ਸੋਮਵਾਰ, ਜੂਨ 1, 2026
Home Blog Page 76

PSTET Exam: ਡਾਊਨਲੋਡ ਕਰੋ Admit Card

 

 

PSTET Exam: ਇਨ-ਸਰਵਿਸ ਅਧਿਆਪਕਾਂ ਲਈ ਵੱਡੀ ਖ਼ਬਰ; ਡਾਊਨਲੋਡ ਕਰੋ ਰੋਲ ਨੰਬਰ ਅਤੇ ਪੜ੍ਹੋ ਸਖ਼ਤ ਹਦਾਇਤਾਂ

26 ਅਪ੍ਰੈਲ ਨੂੰ ਦੋ ਸੈਸ਼ਨਾਂ ਵਿੱਚ ਹੋਵੇਗੀ ਪ੍ਰੀਖਿਆ; ਪ੍ਰੀਖਿਆ ਕੇਂਦਰਾਂ ‘ਚ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ

ਮੋਹਾਲੀ, 23 ਅਪ੍ਰੈਲ 2026-

ਪੰਜਾਬ ਵਿੱਚ ਇਨਸਰਵਿਸ ਸਰਕਾਰੀ ਅਧਿਆਪਕਾਂ ਲਈ ਲਈ ਜਾਣ ਵਾਲੀ PSTET-1 ਅਤੇ PSTET-2 ਦੀਆਂ ਪ੍ਰੀਖਿਆਵਾਂ ਸਬੰਧੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਨੇ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ- PSTET Exam: ਇਨ-ਸਰਵਿਸ ਅਧਿਆਪਕਾਂ ਲਈ ਵੱਡੀ ਖ਼ਬਰ; ਡਾਊਨਲੋਡ ਕਰੋ ਰੋਲ ਨੰਬਰ ਅਤੇ ਪੜ੍ਹੋ ਸਖ਼ਤ ਹਦਾਇਤਾਂ

SCERT ਦੇ ਡਾਇਰੈਕਟਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਪ੍ਰੀਖਿਆ ਦੇ ਸੁਚਾਰੂ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ ‘ਚ ਸਰਕਾਰੀ ਅਧਿਆਪਕ ਦਾ ਕਾਰਾ; 5ਵੀਂ ਜਮਾਤ ਦੇ ਬੱਚੇ ਨੂੰ ਬਰੀ ਤਰ੍ਹਾਂ ਕੁੱਟਿਆ

PSTET-1 ਅਤੇ PSTET-2 ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਜਾਣਕਾਰੀ ਇਹ ਹੈ ਕਿ ਉਹ ਆਪਣਾ ਰੋਲ ਨੰਬਰ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

PSTET ADMIT CARD DOWNLOAD LINK ACTIVATE https://online.ctestservices.com/examhtpstet/viewAdmitCard

ਇਹ ਪ੍ਰੀਖਿਆਵਾਂ ਮਿਤੀ 26 ਅਪ੍ਰੈਲ 2026 (ਐਤਵਾਰ) ਨੂੰ ਦੋ ਸੈਸ਼ਨਾਂ ਵਿੱਚ ਲਈਆਂ ਜਾਣਗੀਆਂ। ਸਵੇਰ ਦਾ ਸੈਸ਼ਨ PSTET-2 (ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ) । ਸ਼ਾਮ ਦਾ ਸੈਸ਼ਨ PSTET-1 (ਦੁਪਹਿਰ 2:30 ਵਜੇ ਤੋਂ ਸ਼ਾਮ 5:00 ਵਜੇ ਤੱਕ) ਹੋਵੇਗਾ।

ਕੇਂਦਰ ਕੰਟਰੋਲਰਾਂ ਅਤੇ ਸਟਾਫ਼ ਲਈ ਹਦਾਇਤਾਂ ਜਾਰੀ

ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਲਈ ਸਬੰਧਤ ਸੰਸਥਾ ਦੇ ਪ੍ਰਿੰਸੀਪਲ ਨੂੰ ‘ਕੇਂਦਰ ਕੰਟਰੋਲਰ’ ਵਜੋਂ ਨਿਯੁਕਤ ਕੀਤਾ ਜਾਵੇਗਾ। ਹਰ ਕੇਂਦਰ ਵਿੱਚ ਇੱਕ ਸੁਪਰਡੈਂਟ ਅਤੇ ਹਰ 350 ਉਮੀਦਵਾਰਾਂ ਪਿੱਛੇ ਇੱਕ ਡਿਪਟੀ ਸੁਪਰਡੈਂਟ ਤੈਨਾਤ ਹੋਵੇਗਾ। ਇਸ ਤੋਂ ਇਲਾਵਾ, ਹਰ ਸੈਸ਼ਨ ਲਈ ਅਸਿਸਟੈਂਟ/ਕਲਰਕ, ਚਪੜਾਸੀ, ਸਫਾਈ ਕਰਮਚਾਰੀ, ਗੇਟਮੈਨ ਅਤੇ ਪਾਣੀ ਪਿਲਾਉਣ ਵਾਲੇ ਸਟਾਫ਼ ਦੀ ਨਿਯੁਕਤੀ ਦੇ ਵੀ ਹੁਕਮ ਦਿੱਤੇ ਗਏ ਹਨ।

ਪ੍ਰੀਖਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਵਿਸ਼ੇਸ਼ ਸੀਟਿੰਗ ਪਲਾਨ ਤਿਆਰ ਕੀਤਾ ਗਿਆ ਹੈ। ਹਰ ਕਮਰੇ ਵਿੱਚ ਵੱਧ ਤੋਂ ਵੱਧ 24 ਉਮੀਦਵਾਰ ਬੈਠ ਸਕਣਗੇ। ਪ੍ਰਸ਼ਨ ਪੱਤਰ ਚਾਰ ਸੀਰੀਜ਼ (A, B, C, D) ਵਿੱਚ ਹੋਣਗੇ ਤਾਂ ਜੋ ਨਕਲ ਦੀ ਸੰਭਾਵਨਾ ਨਾ ਰਹੇ ਅਤੇ ਇੱਕੋ ਸੀਰੀਜ਼ ਵਾਲੇ ਉਮੀਦਵਾਰ ਇਕੱਠੇ ਨਾ ਬੈਠਣ।

ਦਿਵਿਆਂਗ ਉਮੀਦਵਾਰਾਂ ਲਈ (40% ਜਾਂ ਵੱਧ) ਲਈ ਵਿਸ਼ੇਸ਼ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਲਿਖਾਰੀ (Scribe)- ਇਹ ਸਹੂਲਤ ਨੇਤਰਹੀਣ ਜਾਂ ਹੱਥਾਂ ਤੋਂ ਅਪਾਹਜ ਉਮੀਦਵਾਰਾਂ ਨੂੰ ਮਿਲੇਗੀ, ਪਰ ਲਿਖਾਰੀ ਉਮੀਦਵਾਰ ਦਾ ਰਿਸ਼ਤੇਦਾਰ ਨਹੀਂ ਹੋਣਾ ਚਾਹੀਦਾ। ਦਿਵਿਆਂਗ ਪ੍ਰੀਖਿਆਰਥੀਆਂ ਨੂੰ ਹਰ ਘੰਟੇ ਪਿੱਛੇ 20 ਮਿੰਟ, ਭਾਵ ਕੁੱਲ 50 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।

ਵਿਭਾਗ ਨੇ ਸਖ਼ਤੀ ਨਾਲ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਬਿਜਲੀ, ਪਾਣੀ ਅਤੇ ਬੈਠਣ ਦੇ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

 

PSTET Exam: ਇਨ-ਸਰਵਿਸ ਅਧਿਆਪਕਾਂ ਲਈ ਵੱਡੀ ਖ਼ਬਰ; ਡਾਊਨਲੋਡ ਕਰੋ ਰੋਲ ਨੰਬਰ ਅਤੇ ਪੜ੍ਹੋ ਸਖ਼ਤ ਹਦਾਇਤਾਂ

 

PSTET Exam: ਇਨ-ਸਰਵਿਸ ਅਧਿਆਪਕਾਂ ਲਈ ਵੱਡੀ ਖ਼ਬਰ; ਡਾਊਨਲੋਡ ਕਰੋ ਰੋਲ ਨੰਬਰ ਅਤੇ ਪੜ੍ਹੋ ਸਖ਼ਤ ਹਦਾਇਤਾਂ

26 ਅਪ੍ਰੈਲ ਨੂੰ ਦੋ ਸੈਸ਼ਨਾਂ ਵਿੱਚ ਹੋਵੇਗੀ ਪ੍ਰੀਖਿਆ; ਪ੍ਰੀਖਿਆ ਕੇਂਦਰਾਂ ‘ਚ ਪੁਖ਼ਤਾ ਪ੍ਰਬੰਧ ਕਰਨ ਦੇ ਹੁਕਮ

ਮੋਹਾਲੀ, 23 ਅਪ੍ਰੈਲ 2026-

ਪੰਜਾਬ ਵਿੱਚ ਇਨਸਰਵਿਸ ਸਰਕਾਰੀ ਅਧਿਆਪਕਾਂ ਲਈ ਲਈ ਜਾਣ ਵਾਲੀ PSTET-1 ਅਤੇ PSTET-2 ਦੀਆਂ ਪ੍ਰੀਖਿਆਵਾਂ ਸਬੰਧੀ ਸਟੇਟ ਕੌਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (SCERT) ਨੇ ਅਹਿਮ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। SCERT ਦੇ ਡਾਇਰੈਕਟਰ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਪ੍ਰੀਖਿਆ ਦੇ ਸੁਚਾਰੂ ਪ੍ਰਬੰਧਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ – PSTET Exam: ਡਾਊਨਲੋਡ ਕਰੋ Admit Card

PSTET-1 ਅਤੇ PSTET-2 ਪ੍ਰੀਖਿਆ ਦੇਣ ਵਾਲਿਆਂ ਲਈ ਅਹਿਮ ਜਾਣਕਾਰੀ ਇਹ ਹੈ ਕਿ ਉਹ ਆਪਣਾ ਰੋਲ ਨੰਬਰ ਅਧਿਕਾਰਤ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ।

PSTET ADMIT CARD DOWNLOAD LINK ACTIVATE – https://online.ctestservices.com/examhtpstet/viewAdmitCard

ਇਹ ਪ੍ਰੀਖਿਆਵਾਂ ਮਿਤੀ 26 ਅਪ੍ਰੈਲ 2026 (ਐਤਵਾਰ) ਨੂੰ ਦੋ ਸੈਸ਼ਨਾਂ ਵਿੱਚ ਲਈਆਂ ਜਾਣਗੀਆਂ। ਸਵੇਰ ਦਾ ਸੈਸ਼ਨ PSTET-2 (ਸਵੇਰੇ 9:30 ਵਜੇ ਤੋਂ ਦੁਪਹਿਰ 12:00 ਵਜੇ ਤੱਕ) । ਸ਼ਾਮ ਦਾ ਸੈਸ਼ਨ PSTET-1 (ਦੁਪਹਿਰ 2:30 ਵਜੇ ਤੋਂ ਸ਼ਾਮ 5:00 ਵਜੇ ਤੱਕ) ਹੋਵੇਗਾ।

ਕੇਂਦਰ ਕੰਟਰੋਲਰਾਂ ਅਤੇ ਸਟਾਫ਼ ਲਈ ਹਦਾਇਤਾਂ ਜਾਰੀ

ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਲਈ ਸਬੰਧਤ ਸੰਸਥਾ ਦੇ ਪ੍ਰਿੰਸੀਪਲ ਨੂੰ ‘ਕੇਂਦਰ ਕੰਟਰੋਲਰ’ ਵਜੋਂ ਨਿਯੁਕਤ ਕੀਤਾ ਜਾਵੇਗਾ। ਹਰ ਕੇਂਦਰ ਵਿੱਚ ਇੱਕ ਸੁਪਰਡੈਂਟ ਅਤੇ ਹਰ 350 ਉਮੀਦਵਾਰਾਂ ਪਿੱਛੇ ਇੱਕ ਡਿਪਟੀ ਸੁਪਰਡੈਂਟ ਤੈਨਾਤ ਹੋਵੇਗਾ। ਇਸ ਤੋਂ ਇਲਾਵਾ, ਹਰ ਸੈਸ਼ਨ ਲਈ ਅਸਿਸਟੈਂਟ/ਕਲਰਕ, ਚਪੜਾਸੀ, ਸਫਾਈ ਕਰਮਚਾਰੀ, ਗੇਟਮੈਨ ਅਤੇ ਪਾਣੀ ਪਿਲਾਉਣ ਵਾਲੇ ਸਟਾਫ਼ ਦੀ ਨਿਯੁਕਤੀ ਦੇ ਵੀ ਹੁਕਮ ਦਿੱਤੇ ਗਏ ਹਨ।

ਪ੍ਰੀਖਿਆ ਵਿੱਚ ਪਾਰਦਰਸ਼ਤਾ ਬਣਾਈ ਰੱਖਣ ਲਈ ਵਿਸ਼ੇਸ਼ ਸੀਟਿੰਗ ਪਲਾਨ ਤਿਆਰ ਕੀਤਾ ਗਿਆ ਹੈ। ਹਰ ਕਮਰੇ ਵਿੱਚ ਵੱਧ ਤੋਂ ਵੱਧ 24 ਉਮੀਦਵਾਰ ਬੈਠ ਸਕਣਗੇ। ਪ੍ਰਸ਼ਨ ਪੱਤਰ ਚਾਰ ਸੀਰੀਜ਼ (A, B, C, D) ਵਿੱਚ ਹੋਣਗੇ ਤਾਂ ਜੋ ਨਕਲ ਦੀ ਸੰਭਾਵਨਾ ਨਾ ਰਹੇ ਅਤੇ ਇੱਕੋ ਸੀਰੀਜ਼ ਵਾਲੇ ਉਮੀਦਵਾਰ ਇਕੱਠੇ ਨਾ ਬੈਠਣ।

ਦਿਵਿਆਂਗ ਉਮੀਦਵਾਰਾਂ ਲਈ (40% ਜਾਂ ਵੱਧ) ਲਈ ਵਿਸ਼ੇਸ਼ ਰਾਹਤਾਂ ਦਾ ਐਲਾਨ ਕੀਤਾ ਗਿਆ ਹੈ। ਲਿਖਾਰੀ (Scribe)- ਇਹ ਸਹੂਲਤ ਨੇਤਰਹੀਣ ਜਾਂ ਹੱਥਾਂ ਤੋਂ ਅਪਾਹਜ ਉਮੀਦਵਾਰਾਂ ਨੂੰ ਮਿਲੇਗੀ, ਪਰ ਲਿਖਾਰੀ ਉਮੀਦਵਾਰ ਦਾ ਰਿਸ਼ਤੇਦਾਰ ਨਹੀਂ ਹੋਣਾ ਚਾਹੀਦਾ। ਦਿਵਿਆਂਗ ਪ੍ਰੀਖਿਆਰਥੀਆਂ ਨੂੰ ਹਰ ਘੰਟੇ ਪਿੱਛੇ 20 ਮਿੰਟ, ਭਾਵ ਕੁੱਲ 50 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।

ਵਿਭਾਗ ਨੇ ਸਖ਼ਤੀ ਨਾਲ ਹਦਾਇਤ ਕੀਤੀ ਹੈ ਕਿ ਪ੍ਰੀਖਿਆ ਕੇਂਦਰਾਂ ਵਿੱਚ ਬਿਜਲੀ, ਪਾਣੀ ਅਤੇ ਬੈਠਣ ਦੇ ਉਚਿਤ ਪ੍ਰਬੰਧ ਹੋਣੇ ਚਾਹੀਦੇ ਹਨ ਤਾਂ ਜੋ ਅਧਿਆਪਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

 

ਪੰਜਾਬ ‘ਚ ਸਰਕਾਰੀ ਅਧਿਆਪਕ ਦਾ ਕਾਰਾ; 5ਵੀਂ ਜਮਾਤ ਦੇ ਬੱਚੇ ਨੂੰ ਬਰੀ ਤਰ੍ਹਾਂ ਕੁੱਟਿਆ

 

ਪੰਜਾਬ ‘ਚ ਸਰਕਾਰੀ ਅਧਿਆਪਕ ਦਾ ਕਾਰਾ; 5ਵੀਂ ਜਮਾਤ ਦੇ ਬੱਚੇ ਨੂੰ ਬਰੀ ਤਰ੍ਹਾਂ ਕੁੱਟਿਆ

ਗੁਰਦਾਸਪੁਰ, 23 ਅਪ੍ਰੈਲ 2026- ਸਿੱਖਿਆ ਦਾ ਮੰਦਰ ਕਹਾਉਣ ਵਾਲੇ ਸਕੂਲ ਵਿੱਚ ਇੱਕ ਅਧਿਆਪਕ ਵੱਲੋਂ ਵਿਦਿਆਰਥੀ ਉੱਤੇ ਜ਼ੁਲਮ ਦੀ ਹੱਦ ਪਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਗੰਜੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਜਮਾਤ ਦੇ 9 ਸਾਲਾ ਬੱਚੇ ਨੂੰ ਅਧਿਆਪਕ ਵੱਲੋਂ ਪਲਾਸਟਿਕ ਦੀਆਂ ਵਿਕਟਾਂ ਨਾਲ ਇਸ ਕਦਰ ਕੁੱਟਿਆ ਗਿਆ ਕਿ ਉਸ ਦੇ ਸਰੀਰ ‘ਤੇ ਗੰਭੀਰ ਸੱਟਾਂ ਦੇ ਨਿਸ਼ਾਨ ਪੈ ਗਏ।

ਪੀੜਤ ਬੱਚਾ ਸਕੂਲ ਤੋਂ ਡਰਿਆ ਹੋਇਆ ਘਰ ਪਰਤਿਆ ਅਤੇ ਉਸ ਨੇ ਮਾਪਿਆਂ ਨੂੰ ਕੁੱਟਮਾਰ ਬਾਰੇ ਕੁਝ ਨਹੀਂ ਦੱਸਿਆ। ਪਰਿਵਾਰ ਨੂੰ ਇਸ ਦਾ ਪਤਾ ਉਦੋਂ ਲੱਗਿਆ ਜਦੋਂ ਰਾਤ ਨੂੰ ਮਾਂ ਬੱਚੇ ਦੇ ਕੱਪੜੇ ਬਦਲ ਰਹੀ ਸੀ।

ਬੱਚੇ ਦੇ ਸਰੀਰ ‘ਤੇ ਪਏ ਜ਼ਖਮਾਂ ਦੇ ਨਿਸ਼ਾਨ ਦੇਖ ਕੇ ਮਾਤਾ ਭਾਵੁਕ ਹੋ ਗਈ। ਬੱਚੇ ਨੇ ਰੋਂਦੇ ਹੋਏ ਦੱਸਿਆ ਕਿ ਸਕੂਲ ਦੇ ਅਧਿਆਪਕ ਨੇ ਉਸ ਨੂੰ ਸ਼ਰਾਰਤ ਕਰਨ ਦੀ ਸਜ਼ਾ ਵਜੋਂ ਪਲਾਸਟਿਕ ਦੀਆਂ ਵਿਕਟਾਂ ਨਾਲ ਬੇਰਹਿਮੀ ਨਾਲ ਕੁੱਟਿਆ ਹੈ।

ਜਦੋਂ ਪਿੰਡ ਦੇ ਮੋਹਤਬਰ ਵਿਅਕਤੀ ਇਸ ਮਾਮਲੇ ਦੀ ਸ਼ਿਕਾਇਤ ਕਰਨ ਲਈ ਸਕੂਲ ਪਹੁੰਚੇ, ਤਾਂ ਉਕਤ ਅਧਿਆਪਕ ਸਕੂਲ ਵਿੱਚੋਂ ਗਾਇਬ ਸੀ। ਬੱਚੇ ਦੇ ਮਾਪਿਆਂ ਨੇ ਇਸ ਘਟਨਾ ਨੂੰ ਸ਼ਰਾਰਤ ਦੀ ਸਜ਼ਾ ਨਾਲੋਂ ਕਿਤੇ ਵੱਧ ਕਰਾਰ ਦਿੱਤਾ ਹੈ।

ਇਸ ਘਟਨਾ ਨੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪੈਦਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਅਧਿਆਪਕਾਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦਾ ਕੋਈ ਹੱਕ ਨਹੀਂ, ਜੋ ਬੱਚਿਆਂ ‘ਤੇ ਅੱਤਿਆਚਾਰ ਕਰਦੇ ਹਨ।

ਬੱਚੇ ਦੇ ਮਾਪੇ ਉਸ ਨੂੰ ਨਾਲ ਲੈ ਕੇ ਜ਼ਿਲ੍ਹਾ ਬਾਲ ਭਲਾਈ ਦਫ਼ਤਰ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ (DEO) ਕੋਲ ਪਹੁੰਚੇ। ਜ਼ਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਪਰਮਜੀਤ ਕੌਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ, “ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਹੈ।

ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਅਧਿਆਪਕ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।”

 

ਜੇਲ੍ਹ ‘ਚੋਂ ਲਾਲਜੀਤ ਭੁੱਲਰ ਦੀ ਪਹਿਲੀ ਤਸਵੀਰ ਆਈ ਸਾਹਮਣੇ! ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ ਤਾਂ ਜੇਲ੍ਹ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ

 

ਜੇਲ੍ਹ ‘ਚੋਂ ਲਾਲਜੀਤ ਭੁੱਲਰ ਦੀ ਪਹਿਲੀ ਤਸਵੀਰ ਆਈ ਸਾਹਮਣੇ; ਸੋਸ਼ਲ ਮੀਡੀਆ ‘ਤੇ ਹੋਈ ਵਾਇਰਲ- ਜੇਲ੍ਹ ਸੁਰੱਖਿਆ ਪ੍ਰਬੰਧਾਂ ‘ਤੇ ਉੱਠੇ ਸਵਾਲ

Punjab Network

ਅੰਮ੍ਰਿਤਸਰ, 23 ਅਪ੍ਰੈਲ, 2026 – ਪੰਜਾਬ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ MLA ਲਾਲਜੀਤ ਸਿੰਘ ਭੁੱਲਰ ਦੀ ਅੰਮ੍ਰਿਤਸਰ ਕੇਂਦਰੀ ਜੇਲ੍ਹ ਤੋਂ ਪਹਿਲੀ ਤਸਵੀਰ ਸਾਹਮਣੇ ਆਈ ਹੈ। ਨਿਆਂਇਕ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਝਲਕ ਹੈ, ਜੋ ਕਿ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਸਾਹਮਣੇ ਆਈ ਤਸਵੀਰ ਵਿੱਚ ਲਾਲਜੀਤ ਭੁੱਲਰ ਜੇਲ੍ਹ ਦੇ ਅੰਦਰੂਨੀ ਪਰਿਸਰ ਵਿੱਚ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਪਹਿਲਾਂ ਵਰਗੀ ਰੌਣਕ ਗਾਇਬ ਦਿਖਾਈ ਦੇ ਰਹੀ ਹੈ। ਤਸਵੀਰ ਵਾਇਰਲ ਹੋਣ ਤੋਂ ਬਾਅਦ ਸਿਆਸੀ ਹਲਕਿਆਂ ਵਿੱਚ ਮੁੜ ਚਰਚਾ ਛੇੜ ਗਈ ਹੈ।

ਜ਼ਿਕਰਯੋਗ ਹੈ ਕਿ ਡੀਐੱਮ ਗਗਨਦੀਪ ਰੰਧਾਵਾ ਦੇ ਵਲੋਂ ਵੀਡੀਓ ਬਣਾ ਕੇ ਖੁਦਕੁਸ਼ੀ ਕਰ ਲਈ ਸੀ ਅਤੇ ਵੀਡੀਓ ਵਿੱਚ ਲਾਲਜੀਤ ਭੁੱਲਰ ਉੱਪਰ ਗੰਭੀਰ ਦੋਸ਼ ਲਗਾਏ ਸਨ ਅਤੇ ਕਿਹਾ ਸੀ ਕਿ ਲਾਲਜੀਤ ਭੁੱਲਰ ਨੇ ਉਹਨੂੰ ਮਰਨ ਲਈ ਮਜ਼ਬੂਰ ਕੀਤਾ ਹੈ। ਜਿਸ ਤੋਂ ਬਾਅਦ ਪੁਲਿਸ ਦੇ ਵਲੋਂ ਕੇਸ ਦਰਜ ਕੀਤਾ ਗਿਆ ਸੀ ਅਤੇ ਪੁਲਿਸ ਨੇ ਭੁੱਲਰ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਸੀ।

ਸੁਰੱਖਿਆ ਨੂੰ ਲੈ ਕੇ ਸਵਾਲ

ਜੇਲ੍ਹ ਦੇ ਅੰਦਰੋਂ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਸੁਰੱਖਿਆ ‘ਤੇ ਵੀ ਸਵਾਲ ਉੱਠ ਰਹੇ ਹਨ ਕਿ ਹਾਈ-ਪ੍ਰੋਫਾਈਲ ਬੈਰਕਾਂ ਦੇ ਅੰਦਰ ਤੱਕ ਤਸਵੀਰਾਂ ਕਿਸ ਤਰ੍ਹਾਂ ਖਿੱਚੀਆਂ ਅਤੇ ਬਾਹਰ ਲੀਕ ਕੀਤੀਆਂ ਗਈਆਂ?

 

BREAKING- ਕੀ ਅਕਾਲੀ-ਭਾਜਪਾ ਦਾ ਹੋਵੇਗਾ ਗੱਠਜੋੜ! BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

 

ਕੀ ਅਕਾਲੀ-ਭਾਜਪਾ ਦਾ ਹੋਵੇਗਾ ਗੱਠਜੋੜ; BJP ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ?

ਭਾਜਪਾ ਪੰਜਾਬ ਵਿੱਚ ਇਕੱਲਿਆਂ ਲੜੇਗੀ 2027-ਚੋਣਾਂ; ਅਕਾਲੀ ਦਲ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਖ਼ਤਮ

Punjab Network

ਚੰਡੀਗੜ੍ਹ, 23 ਅਪ੍ਰੈਲ 2026- ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਇਕੱਲੇ ਆਪਣੇ ਦਮ ‘ਤੇ ਲੜੇਗੀ ਅਤੇ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਤਰ੍ਹਾਂ ਦਾ ਸਿਆਸੀ ਗੱਠਜੋੜ ਨਹੀਂ ਕੀਤਾ ਜਾਵੇਗਾ।

ਨਿਊਜ਼-18 ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਨਿਤਿਨ ਨਬੀਨ ਨੇ ਪਾਰਟੀ ਦੀ ਰਣਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਭਾਜਪਾ ਹੁਣ ਪੰਜਾਬ ਵਿੱਚ ਇੱਕ ‘ਛੋਟੇ ਭਰਾ’ ਵਜੋਂ ਨਹੀਂ, ਸਗੋਂ ਮੁੱਖ ਸਿਆਸੀ ਧਿਰ ਵਜੋਂ ਉੱਭਰ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਅਤੇ ਜਨਤਾ ਦੀ ਰਾਏ ਅਨੁਸਾਰ ਭਾਜਪਾ ਨੇ ਸਾਰੀਆਂ ਸੀਟਾਂ ‘ਤੇ ਇਕੱਲੇ ਚੋਣ ਲੜਨ ਦਾ ਫੈਸਲਾ ਕੀਤਾ ਹੈ।

ਪਿਛਲੇ ਕਾਫ਼ੀ ਸਮੇਂ ਤੋਂ ਸਿਆਸੀ ਗਲਿਆਰਿਆਂ ਵਿੱਚ ਇਹ ਚਰਚਾ ਸੀ ਕਿ ਭਾਜਪਾ ਅਤੇ ਅਕਾਲੀ ਦਲ ਮੁੜ ਇਕੱਠੇ ਹੋ ਸਕਦੇ ਹਨ। ਪਰ ਨਿਤਿਨ ਨਬੀਨ ਦੇ ਇਸ ਤਾਜ਼ਾ ਬਿਆਨ ਨੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਉਨ੍ਹਾਂ ਸਾਫ਼ ਸ਼ਬਦਾਂ ਵਿੱਚ ਕਿਹਾ, “ਅਸੀਂ ਅਕਾਲੀ ਦਲ ਨਾਲ ਕੋਈ ਗੱਠਜੋੜ ਨਹੀਂ ਕਰਾਂਗੇ। ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਭਾਜਪਾ ਉਨ੍ਹਾਂ ਦੀਆਂ ਉਮੀਦਾਂ ‘ਤੇ ਖਰੀ ਉਤਰੇਗੀ।”

ਨਿਤਿਨ ਨਬੀਨ ਨੇ ਕਿਹਾ ਕਿ ਪਾਰਟੀ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਮਜ਼ਬੂਤ ਕਰ ਚੁੱਕੀ ਹੈ। ਸ਼ਹਿਰੀ ਇਲਾਕਿਆਂ ਦੇ ਨਾਲ-ਨਾਲ ਹੁਣ ਪੇਂਡੂ ਖੇਤਰਾਂ ਵਿੱਚ ਵੀ ਭਾਜਪਾ ਦਾ ਆਧਾਰ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੀ ਜਨਤਾ ਰਵਾਇਤੀ ਪਾਰਟੀਆਂ ਤੋਂ ਅੱਕ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ‘ਤੇ ਵਿਸ਼ਵਾਸ ਜਤਾ ਰਹੀ ਹੈ।

ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਭਾਜਪਾ ਦੇ ਇਸ ਫੈਸਲੇ ਨਾਲ ਪੰਜਾਬ ਵਿੱਚ ਮੁਕਾਬਲਾ ਹੁਣ ਬਹੁ-ਕੋਣੀ (Multi-cornered) ਹੋ ਜਾਵੇਗਾ। ਜਿੱਥੇ ਅਕਾਲੀ ਦਲ ਲਈ ਇਹ ਇੱਕ ਵੱਡਾ ਝਟਕਾ ਹੈ, ਉੱਥੇ ਹੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਵੀ ਨਵੀਆਂ ਚੁਣੌਤੀਆਂ ਪੈਦਾ ਹੋ ਸਕਦੀਆਂ ਹਨ।

 

ਵੱਡੀ ਖ਼ਬਰ: ਅੰਮ੍ਰਿਤਪਾਲ ਨੂੰ ਲਿਆਂਦਾ ਜਾਵੇਗਾ ਪੰਜਾਬ! ਪੜ੍ਹੋ AU ਦੀ ਰਿਪੋਰਟ

 

ਵੱਡੀ ਖ਼ਬਰ: ਅੰਮ੍ਰਿਤਪਾਲ ਨੂੰ ਲਿਆਂਦਾ ਜਾਵੇਗਾ ਪੰਜਾਬ! ਪੜ੍ਹੋ AU ਦੀ ਰਿਪੋਰਟ

ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਪ੍ਰਕਿਰਿਆ ਸ਼ੁਰੂ: NSA ਹਟਣ ਤੋਂ ਬਾਅਦ ਪੁਲਿਸ ਟੀਮ ਡਿਬਰੂਗੜ੍ਹ ਜੇਲ੍ਹ ਪਹੁੰਚੀ

ਅੰਮ੍ਰਿਤਸਰ/ਡਿਬਰੂਗੜ੍ਹ, 23 ਅਪ੍ਰੈਲ 2026

‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਲਿਆਉਣ ਦੀ ਕਾਰਵਾਈ ਤੇਜ਼ ਹੋ ਗਈ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚ ਚੁੱਕੀ ਹੈ।

ਅੰਮ੍ਰਿਤਪਾਲ ਸਿੰਘ ‘ਤੇ ਲਗਾਇਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਹਟਾਏ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਅਦਾਲਤਾਂ ਸਾਹਮਣੇ ਪੇਸ਼ ਕਰਨ ਦੀ ਤਿਆਰੀ ਹੈ।

ਅਮਰ ਉਜਾਲਾ ਦੀ ਰਿਪੋਰਟ ਅਨੁਸਾਰ, ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ NSA ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਹੁਣ ਅੰਮ੍ਰਿਤਪਾਲ ਸਿੰਘ ਨੂੰ ਨਿਯਮਤ ਅਪਰਾਧਿਕ ਮਾਮਲਿਆਂ (Regular Criminal Cases) ਵਿੱਚ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਨ੍ਹਾਂ ਵਿੱਚ ਸਭ ਤੋਂ ਅਹਿਮ ਮਾਮਲਾ ਅਜਨਾਲਾ ਥਾਣੇ ‘ਤੇ ਹੋਏ ਹਮਲੇ ਨਾਲ ਜੁੜਿਆ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸਮਰਥਕਾਂ ਸਮੇਤ ਥਾਣੇ ਦਾ ਘੇਰਾਓ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਖ਼ਿਲਾਫ਼ ਦਰਜ ਹੋਰ ਕਈ ਐਫ.ਆਈ.ਆਰਜ਼ (FIRs) ਵਿੱਚ ਵੀ ਜਾਂਚ ਅੱਗੇ ਵਧਾਈ ਜਾਵੇਗੀ।

AU ਦੀ ਰਿਪੋਰਟ ਅਨੁਸਾਰ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਬੰਧਤ ਮਾਮਲਿਆਂ ਦੀਆਂ ਫਾਈਲਾਂ ਤਿਆਰ ਕਰ ਲਈਆਂ ਗਈਆਂ ਹਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਅਦਾਲਤਾਂ ਵਿੱਚ ਪੇਸ਼ ਕੀਤਾ ਜਾਵੇਗਾ। ਸੁਰੱਖਿਆ ਕਾਰਨਾਂ ਕਰਕੇ ਪੰਜਾਬ ਲਿਆਉਣ ਅਤੇ ਪੇਸ਼ੀ ਦੌਰਾਨ ਵਿਸ਼ੇਸ਼ ਅਤੇ ਸਖ਼ਤ ਇੰਤਜ਼ਾਮ ਕੀਤੇ ਜਾਣ ਦੀ ਸੰਭਾਵਨਾ ਹੈ।

ਪੁਲਿਸ ਇਸ ਗੱਲ ਦੀ ਵੀ ਰਣਨੀਤੀ ਬਣਾ ਰਹੀ ਹੈ ਕਿ ਪਹਿਲਾਂ ਕਿਹੜੇ ਮਾਮਲਿਆਂ ਵਿੱਚ ਪੇਸ਼ੀ ਕਰਵਾਈ ਜਾਵੇ ਤਾਂ ਜੋ ਟਰਾਇਲ ਸੁਚਾਰੂ ਢੰਗ ਨਾਲ ਚੱਲ ਸਕੇ।

ਕਾਨੂੰਨੀ ਪ੍ਰਕਿਰਿਆ ਵਿੱਚ ਆਵੇਗੀ ਤੇਜ਼ੀ

ਹੁਣ ਤੱਕ NSA ਦੇ ਤਹਿਤ ਹਿਰਾਸਤ ਵਿੱਚ ਹੋਣ ਕਾਰਨ ਇਨ੍ਹਾਂ ਮਾਮਲਿਆਂ ਵਿੱਚ ਨਿਯਮਤ ਟਰਾਇਲ (Regular Trial) ਰੁਕਿਆ ਹੋਇਆ ਸੀ। ਹੁਣ ਅਦਾਲਤੀ ਸੁਣਵਾਈ ਸ਼ੁਰੂ ਹੋਣ ਨਾਲ ਇਨ੍ਹਾਂ ਕੇਸਾਂ ਵਿੱਚ ਕਾਨੂੰਨੀ ਕਾਰਵਾਈ ਤੇਜ਼ ਹੋਣ ਦੀ ਉਮੀਦ ਹੈ।

 

Rain Alert: ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ! ਪੜ੍ਹੋ ਮੌਸਮ ਵਿਭਾਗ ਦਾ ਅਲਰਟ

 

Rain Alert: ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ! ਪੜ੍ਹੋ ਮੌਸਮ ਵਿਭਾਗ ਦਾ ਅਲਰਟ

ਭਿਆਨਕ ਲੂ ਦਾ ਕਹਿਰ, ਪੰਜਾਬ ਸਣੇ 13 ਰਾਜਾਂ ਵਿੱਚ ਮੀਂਹ ਦਾ ਅਲਰਟ

ਨਵੀਂ ਦਿੱਲੀ/ਚੰਡੀਗੜ੍ਹ, 23 ਅਪ੍ਰੈਲ 2026

ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਸਮ ਦੇ ਦੋ ਵੱਖਰੇ ਰੂਪ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਉੱਤਰ-ਪੱਛਮੀ ਭਾਰਤ ਵਿੱਚ ਭਿਆਨਕ ਗਰਮੀ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਦਿੱਤਾ ਹੈ।

ਉੱਥੇ ਹੀ ਪੂਰਵ-ਉੱਤਰ ਭਾਰਤ ਵਿੱਚ ਭਾਰੀ ਮੀਂਹ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ (IMD) ਨੇ ਦੇਸ਼ ਦੇ 13 ਰਾਜਾਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਅਨੁਸਾਰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ 25 ਤੋਂ 28 ਅਪ੍ਰੈਲ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਵੀ 25 ਅਪ੍ਰੈਲ ਤੋਂ ਮੌਸਮ ਬਦਲੇਗਾ ਅਤੇ ਗਰਜ-ਚਮਕ ਨਾਲ ਬਾਰਿਸ਼ ਹੋਵੇਗੀ।

ਭਿਆਨਕ ਲੂ (Heatwave) ਦੀ ਚੇਤਾਵਨੀ

ਅਗਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਅਤੇ ਮੱਧ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਤਾਪਮਾਨ 40 ਤੋਂ 45 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਰਾਜਸਥਾਨ ਅਤੇ ਯੂਪੀ ਵਿੱਚ 24 ਤੋਂ 26 ਅਪ੍ਰੈਲ ਦਰਮਿਆਨ ਭਿਆਨਕ ਲੂ ਚੱਲਣ ਦਾ ਅਲਰਟ ਹੈ।

ਦਿੱਲੀ ਵਿੱਚ ਤਾਪਮਾਨ 42 ਡਿਗਰੀ ਨੂੰ ਪਾਰ ਕਰ ਸਕਦਾ ਹੈ, ਹਾਲਾਂਕਿ 25 ਅਪ੍ਰੈਲ ਤੋਂ ਬੱਦਲਵਾਈ ਅਤੇ 28 ਤੱਕ ਮੀਂਹ ਦੀ ਉਮੀਦ ਹੈ। ਬਿਹਾਰ ਵਿੱਚ 23 ਅਪ੍ਰੈਲ ਤੱਕ ਲੂ ਚੱਲੇਗੀ, ਜਿਸ ਤੋਂ ਬਾਅਦ ਮੀਂਹ ਕਾਰਨ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।

ਦੱਖਣੀ ਭਾਰਤ ਵਿੱਚ ਇੱਕ ਨਵਾਂ ਮੌਸਮੀ ਸਿਸਟਮ ਸਰਗਰਮ ਹੋ ਰਿਹਾ ਹੈ, ਜਿਸ ਕਾਰਨ ਕੇਰਲ, ਕਰਨਾਟਕ, ਤਾਮਿਲਨਾਡੂ ਅਤੇ ਅੰਡੇਮਾਨ ਨਿਕੋਬਾਰ ਵਿੱਚ ਤੂਫ਼ਾਨੀ ਹਵਾਵਾਂ ਦੇ ਨਾਲ ਮੀਂਹ ਪਵੇਗਾ। ਮੌਸਮ ਵਿਭਾਗ ਨੇ ਮੁੰਬਈ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਵੀ ਤੇਜ਼ ਮੀਂਹ ਦੀ ਸੰਭਾਵਨਾ ਜਤਾਈ ਹੈ।

ਮਾਨਸੂਨ ਕਦੋਂ ਆਵੇਗਾ?

ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਪ੍ਰੀ-ਮਾਨਸੂਨ ਜਲਦ ਹੀ ਦਸਤਕ ਦੇ ਸਕਦਾ ਹੈ। ਮਾਨਸੂਨ ਦੇ ਜੂਨ ਮਹੀਨੇ ਵਿੱਚ ਐਂਟਰੀ ਕਰਨ ਦੀ ਉਮੀਦ ਹੈ, ਹਾਲਾਂਕਿ ਸ਼ੁਰੂਆਤ ਵਿੱਚ ਇਸ ਦੀ ਗਤੀ ਧੀਮੀ ਰਹਿ ਸਕਦੀ ਹੈ।

ਜੂਨ ਵਿੱਚ ਉੱਤਰ-ਪੱਛਮੀ ਭਾਰਤ ਵਿੱਚ ਗਰਮੀ ਦਾ ਕਹਿਰ ਜਾਰੀ ਰਹੇਗਾ, ਪਰ ਦੱਖਣੀ ਅਤੇ ਪੂਰਵ-ਉੱਤਰ ਭਾਰਤ ਵਿੱਚ ਬਾਰਿਸ਼ ਦੀਆਂ ਗਤੀਵਿਧੀਆਂ ਵਧਣਗੀਆਂ।

ਮੌਸਮ ਵਿਭਾਗ ਨੇ ਖਰਾਬ ਮੌਸਮ, ਅਸਮਾਨੀ ਬਿਜਲੀ ਅਤੇ ਤੂਫ਼ਾਨ ਦੌਰਾਨ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਰਹਿਣ ਦੀ ਸਲਾਹ ਦਿੱਤੀ ਹੈ।

 

Pain behind lifestyle: ਸਿਰਫ਼ ਨੌਕਰੀ ਨਹੀਂ, ਇੱਕ ਪੂਰੀ ਜ਼ਿੰਦਗੀ ਛੱਡ ਰਹੀ ਹਾਂ… 5 ਸਾਲ ਬਾਅਦ ਕੁੜੀ ਨੇ ਕਿਉਂ ਛੱਡੀ ਲੱਖਾਂ ਦੀ JOB! ਵੀਡੀਓ ਕਰ ਦੇਵੇਗੀ ਭਾਵੁਕ

 

Pain behind lifestyle: ਸਿਰਫ਼ ਨੌਕਰੀ ਨਹੀਂ, ਇੱਕ ਪੂਰੀ ਜ਼ਿੰਦਗੀ ਛੱਡ ਰਹੀ ਹਾਂ… 5 ਸਾਲ ਬਾਅਦ ਕੁੜੀ ਨੇ ਕਿਉਂ ਛੱਡੀ ਲੱਖਾਂ JOB! ਵੀਡੀਓ ਕਰ ਦੇਵੇਗੀ ਭਾਵੁਕ

5 ਸਾਲ ਬਾਅਦ ਕੇਬਿਨ ਕਰੂ ਦੀ ਨੌਕਰੀ ਛੱਡਦਿਆਂ ਭਾਵੁਕ ਹੋਈ ਨਿਤਿਕਾ, ਵੀਡੀਓ ਵਾਇਰਲ

The pain behind the glamorous lifestyle

ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਉਹ ਅਜਿਹੀ ਜ਼ਿੰਦਗੀ ਜਿਊਣ ਜਿੱਥੇ ਹਰ ਹਫ਼ਤੇ ਨਵੀਆਂ ਥਾਵਾਂ ਦੇਖਣ ਨੂੰ ਮਿਲਣ, ਦੁਨੀਆ ਘੁੰਮਣ ਦਾ ਮੌਕਾ ਮਿਲੇ ਅਤੇ ਚਮਕ-ਧਮਕ ਵਾਲੀ ਜੀਵਨ ਸ਼ੈਲੀ ਹੋਵੇ। ਪਰ ਕੀ ਇਹ ਜ਼ਿੰਦਗੀ ਸੱਚਮੁੱਚ ਉਨੀ ਹੀ ਆਸਾਨ ਹੈ ਜਿੰਨੀ ਬਾਹਰੋਂ ਦਿਸਦੀ ਹੈ? ਇੱਕ ਮਹਿਲਾ ਦੀ ਭਾਵੁਕ ਵੀਡੀਓ ਨੇ ਇਸ ਸਵਾਲ ਨੂੰ ਮੁੜ ਚਰਚਾ ਵਿੱਚ ਲਿਆ ਦਿੱਤਾ ਹੈ।

ਵਾਇਰਲ Video:

 

5 ਸਾਲਾਂ ਦੇ ਸਫ਼ਰ ਨੂੰ ਕਿਹਾ ਅਲਵਿਦਾ

ਸੋਸ਼ਲ ਮੀਡੀਆ ‘ਤੇ ਇਨੀਂ ਦਿਨੀਂ ਨਿਤਿਕਾ ਮਹਿਤਾ ਨਾਮ ਦੀ ਇੱਕ ਮਹਿਲਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਆਪਣੇ ਕੇਬਿਨ ਕਰੂ ਕਰੀਅਰ ਨੂੰ ਅਲਵਿਦਾ ਕਹਿੰਦੀ ਨਜ਼ਰ ਆ ਰਹੀ ਹੈ। ਕਰੀਬ 5 ਸਾਲ ਤੱਕ ਇਸ ਖੇਤਰ ਵਿੱਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ। ਨਿਤਿਕਾ ਨੇ ਦੱਸਿਆ ਕਿ ਇਹ ਸਿਰਫ਼ ਇੱਕ ਨੌਕਰੀ ਨਹੀਂ ਸੀ, ਸਗੋਂ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਸੀ।

ਤਿਉਹਾਰਾਂ ਅਤੇ ਪਰਿਵਾਰ ਤੋਂ ਦੂਰੀ ਦਾ ਅਹਿਸਾਸ

ਨਿਤਿਕਾ ਨੇ ਆਪਣੇ ਦਿਲ ਦਾ ਦਰਦ ਸਾਂਝਾ ਕਰਦਿਆਂ ਦੱਸਿਆ ਕਿ ਇਸ ਨੌਕਰੀ ਕਾਰਨ ਉਨ੍ਹਾਂ ਨੂੰ ਕਈ ਵਾਰ ਤਿਉਹਾਰ, ਜਨਮਦਿਨ ਅਤੇ ਪਰਿਵਾਰਕ ਸਮਾਗਮਾਂ ਤੋਂ ਦੂਰ ਰਹਿਣਾ ਪਿਆ। ਉਨ੍ਹਾਂ ਕਿਹਾ, “ਹੁਣ ਮੈਨੂੰ ਸਵੇਰੇ ਜਲਦੀ ਦੀਆਂ ਫਲਾਈਟਾਂ ਨਹੀਂ ਫੜਨੀਆਂ ਪੈਣਗੀਆਂ ਅਤੇ ਨਾ ਹੀ ਪਰਿਵਾਰ ਦੇ ਖ਼ਾਸ ਪਲਾਂ ਨੂੰ ਮਿਸ ਕਰਨਾ ਪਵੇਗਾ।”

ਆਪਣੇ ਅਨੁਭਵ ਸਾਂਝੇ ਕਰਦਿਆਂ ਉਨ੍ਹਾਂ ਕੁਝ ਖ਼ਾਸ ਪਲਾਂ ਦਾ ਜ਼ਿਕਰ ਕੀਤਾ; ਸੂਰਜ ਚੜ੍ਹਨ ਵੇਲੇ ਹਾਂਗਕਾਂਗ ਦੀਆਂ ਸੜਕਾਂ ‘ਤੇ ਇਕੱਲੇ ਘੁੰਮਣਾ। ਪਹਿਲੀ ਵਾਰ ਜਹਾਜ਼ ਵਿੱਚ ਬੈਠੇ ਘਬਰਾਏ ਹੋਏ ਯਾਤਰੀਆਂ ਨੂੰ ਸ਼ਾਂਤ ਕਰਨਾ ਅਤੇ ਛੋਟੇ ਬੱਚਿਆਂ ਨਾਲ ਖੇਡ ਕੇ ਉਨ੍ਹਾਂ ਦੇ ਮਾਪਿਆਂ ਨੂੰ ਰਾਹਤ ਦੇਣਾ। ਮੁਸ਼ਕਲ ਯਾਤਰੀਆਂ ਨੂੰ ਸੰਭਾਲਦੇ ਹੋਏ ਜੋ ਆਤਮਵਿਸ਼ਵਾਸ ਮਿਲਿਆ, ਉਹ ਜ਼ਿੰਦਗੀ ਦੀ ਸਭ ਤੋਂ ਵੱਡੀ ਸਿੱਖਿਆ ਹੈ।

ਨਿਤਿਕਾ ਨੇ ਸਾਫ਼ ਕਿਹਾ ਕਿ ਉਹ ਸਿਰਫ਼ ਇੱਕ ਜੌਬ ਨਹੀਂ ਛੱਡ ਰਹੀ, ਸਗੋਂ ਉਸ ਜ਼ਿੰਦਗੀ ਨੂੰ ਅਲਵਿਦਾ ਕਹਿ ਰਹੀ ਹੈ ਜਿਸ ਦਾ ਸੁਪਨਾ ਲੱਖਾਂ ਕੁੜੀਆਂ ਦੇਖਦੀਆਂ ਹਨ। ਉਨ੍ਹਾਂ ਦੱਸਿਆ ਕਿ ਕੇਬਿਨ ਕਰੂ ਬਣਨਾ ਉਨ੍ਹਾਂ ਲਈ ਸਥਾਈ ਕਰੀਅਰ ਨਹੀਂ ਸੀ, ਸਗੋਂ ਭਾਰਤ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ (Competitive Exams) ਦੇ ਦਬਾਅ ਤੋਂ ਨਿਕਲਣ ਦਾ ਇੱਕ ਰਸਤਾ ਸੀ।

ਜ਼ਿੰਦਗੀ ਬਦਲ ਦੇਣ ਵਾਲਾ ਅਨੁਭਵ

5 ਸਾਲਾਂ ਵਿੱਚ ਹਜ਼ਾਰਾਂ ਉਡਾਣਾਂ ਭਰਨ ਵਾਲੀ ਨਿਤਿਕਾ ਅਨੁਸਾਰ, ਇਸ ਸਫ਼ਰ ਨੇ ਉਨ੍ਹਾਂ ਨੂੰ ਅੰਦਰੋਂ ਬਦਲ ਦਿੱਤਾ ਹੈ। ਕੁਝ ਪਲ ਚੰਗੇ ਸਨ ਅਤੇ ਕੁਝ ਮੁਸ਼ਕਲ। ਉਹ ਪਿਛਲੇ 6 ਮਹੀਨਿਆਂ ਤੋਂ ਇਸ ਵੀਡੀਓ ਨੂੰ ਸਾਂਝਾ ਕਰਨ ਬਾਰੇ ਸੋਚ ਰਹੇ ਸਨ, ਕਿਉਂਕਿ ਕੁਝ ਯਾਦਾਂ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ ਹੁੰਦਾ। ਇਹ ਵੀਡੀਓ ਹੁਣ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਪ੍ਰੇਰਨਾ ਬਣ ਰਹੀ ਹੈ ਜੋ ਗਲੈਮਰਸ ਕਰੀਅਰ ਦੇ ਦੂਜੇ ਪਹਿਲੂ ਨੂੰ ਸਮਝਣਾ ਚਾਹੁੰਦੇ ਹਨ।

(Disclaimer: ਇਹ ਰਿਪੋਰਟ ਸੋਸ਼ਲ ਮੀਡੀਆ ‘ਤੇ ਇੱਕ ਉਪਭੋਗਤਾ ਦੁਆਰਾ ਕੀਤੀ ਗਈ ਪੋਸਟ ‘ਤੇ ਅਧਾਰਤ ਹੈ। Punjab Network ਇਸ ਸਮੱਗਰੀ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਨਹੀਂ ਕਰਦਾ ਹੈ।)

 

ਸਕੂਲਾਂ ‘ਚ ਪੜ੍ਹਾਈ ਦਾ ਕੰਮ ਠੱਪ! ਅਧਿਆਪਕਾਂ ਦੀਆਂ ਜਨਗਣਨਾ ‘ਚ ਲੱਗੀਆਂ ਡਿਊਟੀਆਂ

 

ਸਕੂਲਾਂ ‘ਚ ਪੜ੍ਹਾਈ ਦਾ ਕੰਮ ਠੱਪ! ਅਧਿਆਪਕਾਂ ਦੀਆਂ ਜਨਗਣਨਾ ‘ਚ ਲੱਗੀਆਂ ਡਿਊਟੀਆਂ

ਡੈਮੋਕ੍ਰੇਟਿਕ ਟੀਚਰਜ਼ ਫਰੰਟ ਨੇ ਮੁੱਖ ਮੰਤਰੀ ਦੇ ਨਾਂ ਸੌਂਪਿਆ ਮੰਗ ਪੱਤਰ

ਗੁਰਦਾਸਪੁਰ, 23 ਅਪ੍ਰੈਲ, 2026- ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਦੀ ਗੁਰਦਾਸਪੁਰ ਇਕਾਈ ਵੱਲੋਂ ਅਧਿਆਪਕਾਂ ਤੋਂ ਲਗਾਤਾਰ ਲਏ ਜਾ ਰਹੇ ਗੈਰ-ਵਿੱਦਿਅਕ ਕੰਮਾਂ ਦੇ ਵਿਰੋਧ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਹੈ।

ਅਧਿਆਪਕ ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਧਿਆਪਕ ਸਕੂਲਾਂ ਵਿੱਚ ਹੀ ਨਹੀਂ ਰਹਿਣਗੇ, ਤਾਂ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਦਾ ਸੁਪਨਾ ਕਦੇ ਹਕੀਕਤ ਨਹੀਂ ਬਣ ਸਕੇਗਾ।

ਜ਼ਿਲ੍ਹਾ ਪ੍ਰਧਾਨ-ਕਮ-ਸੂਬਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਵਡਾਲਾ ਬਾਂਗਰ ਨੇ ਦੱਸਿਆ ਕਿ, ਪਹਿਲਾਂ ਹੀ ਵੱਡੀ ਗਿਣਤੀ ਵਿੱਚ ਅਧਿਆਪਕ ਬੀ.ਐਲ.ਓ. (BLO) ਅਤੇ ਸੁਪਰਵਾਈਜ਼ਰ ਵਜੋਂ ਡਿਊਟੀਆਂ ਨਿਭਾ ਰਹੇ ਹਨ।

ਹੁਣ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਜਨਗਣਨਾ (Census) ਦੀਆਂ ਡਿਊਟੀਆਂ ਵੀ ਅਧਿਆਪਕਾਂ ਸਿਰ ਮੜ੍ਹ ਦਿੱਤੀਆਂ ਗਈਆਂ ਹਨ। ਇਨ੍ਹਾਂ ਡਿਊਟੀਆਂ ਕਾਰਨ ਸਕੂਲਾਂ ਵਿੱਚ ਪੜ੍ਹਾਈ ਦਾ ਕੰਮ ਪੂਰੀ ਤਰ੍ਹਾਂ ਬੰਦ ਹੋਣ ਦੀ ਕਗਾਰ ‘ਤੇ ਹੈ।

ਆਗੂਆਂ ਨੇ ਦੱਸਿਆ ਕਿ ਇਹ ਸਮਾਂ ਸਕੂਲਾਂ ਵਿੱਚ ਨਵੇਂ ਦਾਖ਼ਲਿਆਂ ਦਾ ਹੈ। ਅਧਿਆਪਕਾਂ ਦੇ ਜਨਗਣਨਾ ਅਤੇ ਹੋਰ ਡਿਊਟੀਆਂ ਵਿੱਚ ਰੁਝੇ ਹੋਣ ਕਾਰਨ ਨਵੇਂ ਦਾਖ਼ਲੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

ਉਨ੍ਹਾਂ ਸਵਾਲ ਚੁੱਕਿਆ ਕਿ ਜੇਕਰ ਅਧਿਆਪਕ ਜਮਾਤਾਂ ਵਿੱਚ ਨਹੀਂ ਹੋਣਗੇ, ਤਾਂ ਸਿੱਖਿਆ ਦੇ ਪੱਧਰ ਨੂੰ ਉੱਚਾ ਕਿਵੇਂ ਚੁੱਕਿਆ ਜਾਵੇਗਾ?

ਮੁੱਖ ਮੰਤਰੀ ਨੂੰ ਗੈਰ-ਵਿੱਦਿਅਕ ਕੰਮ ਬੰਦ ਕਰਨ ਦੀ ਮੰਗ

ਡੀ.ਟੀ.ਐਫ. ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਸੁਪਰਡੈਂਟ ਵਿਜੈ ਕੁਮਾਰ ਰਾਹੀਂ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਦਿਆਂ ਮੰਗ ਕੀਤੀ ਕਿ, ਅਧਿਆਪਕਾਂ ਨੂੰ ਤੁਰੰਤ ਜਨਗਣਨਾ ਅਤੇ ਹੋਰ ਗੈਰ-ਵਿੱਦਿਅਕ ਡਿਊਟੀਆਂ ਤੋਂ ਮੁਕਤ ਕੀਤਾ ਜਾਵੇ। ਅਧਿਆਪਕਾਂ ਦਾ ਪੂਰਾ ਧਿਆਨ ਸਿਰਫ਼ ਵਿਦਿਆਰਥੀਆਂ ਦੀ ਪੜ੍ਹਾਈ ‘ਤੇ ਕੇਂਦਰਿਤ ਹੋਣ ਦਿੱਤਾ ਜਾਵੇ।

ਇਸ ਮੌਕੇ ਸਕੱਤਰ ਅਮਰਜੀਤ ਸਿੰਘ ਕੋਠੇ, ਸੁਖਜਿੰਦਰ ਸਿੰਘ, ਸਤਬੀਰ ਸਿੰਘ ਭੰਡਾਲ, ਸੁਰਜੀਤ ਮਸੀਹ, ਰਮਨ ਮਹਾਜਨ, ਦਿਲਪ੍ਰੀਤ ਸਿੰਘ ਅਤੇ ਦਲਜੀਤ ਪਾਲ ਸਮੇਤ ਹੋਰ ਅਧਿਆਪਕ ਆਗੂ ਹਾਜ਼ਰ ਸਨ।

 

ਸਿੱਖਿਆ ਕ੍ਰਾਂਤੀ: CM ਮਾਨ ਨੇ ਜਿਹੜੇ ਸਰਵੇ ਨੂੰ ਜਾਅਲੀ ਕਿਹਾ ਸੀ, ਅੱਜ ਉਸੇ ਨੂੰ ਨਵੇਂ ਰੂਪ ‘ਚ ਪੇਸ਼ ਕਰਕੇ ਦੱਸ ਰਹੇ ਨੇ ‘ਪ੍ਰਾਪਤੀ’

 

ਸਿੱਖਿਆ ਕ੍ਰਾਂਤੀ: CM ਮਾਨ ਨੇ ਜਿਹੜੇ ਸਰਵੇ ਨੂੰ ਜਾਅਲੀ ਕਿਹਾ ਸੀ, ਅੱਜ ਉਸੇ ਨੂੰ ਨਵੇਂ ਰੂਪ ਵਿੱਚ ਪੇਸ਼ ਕਰਕੇ ਦੱਸ ਰਹੇ ਨੇ ਪ੍ਰਾਪਤੀ

ਕਾਂਗਰਸ ਸਰਕਾਰ `ਚ 2021 ਦੇ ਨੈਸ਼ਨਲ ਅਚੀਵਮੇਂਟ ਸਰਵੇ ਵਿੱਚ ਪੰਜਾਬ ਪਹਿਲੇ ਸਥਾਨ ‘ਤੇ ਸੀ

ਪਰਗਟ ਨੇ ਕਿਹਾ: “ਝੂਠੇ ਪ੍ਰਚਾਰ ਤੋਂ ਲਾਭ ਉਠਾਉਣ ਦੀ ਬਜਾਏ, ਮਾਨ ਸਰਕਾਰ ਇੱਕ ਸੱਚੀ ਸਿੱਖਿਆ ਕ੍ਰਾਂਤੀ ਲਿਆਉਣ ਲਈ ਕੰਮ ਕਰੇ

ਚਾਰ ਸਾਲਾਂ ਬਾਅਦ ਵੀ ਕਾਂਗਰਸ ਸਮੇਂ ਦੀ ਉਪਲਬਧੀ ਤੋਂ ਬਿਨਾਂ ਆਪ ਸਰਕਾਰ ਕੋਲ ਕੋਈ ਆਪਣੀ ਉਪਲਬਧੀ ਨਹੀਂ

ਚੰਡੀਗੜ੍ਹ- 

ਸਾਬਕਾ ਸਿੱਖਿਆ ਮੰਤਰੀ ਅਤੇ ਵਿਧਾਇਕ ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਅਤੇ ਸਿੱਖਿਆ ਕ੍ਰਾਂਤੀ ਦੇ ਨਾਮ ‘ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਗਾਇਆ।

ਉਨ੍ਹਾਂ ਕਿਹਾ ਕਿ ਪੰਜਾਬ 2021 ਦੇ ਰਾਸ਼ਟਰੀ ਪ੍ਰਾਪਤੀ ਸਰਵੇਖਣ ਵਿੱਚ ਪਹਿਲਾਂ ਹੀ ਪਹਿਲੇ ਸਥਾਨ ‘ਤੇ ਸੀ, ਜਿਸਨੂੰ ਮੁੱਖ ਮੰਤਰੀ ਮਾਨ ਨੇ ਜਾਅਲੀ ਦੱਸ ਕੇ ਖਾਰਜ ਕਰ ਦਿੱਤਾ। ਹੁਣ ਮਾਨ 2024 ਦੇ ਸਰਵੇਖਣ ਨੂੰ ਅਖੌਤੀ ਸਿੱਖਿਆ ਕ੍ਰਾਂਤੀ ਦੇ ਬੈਨਰ ਹੇਠ ਇੱਕ ਨਵੇਂ ਰੂਪ ਵਿੱਚ ਪੇਸ਼ ਕਰ ਰਹੇ ਹਨ ਅਤੇ ਇਸਨੂੰ ਆਪਣੀ ਪ੍ਰਾਪਤੀ ਵਜੋਂ ਦਿਖਾ ਰਹੇ ਹਨ।

ਪਰਗਟ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਾਰ-ਵਾਰ ਦੁਹਰਾਏ ਜਾਣ ਵਾਲੇ ਝੂਠਾਂ ਦੇ ਅਧਾਰ ‘ਤੇ ਪ੍ਰਚਾਰ ‘ਤੇ ਫੁੱਲ ਰਹੀ ਹੈ। ਜਦੋਂ ਉਨ੍ਹਾਂ ਦੇ ਝੂਠ ਦਾ ਪਰਦਾਫਾਸ਼ ਹੁੰਦਾ ਹੈ, ਤਾਂ ਉਹ ਉਨ੍ਹਾਂ ਨੂੰ 100 ਵਾਰ ਇਸ ਉਮੀਦ ਵਿੱਚ ਦੁਹਰਾਉਂਦੇ ਹਨ ਕਿ ਉਨ੍ਹਾਂ ਨੂੰ ਸੱਚ ਮੰਨਿਆ ਜਾਵੇਗਾ। ਉਹਨਾ ਕਿਹਾ ਕਿ ਚਾਰ ਸਾਲਾਂ ਬਾਅਦ ਵੀ ਕਾਂਗਰਸ ਸਮੇਂ ਦੀ ਉਪਲਬਧੀ ਤੋਂ ਬਿਨਾਂ ਆਪ ਸਰਕਾਰ ਕੋਲ ਕੋਈ ਆਪਣੀ ਉਪਲਬਧੀ ਨਹੀਂ।

ਉਨ੍ਹਾਂ ਕਿਹਾ ਕਿ ਰਾਸ਼ਟਰੀ ਪ੍ਰਾਪਤੀ ਸਰਵੇਖਣ ਇੱਕ ਦੇਸ਼ ਵਿਆਪੀ ਮੁਲਾਂਕਣ ਹੈ ਜੋ ਸਾਰੇ ਰਾਜਾਂ ਵਿੱਚ ਵਿਦਿਆਰਥੀਆਂ ਦੇ ਸਿੱਖਣ ਪੱਧਰਾਂ ਦਾ ਮੁਲਾਂਕਣ ਕਰਨ ਲਈ ਕੀਤਾ ਜਾਂਦਾ ਹੈ।

2021 ਵਿੱਚ ਪੰਜਾਬ ਦੇ ਪ੍ਰਦਰਸ਼ਨ ਨੇ ਇਸਨੂੰ ਉਸ ਸਮੇਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਰਾਜਾਂ ਵਿੱਚ ਰੱਖਿਆ, ਜਿਸਦਾ ਸਿਹਰਾ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

ਪਰਗਟ ਸਿੰਘ ਨੇ ਮੁੱਖ ਮੰਤਰੀ ਦੇ ਪਹਿਲਾਂ ਦੇ ਰੁਖ ਵਿੱਚ ਇੱਕ ਵਿਰੋਧਾਭਾਸ ਵੱਲ ਵੀ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਮਾਨ ਨੇ ਪਹਿਲਾਂ ਸਰਵੇਖਣ ਦੇ ਨਤੀਜਿਆਂ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਏ ਸਨ। ਉਨ੍ਹਾਂ ਕਿਹਾ ਕਿ ਸਰਵੇਖਣ, ਜਿਸਨੂੰ ਇੱਕ ਵਾਰ ਖਾਰਜ ਕਰ ਦਿੱਤਾ ਗਿਆ ਸੀ, ਹੁਣ ਇੱਕ ਵੱਡੀ ਪ੍ਰਾਪਤੀ ਵਜੋਂ ਪੇਸ਼ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 2021 ਦੇ ਨਤੀਜੇ ਪਿਛਲੀ ਸਰਕਾਰ ਦੁਆਰਾ ਕੀਤੇ ਗਏ ਲੰਬੇ ਸਮੇਂ ਦੇ ਨੀਤੀਗਤ ਉਪਾਵਾਂ ਅਤੇ ਯੋਜਨਾਬੱਧ ਯਤਨਾਂ ਦਾ ਨਤੀਜਾ ਸਨ। ਇਨ੍ਹਾਂ ਵਿੱਚ ਸਕੂਲ ਸਿੱਖਿਆ ਵਿੱਚ ਸੁਧਾਰ ਅਤੇ ਸਿੱਖਣ ਦੇ ਨਤੀਜਿਆਂ ਦੀ ਨਿਗਰਾਨੀ ਵਰਗੇ ਕਦਮ ਸ਼ਾਮਲ ਸਨ।

ਉਨ੍ਹਾਂ ਮੰਗ ਕੀਤੀ ਕਿ ਸਰਕਾਰਾਂ ਰਾਜਨੀਤਿਕ ਸੰਦੇਸ਼ ਦੇਣ ਲਈ ਪਿਛਲੀਆਂ ਪ੍ਰਾਪਤੀਆਂ ਨੂੰ ਦੁਬਾਰਾ ਪੇਸ਼ ਕਰਨ ਦੀ ਬਜਾਏ, ਡੇਟਾ ਨੂੰ ਇਸਦੇ ਸਹੀ ਸੰਦਰਭ ਵਿੱਚ ਪੇਸ਼ ਕਰਨ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਅਭਿਆਸ ਜਨਤਕ ਵਿਸ਼ਵਾਸ ਅਤੇ ਸੰਸਥਾਗਤ ਭਰੋਸੇਯੋਗਤਾ ਨੂੰ ਖਤਮ ਕਰਨ ਦਾ ਜੋਖਮ ਰੱਖਦੇ ਹਨ।

ਅੰਤ ਵਿੱਚ, ਪਰਗਟ ਸਿੰਘ ਨੇ ਕਿਹਾ ਕਿ ਬੀ.ਐੱਡ., ਟੀ.ਈ.ਟੀ. ਅਤੇ ਯੂ.ਜੀ.ਸੀ. ਨੈੱਟ ਪਾਸ ਬੇਰੁਜ਼ਗਾਰ ਅਧਿਆਪਕ ਪੰਜਾਬ ਦੇ ਪ੍ਰਧਾਨ ਮਨਦੀਪ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪੰਜਾਬ ਸਰਕਾਰ 16 ਮਾਰਚ, 2022 ਤੋਂ 14,525 ਨਵੇਂ ਅਧਿਆਪਕਾਂ ਦੀ ਭਰਤੀ ਕਰਨ ਦਾ ਝੂਠਾ ਦਾਅਵਾ ਕਰ ਰਹੀ ਹੈ।

ਹਾਲਾਂਕਿ, ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਸਟਰ ਕੇਡਰ ਜਾਂ ਸਕੂਲ ਲੈਕਚਰਾਰ ਕੇਡਰ ਲਈ ਇੱਕ ਵੀ ਨਵਾਂ ਇਸ਼ਤਿਹਾਰ ਜਾਰੀ ਨਹੀਂ ਕੀਤਾ ਹੈ। ਭਰਤੀ ਕੀਤੇ ਗਏ 14,525 ਅਧਿਆਪਕਾਂ ਵਿੱਚੋਂ ਜ਼ਿਆਦਾਤਰ ਪਿਛਲੀ ਕਾਂਗਰਸ ਸਰਕਾਰ ਦੌਰਾਨ ਭਰਤੀ ਕੀਤੇ ਗਏ ਸਨ। ਇਨ੍ਹਾਂ ਵਿੱਚੋਂ 2,364 ਈ.ਟੀ.ਟੀ., 6,635 ਟੀ.ਈ.ਟੀ., 5,994 ਈ.ਟੀ.ਟੀ., ਅਤੇ 4,161 ਭਰਤੀ (ਮਾਸਟਰ ਕੇਡਰ) ਸ਼ਾਮਿਲ ਹਨ।