮ ਵਿਭਾਗ ਨੇ ਦਿੱਤੀ ਸਖ਼ਤ ਚੇਤਾਵਨੀ; ਗਰਮੀ ਨੇ ਤੋੜੇ ਰਿਕਾਰਡ! ਪੜ੍ਹੋ ਪੂਰੀ ਖ਼ਬਰ

7 ਰਾਜਾਂ ਵਿੱਚ ਤਾਪਮਾਨ 35 ਡਿਗਰੀ ਤੋਂ ਪਾਰ; ਰਾਜਸਥਾਨ ਦੀਆਂ ਗਰਮ ਹਵਾਵਾਂ ਨੇ ਵਧਾਈ ਚਿੰਤਾ, IMD ਵੱਲੋਂ ਚੌਕਸ ਰਹਿਣ ਦੀ ਸਲਾਹ

ਨਵੀਂ ਦਿੱਲੀ: 8 ਮਾਰਚ 2026- ਦੇਸ਼ ਭਰ ਵਿੱਚ ਗਰਮੀ ਨੇ ਸਮੇਂ ਤੋਂ ਪਹਿਲਾਂ ਹੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮਾਰਚ ਦੇ ਪਹਿਲੇ ਹਫ਼ਤੇ ਵਿੱਚ ਹੀ ਦਿੱਲੀ ਸਮੇਤ ਦੇਸ਼ ਦੇ ਸੱਤ ਰਾਜਾਂ ਵਿੱਚ ਤਾਪਮਾਨ ਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ, ਇਸ ਸਾਲ ਗਰਮੀ ਦੀ ਲਹਿਰ (Heat Wave) ਅਤੇ ਉੱਚ ਤਾਪਮਾਨ ਲੋਕਾਂ ਨੂੰ ਆਮ ਨਾਲੋਂ ਵੱਧ ਸਤਾਉਣ ਵਾਲਾ ਹੈ।

ਦਿੱਲੀ ਵਿੱਚ ਇਤਿਹਾਸਕ ਗਰਮੀ

ਰਾਜਧਾਨੀ ਦਿੱਲੀ ਵਿੱਚ ਗਰਮੀ ਨੇ ਪਿਛਲੇ 50 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਸ਼ਨੀਵਾਰ (7 ਮਾਰਚ) ਨੂੰ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ 1976 ਤੋਂ ਬਾਅਦ ਮਾਰਚ ਦੇ ਪਹਿਲੇ ਹਫ਼ਤੇ ਦਾ ਸਭ ਤੋਂ ਗਰਮ ਦਿਨ ਰਿਹਾ। ਇਸ ਤੋਂ ਪਹਿਲਾਂ 5 ਮਾਰਚ 1999 ਨੂੰ ਤਾਪਮਾਨ 34.8 ਡਿਗਰੀ ਦਰਜ ਕੀਤਾ ਗਿਆ ਸੀ।

ਤਾਪਮਾਨ ਦੇ ਵੱਡੇ ਅੰਕੜੇ (ਮਾਰਚ ਦਾ ਪਹਿਲਾ ਹਫ਼ਤਾ):

ਪੰਜਾਬ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਉੱਤਰਾਖੰਡ ਅਤੇ ਦਿੱਲੀ ਵਿੱਚ 35 ਡਿਗਰੀ ਤੋਂ ਪਾਰ ਪਹੁੰਚ ਗਿਆ ਹੈ। ਮਹਾਰਾਸ਼ਟਰ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ।

ਮਾਰਚ ਵਿੱਚ ਹੀ ਇੰਨੀ ਗਰਮੀ ਕਿਉਂ?

ਮੌਸਮ ਮਾਹਿਰਾਂ ਅਨੁਸਾਰ, ਰਾਜਸਥਾਨ ਦੇ ਮਾਰੂਥਲ ਤੋਂ ਉੱਠਣ ਵਾਲੀਆਂ ਗਰਮ ਹਵਾਵਾਂ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਨੂੰ ਤਪਾ ਰਹੀਆਂ ਹਨ। ਹਵਾ ਵਿੱਚ ਨਮੀ ਬਹੁਤ ਘੱਟ ਹੈ, ਜਿਸ ਕਾਰਨ ਸੂਰਜ ਦੀਆਂ ਕਿਰਨਾਂ ਸਿੱਧੀਆਂ ਅਤੇ ਤੇਜ਼ ਮਹਿਸੂਸ ਹੋ ਰਹੀਆਂ ਹਨ। ਉੱਤਰ-ਪੂਰਬ ਤੋਂ ਪੱਛਮ ਵੱਲ ਵਗ ਰਹੀਆਂ ਖੁਸ਼ਕ ਹਵਾਵਾਂ ਗਰਮੀ ਦੀ ਲਹਿਰ ਪੈਦਾ ਕਰ ਰਹੀਆਂ ਹਨ।

ਆਗਾਮੀ ਭਵਿੱਖਬਾਣੀ (15 ਮਾਰਚ ਤੱਕ):

IMD ਮੁਤਾਬਕ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਸਾਫ਼ ਅਤੇ ਧੁੱਪ ਵਾਲਾ ਰਹੇਗਾ। ਅਗਲੇ ਕੁਝ ਦਿਨਾਂ ਵਿੱਚ ਤਾਪਮਾਨ 1-2 ਡਿਗਰੀ ਹੋਰ ਵਧ ਸਕਦਾ ਹੈ। 14 ਮਾਰਚ ਤੱਕ ਹਲਕੇ ਬੱਦਲ ਛਾਏ ਰਹਿ ਸਕਦੇ ਹਨ, ਪਰ ਇਸ ਨਾਲ ਰਾਹਤ ਦੀ ਬਜਾਏ ਨਮੀ ਵਾਲੀ ਗਰਮੀ (Humid Heat) ਵਧੇਗੀ। ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ 3 ਤੋਂ 5 ਡਿਗਰੀ ਸੈਲਸੀਅਸ ਵੱਧ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਨਾਗਰਿਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ। ਵੱਧ ਤੋਂ ਵੱਧ ਪਾਣੀ ਪੀਣ, ਸਿੱਧੀ ਧੁੱਪ ਤੋਂ ਬਚਣ ਅਤੇ ਗਰਮੀ ਦੀ ਲਹਿਰ ਲਈ ਤਿਆਰ ਰਹਿਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਇਹ ਸਿਰਫ਼ ਗਰਮੀਆਂ ਦੀ ਸ਼ੁਰੂਆਤ ਹੈ।

 

ਪੰਜਾਬ ਬਜਟ ਕਿਸਾਨਾਂ ਲਈ ਨਿਰਾਸ਼ਾਜਨਕ, ਖੇਤੀ ਲਈ 15 ਹਜ਼ਾਰ ਕਰੋੜ ਨਾਕਾਫ਼ੀ-ਕ੍ਰਾਂਤੀਕਾਰੀ ਕਿਸਾਨ ਯੂਨੀਅਨ

 

ਪੰਜਾਬ ਬਜਟ ਕਿਸਾਨਾਂ ਲਈ ਨਿਰਾਸ਼ਾਜਨਕ, ਖੇਤੀ ਲਈ 15 ਹਜ਼ਾਰ ਕਰੋੜ ਨਾਕਾਫ਼ੀ: ਕ੍ਰਾਂਤੀਕਾਰੀ ਕਿਸਾਨ ਯੂਨੀਅਨ

ਸਾਰੀਆਂ ਫਸਲਾਂ ‘ਤੇ ਐਮਐੱਸਪੀ ਦਾ ਗਾਰੰਟੀ ਕਾਨੂੰਨ ਬਣਾਏ ਬਿਨਾਂ ਖੇਤੀ ਸੰਕਟ ਹੱਲ ਨਹੀਂ ਹੋ ਸਕਦਾ- ਅਵਤਾਰ ਸਿੰਘ ਮਹਿਮਾ

Punjab News, 8 March 2026- 

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਸਰਕਾਰ ਦੀ ਆਲੋਚਨਾ ਕੀਤੀ ਹੈ।

ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਲਈ ਰੱਖੇ ਗਏ 15 ਹਜ਼ਾਰ ਕਰੋੜ ਰੁਪਏ ਬਹੁਤ ਘੱਟ ਰਕਮ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਰਕਮ ਵੀ ਸੱਚਮੁੱਚ ਲੋੜਵੰਦ ਕਿਸਾਨਾਂ ਤੱਕ ਪਹੁੰਚੇ ਤਾਂ ਹੀ ਇਸ ਦਾ ਕੋਈ ਲਾਭ ਹੋ ਸਕਦਾ ਹੈ।

ਉਨ੍ਹਾਂ ਦੋਸ਼ ਲਗਾਇਆ ਕਿ ਕਪਾਹ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਕੋਈ ਲਾਭ ਨਹੀਂ ਮਿਲਿਆ। ਇਸ ਦੇ ਉਲਟ ਖੇਤੀ ਸੰਦਾਂ ‘ਤੇ ਮਿਲਣ ਵਾਲੀਆਂ ਸਬਸਿਡੀਆਂ ਵੀ ਅਕਸਰ ਵੱਡੀਆਂ ਫਰਮਾਂ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਹੀ ਹੜਪ ਲਿਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਝੋਨੇ ਹੇਠ ਰਕਬਾ ਹਰ ਸਾਲ ਵੱਧ ਰਿਹਾ ਹੈ ਜੋ ਭਵਿੱਖ ਲਈ ਚਿੰਤਾਜਨਕ ਹੈ।

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਅਤੇ ਖੇਤੀ ਵਿੱਚ ਵਿਭਿੰਨਤਾ ਲਿਆਉਣ ਲਈ ਸਾਰੀਆਂ ਫਸਲਾਂ ‘ਤੇ ਐਮ.ਐਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਚੋਣਾਂ ਦੌਰਾਨ ਵਾਅਦੇ ਕਰਨ ਦੇ ਬਾਵਜੂਦ ਸਰਕਾਰ ਨੇ ਇਸ ਬਾਰੇ ਬਜਟ ਵਿੱਚ ਇੱਕ ਸ਼ਬਦ ਵੀ ਨਹੀਂ ਬੋਲਿਆ।

ਉਨ੍ਹਾਂ ਅੱਗੇ ਕਿਹਾ ਕਿ ਕਿਸਾਨਾਂ ਦੀ ਕਰਜ਼ ਮਾਫ਼ੀ, ਖੇਤੀ ਲਈ ਮੁਫ਼ਤ ਟਿਊਬਵੈੱਲ ਕੁਨੈਕਸ਼ਨ ਅਤੇ ਸਬਸਿਡੀਆਂ ਤੋਂ ਬਿਨਾਂ ਕਿਸਾਨਾਂ ਨੂੰ ਮੌਜੂਦਾ ਸੰਕਟ ਵਿੱਚੋਂ ਨਹੀਂ ਬਚਾਇਆ ਜਾ ਸਕਦਾ।

ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸਰਕਾਰ ਨੇ ਅੱਜ ਔਰਤ ਦਿਵਸ ਦੇ ਮੌਕੇ ‘ਤੇ ਵੀ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਸਾਰੀਆਂ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਚਾਰ ਸਾਲਾਂ ਦੌਰਾਨ ਇਹ ਰਕਮ ਨਹੀਂ ਦਿੱਤੀ ਗਈ।

ਹੁਣ ਆਖ਼ਰੀ ਸਾਲ ਵਿੱਚ ਟੈਕਸ ਭਰਨ ਵਾਲੀਆਂ, ਸਰਕਾਰੀ ਨੌਕਰੀ ਕਰ ਰਹੀਆਂ ਅਤੇ ਰਿਟਾਇਰਡ ਔਰਤਾਂ ਨੂੰ ਇਸ ਯੋਜਨਾ ਤੋਂ ਬਾਹਰ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਜਰਨਲ ਅਤੇ ਦਲਿਤ ਵਰਗਾਂ ਵਿਚਕਾਰ ਰਕਮ ਵਿੱਚ ਫਰਕ ਰੱਖ ਕੇ ਪੰਜਾਬ ਦੀਆਂ ਔਰਤਾਂ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਸਰਕਾਰ ਇਸ ਉਲਝਣ ਵਿੱਚੋਂ ਆਪਣਾ ਪੱਲਾ ਝਾੜ ਸਕੇ।

ਇਸ ਮੌਕੇ ਸੀਨੀਅਰ ਕਿਸਾਨ ਆਗੂ ਸੁਖਦੇਵ ਸਿੰਘ, ਅਮਰੀਕ ਸਿੰਘ, ਮਹਿਮਾ ਨੰਬਰਦਾਰ ਗੁਰਮੀਤ ਸਿੰਘ, ਰਣਜੋਧ ਸਿੰਘ, ਪ੍ਰੇਮ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

 

ਭਗਵੰਤ ਮਾਨ ਸਰਕਾਰ ਦਾ ਬਜਟ ‘ਧੋਖਾ’ ਅਤੇ ‘ਪਾੜਾ ਪਾਉਣ ਵਾਲਾ’! ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਤਿੱਖੀ ਆਲੋਚਨਾ

 

ਭਗਵੰਤ ਮਾਨ ਸਰਕਾਰ ਦਾ ਬਜਟ ‘ਧੋਖਾ’ ਅਤੇ ‘ਪਾੜਾ ਪਾਉਣ ਵਾਲਾ’! ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਕੀਤੀ ਤਿੱਖੀ ਆਲੋਚਨਾ

Punjab News, 8 March 2026- 

ਪੰਜਾਬ ਸਰਕਾਰ ਵੱਲੋਂ ਅੱਜ ਲਿਆਂਦੇ ਬਜਟ ਉੱਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਰਕਾਰ ਦੀ ਆਲੋਚਨਾ ਕੀਤੀ ਹੈ। ਯੂਨੀਅਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਖੇਤੀ ਅਤੇ ਸਹਾਇਕ ਧੰਦਿਆਂ ਲਈ 15 ਹਜ਼ਾਰ ਕਰੋੜ ਬਹੁਤ ਘੱਟ ਰਕਮ ਹੈ, ਬੇਸ਼ਰਤੇ ਕਿ ਇਹ ਵੀ ਲੋੜਵੰਦ ਕਿਸਾਨਾਂ ਤੱਕ ਪਹੁੰਚੇ।

ਉਨ੍ਹਾਂ ਕਿਹਾ ਕਿ ਕਪਾਹ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਵੱਡੀ ਗਿਣਤੀ ਕਿਸਾਨਾਂ ਨੂੰ ਕੋਈ ਲਾਭ ਨਹੀਂ ਹੋਇਆ, ਸਗੋਂ ਖੇਤੀ ਸੰਦਾਂ ਰਾਹੀਂ ਮਿਲਣ ਵਾਲੀ ਸਬਸਿਡੀ ਵੀ ਵੱਡੀਆਂ ਫਰਮਾਂ ਅਤੇ ਸਰਕਾਰੀ ਅਧਿਕਾਰੀ ਹੀ ਛੱਕ ਜਾਂਦੇ ਹਨ। ਉਨ੍ਹਾਂ ਕਿਹਾ ਕਿ ਝੋਨੇ ਹੇਠ ਰਕਬਾ ਹਰ ਸਾਲ ਵੱਧ ਰਿਹਾ ਹੈ।

ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦਾ ਪਾਣੀ ਬਚਾਉਣ ਅਤੇ ਖੇਤੀ ਵਿਭਿੰਨਤਾ ਲੈ ਕੇ ਆਉਣ ਲਈ ਸਾਰੀਆਂ ਫਸਲਾਂ ‘ਤੇ ਐੱਮ.ਐੱਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣਾ ਬਹੁਤ ਜ਼ਰੂਰੀ ਹੈ, ਪਰ ਅਫ਼ਸੋਸ ਕਿ ਚੋਣ ਵਾਅਦਾ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਇਸ ‘ਤੇ ਇੱਕ ਸ਼ਬਦ ਨਹੀਂ ਬੋਲਿਆ। ਕਿਸਾਨਾਂ ਦੀ ਕਰਜ਼ ਮਾਫ਼ੀ ਅਤੇ ਖੇਤੀ ਲਈ ਫਰੀ ਟਿਊਬਵੈੱਲ ਕੁਨੈਕਸ਼ਨ ਅਤੇ ਸਬਸਿਡੀਆਂ ਤੋਂ ਬਿਨਾਂ ਕਿਸਾਨਾਂ ਨੂੰ ਨਹੀਂ ਬਚਾਇਆ ਜਾ ਸਕਦਾ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਅੱਜ ਔਰਤ ਦਿਵਸ ‘ਤੇ ਇੱਕ ਵਾਰ ਫਿਰ ਪੰਜਾਬ ਦੀਆਂ ਔਰਤਾਂ ਨਾਲ ਧੋਖਾ ਕੀਤਾ ਹੈ। ਪਹਿਲਾਂ ਸਾਰੀਆਂ ਔਰਤਾਂ ਨੂੰ ਹਜ਼ਾਰ ਰੁਪਏ ਹਰ ਮਹੀਨੇ ਦੇਣ ਦਾ ਵਾਅਦਾ ਕੀਤਾ, ਪਰ ਚਾਰ ਸਾਲ ਦੇ ਪੈਸੇ ਨਹੀਂ ਦਿੱਤੇ।

ਹੁਣ ਆਖ਼ਰੀ ਸਾਲ ਵਿੱਚ ਟੈਕਸ ਭਰਨ ਵਾਲੀਆਂ, ਸਰਕਾਰੀ ਨੌਕਰੀ ਅਤੇ ਰਿਟਾਇਰਡ ਔਰਤਾਂ ਨੂੰ ਇਸ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਅਤੇ ਜਨਰਲ ਅਤੇ ਦਲਿਤ ਵਿਚਕਾਰ ਰਕਮ ਦਾ ਫ਼ਰਕ ਰੱਖ ਕੇ ਪੰਜਾਬ ਦੀਆਂ ਔਰਤਾਂ ਵਿੱਚ ਪਾੜਾ ਪਾਉਣ ਦਾ ਕੰਮ ਕੀਤਾ ਹੈ, ਤਾਂ ਕਿ ਲੋਕਾਂ ਦੀ ਇਸ ਉਲਝਣ ਵਿੱਚ ਸਰਕਾਰ ਆਪਣਾ ਪੱਲਾ ਝਾੜ ਕੇ ਪਾਸਾ ਵੱਟ ਸਕੇ।

ਇਸ ਮੌਕੇ ਸੀਨੀਅਰ ਕਿਸਾਨ ਆਗੂ ਸੁਖਦੇਵ ਸਿੰਘ, ਅਮਰੀਕ ਸਿੰਘ, ਮਹਿਮਾ ਨੰਬਰਦਾਰ ਗੁਰਮੀਤ ਸਿੰਘ, ਰਣਜੋਧ ਸਿੰਘ, ਪ੍ਰੇਮ ਸਿੰਘ ਅਤੇ ਸੁਖਦੇਵ ਸਿੰਘ ਆਦਿ ਹਾਜ਼ਰ ਸਨ।

 

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਐਲਾਨ! ਮਾਰਚ ਦੇ ਅੱਧ ਤੱਕ ਨਿਕਲੇਗੀ ਲੈਕਚਰਾਰਾਂ ਦੀ ਭਰਤੀ; ਉਮਰ ਹੱਦ ‘ਚ ਮਿਲੇਗੀ ਛੋਟ

 

ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਬੇਰੁਜ਼ਗਾਰ ਲੈਕਚਰਾਰਾਂ ਨੂੰ ਭਰੋਸਾ; ਮਾਰਚ ਦੇ ਅੱਧ ਤੱਕ ਨਿਕਲੇਗੀ 1000+ ਅਸਾਮੀਆਂ ਦੀ ਭਰਤੀ, ਉਮਰ ਹੱਦ ‘ਚ ਮਿਲੇਗੀ ਛੋਟ

ਬੇਰੁਜ਼ਗਾਰ ਲੈਕਚਰਾਰ ਯੂਨੀਅਨ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ- ਉਮਰ ਹੱਦ ‘ਚ ਛੋਟ ਨਾਲ ਭਰਤੀ ਦਾ ਭਰੋਸਾ

ਇਸ਼ਤਿਹਾਰ ਜਾਰੀ ਨਾ ਹੋਇਆ ਤਾਂ 23 ਮਾਰਚ ਨੂੰ ਤਿੱਖਾ ਐਕਸ਼ਨ ਕਰਾਂਗੇ-ਸੂਬਾ ਪ੍ਰਧਾਨ ਹਰਦੀਪ ਕੌਰ

Punjab News, 8 March 2026 :

ਬੇਰੁਜ਼ਗਾਰ ਲੈਕਚਰਾਰ ਯੂਨੀਅਨ ਪੰਜਾਬ ਦੇ ਵਫ਼ਦ ਦੀ ਪੰਜਾਬ ਭਵਨ, ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਅਤੇ ਨਵੀਂ ਭਰਤੀ ਬਾਰੇ ਵਿਸਤਾਰ ਵਿੱਚ ਚਰਚਾ ਕੀਤੀ ਗਈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਬੇਰੁਜ਼ਗਾਰ ਉਮੀਦਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਸੁਧਾਰ ਲਈ ਵਚਨਬੱਧ ਹੈ।

ਮੀਟਿੰਗ ਦੌਰਾਨ ਭਰੋਸੇ ਦਿੱਤੇ ਗਏ ਕਿ ਨਵੀਂ ਭਰਤੀ ਲਈ ਮਾਰਚ ਮਹੀਨੇ ਦੇ ਅੱਧ ਤੱਕ 1,000 ਤੋਂ ਵੱਧ ਲੈਕਚਰਾਰਾਂ ਦੀਆਂ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕਰ ਦਿੱਤਾ ਜਾਵੇਗਾ। ਭਰਤੀ ਦੀ ਉਡੀਕ ਕਰ ਰਹੇ ਉਮੀਦਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਉਮਰ ਹੱਦ ਵਿੱਚ 5 ਸਾਲ ਦੀ ਛੋਟ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਯੂਨੀਅਨ ਦੀ ਚੇਤਾਵਨੀ, “23 ਮਾਰਚ ਨੂੰ ਹੋਵੇਗਾ ਤਿੱਖਾ ਐਕਸ਼ਨ”

ਮੀਟਿੰਗ ਤੋਂ ਬਾਅਦ ਯੂਨੀਅਨ ਦੀ ਸੂਬਾ ਪ੍ਰਧਾਨ ਹਰਦੀਪ ਕੌਰ ਬਰਨਾਲਾ ਅਤੇ ਮੀਤ ਪ੍ਰਧਾਨ ਗਗਨਦੀਪ ਕੌਰ ਗਰੇਵਾਲ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਾਲਾਂਕਿ ਮੰਤਰੀ ਨੇ ਭਰੋਸਾ ਦਿੱਤਾ ਹੈ, ਪਰ ਜੇਕਰ ਮਾਰਚ ਦੇ ਅੱਧ ਤੱਕ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ “ਜੇਕਰ ਸਰਕਾਰ ਆਪਣੇ ਵਾਅਦੇ ਤੋਂ ਮੁੱਕਰੀ, ਤਾਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ ਪੂਰੇ ਪੰਜਾਬ ਵਿੱਚ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਵਾ ਕੀਤਾ ਜਾਵੇਗਾ ਅਤੇ ਅਗਲੇ ਵੱਡੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।”

ਜਾਣਕਾਰੀ ਅਨੁਸਾਰ, ਲੰਮੇ ਸਮੇਂ ਤੋਂ ਨੌਕਰੀਆਂ ਦੀ ਉਡੀਕ ਕਰ ਰਹੇ ਬੇਰੁਜ਼ਗਾਰ ਲੈਕਚਰਾਰਾਂ ਵਿੱਚ ਇਸ ਮੀਟਿੰਗ ਤੋਂ ਬਾਅਦ ਜਿੱਥੇ ਇੱਕ ਉਮੀਦ ਜਾਗੀ ਹੈ, ਉੱਥੇ ਹੀ ਸਰਕਾਰ ਦੀ ਨੀਅਤ ਨੂੰ ਲੈ ਕੇ ਸ਼ੱਕ ਵੀ ਬਰਕਰਾਰ ਹੈ। ਯੂਨੀਅਨ ਨੇ ਸਾਫ਼ ਕਰ ਦਿੱਤਾ ਹੈ ਕਿ ਹੁਣ ਉਹ ਸਿਰਫ਼ ਭਰੋਸਿਆਂ ਨਾਲ ਨਹੀਂ, ਸਗੋਂ ਹੱਥ ਵਿੱਚ ਇਸ਼ਤਿਹਾਰ ਲੈ ਕੇ ਹੀ ਦਮ ਲੈਣਗੇ।

 

ਸਿੱਖਿਆ ਮੰਤਰੀ ਬੈਂਸ ਦੇ ਹਲਕੇ ‘ਚ 11 ਮਾਰਚ ਨੂੰ ਗਰਜਣਗੇ ਮੁੜ ਬਹਾਲ ਕੱਚੇ ਅਧਿਆਪਕ! ਕਰ’ਤਾ ਵੱਡਾ ਐਲਾਨ

 

ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਵਿਖੇ ਰੋਸ ਰੈਲੀ 11 ਮਾਰਚ ਨੂੰ

ਸਿੱਖਿਆ ਮੰਤਰੀ ਦੀਆਂ ਮਨਮਾਨੀਆਂ ਤੋਂ ਅੱਕੇ ਵਲੰਟੀਅਰ, ਮੁੱਖ ਮੰਤਰੀ ਦੇ ਹੁਕਮਾਂ ਦੀ ਉਲੰਘਣਾ ਦੇ ਲਾਏ ਦੋਸ਼

ਮਾਨਸਾ 8 ਮਾਰਚ 2026-

11 ਮਾਰਚ ਨੂੰ ਆਨੰਦਪੁਰ ਸਾਹਿਬ ਸਿੱਖਿਆ ਮੰਤਰੀ ਦੇ ਹਲਕੇ ਵਿੱਚ ਸਰਕਾਰ ਦੇ ਭੰਡੀ ਪ੍ਰਚਾਰ ਦੀ ਪੋਲ ਖੋਲ੍ਹਣ ਅਤੇ ਵਾਰ-ਵਾਰ ਮੀਟਿੰਗਾਂ ਦੇ ਕੇ ਵੀ ਕੁੱਝ ਨਾ ਕਰਨ ਅਤੇ ਸਿੱਖਿਆ ਮੰਤਰੀ ਦੇ ਅੜੀਅਲ ਅਤੇ ਮੁੱਖ ਮੰਤਰੀ ਦੇ ਕਹਿਣ ਤੋਂ ਬਾਅਦ ਵੀ ਕੰਮ ਨਾ ਕਰਨ ਦੇ ਰਵੱਈਏ ਨੂੰ ਲੈ ਕੇ ਰੋਸ ਰੈਲੀ ਤੇ ਪ੍ਰਚਾਰ ਕੀਤਾ ਜਾਵੇਗਾ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੀ ਬਹਾਲੀ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਆਪਣੇ ਆਪ ਨੂੰ ਆਮ ਲੋਕਾਂ ਦੇ ਮੁੱਖ ਮੰਤਰੀ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਮੁਤਾਬਿਕ ਸਾਨੂੰ ਬਿਨਾਂ ਕਿਸੇ ਸ਼ਰਤ ਬਹਾਲ ਕੀਤਾ ਜਾਵੇ।

ਮੁੱਖ ਮੰਤਰੀ ਪੰਜਾਬ ਵੱਲੋਂ ਲੁਧਿਆਣਾ ਜ਼ਿਮਨੀ ਚੋਣਾਂ ਦੌਰਾਨ 15 ਜੂਨ ਨੂੰ ਪੁਲਿਸ ਅਕੈਡਮੀ ਫਿਲੌਰ ਵਿਖੇ ਕੀਤੀ ਗਈ ਮੀਟਿੰਗ ਵਿੱਚ ਵੀ ਸਾਡੀ ਜਥੇਬੰਦੀ ਦੇ ਸਮੂਹ ਵਲੰਟੀਅਰਾਂ ਨੂੰ ਜਲਦ ਹੀ ਬਿਨਾਂ ਕਿਸੇ ਦੇਰੀ ਤੋਂ ਬਹਾਲ ਕਰਨ ਦੇ ਹੁਕਮ ਦਿੱਤੇ ਸਨ ਅਤੇ 15 ਦਿਨਾਂ ਦੇ ਅੰਦਰ-ਅੰਦਰ ਬਹਾਲੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਕਿਹਾ ਗਿਆ ਸੀ।

ਅੱਜ ਪੂਰੇ ਨੌਂ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਿੱਖਿਆ ਮੰਤਰੀ ਵੱਲੋਂ ਸਾਡੀ ਬਹਾਲੀ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਹੈ। ਇੰਝ ਜਾਪਦਾ ਹੈ ਕਿ ਜਿਵੇਂ ਸਿੱਖਿਆ ਮੰਤਰੀ ਨੂੰ ਵੀ ਕੁਰਸੀ ਨਾਲ ਮੋਹ ਨਹੀਂ ਰਿਹਾ ਜੋ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝ ਕੇ ਟਾਈਮ ਟਪਾ ਰਿਹਾ ਹੈ। ਯੂਨੀਅਨ ਵੱਲੋਂ ਵੱਧ ਤੋਂ ਵੱਧ ਸਾਥੀਆਂ ਨੂੰ 11 ਮਾਰਚ ਨੂੰ ਆਨੰਦਪੁਰ ਸਾਹਿਬ ਵਿਖੇ ਪੁੱਜਣ ਦੀ ਅਪੀਲ ਕੀਤੀ ਗਈ।

ਇਸ ਮੌਕੇ ਲਖਵਿੰਦਰ ਕੌਰ, ਅਮਨਦੀਪ ਧਾਲੀਵਾਲ, ਵਰੁਣ ਖੇੜਾ, ਜਸਵਿੰਦਰ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਸਿੰਘ, ਨਵਦੀਪ ਸਿੰਘ, ਮਨਿੰਦਰ ਮਾਨਸਾ, ਗੁਰਸੇਵਕ ਸਿੰਘ, ਅਮਰਜੀਤ ਕੌਰ, ਕਾਤਾਂ ਰਾਣੀ, ਕਰਮਜੀਤ ਕੌਰ, ਜਰਨੈਲ ਸਿੰਘ ਕਾਹਨਗੜ, ਸੁਖਦਰਸ਼ਨ ਸਿੰਘ ਕੁਲਰੀਆਂ, ਪ੍ਰੀਤਮ ਸਿੰਘ, ਪਰਮਜੀਤ ਕੌਰ, ਬਲਵਿੰਦਰ ਕੌਰ, ਵਜ਼ੀਰ ਸਿੰਘ, ਵੀਰਪਾਲ ਕੌਰ ਅਤੇ ਸਮੂਹ ਸਾਥੀ ਹਾਜ਼ਰ ਸਨ।

 

ਵੱਡੀ ਖ਼ਬਰ: ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ, ਮਾਰੀਆਂ ਪਾਣੀ ਦੀਆਂ ਬੁਛਾੜਾਂ! ਅੱਥਰੂ ਗੈਸ ਦੇ ਗੋਲੇ ਵੀ ਛੱਡੇ

 

ਵੱਡੀ ਖ਼ਬਰ: ਪੰਜਾਬ ਦੇ ਮੁਲਾਜ਼ਮਾਂ ਅਤੇ ਅਧਿਆਪਕਾਂ ‘ਤੇ ਪੁਲਿਸ ਵੱਲੋਂ ਲਾਠੀਚਾਰਜ, ਮਾਰੀਆਂ ਪਾਣੀ ਦੀਆਂ ਬੁਛਾੜਾਂ! ਅੱਥਰੂ ਗੈਸ ਦੇ ਗੋਲੇ ਵੀ ਛੱਡੇ

Punjab Network

Mohali/ Chandigarh, 8 March 2026- 

ਪੁਰਾਣੀ ਪੈਨਸ਼ਨ ਬਹਾਲੀ ਸਮੇਤ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਪੰਜਾਬ ਦੇ ਮੁਲਾਜ਼ਮ ਅਤੇ ਅਧਿਆਪਕ ਜਦੋਂ ਅੱਜ ਵਿਧਾਨ ਸਭਾ ਵੱਲ ਕੂਚ ਕਰਨ ਲਈ ਮੋਹਾਲੀ-ਚੰਡੀਗੜ੍ਹ ਬਾਰਡਰ ਦੇ ਰਸਤੇ ਨਿਕਲੇ ਤਾਂ, ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿੱਚ ਹੀ ਰੋਕ ਲਿਆ।

ਪੁਲਿਸ ਨੇ ਪਹਿਲਾਂ ਅਧਿਆਪਕਾਂ ਤੇ ਮੁਲਾਜ਼ਮਾਂ ਉੱਪਰ ਬੇਤਹਾਸ਼ਾ ਲਾਠੀਚਾਰਜ ਕੀਤਾ, ਪਾਣੀਆਂ ਦੀਆਂ ਬੁਛਾੜਾਂ ਮਾਰਨ ਦੇ ਨਾਲ ਨਾਲ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਇਸ ਦੌਰਾਨ ਮੁਲਾਜ਼ਮਾਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ।

ਦੱਸ ਦਈਏ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਸੀ.ਪੀ.ਐਫ਼. ਕਰਮਚਾਰੀ ਯੂਨੀਅਨ ਅਤੇ ਸੂਬੇ ਦੀਆਂ ਹੋਰ ਟਰੇਡ ਯੂਨੀਅਨਾਂ ਵੱਲੋਂ ਬਜ਼ਟ ਵਾਲੇ ਦਿਨ ਵਿਧਾਨ ਸਭਾ ਵੱਲ ਮਾਰਚ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ।

ਜਿਵੇਂ ਹੀ ਮੁਲਾਜ਼ਮ ਚੰਡੀਗੜ੍ਹ-ਮੋਹਾਲੀ ਬਾਰਡਰ ਤੇ ਪਹੁੰਚੇ ਤਾਂ, ਉਨ੍ਹਾਂ ਉੱਪਰ ਪੁਲਿਸ ਨੇ ਪਹਿਲਾਂ ਲਾਠੀਚਾਰਜ ਕੀਤਾ, ਫਿਰ ਪਾਣੀਆਂ ਦੀਆਂ ਬੁਛਾੜਾਂ ਮਾਰ ਕੇ ਅੱਥਰੂ ਗੈਸ ਦੇ ਗੋਲੇ ਸੁੱਟੇ।

ਆਗੂਆਂ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਕੋਈ ਪੁਖਤਾ ਕਦਮ ਨਹੀਂ ਪੁੱਟਿਆ, ਸਗੋਂ ਐੱਨ.ਪੀ.ਐੱਸ. (ਨਵੀਂ ਪੈਨਸ਼ਨ ਪ੍ਰਣਾਲੀ) ਅਧੀਨ ਮੁਲਾਜ਼ਮਾਂ ਅਤੇ ਸਰਕਾਰੀ ਖਜਾਨੇ ਦੇ ਕਰੋੜਾਂ-ਅਰਬਾਂ ਰੁਪਏ ਸ਼ੇਅਰ ਮਾਰਕੀਟਾਂ ‘ਚ ਲਾ ਕੇ ਕਾਰਪੋਰੇਟਾਂ ਨੂੰ ਲੁਟਾਇਆ ਜਾ ਰਿਹਾ ਹੈ ਅਤੇ ਮੁਲਾਜ਼ਮ ਪੰਜ-ਪੰਜ ਹਜਾਰ ਦੀ ਨਿਗੂਣੀ ਪੈਨਸ਼ਨ ਲੈ ਕੇ ਰਿਟਾਇਰ ਹੋ ਰਹੇ ਹਨ।

ਆਗੂਆਂ ਨੇ ਕਿਹਾ ਕਿ ਗੁਜਰਾਤ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਖੁਦ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ ਜੋ ਕਿ ਨਿਰਾ ਝੂਠ ਸਾਬਿਤ ਹੋਇਆ। ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੀ 2004 ਤੋਂ ਬੰਦ ਕੀਤੀ ਪੁਰਾਣੀ ਪੈਨਸ਼ਨ ਤੁਰੰਤ ਬਹਾਲ ਕਰੇ ਅਤੇ ਉਹਨਾਂ ਦੇ ਜੀ.ਪੀ.ਐਫ. ਖਾਤੇ ਖੋਲ੍ਹੇ।

ਆਗੂਆਂ ਨੇ ਕਿਹਾ ਹੁਣ ਪੰਜਾਬ ਸਰਕਾਰ ਦੇ ਝੂਠ ਸਾਹਮਣੇ ਆ ਗਏ ਹਨ ਅਤੇ ਮੁਲਾਜ਼ਮ ਇਹਨਾਂ ਤੋਂ ਚੰਗੀ ਤਰਾਂ ਵਾਕਿਫ ਹੋ ਗਏ ਹਨ ਤੇ ਆਉਣ ਵਾਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮੁਲਾਜ਼ਮਾਂ ਦੀ ਨਾਰਾਜ਼ਗੀ ਦਾ ਖਮਿਆਜ਼ਾ ਭੁਗਤਣਾ ਪਵੇਗਾ।

 

ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਹੁਣ ਇਸ ਹਲਕੇ ਤੋਂ ਐਲਾਨਿਆ ਉਮੀਦਵਾਰ

 

ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਇਸ ਹਲਕੇ ਤੋਂ ਐਲਾਨਿਆ ਉਮੀਦਵਾਰ

ਚੰਡੀਗੜ੍ਹ, 8 ਮਾਰਚ 2026-

ਸ਼੍ਰੋਮਣੀ ਅਕਾਲੀ ਦਲ ਨੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭੁੱਚੋ ਵਿਧਾਨ ਸਭਾ ਹਲਕੇ ਲਈ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ਨੇ ਡਾ. ਦਲਜੀਤ ਸਿੰਘ ਨੂੰ ਭੁੱਚੋ ਵਿਧਾਨ ਸਭਾ ਹਲਕੇ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।

ਭੁੱਚੋ ਮੰਡੀ ਵਿੱਚ ਹੋਈ “ਪੰਜਾਬ ਬਚਾਓ ਰੈਲੀ” ਦੌਰਾਨ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਾ. ਦਲਜੀਤ ਸਿੰਘ ਗੁਰੂ ਨੂੰ ਭੁੱਚੋ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਐਲਾਨਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਇੱਕ ਬਹੁਤ ਵਧੀਆ ਵਿਅਕਤੀ ਦਿੱਤਾ ਹੈ ਅਤੇ ਡਾ. ਦਲਜੀਤ ਸਿੰਘ ਗੁਰੂ ਨੂੰ ਚੁਣ ਕੇ ਵਿਧਾਨ ਸਭਾ ਲਈ ਭੇਜਿਆ ਜਾਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਹਲਕੇ ਵਿੱਚ ਜਾਨਵਰਾਂ ਦੇ ਮਾਲਕਾਂ ਨੂੰ ਮੁਫ਼ਤ ਡਾਕਟਰ ਮੁਹੱਈਆ ਕਰਵਾਏ ਜਾ ਰਹੇ ਹਨ, ਜੋ ਜਾਨਵਰਾਂ ਨੂੰ ਮੁਫ਼ਤ ਟੀਕਾਕਰਨ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਸਿਰਫ਼ 9-10 ਮਹੀਨੇ ਬਾਕੀ ਹਨ, ਇਸ ਲਈ ਪੰਜਾਬ ਨੂੰ ਬਚਾਓ।

ਉਨ੍ਹਾਂ ਕਿਹਾ ਕਿ ਜਦੋਂ ਕਿ ਦਿੱਲੀ ਚੋਣਾਂ ਲੜ ਰਹੀਆਂ ਤਿੰਨ ਪਾਰਟੀਆਂ ਹਨ, ਸ਼੍ਰੋਮਣੀ ਅਕਾਲੀ ਦਲ, ਜੋ ਕਿ ਸਿਰਫ਼ ਬਜ਼ੁਰਗ ਨਾਗਰਿਕਾਂ ਦੀ ਬਣੀ ਪਾਰਟੀ ਹੈ, ਪੰਜਾਬ ਚੋਣਾਂ ਲੜ ਰਹੀ ਇੱਕੋ ਇੱਕ ਪਾਰਟੀ ਹੈ। ਇਸ ਫੌਜ ਨੂੰ ਮਜ਼ਬੂਤ ਕਰੋ ਅਤੇ ਡਾ. ਦਲਜੀਤ ਸਿੰਘ ਨੂੰ ਵਿਧਾਇਕ ਚੁਣੋ, ਅਤੇ ਤੁਸੀਂ ਦੇਖੋਗੇ ਕਿ ਪੰਜਾਬ ਕਿਵੇਂ ਤਰੱਕੀ ਕਰਦਾ ਹੈ।

ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ‘ਤੇ ਤਿੱਖਾ ਹਮਲਾ ਕੀਤਾ ਅਤੇ ਪੰਜਾਬ ਨੂੰ ਵਿਕਾਸ ਦੇ ਰਾਹ ‘ਤੇ ਵਾਪਸ ਲਿਆਉਣ ਲਈ ਕਈ ਮਹੱਤਵਪੂਰਨ ਐਲਾਨ ਕੀਤੇ।

ਸੁਖਬੀਰ ਸਿੰਘ ਬਾਦਲ ਨੇ ਇੱਕ ਵੱਡਾ ਐਲਾਨ ਕਰਦਿਆਂ ਕਿਹਾ ਕਿ ਜੇਕਰ 2027 ਵਿੱਚ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਕਿਸੇ ਵੀ ਫੈਕਟਰੀ ਜਾਂ ਸੀਵਰੇਜ ਦਾ ਪਾਣੀ ਪੰਜਾਬ ਦੇ ਦਰਿਆਵਾਂ ਵਿੱਚ ਨਹੀਂ ਜਾਣ ਦਿੱਤਾ ਜਾਵੇਗਾ। ਇਸ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਦੀ ਸਰਕਾਰ ਦੇ ਚੁਣੇ ਜਾਣ ‘ਤੇ, ਕਬੱਡੀ ਵਿਸ਼ਵ ਕੱਪ ਦੁਬਾਰਾ ਸ਼ੁਰੂ ਕੀਤਾ ਜਾਵੇਗਾ।

 

World Weather: ਭਾਰੀ ਮੀਂਹ ਕਾਰਨ ਤਬਾਹੀ, 23 ਲੋਕਾਂ ਦੀ ਮੌਤ

 

World Weather: ਭਾਰੀ ਮੀਂਹ ਕਾਰਨ ਤਬਾਹੀ, 23 ਲੋਕਾਂ ਦੀ ਮੌਤ

World Weather News, 8 ਮਾਰਚ 2026-

ਕੀਨੀਆ ਦੀ ਰਾਜਧਾਨੀ ਵਿੱਚ ਸ਼ਨੀਵਾਰ ਨੂੰ ਭਾਰੀ ਮੀਂਹ ਕਾਰਨ 23 ਲੋਕਾਂ ਦੀ ਮੌਤ ਹੋ ਗਈ, ਉਡਾਣਾਂ ਵਿੱਚ ਵਿਘਨ ਪਿਆ ਅਤੇ ਫੌਜ ਦੀ ਤਾਇਨਾਤੀ ਕੀਤੀ ਗਈ।

ਨੈਰੋਬੀ ਵਿੱਚ ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਵਾਹਨ ਚਾਲਕ ਘੰਟਿਆਂ ਤੱਕ ਫਸੇ ਰਹੇ। ਨੈਰੋਬੀ ਪੁਲਿਸ ਮੁਖੀ ਜਾਰਜ ਸੇਡਾ ਨੇ ਸ਼ਨੀਵਾਰ ਨੂੰ ਕਿਹਾ ਕਿ ਕੁਝ ਲੋਕ ਡੁੱਬ ਗਏ ਅਤੇ ਕੁਝ ਬਿਜਲੀ ਦੇ ਕਰੰਟ ਨਾਲ ਜ਼ਖਮੀ ਹੋ ਗਏ।

ਉਨ੍ਹਾਂ ਕਿਹਾ ਕਿ ਖੋਜ ਅਤੇ ਬਚਾਅ ਕਾਰਜ ਜਾਰੀ ਹਨ, ਅਤੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਸੇਡਾ ਨੇ ਇਹ ਵੀ ਦੱਸਿਆ ਕਿ 100 ਤੋਂ ਵੱਧ ਵਾਹਨ ਨੁਕਸਾਨੇ ਗਏ, ਜਿਨ੍ਹਾਂ ਵਿੱਚੋਂ ਕੁਝ ਸੜਕਾਂ ਦੇ ਕਿਨਾਰਿਆਂ ਅਤੇ ਪਾਰਕਿੰਗ ਸਥਾਨਾਂ ‘ਤੇ ਪਲਟ ਗਏ।

ਕੀਨੀਆ ਏਅਰਵੇਜ਼ ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ ਕਿ ਉਡਾਣਾਂ ਵਿੱਚ ਵਿਘਨ ਪਿਆ, ਕੁਝ ਨੂੰ ਤੱਟਵਰਤੀ ਸ਼ਹਿਰ ਮੋਮਬਾਸਾ ਵੱਲ ਮੋੜ ਦਿੱਤਾ ਗਿਆ, ਅਤੇ ਇਹ ਵਿਘਨ ਕਈ ਘੰਟਿਆਂ ਤੱਕ ਜਾਰੀ ਰਹੇਗਾ।

ਐਮਰਜੈਂਸੀ ਬਚਾਅ ਸੇਵਾਵਾਂ ਦੀ ਸਹਾਇਤਾ ਲਈ ਫੌਜ ਨੂੰ ਤਾਇਨਾਤ ਕੀਤਾ ਗਿਆ ਸੀ, ਅਤੇ ਸਥਾਨਕ ਟੋਲ ਰੋਡ ਆਪਰੇਟਰ ਨੇ ਐਲੀਵੇਟਿਡ ਰੋਡ ਲਈ ਫੀਸ ਮੁਆਫ ਕਰ ਦਿੱਤੀ।

ਸ਼ੁੱਕਰਵਾਰ ਨੂੰ ਮੀਂਹ ਸ਼ੁਰੂ ਹੋਇਆ ਅਤੇ ਰਾਤ ਭਰ ਜਾਰੀ ਰਿਹਾ, ਕੁਝ ਵਾਹਨ ਡੁੱਬ ਗਏ ਅਤੇ ਕੁਝ ਖੇਤਰਾਂ ਵਿੱਚ ਡਰਾਈਵਰਾਂ ਨੂੰ ਉੱਚੀ ਜ਼ਮੀਨ ਤੱਕ ਪਹੁੰਚਣ ਲਈ ਗੋਡਿਆਂ ਤੱਕ ਪਾਣੀ ਵਿੱਚੋਂ ਲੰਘਣ ਲਈ ਮਜਬੂਰ ਕੀਤਾ ਗਿਆ। ਹੜ੍ਹ ਵਾਲੇ ਘਰਾਂ ਅਤੇ ਪਲਟਣ ਵਾਲੇ ਵਾਹਨਾਂ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ।

 

Breaking: ‘ਟਰੰਪ’ ਨੂੰ ਈਰਾਨ ਦੀ ਸਿੱਧੀ ਧਮਕੀ, ਕਿਹਾ- ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਖਮੇਨੀ ਦੀ ਮੌਤ ਦਾ ਬਦਲਾ ਨਹੀਂ ਲਿਆ ਜਾਂਦਾ!

 

Breaking – ਟਰੰਪ ਨੂੰ ਈਰਾਨ ਦੀ ਸਿੱਧੀ ਧਮਕੀ, ਕਿਹਾ- ਜੰਗ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਖਮੇਨੀ ਦੀ ਮੌਤ ਦਾ ਬਦਲਾ ਨਹੀਂ ਲਿਆ ਜਾਂਦਾ!

ਨਵੀਂ ਦਿੱਲੀ, 8 ਮਾਰਚ 2026-

ਮੱਧ ਪੂਰਬ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਈਰਾਨ ਨੇ ਕਿਹਾ ਹੈ ਕਿ ਉਸਦੇ ਦੁਸ਼ਮਣਾਂ ਵਿਰੁੱਧ ਜੰਗ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਉਸਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਮੇਨੀ ਦੀ ਮੌਤ ਦਾ ਬਦਲਾ ਨਹੀਂ ਲਿਆ ਜਾਂਦਾ। ਇਹ ਬਿਆਨ ਈਰਾਨ ਦੀ ਸੰਸਦੀ ਰਾਸ਼ਟਰੀ ਸੁਰੱਖਿਆ ਕਮੇਟੀ ਦੁਆਰਾ ਜਾਰੀ ਕੀਤਾ ਗਿਆ ਸੀ, ਜਿਵੇਂ ਕਿ ਈਰਾਨੀ ਸਰਕਾਰੀ ਮੀਡੀਆ ਦੁਆਰਾ ਰਿਪੋਰਟ ਕੀਤੀ ਗਈ ਹੈ।

ਕਮੇਟੀ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਖਮੇਨੀ ਦੀ ਹੱਤਿਆ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੇ ਜਾਣ ਤੱਕ ਟਕਰਾਅ ਖਤਮ ਨਹੀਂ ਹੋਵੇਗਾ। ਉਨ੍ਹਾਂ ਦੇ ਅਨੁਸਾਰ, ਈਰਾਨ ਆਪਣੇ ਨੇਤਾ ਦੀ ਮੌਤ ਨੂੰ ਹਲਕੇ ਵਿੱਚ ਨਹੀਂ ਲਵੇਗਾ ਅਤੇ ਜ਼ਿੰਮੇਵਾਰ ਤਾਕਤਾਂ ਤੋਂ ਜ਼ਰੂਰ ਬਦਲਾ ਲਵੇਗਾ।

ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਤੋਂ ਬਾਅਦ ਈਰਾਨ ਨੇ ਬਹੁਤ ਸਖ਼ਤ ਰੁਖ਼ ਅਪਣਾਇਆ ਹੈ। ਈਰਾਨੀ ਅਧਿਕਾਰੀਆਂ ਨੇ ਕਿਹਾ ਹੈ ਕਿ ਦੇਸ਼ ਦੇ ਦੁਸ਼ਮਣਾਂ ਵਿਰੁੱਧ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਖਮੇਨੀ ਦੀ ਮੌਤ ਦਾ ਬਦਲਾ ਨਹੀਂ ਲਿਆ ਜਾਂਦਾ। ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਸਿਰਫ਼ ਇੱਕ ਰਾਜਨੀਤਿਕ ਮੁੱਦਾ ਨਹੀਂ ਹੈ, ਸਗੋਂ ਰਾਸ਼ਟਰੀ ਸਨਮਾਨ ਅਤੇ ਸੁਰੱਖਿਆ ਦਾ ਮਾਮਲਾ ਹੈ, ਅਤੇ ਇਸ ਲਈ ਈਰਾਨ ਪਿੱਛੇ ਨਹੀਂ ਹਟੇਗਾ।

ਈਰਾਨੀ ਰਾਸ਼ਟਰਪਤੀ ਦਫ਼ਤਰ ਦੇ ਡਿਪਟੀ ਮੁਖੀ ਨੇ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਤਹਿਰਾਨ ਕਿਸੇ ਵੀ ਦਬਾਅ ਅੱਗੇ ਨਹੀਂ ਝੁਕੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਖੇਤਰ ਵਿੱਚ ਅਮਰੀਕੀ ਫੌਜੀ ਠਿਕਾਣਿਆਂ ਨੇ ਈਰਾਨ ‘ਤੇ ਹਮਲਾ ਕੀਤਾ ਤਾਂ ਈਰਾਨੀ ਫੌਜ ਸਖ਼ਤ ਜਵਾਬ ਦੇਵੇਗੀ। ਅਧਿਕਾਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੇਕਰ ਗੁਆਂਢੀ ਦੇਸ਼ਾਂ ਵਿੱਚ ਅਮਰੀਕੀ ਠਿਕਾਣਿਆਂ ਨੂੰ ਈਰਾਨ ‘ਤੇ ਹਮਲਾ ਕਰਨ ਲਈ ਵਰਤਿਆ ਜਾਂਦਾ ਹੈ, ਤਾਂ ਈਰਾਨ ਉਨ੍ਹਾਂ ਠਿਕਾਣਿਆਂ ਨੂੰ ਵੀ ਨਿਸ਼ਾਨਾ ਬਣਾ ਸਕਦਾ ਹੈ।

ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਪੋਸਟ ਵਿੱਚ ਈਰਾਨ ਨੂੰ ਸਖ਼ਤ ਚੇਤਾਵਨੀ ਦਿੱਤੀ। ਆਪਣੀ ਪੋਸਟ ਵਿੱਚ, ਟਰੰਪ ਨੇ ਈਰਾਨ ਨੂੰ ਇੱਕ “ਹਾਰਿਆ ਹੋਇਆ ਦੇਸ਼” ਦੱਸਿਆ ਅਤੇ ਕਿਹਾ ਕਿ ਅੱਜ ਈਰਾਨ ‘ਤੇ ਇੱਕ “ਵੱਡਾ ਅਤੇ ਸ਼ਕਤੀਸ਼ਾਲੀ ਹਮਲਾ” ਕੀਤਾ ਜਾਵੇਗਾ। ਉਨ੍ਹਾਂ ਦੇ ਬਿਆਨ ਨੇ ਅੰਤਰਰਾਸ਼ਟਰੀ ਚਿੰਤਾ ਵਧਾ ਦਿੱਤੀ ਹੈ।

ਡੋਨਾਲਡ ਟਰੰਪ ਦੇ ਹਮਲਾਵਰ ਬਿਆਨ ਤੋਂ ਬਾਅਦ, ਪੂਰੀ ਦੁਨੀਆ ਹੁਣ ਪੱਛਮੀ ਏਸ਼ੀਆ ‘ਤੇ ਕੇਂਦ੍ਰਿਤ ਹੈ। ਇਹ ਡਰ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਸਾਂਝੇ ਤੌਰ ‘ਤੇ ਈਰਾਨ ਵਿਰੁੱਧ ਇੱਕ ਵੱਡਾ ਫੌਜੀ ਆਪ੍ਰੇਸ਼ਨ ਸ਼ੁਰੂ ਕਰ ਸਕਦੇ ਹਨ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਨਾ ਸਿਰਫ਼ ਪੂਰੇ ਮੱਧ ਪੂਰਬ, ਸਗੋਂ ਵਿਸ਼ਵ ਰਾਜਨੀਤੀ ਅਤੇ ਊਰਜਾ ਬਾਜ਼ਾਰ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

ਟਰੰਪ ਦੇ ਸਖ਼ਤ ਰੁਖ਼ ਅਤੇ ਈਰਾਨ ਦੇ ਬਦਲਾ ਲੈਣ ਦੇ ਵਾਅਦੇ ਨੇ ਖੇਤਰ ਵਿੱਚ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਦੋਵੇਂ ਧਿਰਾਂ ਪਿੱਛੇ ਨਹੀਂ ਹਟਦੀਆਂ, ਤਾਂ ਇਹ ਟਕਰਾਅ ਇੱਕ ਵੱਡੇ ਖੇਤਰੀ ਯੁੱਧ ਵਿੱਚ ਬਦਲ ਸਕਦਾ ਹੈ, ਜਿਸਦਾ ਪ੍ਰਭਾਵ ਕਈ ਦੇਸ਼ਾਂ ‘ਤੇ ਪਵੇਗਾ।

 

World Breaking: ਈਰਾਨ ‘ਤੇ ਇਜ਼ਰਾਈਲ ਨੇ ਕੀਤਾ ਵੱਡਾ ਹਮਲਾ! ਤਹਿਰਾਨ ‘ਚ ਤੇਲ ਭੰਡਾਰ ਹੋਇਆ ਤਬਾਹ

 

 

World Breaking: ਈਰਾਨ ‘ਤੇ ਇਜ਼ਰਾਈਲ ਨੇ ਕੀਤਾ ਵੱਡਾ ਹਮਲਾ! ਤਹਿਰਾਨ ‘ਚ ਤੇਲ ਭੰਡਾਰ ਹੋਇਆ ਤਬਾਹ

ਜੰਗ ‘ਚ ਇਹ ਪਹਿਲੀ ਵਾਰ ਹੈ ਜਦੋਂ ਇਸ ਯੁੱਧ ਦੌਰਾਨ ਕਿਸੇ ਨਾਗਰਿਕ ਉਦਯੋਗਿਕ ਸਹੂਲਤ ਨੂੰ ਨਿਸ਼ਾਨਾ ਬਣਾਇਆ ਗਿਆ

ਨਵੀਂ ਦਿੱਲੀ, 8 ਮਾਰਚ 2026-

ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ ਸ਼ਨੀਵਾਰ ਦੇਰ ਰਾਤ ਉਦੋਂ ਹੋਰ ਤੇਜ਼ ਹੋ ਗਈ ਜਦੋਂ ਤਹਿਰਾਨ ਵਿੱਚ ਇੱਕ ਤੇਲ ਭੰਡਾਰਨ ਸਹੂਲਤ ‘ਤੇ ਹਮਲੇ ਤੋਂ ਬਾਅਦ ਅੱਗ ਦੀਆਂ ਲਪਟਾਂ ਅਸਮਾਨ ਵਿੱਚ ਉੱਚੀਆਂ ਉੱਠੀਆਂ। ਇਸ ਹਮਲੇ ਕਾਰਨ ਰਾਤ ਦੇ ਹਨੇਰੇ ਵਿੱਚ ਪੂਰਾ ਇਲਾਕਾ ਲਾਲ ਹੋ ਗਿਆ।

ਈਰਾਨੀ ਸਰਕਾਰੀ ਮੀਡੀਆ ਨੇ ਹਮਲੇ ਦੀ ਪੁਸ਼ਟੀ ਕੀਤੀ। ਅੰਤਰਰਾਸ਼ਟਰੀ ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ ਦੇ ਵੀਡੀਓ ਫੁਟੇਜ ਵਿੱਚ ਵੀ ਤਹਿਰਾਨ ਦੇ ਅਸਮਾਨ ‘ਤੇ ਅੱਗ ਦੀਆਂ ਲਪਟਾਂ ਦਿਖਾਈਆਂ ਗਈਆਂ। ਇਜ਼ਰਾਈਲੀ ਫੌਜ ਨੇ ਵੀ ਤਹਿਰਾਨ ਵਿੱਚ ਨਵੇਂ ਹਮਲਿਆਂ ਦੀ ਇੱਕ ਲਹਿਰ ਦੀ ਪੁਸ਼ਟੀ ਕੀਤੀ। ਫੌਜ ਦੇ ਅਨੁਸਾਰ, ਸ਼ਹਿਰ ਦੇ ਪੂਰਬੀ ਅਤੇ ਦੱਖਣੀ ਖੇਤਰਾਂ ਵਿੱਚ ਕਈ ਸ਼ਕਤੀਸ਼ਾਲੀ ਧਮਾਕੇ ਹੋਏ, ਜਿਸ ਨਾਲ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਭੂਚਾਲ ਆਇਆ। ਹਾਲਾਂਕਿ, ਇਜ਼ਰਾਈਲੀ ਫੌਜ ਨੇ ਤੁਰੰਤ ਟੀਚਿਆਂ ਨੂੰ ਨਹੀਂ ਦੱਸਿਆ।

ਦੱਸਿਆ ਗਿਆ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਇਸ ਯੁੱਧ ਦੌਰਾਨ ਕਿਸੇ ਨਾਗਰਿਕ ਉਦਯੋਗਿਕ ਸਹੂਲਤ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਲੇ ਤੋਂ ਬਾਅਦ ਕਿਹਾ ਕਿ ਜੰਗ ਅਜੇ ਖਤਮ ਨਹੀਂ ਹੋਈ ਹੈ ਅਤੇ ਆਉਣ ਵਾਲੇ ਦਿਨ ਸੰਘਰਸ਼ ਦੇ ਅਗਲੇ ਪੜਾਅ ਵਿੱਚ “ਬਹੁਤ ਸਾਰੇ ਵੱਡੇ ਹੈਰਾਨੀ” ਲੈ ਕੇ ਆਉਣਗੇ।

ਇਸ ਦੌਰਾਨ, ਈਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਇੱਕ ਬਿਆਨ ਵਿੱਚ ਗੁਆਂਢੀ ਦੇਸ਼ਾਂ ਤੋਂ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਈਰਾਨ ਦੇ ਹਮਲਿਆਂ ਕਾਰਨ ਹੋਈ ਕਿਸੇ ਵੀ ਅਸੁਵਿਧਾ ਲਈ ਅਫ਼ਸੋਸ ਹੈ। ਹਾਲਾਂਕਿ, ਉਸੇ ਸਮੇਂ ਈਰਾਨੀ ਮਿਜ਼ਾਈਲਾਂ ਅਤੇ ਡਰੋਨ ਖਾੜੀ ਅਰਬ ਦੇਸ਼ਾਂ ਵੱਲ ਉੱਡਦੇ ਦੇਖੇ ਗਏ। ਇਸ ਦੌਰਾਨ, ਈਰਾਨੀ ਨੇਤਾਵਾਂ ਨੇ ਕਿਹਾ ਕਿ ਤਹਿਰਾਨ ਦੀ ਯੁੱਧ ਰਣਨੀਤੀ ਵਿੱਚ ਕੋਈ ਬਦਲਾਅ ਨਹੀਂ ਆਵੇਗਾ।

ਰਿਪੋਰਟਾਂ ਅਨੁਸਾਰ, ਯੁੱਧ ਨੂੰ ਲੈ ਕੇ ਈਰਾਨ ਦੀ ਰਾਜਨੀਤਿਕ ਲੀਡਰਸ਼ਿਪ ਦੇ ਅੰਦਰ ਮਤਭੇਦ ਉੱਭਰ ਰਹੇ ਹਨ। ਕੁਝ ਨੇਤਾ ਤਣਾਅ ਘਟਾਉਣ ਅਤੇ ਗੱਲਬਾਤ ਦਾ ਰਸਤਾ ਲੱਭਣ ਦੇ ਹੱਕ ਵਿੱਚ ਹਨ, ਜਦੋਂ ਕਿ ਦੂਸਰੇ ਅਮਰੀਕਾ ਅਤੇ ਇਜ਼ਰਾਈਲ ਵਿਰੁੱਧ ਲੜਾਈ ਜਾਰੀ ਰੱਖਣ ਦੇ ਹੱਕ ਵਿੱਚ ਹਨ। ਇਹ ਵਿਵਾਦ ਈਰਾਨ ਨੂੰ ਨਿਯੰਤਰਿਤ ਕਰਨ ਵਾਲੀ ਲੀਡਰਸ਼ਿਪ ਕੌਂਸਲ ਦੇ ਦੋ ਮੈਂਬਰਾਂ ਵਿਚਕਾਰ ਖਾਸ ਤੌਰ ‘ਤੇ ਦਿਖਾਈ ਦੇ ਰਿਹਾ ਹੈ। ਇਹ ਕੌਂਸਲ ਈਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਦੇ ਯੁੱਧ ਦੇ ਸ਼ੁਰੂਆਤੀ ਹਵਾਈ ਹਮਲਿਆਂ ਵਿੱਚ ਮਾਰੇ ਜਾਣ ਤੋਂ ਬਾਅਦ ਬਣਾਈ ਗਈ ਸੀ।

ਖਾੜੀ ਖੇਤਰ ਵਿੱਚ ਅਮਰੀਕੀ ਸਹਿਯੋਗੀਆਂ ਨੇ ਇਹ ਵੀ ਕਿਹਾ ਹੈ ਕਿ ਅਮਰੀਕੀ ਸਰਕਾਰ ਨੇ ਉਨ੍ਹਾਂ ਨੂੰ ਸਥਿਤੀ ਲਈ ਸਹੀ ਢੰਗ ਨਾਲ ਤਿਆਰੀ ਕਰਨ ਲਈ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦਾ ਸਮਾਂ ਨਹੀਂ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਥਿਤੀ ਨਹੀਂ ਬਦਲਦੀ ਹੈ, ਤਾਂ ਈਰਾਨ “ਬਹੁਤ ਭਾਰੀ ਕੀਮਤ ਚੁਕਾਏਗਾ।” ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਹਮਲਿਆਂ ਵਿੱਚ ਹੋਰ ਖੇਤਰਾਂ ਅਤੇ ਲੋਕਾਂ ਦੇ ਸਮੂਹਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਹਾਲਾਂਕਿ ਉਨ੍ਹਾਂ ਨੇ ਹੋਰ ਵੇਰਵੇ ਨਹੀਂ ਦਿੱਤੇ।

ਚੱਲ ਰਹੇ ਹਮਲਿਆਂ ਅਤੇ ਸੈਂਕੜੇ ਅਮਰੀਕੀ-ਇਜ਼ਰਾਈਲੀ ਹਵਾਈ ਹਮਲਿਆਂ ਕਾਰਨ ਈਰਾਨ ਦੀ ਫੌਜੀ ਅਤੇ ਰਾਜਨੀਤਿਕ ਸਥਿਤੀ ਕਮਜ਼ੋਰ ਹੁੰਦੀ ਜਾਪਦੀ ਹੈ। ਇਹ ਟਕਰਾਅ ਗਲੋਬਲ ਬਾਜ਼ਾਰਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ ਅਤੇ ਕਈ ਖੇਤਰਾਂ ਵਿੱਚ ਆਰਥਿਕ ਅਸਥਿਰਤਾ ਵਧਾ ਰਿਹਾ ਹੈ।

ਇਰਾਨੀ ਰਾਸ਼ਟਰਪਤੀ ਨੇ ਟਰੰਪ ਦੀ ਬਿਨਾਂ ਸ਼ਰਤ ਆਤਮ ਸਮਰਪਣ ਦੀ ਮੰਗ ਨੂੰ ਵੀ ਰੱਦ ਕਰ ਦਿੱਤਾ। ਪੇਜ਼ੇਸ਼ਕੀਅਨ ਨੇ ਕਿਹਾ, “ਇਹ ਸਿਰਫ਼ ਇੱਕ ਸੁਪਨਾ ਹੈ ਜੋ ਉਨ੍ਹਾਂ ਨੂੰ ਆਪਣੀਆਂ ਕਬਰਾਂ ਵਿੱਚ ਲੈ ਜਾਣਾ ਚਾਹੀਦਾ ਹੈ।” ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਹਮਲੇ ਜਾਰੀ ਰਹੇ, ਤਾਂ ਇਹ ਯੁੱਧ ਮੱਧ ਪੂਰਬ ਵਿੱਚ ਇੱਕ ਵੱਡਾ ਸੰਕਟ ਪੈਦਾ ਕਰ ਸਕਦਾ ਹੈ।