ਮੰਗਲਵਾਰ, ਮਈ 26, 2026
Home Blog Page 237

Punjab Govt Meeting- ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਅਹਿਮ ਮੀਟਿੰਗ, ਪੜ੍ਹੋ ਕੀ ਨਿਕਲਿਆ ਸਿੱਟਾ

 

Punjab Govt Meeting- ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਹੱਲ ਕਰਨ ਲਈ ਵਚਨਬੱਧ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ

Punjab Network

Punjab Govt Meeting- ਚੰਡੀਗੜ੍ਹ, 6 ਜਨਵਰੀ 2026- ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬਾ ਸਰਕਾਰ ਦੀ ਮੁਲਾਜ਼ਮਾਂ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਪੂਰੀ ਤਰ੍ਹਾਂ ਗੰਭੀਰ ਹੈ।

ਉਨ੍ਹਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਸਮੇਤ ਮੁਲਾਜ਼ਮਾਂ ਦੇ ਕਈ ਅਹਿਮ ਮੁੱਦੇ ਪਹਿਲਾਂ ਹੀ ਹੱਲ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੀਆਂ ਜਾਇਜ਼ ਮੰਗਾਂ ’ਤੇ ਵੀ ਸਰਕਾਰ ਸਰਗਰਮੀ ਨਾਲ ਵਿਚਾਰ ਕਰ ਰਹੀ ਹੈ।

ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਵਿੱਚ ਉੱਚ ਪੱਧਰੀ ਮੀਟਿੰਗਾਂ ਦੀ ਪ੍ਰਧਾਨਗੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਿੱਖਿਆ ਵਿਭਾਗ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਨਾਲ ਸਬੰਧਤ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ।

ਇਸ ਮੌਕੇ ਸਕੱਤਰ ਖ਼ਰਚਾ ਡਾ. ਵੀ.ਐਨ. ਜ਼ਾਦੇ, ਸਕੱਤਰ ਸਿੱਖਿਆ ਅਨਿੰਦਿਤਾ ਮਿੱਤਰਾ, ਵਿਸ਼ੇਸ਼ ਸਕੱਤਰ ਪ੍ਰਸੋਨਲ ਉਪਕਾਰ ਸਿੰਘ, ਵਿਸ਼ੇਸ਼ ਸਕੱਤਰ ਵਿੱਤ ਅਜੈ ਅਰੋੜਾ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਤਿੰਦਰ ਪਾਲ ਸਿੰਘ ਗਿੱਲ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੌਰਾਨ ਵਿੱਤ ਮੰਤਰੀ ਚੀਮਾ ਨੇ ਐਕਸ ਇੰਪਲਾਈਜ਼ ਵਿੰਗ ਆਮ ਆਦਮੀ ਪਾਰਟੀ, ਪੰਜਾਬ ਅਤੇ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ (ਜੈ ਸਿੰਘ ਵਾਲਾ) ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਅਧਿਆਪਕ ਜਥੇਬੰਦੀ ਦੇ ਨੁਮਾਇੰਦੇ ਨਾਲ ਗੱਲਬਾਤ ਕਰਦਿਆਂ ਵਿੱਤ ਮੰਤਰੀ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪ੍ਰਕਿਰਿਆ ਅਧੀਨ ਹਨ।

ਉਨ੍ਹਾਂ ਜਥੇਬੰਦੀ ਨੂੰ ਸਲਾਹ ਦਿੱਤੀ ਕਿ ਭਵਿੱਖ ਵਿੱਚ ਇਕਲੌਤੇ ਨੁਮਾਇੰਦੇ ਦੀ ਜਗ੍ਹਾ ਉੱਚ ਪੱਧਰੀ ਵਿਚਾਰ-ਵਟਾਂਦਰੇ ਲਈ ਚਾਰ-ਪੰਜ ਆਗੂਆਂ ਦਾ ਵਫ਼ਦ ਮੀਟਿੰਗ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਮੁੱਦੇ ’ਤੇ ਵਧੇਰੇ ਸਾਰਥਕ ਚਰਚਾ ਕੀਤੀ ਜਾ ਸਕੇ ਅਤੇ ਸਹਿਮਤੀ ਬਣ ਸਕੇ।

ਇਸ ਤੋਂ ਇਲਾਵਾ, ਸਾਬਕਾ ਮੁਲਾਜ਼ਮ ਵਿੰਗ ਦੇ ਆਗੂਆਂ ਨਾਲ ਮੀਟਿੰਗ ਕਰਦਿਆਂ ਵਿੱਤ ਮੰਤਰੀ ਨੇ ਵਿੱਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਜਾਇਜ਼ ਮੰਗਾਂ ’ਤੇ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਮੁੜ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਲਾਜ਼ਮ ਪੱਖੀ ਸਰਕਾਰ ਹੈ ਅਤੇ ਸਾਰੇ ਜਨਤਕ ਸੇਵਕਾਂ ਲਈ ਸਹਾਇਕ ਮਾਹੌਲ ਸਿਰਜਣ ਲਈ ਵਚਨਬੱਧ ਹੈ।

ਇਨ੍ਹਾਂ ਮੀਟਿੰਗਾਂ ਵਿੱਚ ਐਕਸ ਇੰਪਲਾਈਜ਼ ਵਿੰਗ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਜ਼ਿਲ੍ਹਾ ਸਕੱਤਰ ਖੁਸ਼ਵਿੰਦਰ ਕਪਿਲਾ, ਸਲਾਹਕਾਰ ਦਰਸ਼ਨ ਸਿੰਘ, ਮੱਖਣ ਸਿੰਘ, ਗੁਰਦੇਵ ਸਿੰਘ ਪਟਿਆਲਾ ਅਤੇ ਈ.ਟੀ.ਟੀ. ਟੈਟ ਪਾਸ ਅਧਿਆਪਕ ਯੂਨੀਅਨ (ਜੈ ਸਿੰਘ ਵਾਲਾ) ਦੇ ਪ੍ਰਧਾਨ ਕਮਲ ਠਾਕੁਰ ਨੇ ਆਪਣੀਆਂ ਮੰਗਾਂ ਅਤੇ ਮੁੱਦੇ ਸਾਂਝੇ ਕੀਤੇ।

 

Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ

 

Earthquake: ਭੂਚਾਲ ਦੇ ਲੱਗੇ ਜ਼ਬਰਦਸਤ ਝਟਕੇ, ਘਰਾਂ ਤੋਂ ਬਾਹਰ ਨਿਕਲੇ ਲੋਕ- ਖੁਸ਼ਕਿਸਮਤੀ ਨਾਲ, ਹੁਣ ਤੱਕ ਜਾਨ-ਮਾਲ ਦੇ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਨਹੀਂ

Earthquake, 6 ਜਨਵਰੀ 2026- ਅੱਜ ਸਵੇਰੇ ਪੱਛਮੀ ਜਾਪਾਨ ਵਿੱਚ ਤੇਜ਼ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇਐਮਏ) ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਸ਼ਿਮਾਨੇ ਪ੍ਰੀਫੈਕਚਰ ਦੇ ਪੂਰਬੀ ਖੇਤਰ ਵਿੱਚ ਭੂਮੀਗਤ ਸੀ। ਖੁਸ਼ਕਿਸਮਤੀ ਨਾਲ, ਹੁਣ ਤੱਕ ਜਾਨ-ਮਾਲ ਦੇ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਸੁਨਾਮੀ ਦਾ ਕੋਈ ਖ਼ਤਰਾ ਨਹੀਂ

ਭੂਚਾਲ ਤੋਂ ਤੁਰੰਤ ਬਾਅਦ, ਜਾਪਾਨ ਦੇ ਤੱਟਵਰਤੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ, ਪਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਭੂਚਾਲ ਕਾਰਨ ਉੱਚੀਆਂ ਲਹਿਰਾਂ ਜਾਂ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।

ਹਵਾਈ ਸਰਵੇਖਣ ਸ਼ੁਰੂ

ਸਥਿਤੀ ਦੀ ਗੰਭੀਰਤਾ ਦੇ ਸੰਬੰਧ ਵਿੱਚ, ਜਾਪਾਨ ਦੇ ਰੱਖਿਆ ਮੰਤਰਾਲੇ ਨੇ ਫੌਜੀ ਜਹਾਜ਼ ਤਾਇਨਾਤ ਕੀਤੇ ਹਨ। ਇਹ ਜਹਾਜ਼ ਪ੍ਰਭਾਵਿਤ ਖੇਤਰਾਂ ਉੱਤੇ ਉਡਾਣ ਭਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕੀ ਕੋਈ ਇਮਾਰਤ ਢਹਿ ਗਈ ਹੈ ਜਾਂ ਸੜਕਾਂ ਅਤੇ ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ।

ਸ਼ਿਮਾਨੇ ਪ੍ਰੀਫੈਕਚਰ ਦੇ ਯਾਸੁਗੀ ਸ਼ਹਿਰ ਵਿੱਚ ਭੂਚਾਲ ਇੰਨਾ ਤੇਜ਼ ਸੀ ਕਿ ਇਸਦੀ ਤੀਬਰਤਾ ਜਾਪਾਨ ਦੇ ਸ਼ਿਮਾਨੇ ਪੈਮਾਨੇ ‘ਤੇ 5 (ਉੱਪਰਲਾ ਪੱਧਰ) ਦਰਜ ਕੀਤੀ ਗਈ। ਇਸ ਤੀਬਰਤਾ ਕਾਰਨ ਘਰਾਂ ਦੇ ਅੰਦਰ ਫਰਨੀਚਰ ਡਿੱਗ ਸਕਦਾ ਹੈ ਅਤੇ ਖਿੜਕੀਆਂ ਦੇ ਸ਼ੀਸ਼ੇ ਟੁੱਟ ਸਕਦੇ ਹਨ।

ਤੀਬਰਤਾ ਬਾਰੇ ਵੱਖ-ਵੱਖ ਰਿਪੋਰਟਾਂ

ਅੰਤਰਰਾਸ਼ਟਰੀ ਏਜੰਸੀਆਂ ਤੋਂ ਭੂਚਾਲ ਦੀ ਸਹੀ ਤੀਬਰਤਾ ਵਿੱਚ ਮਾਮੂਲੀ ਅੰਤਰ ਹਨ: ਜਾਪਾਨ ਏਜੰਸੀ (JMA): 6.2 ਦੀ ਤੀਬਰਤਾ ਦਰਜ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਦੇ ਅਨੁਸਾਰ, ਭੂਚਾਲ ਦੀ ਤੀਬਰਤਾ 5.8 ਸੀ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਅੰਕੜਿਆਂ ਵਿੱਚ ਅਜਿਹੇ ਮਾਮੂਲੀ ਅੰਤਰ ਅਕਸਰ ਡੇਟਾ ਵਿਸ਼ਲੇਸ਼ਣ ਦੇ ਵੱਖ-ਵੱਖ ਤਰੀਕਿਆਂ ਕਾਰਨ ਹੁੰਦੇ ਹਨ।

ਲੋਕਾਂ ਨੂੰ ਚੌਕਸ ਰਹਿਣ ਦੀ ਸਲਾਹ

ਜਾਪਾਨ ਵਿੱਚ ਆਫ਼ਤ ਪ੍ਰਬੰਧਨ ਏਜੰਸੀਆਂ ਅਲਰਟ ‘ਤੇ ਹਨ। ਸਥਾਨਕ ਅਧਿਕਾਰੀਆਂ ਨੇ ਨਾਗਰਿਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਘੰਟਿਆਂ ਜਾਂ ਦਿਨਾਂ ਵਿੱਚ ਆਫ਼ਟਰਸ਼ੌਕ (ਭੂਚਾਲ ਦੇ ਝਟਕੇ) ਆ ਸਕਦੇ ਹਨ। ਲੋਕਾਂ ਨੂੰ ਭਾਰੀ ਫਰਨੀਚਰ ਤੋਂ ਦੂਰ ਰਹਿਣ ਅਤੇ ਐਮਰਜੈਂਸੀ ਕਿੱਟਾਂ ਤਿਆਰ ਰੱਖਣ ਦੀ ਸਲਾਹ ਦਿੱਤੀ ਗਈ ਹੈ।

 

World News: ਪੰਜਾਬਣਾਂ ਨੂੰ ਇੰਝ ਵੇਚਿਆ ਜਾਂਦੈ ਵਿਦੇਸ਼ ‘ਚ..! ਵਾਪਸ ਪਰਤੀ ਕੁੜੀ ਨੇ ਖੁਦ ਕੀਤੇ ਵੱਡੇ ਖੁਲਾਸੇ

 

World News: ਪੀੜਤਾ ਦੀ ਦਰਦਨਾਕ ਆਪਬੀਤੀ: ਗਰੀਬੀ ਦੂਰ ਕਰਨ ਦੇ ਝੂਠੇ ਸੁਪਨੇ ਦਿਖਾ ਕੇ ਮਾਮੀ ਨੇ ਹੀ ਫਸਾਇਆ

World News: ਜਬਰਨ ਗਲਤ ਕੰਮਾਂ ਲਈ ਕੀਤਾ ਜਾਂਦਾ ਸੀ ਮਜ਼ਬੂਰ: ਭਾਰਤ ਤੋਂ ਲੜਕੀਆਂ ਨੂੰ ਬੁਲਾਉਣ ਲਈ ਪਾਇਆ ਜਾਂਦਾ ਸੀ ਦਬਾਅ

ਬਲਵਿੰਦਰ ਸਿੰਘ ਧਾਲੀਵਾਲ

World News: ਸੁਲਤਾਨਪੁਰ ਲੋਧੀ, 06 ਜਨਵਰੀ 2026- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਲੰਧਰ ਜ਼ਿਲ਼੍ਹੇ ਦੀ ਰਹਿਣ ਵਾਲੀ ਪੀੜਤਾ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ, ਜ਼ਿਸਨੇ ਆਪਣੀ ਦਰਦਨਾਕ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੇਂ ਸਿਰ ਮਦਦ ਨਾ ਕੀਤੀ ਹੁੰਦੀ ਤਾਂ ਇਹ ਵਾਪਸੀ ਸ਼ਾਇਦ ਸੰਭਵ ਨਹੀਂ ਸੀ। ਜ਼ਿਕਰਯੋਗ ਹੈ ਕਿ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ 16 ਦਸੰਬਰ 2025 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਵੱਲੋਂ ਤੁਰੰਤ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਸਦਕਾ ਇਸ ਪੀੜਤਾ ਦੀ 14 ਦਿਨਾਂ ਦੇ ਅੰਦਰ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ।

ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਦੇ ਨਾਲ ਭਾਰਤ ਵਾਪਸ ਪਹੁੰਚੀ ਸੀ। ਜਿਹਨਾਂ ਬਾਰੇ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਓਮਾਨ ਵਿੱਚ ਫਸੀਆਂ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਗਈ ਸੀ। ਉਸਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਰੋਜ਼ਗਾਰ ਦੇ ਸੁਪਨੇ ਦਿਖਾ ਕੇ ਉਸਨੂੰ ਵਿਦੇਸ਼ ਲਿਜਾਇਆ ਗਿਆ ਸੀ, ਪਰ ਓਮਾਨ ਪਹੁੰਚਣ ਤੇ ਉਸਨੂੰ ਪਤਾ ਲੱਗਾ ਕਿ ਉਸਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ। ਪੀੜਤਾ ਨੇ ਖੁਲਾਸਾ ਕੀਤਾ ਕਿ ਉਸਨੂੰ ਇਸ ਜਾਲ ਵਿੱਚ ਫਸਾਉਣ ਵਾਲੀ ਕੋਈ ਹੋਰ ਨਹੀਂ, ਸਗੋਂ ਉਸਦੀ ਆਪਣੀ ਮਾਮੀ ਸੀ, ਜੋ ਉਸਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ। ਪੀੜਤਾ ਨੇ ਦੱਸਿਆ ਕਿ ਮਾਮੀ ਦੇ ਧੋਖੇ ਕਾਰਣ ਓਮਾਨ ਵਿੱਚ ਬਿਤਾਏ ਚਾਰ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ, ਜੋ ਉਹ ਕਦੇ ਭੁੱਲ ਨਹੀਂ ਸਕੇਗੀ।

ਪੀੜਤਾ ਨੇ ਦੱਸਿਆ ਕਿ ਉੱਥੇ ਉਸਨੂੰ ਜ਼ਬਰਨ ਗਲਤ ਕੰਮਾਂ ਲਈ ਮਜਬੂਰ ਕੀਤਾ ਗਿਆ। ਵਿਰੋਧ ਕਰਨ ’ਤੇ ਉਸ ਨਾਲ ਬਦਸਲੂਕੀ ਅਤੇ ਮਾਰ-ਕੁੱਟ ਕੀਤੀ ਜਾਂਦੀ ਸੀ। ਜਦੋਂ ਉਸਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦਾ ਦਬਾਅ ਬਣਾਇਆ ਗਿਆ। ਉਸਨੇ ਦੱਸਿਆ ਕਿ ਉਹ ਦੋ ਮਹੀਨੇ ਤੱਕ ਤਾਂ ਪਰਿਵਾਰ ਵਿੱਚ ਕੰਮ ਕਰਦੀ ਰਹੀ ਪਰ ਜਦੋ ਉਸ ਨੂੰ ਲੱਗਾ ਕੇ ਹੁਣ ਉਹ ਆਪਣੀ ਇਜ਼ਤ ਨਹੀ ਬਚਾ ਪਾਵੇਗੀ ਤਾਂ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ, ਜਿੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਅਜਿਹੇ ਹਾਲਾਤਾਂ ’ਚ ਫਸੀਆਂ ਹੋਈਆਂ ਸਨ। ਪੀੜਤਾ ਨੇ ਦੱਸਿਆ ਕਿ ਮਹੀਨੇ ਦੇ ਕਰੀਬ ਫਸੀਆਂ ਲੜਕੀਆਂ ਵਿੱਚ ਰਹੀ ਹੈ, ਉਸਨੂੰ ਪਤਾ ਲੱਗਾ ਮਸਕਟ ਓਮਾਨ ਵਿੱਚ ਲੜਕੀਆਂ ਨੂੰ ਬੁਲਾ ਕੇ ਇਕ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ। ਉੱਥੇ ਬੁਲਾ ਕੇ ਲੜਕੀਆਂ ਨੂੰ ਘਰੇਲੂ ਕੰਮ ਦਾ ਕਹਿ ਕੇ ਘਰਾਂ ਵਿੱਚ ਸਰੀਰਿਕ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।

ਪੀੜਤਾ ਨੇ ਅਪੀਲ ਕਰਦਿਆ ਕਿਹਾ ਕਿ ਓਮਾਨ ਦੇ ਹਲਾਤ ਲੜਕੀਆਂ ਲਈ ਸੁਰੱਖਿਅਤ ਨਹੀ ਹਨ। ਕਿਉਂਕਿ ਲੜਕੀਆਂ ਨੂੰ ਪਹਿਲਾਂ ਵੱਡੇ-ਵੱਡੇ ਸੁਪਨਿਆਂ ਨਾਲ ਭਰਮਾਇਆ ਜਾਂਦਾ ਹੈ। ਪਰ ਉੱਥੇ ਪਹੁੰਚਣ ਤੇ ਅਸਲੀਅਤ ਹੋਰ ਹੁੰਦੀ ਹੈ। ਉੱਥੇ ਲੜਕੀਆਂ ਨੂੰ ਜਿਨਸੀ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਹੈ, ਵਿਰੋਧ ਕਰਨ ਤੇ ਬਦਸਲੂਕੀ ਮਾਰ-ਕੱੁਟ ਜਾ ਖਾਣਾ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਵਾਪਸੀ ਲਈ ਲੱਖਾਂ ਰੁਪਏ ਦੀ ਮੰਗ ਜਾਂ ਭਾਰਤ ਤੋਂ ਹੋਰ ਲੜਕੀਆਂ ਨੂੰ ਬੁਲਾਉਣ ਦਾ ਦਬਾਅ ਪਾਇਆ ਜਾਂਦਾ ਹੈ।

World News: 70 ਲੜਕੀਆਂ ਬਾਰੇ ਵਿਦੇਸ਼ ਮੰਤਰਾਲੇ ਨੂੰ ਲਿਖਿਆ ਗਿਆ ਪੱਤਰ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਲੜਕੀਆਂ ਦਾ ਸ਼ੋਸ਼ਣ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਓਮਾਨ ਵਿੱਚ ਫਸੀਆਂ ਲਗਭਗ 70 ਲੜਕੀਆਂ ਬਾਰੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਿਆ ਗਿਆ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਧੀ ਇਸ ਤਰ੍ਹਾਂ ਦੇ ਜਾਲ ਦਾ ਸ਼ਿਕਾਰ ਨਾ ਬਣੇ।

 

Nikita murdered in America: ਅਮਰੀਕਾ ‘ਚ ਭਾਰਤੀ ਕੁੜੀ ਦਾ ਬੇਰਹਿਮੀ ਨਾਲ ਕਤਲ! ਕਾਤਲ ਬਾਰੇ ਵੀ ਹੋਇਆ ਖੁਲਾਸਾ

 

Nikita murdered in America ਅਮਰੀਕਾ ‘ਚ ਭਾਰਤੀ ਕੁੜੀ ਦਾ ਬੇਰਹਿਮੀ ਨਾਲ ਕਤਲ! ਕਾਤਲ ਬਾਰੇ ਵੀ ਹੋਇਆ ਖੁਲਾਸਾ

Nikita murdered in America, 6 ਜਨਵਰੀ 2026 : ਬੀਤੇ ਦਿਨੀਂ ਅਮਰੀਕਾ ਦੇ ਮੈਰੀਲੈਂਡ ਰਾਜ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ, ਜਿੱਥੇ 27 ਸਾਲਾ ਭਾਰਤੀ ਲੜਕੀ ਨਿਕਿਤਾ ਗੋਡੀਸ਼ਲਾ ਦੀ ਲਾਸ਼ ਉਸ ਦੇ ਸਾਬਕਾ ਬੁਆਏਫ੍ਰੈਂਡ ਅਰਜੁਨ ਸ਼ਰਮਾ ਦੇ ਅਪਾਰਟਮੈਂਟ ਵਿੱਚੋਂ ਮਿਲੀ ਹੈ। ਪੁਲਿਸ ਅਨੁਸਾਰ ਨਿਕਿਤਾ ਦਾ ਕਤਲ ਚਾਕੂ ਮਾਰ ਕੇ ਕੀਤਾ ਗਿਆ ਹੈ ਅਤੇ ਮੁਲਜ਼ਮ ਅਰਜੁਨ ਸ਼ਰਮਾ ਕਤਲ ਤੋਂ ਬਾਅਦ ਭਾਰਤ ਫ਼ਰਾਰ ਹੋ ਗਿਆ ਹੈ।

ਇਸ ਕਤਲ ਮਾਮਲੇ ‘ਚ ਹੁਣ ਨਿਕਿਤਾ ਗੋਡੀਸ਼ਲਾ ਦੇ ਪਿਤਾ ਆਨੰਦ ਗੋਡੀਸ਼ਲਾ ਨੇ ਚੰਡੀਗੜ੍ਹ ਦੇ ਆਰੋਪੀ ਨੌਜਵਾਨ ਬਾਰੇ ਨਵੇਂ ਖੁਲਾਸੇ ਕੀਤੇ ਹਨ। ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਅਰਜੁਨ ਨੂੰ ਨਿਕਿਤਾ ਦਾ ਸਾਬਕਾ ਬੁਆਏਫ੍ਰੈਂਡ ਦੱਸਿਆ ਜਾ ਰਿਹਾ ਹੈ ਪਰ ਅਜਿਹਾ ਬਿਲਕੁਲ ਵੀ ਨਹੀਂ ਹੈ। ਉਹ ਮੇਰੀ ਧੀ ਦਾ ਸਾਬਕਾ ਰੂਮਮੇਟ ਸੀ, ਉਸਦਾ ਬੁਆਏਫ੍ਰੈਂਡ ਨਹੀਂ ਸੀ। ਉਹ ਮੇਰੀ ਧੀ ਨਾਲ ਇੱਕ ਘਰ ਵਿੱਚ ਰਹਿੰਦਾ ਸੀ ,ਜਿਸ ਵਿੱਚ ਕਈ ਹੋਰ ਲੋਕ ਵੀ ਰਹਿੰਦੇ ਸਨ। ਉਨ੍ਹਾਂ ਨੇ ਇਕੱਠੇ ਰਹਿਣ ਲਈ ਅਪਾਰਟਮੈਂਟ ਲਿਆ ਸੀ। ਉਸਦੀ ਧੀ ਦਾ ਕਤਲ ਪੈਸੇ ਦੇ ਝਗੜੇ ਕਾਰਨ ਹੋਇਆ ਸੀ।

Nikita murdered in America: ਕਤਲ ਤੋਂ ਬਾਅਦ 2 ਜਨਵਰੀ ਨੂੰ ਨਿਕਿਤਾ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ

ਆਨੰਦ ਗੋਡੀਸ਼ਲਾ ਨੇ ਕਿਹਾ, “ਸਾਨੂੰ ਪਤਾ ਲੱਗਾ ਕਿ ਅਰਜੁਨ ਨੇ ਨਿਕਿਤਾ ਤੋਂ ਕਾਫ਼ੀ ਰਕਮ ਉਧਾਰ ਲਈ ਸੀ। ਜਦੋਂ ਉਸਨੂੰ ਵਾਪਸ ਕਰਨ ਲਈ ਕਿਹਾ ਗਿਆ ਤਾਂ ਉਸਨੇ ਉਸਦਾ ਕਤਲ ਕਰ ਦਿੱਤਾ। ਸਾਨੂੰ ਮੀਡੀਆ ਤੋਂ ਪਤਾ ਲੱਗਾ ਕਿ ਉਸਨੇ ਕਤਲ ਤੋਂ ਬਾਅਦ 2 ਜਨਵਰੀ ਨੂੰ ਨਿਕਿਤਾ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਫਿਰ ਉਹ ਅਮਰੀਕਾ ਛੱਡ ਗਿਆ ਅਤੇ ਉਸੇ ਦਿਨ ਭਾਰਤ ਵਾਪਸ ਆ ਗਿਆ।

ਨਿਕਿਤਾ ਦੀ ਚਚੇਰੀ ਭੈਣ ਸਰਸਵਤੀ ਗੋਡੀਸ਼ਲਾ ਨੇ ਇਹ ਵੀ ਆਰੋਪ ਲਗਾਇਆ ਕਿ ਨੌਜਵਾਨ ਨੇ ਨਿਕਿਤਾ ਦੇ ਖਾਤੇ ਵਿੱਚੋਂ 3,500 ਅਮਰੀਕੀ ਡਾਲਰ ਕਢਵਾਏ ਸਨ, ਜੋ ਉਸਨੇ ਵਾਪਸ ਨਹੀਂ ਕੀਤੇ, ਜਿਸ ਕਾਰਨ ਇਸ ‘ਤੇ ਵਿਵਾਦ ਹੋ ਰਿਹਾ ਸੀ। ਪਰਿਵਾਰ ਨੇ ਅਮਰੀਕਾ ਵਿੱਚ ਭਾਰਤੀ ਦੂਤਾਵਾਸ ਨੂੰ ਬੇਨਤੀ ਕੀਤੀ ਹੈ ਕਿ ਨਿਕਿਤਾ ਦੀ ਲਾਸ਼ ਨੂੰ ਉਸਦੇ ਜੱਦੀ ਘਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹ ਅੰਤਿਮ ਸਸਕਾਰ ਕਰ ਸਕਣ। ਨਿਕਿਤਾ ਅਸਲ ਵਿੱਚ ਹੈਦਰਾਬਾਦ ਦੀ ਰਹਿਣ ਵਾਲੀ ਸੀ। ਚੰਡੀਗੜ੍ਹ ਵਿੱਚ ਅਰਜੁਨ ਦੇ ਘਰ ਦਾ ਪਤਾ ਫਿਲਹਾਲ ਪਤਾ ਨਹੀਂ ਲੱਗ ਸਕਿਆ ਹੈ।

ਦੱਸ ਦਈਏ ਕਿ ਚੰਡੀਗੜ੍ਹ ਦੇ ਇੱਕ ਨੌਜਵਾਨ ਨੇ ਅਮਰੀਕਾ ਵਿੱਚ ਇੱਕ ਕੁੜੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਮੀਡੀਆ ਦੀ ਖਬਰਾਂ ਅਨੁਸਾਰ ਉਹ ਨੌਜਵਾਨ ਦੀ ਪ੍ਰੇਮਿਕਾ ਸੀ ਪਰ ਪਰਿਵਾਰ ਵੱਲੋਂ ਇਸ ਗੱਲ ਦਾ ਖੰਡਨ ਕੀਤਾ ਗਿਆ। ਨੌਜਵਾਨ ਨੇ ਅਪਰਾਧ ਕਰਨ ਤੋਂ ਬਾਅਦ ਚਲਾਕੀ ਨਾਲ ਪੁਲਿਸ ਸਟੇਸ਼ਨ ਜਾ ਕੇ ਸ਼ੱਕ ਤੋਂ ਬਚਣ ਲਈ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਫਿਰ ਉਹ ਭਾਰਤ ਵਾਪਸ ਆ ਗਿਆ।

ਮੁਲਜ਼ਮ ਸ਼ਨੀਵਾਰ ਨੂੰ ਅਮਰੀਕਾ ਤੋਂ ਫਲਾਈਟ ਰਾਹੀਂ ਪੰਜਾਬ (Punjab) ਦੇ ਅੰਮ੍ਰਿਤਸਰ ਪਹੁੰਚਿਆ, ਜਿਸ ਤੋਂ ਬਾਅਦ ਉਸਦੇ ਚੰਡੀਗੜ੍ਹ ਆਉਣ ਦੀ ਜਾਣਕਾਰੀ ਵੀ ਸਾਹਮਣੇ ਆਈ। ਸੋਮਵਾਰ ਨੂੰ ਇੰਟਰਪੋਲ ਦੀ ਮਦਦ ਨਾਲ ਮੁਲਜ਼ਮ ਨੂੰ ਤਾਮਿਲਨਾਡੂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਸ਼ਰਮਾ ਵਜੋਂ ਹੋਈ ਹੈ, ਜਦੋਂ ਕਿ ਮ੍ਰਿਤਕ ਦੀ ਪਛਾਣ 27 ਸਾਲਾ ਨਿਕਿਤਾ ਗੋਡੀਸ਼ਲਾ ਵਜੋਂ ਹੋਈ ਹੈ। ਨਿਕਿਤਾ ਵੀ ਹੈਦਰਾਬਾਦ, ਤੇਲੰਗਾਨਾ ਦੀ ਰਹਿਣ ਵਾਲੀ ਸੀ। ਖ਼ਬਰ ਸ੍ਰੋਤ – ਪੀਟੀਸੀ

 

Weather Update: ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ‘ਚ ਯੈਲੋ ਅਲਰਟ ਜਾਰੀ

 

Weather Update:- ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਚਾਰ ਦਿਨਾਂ ਲਈ ਸੀਤ ਲਹਿਰ ਦੇ ਨਾਲ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ

Weather Update 6 ਜਨਵਰੀ 2026 : ਮੌਸਮ ਵਿਭਾਗ ਵੱਲੋਂ ਪੂਰੇ ਪੰਜਾਬ ਦੇ ਅੰਦਰ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅੱਜ ਤੋਂ ਅਗਲੇ ਚਾਰ ਦਿਨਾਂ ਲਈ ਸੀਤ ਲਹਿਰ ਦੇ ਨਾਲ ਕੋਲਡ ਵੇਵ ਦਾ ਅਲਰਟ ਜਾਰੀ ਕੀਤਾ ਹੈ।

ਵਿਭਾਗ ਦੁਆਰਾ ਜਾਰੀ ਕੀਤੇ ਗਏ ਬੁਲੇਟਿਨ ਅਨੁਸਾਰ, ਪੰਜਾਬ ਵਿੱਚ ਕਈ ਥਾਵਾਂ ਤੇ ਧੁੱਪ ਅਤੇ ਕਈ ਥਾਵਾਂ ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ, ਲੰਘੇ 24 ਘੰਟਿਆਂ ਦੌਰਾਨ ਵਾਪਸ ਵਿੱਚ ਵੱਡਾ ਓਲਟਫੇਰ ਹੋਇਆ ਹੈ।

ਵਿਭਾਗ ਅਨੁਸਾਰ, ਬੀਤੇ ਦਿਨ ਕਈ ਥਾਵਾਂ ਤੇ ਧੁੱਪ ਨਿਕਲਣ ਕਾਰਨ ਤਾਪਮਾਨ ਵਿੱਚ ਮਾਮੂਲੀ ਵਾਧਾ ਹੋਇਆ ਹੈ। ਮੌਸਮ ਵਿਭਾਗ ਨੇ 18 ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।

Image

18 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੀ ਚੇਤਾਵਨੀ

ਇਨ੍ਹਾਂ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਸ਼ਾਮਲ ਹਨ।

ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੀ ਉਮੀਦ ਹੈ। ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।

4 ਦਿਨਾਂ ਵਿੱਚ ਤਾਪਮਾਨ 3 ਡਿਗਰੀ ਘੱਟ ਸਕਦਾ

ਉੱਤਰੀ ਪਾਕਿਸਤਾਨ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਇੱਕ ਪੱਛਮੀ ਗੜਬੜ ਸਰਗਰਮ ਹੋ ਗਈ ਹੈ, ਜਿਸ ਨਾਲ ਇੱਕ ਚੱਕਰਵਾਤੀ ਸਰਕੂਲੇਸ਼ਨ ਬਣ ਗਿਆ ਹੈ।

ਇਸ ਦੇ ਨਾਲ ਹੀ, ਉੱਤਰ-ਪੱਛਮੀ ਭਾਰਤ ਵਿੱਚ ਤੇਜ਼ ਰਫ਼ਤਾਰ ਜੈੱਟ ਹਵਾਵਾਂ ਚੱਲ ਰਹੀਆਂ ਹਨ। ਇਹ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ। ਅਗਲੇ ਚਾਰ ਦਿਨਾਂ ਵਿੱਚ ਤਾਪਮਾਨ 2 ਤੋਂ 3 ਡਿਗਰੀ ਘੱਟ ਜਾਵੇਗਾ।

 

Breaking- Akali Dal ਵਾਰਿਸ ਪੰਜਾਬ ਨੂੰ ਵੱਡਾ ਝਟਕਾ; ਕਈ ਸੀਨੀਅਰ ਲੀਡਰਾਂ ਨੇ ਛੱਡੀ ਪਾਰਟੀ- ਦਿੱਤੇ ਅਸਤੀਫ਼ੇ

 

Akali Dal ਵਾਰਿਸ ਪੰਜਾਬ ਨੂੰ ਵੱਡਾ ਝਟਕਾ; ਕਈ ਸੀਨੀਅਰ ਲੀਡਰਾਂ ਨੇ ਛੱਡੀ ਪਾਰਟੀ – ਦਿੱਤੇ ਅਸਤੀਫ਼ੇ

ਮੋਗਾ, 6 ਜਨਵਰੀ 2026: ਐਮਪੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ (Akali Dal) ਵਾਰਿਸ ਪੰਜਾਬ ਨੂੰ ਲਗਾਤਾਰ ਵੱਡੇ ਝਟਕੇ ਲੱਗ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਹੁਣ ਮੋਗਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਨੂੰ ਵੱਡਾ ਝਟਕਾ ਲੱਗਿਆ ਹੈ। ਪੀਟੀਸੀ ਦੀ ਖ਼ਬਰ ਅਨੁਸਾਰ, ਨਿਹਾਲ ਸਿੰਘ ਵਾਲਾ (ਜ਼ਿਲ੍ਹਾ ਮੋਗਾ) ਦੀ ਟੀਮ ਵੱਲੋਂ ਆਪਣੇ ਅਹੁਦਿਆਂ ਤੋਂ ਸਮੂਹਿਕ ਅਸਤੀਫ਼ੇ ਦਿੱਤੇ ਗਏ ਹਨ।

ਨਿਹਾਲ ਸਿੰਘ ਵਾਲਾ ਦੇ 12 ਬਲਾਕ ਦੇ ਕਾਰਜਕਾਰੀ ਕਮੇਟੀ ਮੈਂਬਰਾਂ ਅਤੇ ਨਿਹਾਲ ਸਿੰਘ ਵਾਲਾ ਦੇ ਵੱਖ-ਵੱਖ 28 ਪਿੰਡਾਂ ਦੇ ਕਮੇਟੀ ਮੈਂਬਰਾਂ ਵੱਲੋਂ ਅਕਾਲੀ ਦਲ (Akali Dal) ਵਾਰਿਸ ਪੰਜਾਬ ਦੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦਿੱਤੇ ਗਏ ਹਨ।

ਕੁੱਲ ਮਿਲਾ ਕੇ ਟੀਮ ਦੇ 50-60 ਨੌਜਵਾਨਾਂ ਵੱਲੋਂ ਅਸਤੀਫੇ ਦਿੱਤੇ ਗਏ ਹਨ। ਅੱਜ ਸਭ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਸਮੇਤ ਅਕਾਲੀ ਆਗੂ ਹਾਜ਼ਰ ਰਹੇ।

1. ਸੁਖਦੀਪ ਸਿੰਘ ਮਾਣੂੰਕੇ ਜ਼ਿਲ੍ਹਾ ਮੋਗਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

2. ਬਲਜੀਤ ਸਿੰਘ ਰਾਏ ਨਿਹਾਲ ਸਿੰਘ ਵਾਲਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਅਤੇ MP ਸਰਬਜੀਤ ਸਿੰਘ ਖਾਲਸਾ ਦੀ ਪੰਜ ਮੈਂਬਰੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

3. ਤਰਸੇਮ ਸਿੰਘ ਅਜੀਤਵਾਲ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

4. ਹਰਵਿੰਦਰ ਸਿੰਘ ਹੈਪੀ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

5. ਸੁਖਪ੍ਰੀਤ ਸਿੰਘ ਪੱਖਰਵੱਡ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

6. ਜਸਵਿੰਦਰ ਸਿੰਘ ਹਿੰਮਤਪੁਰਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਰਨੀ ਕਮੇਟੀ ਮੈਂਬਰ ਤੋਂ ਅਸਤੀਫ਼ਾ!

7. ਅਮਰਜੀਤ ਸਿੰਘ (ਜੀਤਾ) ਰਾਮੂੰਵਾਲਾ ਬਲਾਕ ਨਿਹਾਲ ਸਿੰਘ ਵਾਲਾ ਕਮੇਟੀ ਮੈਂਬਰ ਤੋਂ ਅਸਤੀਫ਼ਾ!

8. ਕਾਲਾ ਬੁੱਟਰ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋਂ ਅਸਤੀਫਾ!

9. ਇੰਦਰਪਾਲ ਸਿੰਘ ਦੌਧਰ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋਂ ਅਸਤੀਫਾ!

10. ਗੋਰਾ ਡਾਲਾ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋਂ ਅਸਤੀਫਾ!

11. ਰਾਜਵਿੰਦਰ ਸਿੰਘ ਬੁੱਟਰ ਖੁਰਦ ਬਲਾਕ ਨਿਹਾਲ ਸਿੰਘ ਵਾਲਾ ਕਾਰਜਕਾਰੀ ਕਮੇਟੀ ਮੈਂਬਰ ਤੋਂ ਅਸਤੀਫਾ!

 

Supreme Court Decision: ਸੁਪਰੀਮ ਕੋਰਟ ਦਾ ਜਨਰਲ ਵਰਗ ‘ਚ ਨੌਕਰੀਆਂ ਬਾਰੇ ਵੱਡਾ ਫ਼ੈਸਲਾ! ਹੁਣ ਮੈਰਿਟ ‘ਚ ਆਉਣ ‘ਤੇ SC/ST/OBC ਨੂੰ ਵੀ….

 

Supreme Court Decision: ਸੁਪਰੀਮ ਕੋਰਟ ਦਾ ਜਨਰਲ ਵਰਗ ‘ਚ ਨੌਕਰੀਆਂ (Jobs) ਬਾਰੇ ਵੱਡਾ ਫ਼ੈਸਲਾ! ਹੁਣ ਮੈਰਿਟ ‘ਚ ਆਉਣ ‘ਤੇ SC/ST/OBC ਨੂੰ ਵੀ….

New Delhi, 6 Jan 2026-

Supreme Court Decision: ਸੁਪਰੀਮ ਕੋਰਟ ਨੇ ਜਨਰਲ ਵਰਗ ਵਿੱਚ ਨੌਕਰੀਆਂ (Jobs) ਬਾਰੇ ਵੱਡਾ ਫ਼ੈਸਲਾ ਸੁਣਾਇਆ ਹੈ। ਕੋਰਟ ਨੇ ਰਾਜਸਥਾਨ ਹਾਈਕੋਰਟ ਦੇ ਉਸ ਫ਼ੈਸਲੇ ਨੂੰ ਬਰਕਰਾਰ ਰੱਖਿਆ ਹੈ, ਜਿਸ ਵਿੱਚ ਆਖਿਆ ਗਿਆ ਸੀ ਕਿ, ਰਿਜ਼ਰਵਡ ਸ਼੍ਰੇਣੀਆਂ ਦੇ ਉਮੀਦਵਾਰ, ਜੋ ਜਨਰਲ/ਓਪਨ ਸ਼੍ਰੇਣੀ ਦੇ ਕੱਟ-ਆਫ ਤੋਂ ਉੱਪਰ ਅੰਕ ਪ੍ਰਾਪਤ ਕਰਦੇ ਹਨ, ਉਨ੍ਹਾਂ ਨੂੰ ਸ਼ਾਰਟਲਿਸਟਿੰਗ ਪੜਾਅ ‘ਤੇ ਹੀ ਓਪਨ ਸ਼੍ਰੇਣੀ ਵਿੱਚ ਵਿਚਾਰਿਆ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਰਿਜ਼ਰਵਡ ਸ਼੍ਰੇਣੀ (Reserved category) ਤੱਕ ਸੀਮਿਤ ਨਹੀਂ ਹੋਣਾ ਚਾਹੀਦਾ।

ਸੁਪਰੀਮ ਕੋਰਟ ਦੇ ਜਸਟਿਸ ਦੀਪਾਂਕਰ ਦੱਤਾ ਅਤੇ ਆਗਸਟੀਨ ਜਾਰਜ ਮਸੀਹ ਦੇ ਬੈਂਚ ਨੇ ਰਾਜਸਥਾਨ ਹਾਈ ਕੋਰਟ ਪ੍ਰਸ਼ਾਸਨ ਅਤੇ ਇਸਦੇ ਰਜਿਸਟਰਾਰ ਰਾਹੀਂ ਦਾਇਰ ਅਪੀਲਾਂ ਨੂੰ ਖਾਰਜ ਕਰ ਦਿੱਤਾ, 18 ਸਤੰਬਰ, 2023 ਦੇ ਡਿਵੀਜ਼ਨ ਬੈਂਚ ਦੇ ਫੈਸਲੇ ਦੀ ਪੁਸ਼ਟੀ ਕੀਤੀ।

ਇਹ ਮਾਮਲਾ ਰਾਜਸਥਾਨ ਹਾਈ ਕੋਰਟ ਰਾਹੀਂ ਅਗਸਤ 2022 ਵਿੱਚ ਸ਼ੁਰੂ ਕੀਤੀ ਗਈ ਇੱਕ ਭਰਤੀ ਪ੍ਰਕਿਰਿਆ ਨਾਲ ਸਬੰਧਤ ਹੈ, ਜਿਸ ਵਿੱਚ 2,756 ਅਸਾਮੀਆਂ (ਜੂਨੀਅਰ ਜੁਡੀਸ਼ੀਅਲ ਅਸਿਸਟੈਂਟ ਅਤੇ ਕਲਰਕ ਗ੍ਰੇਡ-II) ਲਈ ਅਰਜ਼ੀਆਂ ਮੰਗੀਆਂ ਗਈਆਂ ਸਨ।

ਰਾਖਵੇਂ ਉਮੀਦਵਾਰਾਂ ਦੀ ਕੱਟ-ਆਫ ਰਹੀ ਸੀ ਵੱਧ

ਚੋਣ ਪ੍ਰਕਿਰਿਆ ਵਿੱਚ 300 ਅੰਕਾਂ ਦੀ ਲਿਖਤੀ ਪ੍ਰੀਖਿਆ ਅਤੇ 100 ਅੰਕਾਂ ਦਾ ਕੰਪਿਊਟਰ-ਅਧਾਰਤ ਟਾਈਪਿੰਗ ਟੈਸਟ ਸ਼ਾਮਲ ਸੀ। ਨਿਯਮਾਂ ਅਨੁਸਾਰ, ਹਰੇਕ ਸ਼੍ਰੇਣੀ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਤੋਂ ਪੰਜ ਗੁਣਾ ਲਿਖਤੀ ਪ੍ਰੀਖਿਆ ਦੇ ਆਧਾਰ ‘ਤੇ ਟਾਈਪਿੰਗ ਟੈਸਟ ਲਈ ਸ਼ਾਰਟਲਿਸਟ ਕੀਤਾ ਜਾਣਾ ਸੀ।

ਮਈ 2023 ਵਿੱਚ ਨਤੀਜੇ ਐਲਾਨੇ ਜਾਣ ਤੋਂ ਬਾਅਦ, ਇਹ ਖੁਲਾਸਾ ਹੋਇਆ ਕਿ SC, OBC, MBC, ਅਤੇ EWS ਵਰਗੀਆਂ ਰਾਖਵੀਆਂ ਸ਼੍ਰੇਣੀਆਂ ਲਈ ਕੱਟ-ਆਫ ਜਨਰਲ ਸ਼੍ਰੇਣੀ ਨਾਲੋਂ ਵੱਧ ਸੀ। ਨਤੀਜੇ ਵਜੋਂ, ਬਹੁਤ ਸਾਰੇ ਰਾਖਵੇਂ ਵਰਗ ਦੇ ਉਮੀਦਵਾਰ ਜਿਨ੍ਹਾਂ ਨੇ ਜਨਰਲ ਸ਼੍ਰੇਣੀ ਦੇ ਕੱਟ-ਆਫ ਤੋਂ ਵੱਧ ਅੰਕ ਪ੍ਰਾਪਤ ਕੀਤੇ ਸਨ, ਉਨ੍ਹਾਂ ਨੂੰ ਉਨ੍ਹਾਂ ਦੇ ਵਰਗ ਦੇ ਕੱਟ-ਆਫ ਅੰਕਾਂ ਕਾਰਨ ਸ਼ਾਰਟਲਿਸਟ ਨਹੀਂ ਕੀਤਾ ਗਿਆ ਸੀ।

ਇਸ ਤੋਂ ਦੁਖੀ ਹੋ ਕੇ ਉਮੀਦਵਾਰਾਂ ਨੇ ਸੰਵਿਧਾਨ ਦੇ ਅਨੁਛੇਦ 14 ਅਤੇ 16 ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਰਾਜਸਥਾਨ ਹਾਈ ਕੋਰਟ ਤੱਕ ਪਹੁੰਚ ਕੀਤੀ।

ਹਾਈ ਕੋਰਟ ਨੇ ਸੁਣਾਇਆ ਸੀ ਇਹ ਫੈਸਲਾ

ਰਾਜਸਥਾਨ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਫੈਸਲਾ ਸੁਣਾਇਆ ਕਿ ਰਾਖਵੇਂ ਵਰਗਾਂ ਦੇ ਉਮੀਦਵਾਰਾਂ ਜੋ ਬਿਨਾਂ ਕਿਸੇ ਛੋਟ ਜਾਂ ਰਿਆਇਤਾਂ ਦੇ ਜਨਰਲ ਸ਼੍ਰੇਣੀ ਦੇ ਕੱਟ-ਆਫ ਤੋਂ ਵੱਧ ਅੰਕ ਪ੍ਰਾਪਤ ਕਰਦੇ ਹਨ, ਨੂੰ ਓਪਨ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਨਿਰਦੇਸ਼ ਦਿੱਤਾ ਕਿ ਓਪਨ/ਜਨਰਲ ਸ਼੍ਰੇਣੀ ਲਈ ਮੈਰਿਟ ਸੂਚੀ ਸਿਰਫ਼ ਮੈਰਿਟ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇ।

ਫਿਰ ਰਾਖਵੀਂ ਸ਼੍ਰੇਣੀ ਦੀਆਂ ਸੂਚੀਆਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਅਤੇ ਓਪਨ ਸ਼੍ਰੇਣੀ ਵਿੱਚ ਪਹਿਲਾਂ ਹੀ ਚੁਣੇ ਗਏ ਉਮੀਦਵਾਰਾਂ ਨੂੰ ਰਾਖਵੀਂ ਸੂਚੀ ਵਿੱਚੋਂ ਬਾਹਰ ਰੱਖਿਆ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਇਹ ਵੀ ਹੁਕਮ ਦਿੱਤਾ ਕਿ ਗਲਤ ਤਰੀਕੇ ਨਾਲ ਬਾਹਰ ਕੀਤੇ ਗਏ ਉਮੀਦਵਾਰਾਂ ਨੂੰ ਟਾਈਪਿੰਗ ਟੈਸਟ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਜਾਵੇ।

Supreme Court Decision: ਦੋਹਰੇ ਲਾਭ ਦੀ ਦਲੀਲ ਨੂੰ ਕੀਤਾ ਰੱਦ

ਸੁਪਰੀਮ ਕੋਰਟ ਨੇ ਅਪੀਲਕਰਤਾਵਾਂ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਇਸ ਨਾਲ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ “ਦੋਹਰਾ ਲਾਭ” ਮਿਲੇਗਾ। ਅਦਾਲਤ ਨੇ ਸਪੱਸ਼ਟ ਕੀਤਾ ਕਿ ਜਨਰਲ ਜਾਂ ਓਪਨ ਸ਼੍ਰੇਣੀ ਇੱਕ ਰਾਖਵਾਂ ਕੋਟਾ ਨਹੀਂ ਹੈ; ਇਹ ਸਿਰਫ਼ ਮੈਰਿਟ ਦੇ ਆਧਾਰ ‘ਤੇ ਸਾਰੇ ਉਮੀਦਵਾਰਾਂ ਲਈ ਖੁੱਲ੍ਹਾ ਹੈ। ਖ਼ਬਰ ਸ੍ਰੋਤ- ਪੀਟੀਸੀ

 

India U19 vs South Africa U19: ਵੈਭਵ ਸੂਰਿਆਵੰਸ਼ੀ ਦੀ ਧਮਾਕੇਦਾਰ ਪਾਰੀ! ਭਾਰਤ ਨੇ ਦੱਖਣੀ ਅਫਰੀਕਾ ਨੂੰ ਹਰਾਇਆ, ਸੀਰੀਜ਼ 2-0 ਨਾਲ ਜਿੱਤੀ

 

India U19 vs South Africa U19: ਮੀਂਹ ਕਾਰਨ ਅੰਪਾਇਰਾਂ ਨੇ ਭਾਰਤ ਨੂੰ 27 ਓਵਰਾਂ ਵਿੱਚ 175 ਦੌੜਾਂ ਦਾ ਟੀਚਾ ਦਿੱਤਾ ਗਿਆ

Sports Desk

Cricket News, 5 Jan 2026-

India U19 vs South Africa U19: ਭਾਰਤੀ ਅੰਡਰ-19 ਟੀਮ ਇਸ ਸਮੇਂ ਦੱਖਣੀ ਅਫਰੀਕਾ ਦੇ ਦੌਰੇ ‘ਤੇ ਹੈ, ਤਿੰਨ ਮੈਚਾਂ (3-match ODI) ਦੀ ਇੱਕ ਰੋਜ਼ਾ ਲੜੀ ਖੇਡ ਰਹੀ ਹੈ। ਭਾਰਤ ਨੇ ਪਹਿਲਾ ਮੈਚ DLS ਵਿਧੀ ਰਾਹੀਂ ਜਿੱਤਿਆ ਸੀ, ਜਦੋਂ ਕਿ ਦੂਜਾ ਮੈਚ 5 ਜਨਵਰੀ ਨੂੰ ਖੇਡਿਆ ਗਿਆ। ਭਾਰਤ ਨੇ ਇਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜਿੱਤ ਪ੍ਰਾਪਤ ਕੀਤੀ।

ਵੈਭਵ ਸੂਰਿਆਵੰਸ਼ੀ (Vaibhav Suryavanshi) ਨੇ ਤੂਫਾਨੀ ਅਰਧ ਸੈਂਕੜਾ ਲਗਾਇਆ, ਜਿਸ ਨਾਲ ਭਾਰਤ ਨੂੰ ਮੈਚ ਜਿੱਤਣ ਵਿੱਚ ਮਦਦ ਮਿਲੀ।

ਦੱਖਣੀ ਅਫਰੀਕਾ ਨੇ 245 ਦੌੜਾਂ ਬਣਾਈਆਂ

ਦੱਖਣੀ ਅਫਰੀਕਾ ਦੀ ਸ਼ੁਰੂਆਤ ਖਰਾਬ ਰਹੀ। ਓਪਨਰ ਜੋਰਿਚ ਵੈਨ ਸ਼ਾਲਕਵਿਕ ਨੇ 20 ਗੇਂਦਾਂ ‘ਤੇ 10 ਦੌੜਾਂ ਬਣਾਈਆਂ, ਅਤੇ ਅਦਨਾਨ ਲਾਗਡੀਅਨ ਨੇ 24 ਗੇਂਦਾਂ ‘ਤੇ 25 ਦੌੜਾਂ ਬਣਾਈਆਂ। ਕਪਤਾਨ ਮੁਹੰਮਦ ਬੁਲਬੁਲੀਆ ਵੀ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੇ, 14 ਗੇਂਦਾਂ ‘ਤੇ 14 ਦੌੜਾਂ ਬਣਾਈਆਂ।

ਹਾਲਾਂਕਿ, ਚੌਥੇ ਨੰਬਰ ‘ਤੇ ਬੱਲੇਬਾਜ਼ੀ ਕਰ ਰਹੇ ਜੇਸਨ ਰੌਲਸ ਨੇ ਸੈਂਕੜਾ ਬਣਾਇਆ। 113 ਗੇਂਦਾਂ ‘ਤੇ 114 ਦੌੜਾਂ ਦੀ ਉਨ੍ਹਾਂ ਦੀ ਪਾਰੀ ਵਿੱਚ 7 ​​ਚੌਕੇ ਅਤੇ 3 ਛੱਕੇ ਸ਼ਾਮਲ ਸਨ। ਡੈਨੀਅਲ ਬੋਸਮੈਨ ਨੇ ਵੀ 63 ਗੇਂਦਾਂ ‘ਤੇ 31 ਦੌੜਾਂ ਬਣਾਈਆਂ।

ਦੱਖਣੀ ਅਫਰੀਕਾ ਨੇ 49.3 ਓਵਰਾਂ ਵਿੱਚ 10 ਵਿਕਟਾਂ ਦੇ ਨੁਕਸਾਨ ‘ਤੇ 245 ਦੌੜਾਂ ਬਣਾਈਆਂ। ਭਾਰਤ ਲਈ ਕਿਸ਼ਨ ਸਿੰਘ ਨੇ 8.3 ਓਵਰਾਂ ਵਿੱਚ 46 ਦੌੜਾਂ ਦੇ ਕੇ 4 ਵਿਕਟਾਂ ਲਈਆਂ, ਜਦੋਂ ਕਿ ਦੀਪੇਸ਼ ਦੇਵੇਂਦਰਨ ਨੇ 1 ਵਿਕਟ ਲਈ। ਆਰਐਸ ਅੰਬਰੀਸ ਨੇ 2 ਵਿਕਟਾਂ ਲਈਆਂ।

India U19 vs South Africa U19: ਮੀਂਹ ਕਾਰਨ ਅੰਪਾਇਰਾਂ ਨੇ ਭਾਰਤ ਨੂੰ 27 ਓਵਰਾਂ ਵਿੱਚ 175 ਦੌੜਾਂ ਦਾ ਟੀਚਾ ਦਿੱਤਾ ਗਿਆ

ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤੀ ਸਲਾਮੀ ਬੱਲੇਬਾਜ਼ ਵੈਭਵ ਸੂਰਿਆਵੰਸ਼ੀ (Vaibhav Suryavanshi) ਨੇ 24 ਗੇਂਦਾਂ ‘ਤੇ 68 ਦੌੜਾਂ ਬਣਾਈਆਂ, ਜਿਸ ਵਿੱਚ 10 ਛੱਕੇ ਅਤੇ 1 ਚੌਕਾ ਸ਼ਾਮਲ ਸੀ। ਆਰੋਨ ਜਾਰਜ ਨੇ ਵੀ 19 ਗੇਂਦਾਂ ‘ਤੇ 20 ਦੌੜਾਂ ਬਣਾਈਆਂ।

ਫਿਰ ਮੀਂਹ ਆਇਆ, ਅਤੇ ਖੇਡ ਲੰਬੇ ਸਮੇਂ ਲਈ ਰੁਕੀ ਰਹੀ। ਮੀਂਹ ਤੋਂ ਬਾਅਦ ਅੰਪਾਇਰਾਂ ਨੇ ਭਾਰਤ ਨੂੰ 27 ਓਵਰਾਂ ਵਿੱਚ 175 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ, ਵੇਦਾਂਤ ਤ੍ਰਿਵੇਦੀ ਨੇ 57 ਗੇਂਦਾਂ ‘ਤੇ 31 ਦੌੜਾਂ ਅਤੇ ਅਭਿਗਿਆਨ ਕੁੰਡੂ ਨੇ 42 ਗੇਂਦਾਂ ‘ਤੇ 48 ਦੌੜਾਂ ਬਣਾਈਆਂ। ਭਾਰਤ ਨੇ ਆਸਾਨੀ ਨਾਲ ਟੀਚਾ ਪ੍ਰਾਪਤ ਕਰ ਲਿਆ, ਮੈਚ ਜਿੱਤ ਲਿਆ ਅਤੇ ਸੀਰੀਜ਼ ਵੀ 2-0 ਨਾਲ ਆਪਣੇ ਨਾਮ ਕਰ ਲਈ।

 

World Breaking: US ਦੇ ਉਪ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਹਮਲਾ

 

US VP JD Vance’s house attacked: ਅਮਰੀਕਾ ਦੇ ਉਪ ਰਾਸ਼ਟਰਪਤੀ ਦੀ ਰਿਹਾਇਸ਼ ‘ਤੇ ਹਮਲਾ, ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ 

Punjab Network, (US) 

ਵਾਸ਼ਿੰਗਟਨ, 5 Jan 2026- 

US VP JD Vance’s house attacked: ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਘਰ ‘ਤੇ ਹਮਲਾ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਓਹੀਓ ਵਿੱਚ ਵੈਂਸ ਦੇ ਘਰ ‘ਤੇ ਪੱਥਰ ਸੁੱਟੇ ਗਏ। ਹਮਲੇ ਵਿੱਚ ਕਈ ਖਿੜਕੀਆਂ ਟੁੱਟ ਗਈਆਂ।

ਉਪ ਰਾਸ਼ਟਰਪਤੀ ਜੇਡੀ ਵੈਂਸ ਦੇ ਓਹੀਓ ਵਿੱਚ ਘਰ ‘ਤੇ ਵਾਪਰੀ ਘਟਨਾ ਤੋਂ ਬਾਅਦ, ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਜਾਂਚ ਚੱਲ ਰਹੀ ਹੈ।

ਮੁੱਢਲੀ ਜਾਣਕਾਰੀ ਅਨੁਸਾਰ, ਹਮਲੇ ਵਿੱਚ ਵੈਂਸ ਦੇ ਘਰ ਦੀਆਂ ਜ਼ਿਆਦਾਤਰ ਖਿੜਕੀਆਂ ਟੁੱਟ ਗਈਆਂ। ਜਾਂਚ ਏਜੰਸੀਆਂ ਹਮਲੇ ਪਿੱਛੇ ਹਮਲਾਵਰ ਦੇ ਇਰਾਦੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕੀ ਹਮਲਾਵਰ ਵੈਂਸ ਨੂੰ ਨਿਸ਼ਾਨਾ ਬਣਾ ਰਿਹਾ ਸੀ ਜਾਂ ਉਸਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ?

ਇਹ ਧਿਆਨ ਦੇਣ ਯੋਗ ਹੈ ਕਿ ਵੈਂਸ ਦਾ ਘਰ ਵਾਸ਼ਿੰਗਟਨ, ਡੀਸੀ ਦੇ ਬਾਹਰਵਾਰ ਸਥਿਤ ਹੈ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਸਵੇਰੇ 12:00 ਵਜੇ ਦੇ ਕਰੀਬ ਵੈਂਸ ਦੇ ਘਰ ਵੱਲ ਭੱਜਦੇ ਦੇਖਿਆ ਗਿਆ।

ਸਥਾਨਕ ਮੀਡੀਆ ਦੇ ਅਨੁਸਾਰ, ਵੈਂਸ ਇਸ ਸਮੇਂ ਫਲੋਰੀਡਾ ਵਿੱਚ ਹੈ ਅਤੇ ਰਾਸ਼ਟਰਪਤੀ ਟਰੰਪ ਦੇ ਗੋਲਫ ਕਲੱਬ ਵਿੱਚ ਵੀ ਥੋੜ੍ਹੇ ਸਮੇਂ ਲਈ ਸੀ। ਜਿੱਥੇ ਦੋਵਾਂ ਨੇ ਵੈਨੇਜ਼ੁਏਲਾ ‘ਤੇ ਕਬਜ਼ੇ ਬਾਰੇ ਵੀ ਚਰਚਾ ਕੀਤੀ।

 

BREAKING: ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਨੇ ਦਿੱਤਾ ਅਸਤੀਫ਼ਾ

 

ਆਮ ਆਦਮੀ ਪਾਰਟੀ (AAP) ਨੂੰ ਵੱਡਾ ਝਟਕਾ! ਸੀਨੀਅਰ ਲੀਡਰ ਨੇ ਦਿੱਤਾ ਅਸਤੀਫ਼ਾ, ਪਾਰਟੀ ਦੇ ਸਾਰੇ ਅਹੁਦਿਆਂ ਨੂੰ ਵੀ ਛੱਡਿਆ 

Punjab Network

ਨਵੀਂ ਦਿੱਲੀ, 5 ਜਨਵਰੀ 2026- ਆਮ ਆਦਮੀ ਪਾਰਟੀ (AAP) ਨੂੰ ਗੋਆ ਵਿੱਚ ਵੱਡਾ ਝਟਕਾ ਲੱਗਾ ਹੈ। ਗੋਆ ਦੇ ਸਾਬਕਾ ਪ੍ਰਧਾਨ ਅਮਿਤ ਪਾਲੇਕਰ ਨੇ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਆਪਣੇ ਅਸਤੀਫੇ ਪੱਤਰ ਵਿੱਚ, ਉਸਨੇ ਪਾਰਟੀ (AAP) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਗੋਆ ਰਾਜ ਇੰਚਾਰਜ ਆਤਿਸ਼ੀ ਨੂੰ ਲਿਖਿਆ।

ਅਮਿਤ ਪਾਲੇਕਰ ਨੇ ਕਿਹਾ ਕਿ ਉਸਨੇ ਸਵੈ-ਮਾਣ ਕਾਰਨ ਪਾਰਟੀ ਛੱਡਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਦੇ ਅਨੁਸਾਰ, ਉਹ ਪਾਰਟੀ (AAP) ਤੋਂ ਨਾਰਾਜ਼ ਸਨ ਜਦੋਂ ਉਸਨੇ ਉਨ੍ਹਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਪੱਤਰ ਵਿੱਚ, ਅਮਿਤ ਪਾਲੇਕਰ ਨੇ ਲਿਖਿਆ, “ਮੈਂ ਅਹੁਦੇ ਜਾਂ ਸ਼ਕਤੀ ਲਈ ਜਨਤਕ ਜੀਵਨ ਵਿੱਚ ਦਾਖਲ ਨਹੀਂ ਹੋਇਆ ਸੀ। ਮੈਂ ਪਾਰਟੀ (AAP) ਦੇ ਇੱਕ ਵਿਕਲਪਿਕ ਰਾਜਨੀਤਿਕ ਸੱਭਿਆਚਾਰ ਦੇ ਵਾਅਦੇ ਕਰਕੇ ਸ਼ਾਮਲ ਹੋਇਆ ਸੀ, ਜਿਸ ਵਿੱਚ ਪਾਰਦਰਸ਼ਤਾ, ਅੰਦਰੂਨੀ ਲੋਕਤੰਤਰ ਅਤੇ ਆਵਾਜ਼ਾਂ ਦੇ ਸਤਿਕਾਰ ‘ਤੇ ਜ਼ੋਰ ਦਿੱਤਾ ਗਿਆ ਸੀ।

ਉਨ੍ਹਾਂ ਅੱਗੇ ਲਿਖਿਆ ਕਿ ਜਦੋਂ ਗੱਲਬਾਤ ਅਤੇ ਸਲਾਹ-ਮਸ਼ਵਰਾ ਸੀਮਤ ਹੁੰਦਾ ਹੈ, ਅਤੇ ਫੈਸਲੇ ਸਿਰਫ਼ ਉੱਪਰੋਂ ਲਏ ਜਾਂਦੇ ਹਨ, ਤਾਂ ਇਹ ਲੋਕਾਂ ਨੂੰ ਕਮਜ਼ੋਰ ਨਹੀਂ ਕਰਦਾ, ਸਗੋਂ ਸੰਸਥਾਵਾਂ ‘ਤੇ ਦਬਾਅ ਪਾਉਂਦਾ ਹੈ। ਇਹ ਇੱਕ ਅਜਿਹੇ ਅੰਦੋਲਨ ਲਈ ਬਹੁਤ ਨਿਰਾਸ਼ਾਜਨਕ ਹੈ ਜਿਸਨੇ ਲੋਕਤੰਤਰੀ ਕੰਮਕਾਜ ਨੂੰ ਮੁੜ ਪਰਿਭਾਸ਼ਿਤ ਕਰਨਾ ਸ਼ੁਰੂ ਕੀਤਾ ਸੀ।”