Join WhatsApp

Join Now

ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ ‘ਤੇ DC ਦਫਤਰ ਸਾਹਮਣੇ ਦਿੱਤਾ ਗਿਆ ਰੋਸ ਧਰਨਾ

On: ਜੂਨ 23, 2026 9:19 ਬਾਃ ਦੁਃ

 

ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੱਦੇ ‘ਤੇ DC ਦਫਤਰ ਫਾਜਿਲਕਾ ਸਾਹਮਣੇ ਦਿੱਤਾ ਗਿਆ ਰੋਸ ਧਰਨਾ

ਫਾਜ਼ਿਲਕਾ (ਪਰਮਜੀਤ ਢਾਬਾਂ) ਫਾਸ਼ੀਵਾਦੀ ਵਿਰੋਧੀ ਫਰੰਟ ਦੇ ਸੂਬਾ ਪੱਧਰੀ ਸੱਦੇ ਤਹਿਤ ਫਾਜਿਲਕਾ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਇਨਕਲਾਬੀ ਪਾਰਟੀਆਂ ਆਰ ਐਮ ਪੀ ਆਈ ਦੇ ਸੂਬਾ ਕਮੇਟੀ ਮੈਂਬਰ ਰਮੇਸ਼ ਵਡੇਰਾ, ਕਾਮਰੇਡ ਜੱਗਾ ਸਿੰਘ, ਜਿਲਾ ਸਕੱਤਰ ਅਰੁਜਨ ਸਿੰਘ, ਸੀ ਪੀ ਆਈ ਸੀਨੀਅਰ ਆਗੂ ਕਾਮਰੇਡ ਹੰਸ ਰਾਜ ਗੋਲਡਨ, ਜ਼ਿਲ੍ਹਾ ਸਕੱਤਰ ਸੁਰਿੰਦਰ ਢੰਡੀਆਂ,ਸੀ ਪੀ ਆਈ ਐਮ.ਐਲ (ਨਿਊ ਡੈਮੋਕਰੇਸੀ), ਡੀ ਟੀ ਐਫ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਵਾਲਾ,ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ,ਇਫਟੂ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਕੁਮਾਰ, ਸਰਬ ਭਾਰਤ ਨੌਜਵਾਨ ਸਭਾ ਦੇ ਜਿਲਾ ਪ੍ਰਧਾਨ ਸ਼ੁਬੇਗ ਝੰਗੜ ਭੈਣੀ, ਗੁਰਦਿਆਲ ਢਾਬਾਂ ਮੁੱਖ ਸਲਾਹਕਾਰ ਸਰਬ ਭਾਰਤ ਨੌਜਵਾਨ ਸਭਾ ਫ਼ਾਜ਼ਿਲਕਾ, ਨੌਜਵਾਨ ਭਾਰਤ ਸਭਾ ਦੇ ਜਿਲਾ ਪ੍ਰਧਾਨ ਰਾਜਨ ਮੁਹਾਰ ਸੋਨਾ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮਮਤਾ ਲਾਧੂਕਾ ਦੀ ਅਗਵਾਈ ਹੇਠ ਰੋਸ ਧਰਨਾ ਦਿੱਤਾ ਗਿਆ।

ਇਸ ਮੌਕੇ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿ:) ਏਟਕ ਦੇ ਸੂਬਾ ਡਿਪਟੀ ਜਨਰਲ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ, ਕਿਰਤੀ ਕਿਸਾਨ ਯੂਨੀਅਨ ਔਰਤ ਵਿੰਗ ਦੇ ਜ਼ਿਲਾ ਕਨਵੀਨਰ ਰਾਜ ਕੌਰ ਚੱਕ ਸੈਦੋਕੇ ਬੋਲਦਿਆਂ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਫਾਸ਼ੀਵਾਦੀ ਨੀਤੀਆਂ ਤਹਿਤ ਸੂਬਿਆਂ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਕੌਮੀ ਜਾਂਚ ਏਜੰਸੀਆਂ ਵੱਲੋਂ ਰੇਡਾ, ਲੋਕ ਪੱਖੀ ਮੀਡੀਆ ਅਦਾਰਿਆਂ ਦੀ ਜੁਬਾਨਬੰਦੀ, ਲੋਕ ਪੱਖੀ ਬੁੱਧੀਜੀਵੀਆਂ ਤੇ ਝੂਠੇ ਪਰਚੇ ਦਰਜ ਕਰਕੇ ਜੇਲਾਂ ਵਿੱਚ ਡੱਕਿਆ ਜਾ ਰਿਹਾ ਹੈ।

ਡੈਮ ਸੇਫਟੀ ਐਕਟ ਲਾਗੂ ਕਰਕੇ,ਚੰਡੀਗੜ ਦੇ ਵਿੱਚ ਕੇਦਰੀ ਸਰਵਿਸ ਰੂਲ ਲਾਗੂ ਕੀਤੇ ਗਏ,ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਰੱਦ ਕੀਤਾ ਗਿਆ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਦੇਸ਼ ਦਾ ਜਲ ਜੰਗਲ ਜਮੀਨਾਂ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਲੁਟਾਇਆ ਜਾ ਰਿਹਾ ਹੈ ਘੱਟ ਗਿਣਤੀਆਂ ਤੇ ਹਮਲੇ ਕੀਤੇ ਜਾ ਰਹੇ ਹਨ ਦੇਸ਼ ਵਿੱਚ ਹਿਦੂਤਵ ਦਾ ਏਜੰਡਾ ਲਾਗੂ ਕਰਨ ਲਈ ਕੇਂਦਰ ਦੀ ਬੀਜੇਪੀ ਸਰਕਾਰ ਪੱਬਾਂ ਭਾਰ ਹੋ ਰਹੀ ਹੈ।

ਇਸ ਮੌਕੇ ਰੋਹਿਤ ਬਾਗਲਾ ਪੀਐਸਈਬੀ ਏਟਕ, ਕਾਮਰੇਡ ਰਿਸ਼ੀਪਾਲ ਸੀਪੀਆਈ ਬਲਾਕ ਸਕੱਤਰ ਅਬੋਹਰ, ਕਾਮਰੇਡ ਵਜ਼ੀਰ ਚੰਦ ਬਲਾਕ ਸਕੱਤਰ ਸੀਪੀਆਈ ਸਰਵਰ ਖੂਹੀਆਂ, ਕਾਮਰੇਡ ਨਰਿੰਦਰ ਢਾਬਾਂ ਕਾਮਰੇਡ ਕੁਲਦੀਪ ਬਖਸਾਹ ਕਾਮਰੇਡ ਰਾਜਵਿੰਦਰ ਨਿਓਲਾ,ਕਾਮਰੇਡ ਕ੍ਰਿਸ਼ਨ ਧਰਮੂ ਵਾਲਾ ਬਲਾਕ ਪ੍ਰਧਾਨ ਕੁਲ ਹਿੰਦ ਕਿਸਾਨ ਸਭਾ ਵੀ ਹਾਜ਼ਰ ਸਨ।

 

Leave a Comment