ਮੰਗਲਵਾਰ, ਜੂਨ 2, 2026
Home Blog Page 80

ਪੰਜਾਬ ‘ਚ 5 ਦਿਨ ਬੱਤੀ ਗੁੱਲ; ‘ਸ਼ਰਧਾ’ ਨਾਲ ਚੱਲਣਗੇ AC/ ਪੱਖੇ! ‘ਸਿਆਸੀ ਫੀਲਿਆਂ’ ਲਈ ਖ਼ਾਸ ਇੰਤਜ਼ਾਮ

 

ਪੰਜਾਬ ‘ਚ 5 ਦਿਨ ਬੱਤੀ ਗੁੱਲ; ‘ਸ਼ਰਧਾ’ ਨਾਲ ਚੱਲਣਗੇ AC/ ਪੱਖੇ! ‘ਸਿਆਸੀ ਫੀਲਿਆਂ’ ਲਈ ਖ਼ਾਸ ਇੰਤਜ਼ਾਮ

Punjab News, 22 ਅਪ੍ਰੈਲ 2026- ਪੰਜਾਬ ਵਿੱਚ ਅਗਲੇ ਪੰਜ ਦਿਨ ਬਿਜਲੀ ਦੇ ਕੱਟ ਲੱਗਣ ਜਾ ਰਹੇ ਹਨ। ਆਮ ਲੋਕ ਤਾਂ ਗਰਮੀ ਵਿੱਚ ਹੱਥੀਂ ਪੱਖੀਆਂ ਝੱਲਣ ਦੀ ਤਿਆਰੀ ਕਰ ਰਹੇ ਹਨ, ਪਰ ਸੋਸ਼ਲ ਮੀਡੀਆ ਦੀਆਂ ‘ਗਲੀ-ਗੁਆਂਢ’ ਵਾਲੀਆਂ ਚਰਚਾਵਾਂ ਮੁਤਾਬਕ ‘ਅੰਧ-ਭਗਤਾਂ’ ਅਤੇ ‘ਸਿਆਸੀ ਭੇਡਾਂ’ ਲਈ ਸਰਕਾਰ ਕੋਲ ਇੱਕ ਬਹੁਤ ਹੀ ਇਨਕਲਾਬੀ ਸਕੀਮ ਹੈ।

ਸੁਣਨ ਵਿੱਚ ਆਇਆ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਅੱਖਾਂ ‘ਤੇ ਸਿਆਸੀ ਪੱਟੀਆਂ ਬੱਝੀਆਂ ਹੋਈਆਂ ਹਨ, ਉਨ੍ਹਾਂ ਨੂੰ ਬਿਜਲੀ ਕੱਟ ਮਹਿਸੂਸ ਹੀ ਨਹੀਂ ਹੋਣਗੇ। ਚਰਚਾ ਹੈ ਕਿ ਇਨ੍ਹਾਂ ਖ਼ਾਸ ਨਾਗਰਿਕਾਂ ਨੂੰ “ਮੁਫ਼ਤ AC” ਦੀ ਸਹੂਲਤ ਦਿੱਤੀ ਜਾ ਰਹੀ ਹੈ, ਫਰਕ ਸਿਰਫ਼ ਇੰਨਾ ਹੈ ਕਿ ਇਹ AC ਦਿਖਾਈ ਨਹੀਂ ਦਿੰਦਾ, ਬੱਸ ਸਿਰਫ਼ ‘ਵਿਸ਼ਵਾਸ’ ਨਾਲ ਮਹਿਸੂਸ ਕਰਨਾ ਪੈਂਦਾ ਹੈ।

ਇੰਨਾ ਹੀ ਨਹੀਂ, ਅਫ਼ਵਾਹਾਂ ਤਾਂ ਇਹ ਵੀ ਹਨ ਕਿ ਭਗਤਾਂ ਲਈ “ਡੱਬਾ-ਬੰਦ ਬਿਜਲੀ” (Canned Electricity) ਦੀ ਸਪਲਾਈ ਸ਼ੁਰੂ ਹੋ ਰਹੀ ਹੈ। ਜਦੋਂ ਬਾਕੀ ਦੁਨੀਆ ਹਨੇਰੇ ਵਿੱਚ ਹੋਵੇਗੀ, ਇਹ ਲੋਕ ਉਸ ਡੱਬੇ ਨੂੰ ਖੋਲ੍ਹ ਕੇ ਉਸ ਵਿੱਚੋਂ ਨਿਕਲਣ ਵਾਲੇ ‘ਸਿਆਸੀ ਪ੍ਰਕਾਸ਼’ ਨਾਲ ਆਪਣੀਆਂ ਰੂਹਾਂ ਰੁਸ਼ਨਾਉਣਗੇ।

‘ਸ਼ਰਧਾ’ ਨਾਲ ਚੱਲਣਗੇ ਪੱਖੇ

ਮਾਹਿਰਾਂ ਦਾ ਕਹਿਣਾ ਹੈ (ਜਿਹੜੇ ਸਿਰਫ਼ ਕਮੈਂਟ ਸੈਕਸ਼ਨ ਵਿੱਚ ਪਾਏ ਜਾਂਦੇ ਹਨ) ਕਿ ਜਿਨ੍ਹਾਂ ਨੇ ਅੰਧ-ਭਗਤੀ ਦਾ ਚੋਲਾ ਪਾਇਆ ਹੋਇਆ ਹੈ, ਉਨ੍ਹਾਂ ਦੇ ਘਰਾਂ ਦੇ ਪੱਖੇ ਬਿਜਲੀ ਨਾਲ ਨਹੀਂ, ਸਗੋਂ ‘ਸ਼ਰਧਾ ਦੀ ਹਵਾ’ ਨਾਲ ਚੱਲਣਗੇ। ਜੇਕਰ ਕਿਸੇ ਭਗਤ ਨੂੰ ਗਰਮੀ ਲੱਗੇ, ਤਾਂ ਉਸ ਨੂੰ ਤੁਰੰਤ ‘ਵਿਰੋਧੀਆਂ’ ਨੂੰ ਗਾਲ੍ਹਾਂ ਕੱਢਣ ਦੀ ਸਲਾਹ ਦਿੱਤੀ ਗਈ ਹੈ, ਜਿਸ ਨਾਲ ਪੈਦਾ ਹੋਈ ਗਰਮੀ ਸ਼ਾਇਦ ਬਾਹਰਲੀ ਗਰਮੀ ਨੂੰ ਮਾਤ ਦੇ ਦੇਵੇ।

ਜਦੋਂ ਮੰਤਰੀ ਕਹਿ ਰਹੇ ਹਨ ਕਿ “ਪ੍ਰੇਸ਼ਾਨੀ ਲਈ ਖੇਦ ਹੈ,” ਤਾਂ ਭੇਡਾਂ ਦਾ ਕਹਿਣਾ ਹੈ ਕਿ “ਇਹ ਪ੍ਰੇਸ਼ਾਨੀ ਤਾਂ ਅਸਲ ਵਿੱਚ ਇੱਕ ਤਪੱਸਿਆ ਹੈ।” ਜੇਕਰ ਤੁਹਾਨੂੰ ਅਗਲੇ 5 ਦਿਨ ਬਿਜਲੀ ਕੱਟਾਂ ਦੌਰਾਨ ਗਰਮੀ ਲੱਗ ਰਹੀ ਹੈ, ਤਾਂ ਸਮਝ ਲਓ ਕਿ ਤੁਹਾਡੀ ‘ਭਗਤੀ’ ਅਜੇ ਕੱਚੀ ਹੈ। ਡੱਬਾ-ਬੰਦ ਬਿਜਲੀ ਅਤੇ ਮੁਫ਼ਤ (ਅਦਿੱਖ) AC ਦਾ ਆਨੰਦ ਲੈਣ ਲਈ ਤਰਕ ਤਿਆਗੋ ਅਤੇ ਭੇਡ ਚਾਲ ਦਾ ਹਿੱਸਾ ਬਣੋ!

 

ਬਦਲਾਅ ਜਾਂ ਬਦਲਾ? ਪੰਜਾਬ ‘ਚ ਅਗਲੇ 5 ਦਿਨ ਲੱਗਣਗੇ ਲੰਬੇ ‘ਬਿਜਲੀ ਦੇ ਕੱਟ’

 

ਬਦਲਾਅ ਜਾਂ ਬਦਲਾ? ਪੰਜਾਬ ‘ਚ ਅਗਲੇ 5 ਦਿਨ ਲੱਗਣਗੇ ਲੰਬੇ ਬਿਜਲੀ ਦੇ ਕੱਟ

ਗਰਮੀ ਤੇ ਬਿਜਲੀ ਕੱਟਾਂ ਦੀ ਦੋਹਰੀ ਮਾਰ: ਅਗਲੇ 4-5 ਦਿਨ ਲੱਗਣਗੇ ਲੰਬੇ ਕੱਟ; ਹੀਟਵੇਵ ਦਾ ‘ਯੈਲੋ ਅਲਰਟ’ ਜਾਰੀ

ਚੰਡੀਗੜ੍ਹ, 22 ਅਪ੍ਰੈਲ 2026-

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲੋਕਾਂ ਨੂੰ ਅਗਲੇ ਕੁਝ ਦਿਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟ੍ਰਿਬਿਊਨ ਦੀ ਖ਼ਬਰ ਅਨੁਸਾਰ, ਇੱਕ ਪਾਸੇ ਜਿੱਥੇ ਸੂਬੇ ਵਿੱਚ ਤਾਪਮਾਨ ਤੇਜ਼ੀ ਨਾਲ ਵਧ ਰਿਹਾ ਹੈ, ਉੱਥੇ ਹੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਬਿਜਲੀ ਸਿਸਟਮ ਦੇ ਨਵੀਨੀਕਰਨ ਅਤੇ ਮਜ਼ਬੂਤੀ ਲਈ 26 ਅਪ੍ਰੈਲ ਤੱਕ ਲੰਬੇ ਬਿਜਲੀ ਕੱਟਾਂ ਦਾ ਐਲਾਨ ਕਰ ਦਿੱਤਾ ਹੈ।

ਸੂਬੇ ਵਿੱਚ ‘ਹੀਟਵੇਵ’ (ਲੂ) ਦਾ ਯੈਲੋ ਅਲਰਟ ਜਾਰੀ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਸੂਬੇ ਵਿੱਚ ‘ਹੀਟਵੇਵ’ (ਲੂ) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਦਿਨ ਵੇਲੇ 8 ਤੋਂ 10 ਘੰਟੇ ਬਿਜਲੀ ਗੁੱਲ ਰਹਿਣ ਨਾਲ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਬਿਜਲੀ ਕੱਟਾਂ ਦਾ ਪੂਰਾ ਵੇਰਵਾ

ਮਿਤੀ ਪ੍ਰਭਾਵਿਤ ਸ਼ਹਿਰ ਅਤੇ ਸਮਾਂ
22 ਅਪ੍ਰੈਲ ਲੁਧਿਆਣਾ (10-5 ਵਜੇ), ਅੰਮ੍ਰਿਤਸਰ (10-4 ਵਜੇ), ਪਟਿਆਲਾ (1-5 ਵਜੇ), ਮੁਹਾਲੀ (10-6 ਵਜੇ), ਬਠਿੰਡਾ (9-2 ਵਜੇ)।
23 ਅਪ੍ਰੈਲ ਮੁਹਾਲੀ (9:30-5:30 ਵਜੇ), ਪਟਿਆਲਾ (10-6 ਵਜੇ), ਲੁਧਿਆਣਾ ਤੇ ਬਠਿੰਡਾ (10 ਵਜੇ ਤੋਂ ਦੁਪਹਿਰ 2/3 ਵਜੇ ਤੱਕ)।
24 ਅਪ੍ਰੈਲ ਮੁਹਾਲੀ ਤੇ ਪਟਿਆਲਾ (ਸਵੇਰੇ 9:30 ਤੋਂ ਸ਼ਾਮ 6 ਵਜੇ ਤੱਕ), ਬਠਿੰਡਾ ਦੇ ਉਦਯੋਗਿਕ ਖੇਤਰਾਂ ਵਿੱਚ ਸਪਲਾਈ ਠੱਪ।
25 ਅਪ੍ਰੈਲ ਮੁਹਾਲੀ (G-ਬਲਾਕ), ਲੁਧਿਆਣਾ ਅਤੇ ਪਟਿਆਲਾ ਵਿੱਚ ਸਵੇਰੇ 9/10 ਵਜੇ ਤੋਂ ਦੁਪਹਿਰ 2 ਵਜੇ ਤੱਕ।

 

ਕਿਉਂ ਲੱਗ ਰਹੇ ਹਨ ਕੱਟ?

ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ, ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨਾ ਅਤੇ ਸਿਸਟਮ ਦੀ ਮੁਰੰਮਤ ਕਰਨਾ ਬੇਹੱਦ ਜ਼ਰੂਰੀ ਹੈ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਅਤੇ ਭਿਆਨਕ ਗਰਮੀ ਦੌਰਾਨ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾ ਸਕੇ।

ਅਧਿਕਾਰੀਆਂ ਦਾ ਦਾਅਵਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿ ਖਪਤਕਾਰਾਂ ਨੂੰ ਘੱਟ ਤੋਂ ਘੱਟ ਦਿੱਕਤ ਆਵੇ, ਪਰ ਤਕਨੀਕੀ ਕੰਮਾਂ ਲਈ ਦਿਨ ਵੇਲੇ ਸਪਲਾਈ ਬੰਦ ਕਰਨੀ ਪੈ ਰਹੀ ਹੈ।

ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਜ਼ਰੂਰੀ ਕੰਮ ਬਿਜਲੀ ਕੱਟਾਂ ਦੇ ਸਮੇਂ ਅਨੁਸਾਰ ਪਹਿਲਾਂ ਹੀ ਨਿਪਟਾ ਲੈਣ ਤਾਂ ਜੋ ਗਰਮੀ ਦੌਰਾਨ ਕਿਸੇ ਵੱਡੀ ਮੁਸ਼ਕਲ ਤੋਂ ਬਚਿਆ ਜਾ ਸਕੇ।

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ! ਕਣਕ ਲਈ ਮਿਲੇਗਾ ਵਿਆਜ ਮੁਕਤ ਕਰਜ਼ਾ; 15 ਕਰੋੜ ਰੁਪਏ ਅਲਾਟ

 

ਪੰਜਾਬ ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ! ਕਣਕ ਲਈ ਮਿਲੇਗਾ ਵਿਆਜ ਮੁਕਤ ਕਰਜ਼ਾ; 15 ਕਰੋੜ ਰੁਪਏ ਅਲਾਟ

ਭਗਵੰਤ ਮਾਨ ਸਰਕਾਰ ਵੱਲੋਂ ਵਿੱਤੀ ਸਾਲ 2026-27 ਲਈ ਗਰੁੱਪ-ਡੀ ਮੁਲਾਜ਼ਮਾਂ ਨੂੰ ਕਣਕ ਲਈ ਵਿਆਜ ਮੁਕਤ ਕਰਜ਼ਾ ਦੇ ਕੇ ਜ਼ਰੂਰੀ ਲੋੜਾਂ ਲਈ ਸਮੇਂ ਸਿਰ ਸਹਾਇਤਾ ਯਕੀਨੀ ਬਣਾਈ: ਹਰਪਾਲ ਸਿੰਘ ਚੀਮਾ

ਪ੍ਰਤੀ ਮੁਲਾਜ਼ਮ 10,340 ਰੁਪਏ, 15 ਕਰੋੜ ਰੁਪਏ ਅਲਾਟ; ਵਿੱਤੀ ਬੋਝ ਘਟਾਉਣ ਲਈ ਵਾਪਸੀ ਆਸਾਨ ਕਿਸ਼ਤਾਂ ਵਿੱਚ ਤੈਅ: ਹਰਪਾਲ ਸਿੰਘ ਚੀਮਾ

ਮੁਲਾਜ਼ਮਾਂ ਨੂੰ 29 ਮਈ ਤੱਕ ਕਰਜ਼ੇ ਦੀ ਰਕਮ ਕਢਵਾਉਣ ਦਾ ਅਧਿਕਾਰ

ਚੰਡੀਗੜ੍ਹ 22 ਅਪ੍ਰੈਲ 2026- ਮੁਲਾਜ਼ਮਾਂ ਦੀ ਭਲਾਈ ਵੱਲ ਇੱਕ ਅਹਿਮ ਕਦਮ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਨੇ ਸੂਬੇ ਭਰ ਦੇ ਗਰੁੱਪ-ਡੀ ਮੁਲਾਜ਼ਮਾਂ ਲਈ ਕਣਕ ਦੀ ਖਰੀਦ ਵਾਸਤੇ ਵਿਆਜ ਮੁਕਤ ਕਰਜ਼ੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਤਾਂ ਜੋ ਘਰੇਲੂ ਖਪਤ ਦੀਆਂ ਜ਼ਰੂਰੀ ਲੋੜਾਂ ਲਈ ਵਿੱਤੀ ਸਹਾਇਤਾ ਯਕੀਨੀ ਬਣਾਈ ਜਾ ਸਕੇ।

ਇਸ ਫੈਸਲੇ ਦਾ ਐਲਾਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਯੋਗ ਗਰੁੱਪ-ਡੀ ਮੁਲਾਜ਼ਮਾਂ ਨੂੰ ਖਾਸ ਤੌਰ ‘ਤੇ ਕਣਕ ਦੀ ਖਰੀਦ ਲਈ ਘੱਟੋ-ਘੱਟ 10,340 ਰੁਪਏ ਦੀ ਵਿਆਜ ਮੁਕਤ ਕਰਜ਼ਾ ਰਾਸ਼ੀ ਪ੍ਰਦਾਨ ਕਰਨਾ ਉਚਿਤ ਹੈ।

ਇਸ ਵਿੱਤੀ ਸਹਾਇਤਾ ਦੀ ਗਣਨਾ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਔਸਤਨ ਚਾਰ ਕੁਇੰਟਲ ਕਣਕ ਦੀ ਖਪਤ ਦੇ ਤੈਅ ਮਾਪਦੰਡ ‘ਤੇ ਆਧਾਰਿਤ ਹੈ।”

ਲਾਗੂ ਕਰਨ ਦੀ ਸਮਾਂ ਸੀਮਾ ਅਤੇ ਬਜਟ ਸਹਾਇਤਾ ਬਾਰੇ ਚਾਨਣਾ ਪਾਉਂਦਿਆਂ, ਵਿੱਤ ਮੰਤਰੀ ਨੇ ਅੱਗੇ ਕਿਹਾ, “ਇਹ ਮੁਲਾਜ਼ਮ 29 ਮਈ, 2026 ਤੱਕ ਸਰਕਾਰੀ ਖਜ਼ਾਨੇ ਵਿੱਚੋਂ ਕਰਜ਼ੇ ਦੀ ਇਸ ਰਕਮ ਨੂੰ ਕਢਵਾਉਣ ਦੇ ਅਧਿਕਾਰਤ ਹੋਣਗੇ।

ਇਸ ਭਲਾਈ ਉਪਰਾਲੇ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ, ਵਿੱਤੀ ਸਾਲ 2026-27 ਲਈ 15 ਕਰੋੜ ਰੁਪਏ ਦੇ ਵਿਸ਼ੇਸ਼ ਬਜਟ ਦੀ ਵਿਵਸਥਾ ਕੀਤੀ ਗਈ ਹੈ।”

ਕਰਜ਼ੇ ਦੀ ਵਾਪਸੀ ਵਿਧੀ ਬਾਰੇ ਵਿਸਥਾਰ ਨਾਲ ਦੱਸਦਿਆਂ, ਉਨ੍ਹਾਂ ਜ਼ੋਰ ਦਿੱਤਾ ਕਿ ਇਸ ਢਾਂਚੇ ਨੂੰ ਇਸ ਤਰ੍ਹਾਂ ਉਲੀਕਿਆ ਗਿਆ ਹੈ ਤਾਂ ਜੋ ਮੁਲਾਜ਼ਮਾਂ ‘ਤੇ ਵਿੱਤੀ ਬੋਝ ਨੂੰ ਘੱਟ ਕੀਤਾ ਜਾ ਸਕੇ।

ਉਨ੍ਹਾਂ ਕਿਹਾ, “ਕਰਜ਼ੇ ਦੀ ਵਸੂਲੀ ਪ੍ਰਕਿਰਿਆ ਨੂੰ ਮੁਲਾਜ਼ਮਾਂ ‘ਤੇ ਵਿੱਤੀ ਬੋਝ ਘਟਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਕਟੌਤੀ ਅੱਠ ਮਹੀਨਾਵਾਰ ਕਿਸ਼ਤਾਂ ਰਾਹੀਂ ਕੀਤੀ ਜਾਵੇਗੀ।

ਇਹ ਕਿਸ਼ਤਾਂ ਜੂਨ ਮਹੀਨੇ ਦੀ ਤਨਖਾਹ, ਜੋ ਜੁਲਾਈ ਵਿੱਚ ਅਦਾ ਕੀਤੀ ਜਾਂਦੀ ਹੈ, ਤੋਂ ਸ਼ੁਰੂ ਹੋਣਗੀਆਂ, ਜਿਸ ਨਾਲ ਇਹ ਯਕੀਨੀ ਬਣੇਗਾ ਕਿ ਚਾਲੂ ਵਿੱਤੀ ਸਾਲ ਦੇ ਮੁਕੰਮਲ ਹੋਣ ਤੋਂ ਪਹਿਲਾਂ ਕਰਜ਼ੇ ਦੀ ਪੂਰੀ ਵਸੂਲੀ ਹੋ ਜਾਵੇ।”

ਸਰਕਾਰ ਦੀ ਮੁਲਾਜ਼ਮ-ਪੱਖੀ ਪਹੁੰਚ ਦੀ ਮੁੜ ਪੁਸ਼ਟੀ ਕਰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰਸ਼ਾਸਨ ਦੀ ਵਿਆਪਕ ਵਚਨਬੱਧਤਾ ਨੂੰ ਉਜਾਗਰ ਕੀਤਾ।

ਉਨ੍ਹਾਂ ਅੱਗੇ ਕਿਹਾ, “ਸਾਡੇ ਮੁਲਾਜ਼ਮਾਂ ਦੀ ਭਲਾਈ ਸਾਡੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ, ਅਤੇ ਅਸੀਂ ਉਨ੍ਹਾਂ ਦੀ ਸਹਾਇਤਾ ਅਤੇ ਵਿੱਤੀ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਵਾਲੇ ਉਪਰਾਲਿਆਂ ਨੂੰ ਬਰਕਰਾਰ ਰੱਖਣ ਲਈ ਨਿਰੰਤਰ ਯਤਨਸ਼ੀਲ ਰਹਾਂਗੇ।”

 

Big Breaking- ਪੰਜਾਬ ‘ਚ 24 ਅਪ੍ਰੈਲ ਦੀ ਰਾਤ ਨੂੰ ਫਿਰ ਹੋਵੇਗਾ ‘ਬਲੈਕ ਆਊਟ’

 

Big Breaking- ਪੰਜਾਬ ‘ਚ 24 ਅਪ੍ਰੈਲ ਦੀ ਰਾਤ ਨੂੰ ਫਿਰ ਹੋਵੇਗਾ ‘ਬਲੈਕ ਆਊਟ’

ਪ੍ਰਸ਼ਾਸਨ ਨੇ ਤਿਆਰੀਆਂ ਕੀਤੀਆਂ ਪੁਖ਼ਤਾ

Punjab News, 22 ਅਪ੍ਰੈਲ, 2026- ਪੰਜਾਬ ਭਰ ਦੇ ਵਿੱਚ ਆਉਣ ਵਾਲੀ 24 ਅਪ੍ਰੈਲ ਨੂੰ ‘ਬਲੈਕ ਆਊਟ’ ਹੋਣ ਜਾ ਰਿਹਾ ਹੈ। ਇਸ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਲੋਕਾਂ ਨੂੰ ਅਲਰਟ ਮੋਡ ‘ਤੇ ਰਹਿਣ ਲਈ ਕਿਹਾ ਗਿਆ ਹੈ।

ਕੀ ਹੈ ਪੂਰਾ ਸ਼ਡਿਊਲ?

ਜਾਣਕਾਰੀ ਅਨੁਸਾਰ, ਇਹ ਬਲੈਕ ਆਊਟ ਰਾਤ ਦੇ ਸਮੇਂ (ਰਾਤ 8:00 ਵਜੇ ਤੋਂ ਲੈ ਕੇ 8:15 ਵਜੇ ਤੱਕ) ਕੀਤਾ ਜਾਵੇਗਾ। ਇਹ ਬਲੈਕ ਆਊਟ ਕੁੱਲ 15 ਮਿੰਟ ਲਈ ਰਹੇਗਾ। ਇਸ ਦੌਰਾਨ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਾਇਰਨ ਵਜਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਸੂਚਿਤ ਕੀਤਾ ਜਾ ਸਕੇ।

ਪ੍ਰਸ਼ਾਸਨ ਦੀ ਲੋਕਾਂ ਨੂੰ ਅਪੀਲ- ‘ਪੈਨਿਕ’ ਨਾ ਹੋਵੋ/ ਅਫ਼ਵਾਹਾਂ ਤੋਂ ਬਚੋ

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਖ਼ਾਸ ਤੌਰ ‘ਤੇ ਅਪੀਲ ਕੀਤੀ ਗਈ ਹੈ ਕਿ ਇਸ ਬਲੈਕ ਆਊਟ ਦੌਰਾਨ ਘਬਰਾਉਣ (Panic) ਦੀ ਲੋੜ ਨਹੀਂ ਹੈ। ਇਹ ਇੱਕ ਨਿਯਮਿਤ ਪ੍ਰਕਿਰਿਆ ਦੇ ਤਹਿਤ ਕੀਤਾ ਜਾ ਰਿਹਾ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਲੋਕਾਂ ਨੂੰ ਸਿਰਫ਼ ਅਲਰਟ ਰਹਿਣ ਦੀ ਲੋੜ ਹੈ।

ਇਸੇ ਦੌਰਾਨ ਸੋਸ਼ਲ ਮੀਡੀਆ ‘ਤੇ ਫੈਲ ਰਹੀਆਂ ਗਲਤ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਤੋਂ ਵੀ ਪਰਹੇਜ਼ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਲੋਕ ਸਿਰਫ਼ ਅਧਿਕਾਰਤ ਜਾਣਕਾਰੀ ‘ਤੇ ਹੀ ਯਕੀਨ ਕਰਨ।

24 ਅਪ੍ਰੈਲ ਦੇ ਇਸ ਬਲੈਕ ਆਊਟ ਲਈ ਸੁਰੱਖਿਆ ਅਤੇ ਹੋਰ ਪ੍ਰਬੰਧ ਪੂਰੀ ਤਰ੍ਹਾਂ ਪੁਖ਼ਤਾ ਕਰ ਲਏ ਗਏ ਹਨ ਤਾਂ ਜੋ ਕਿਸੇ ਨੂੰ ਵੀ ਕੋਈ ਮੁਸ਼ਕਲ ਨਾ ਆਵੇ।


ਪੰਜਾਬ ਵਿੱਚ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

ਚੰਡੀਗੜ੍ਹ, 22 ਅਪ੍ਰੈਲ 2026- ਸੂਬੇ ਵਿੱਚ ਸਿਵਲ ਡਿਫੈਂਸ ਸਬੰਧੀ ਤਿਆਰੀ ਦੀ ਅਜ਼ਮਾਇਸ਼ ਕਰਨ ਦੇ ਉਦੇਸ਼ ਨਾਲ ਪੰਜਾਬ ਵਿੱਚ 24 ਅਪ੍ਰੈਲ, 2026 ਨੂੰ ਸ਼ਾਮ 8 ਵਜੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਉਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ।

ਇਹ ਐਕਸਰਸਾਈਜ਼, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿੱਚ ਕਰਵਾਈ ਜਾ ਰਹੀ ਹੈ।

ਇਹ ਮੌਕ ਐਕਸਰਸਾਈਜ਼ ਇੱਕ ਏਅਰ ਰੇਡ ਚੇਤਾਵਨੀ ਸਿਗਨਲ ਨਾਲ ਸ਼ੁਰੂ ਹੋਵੇਗੀ, ਜਿਸ ਦੌਰਾਨ ਦੋ ਮਿੰਟ ਦੀ ਮਿਆਦ ਲਈ ਹਾਈ-ਲੋਅ ਪਿੱਚ ਸਾਇਰਨ ਵਜਾਏ ਜਾਣਗੇ।

ਇਸ ਅਭਿਆਸ ਦੌਰਾਨ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਵੱਲੋਂ ਪਛਾਣੇ ਗਏ ਖਾਸ ਖੇਤਰਾਂ ਵਿੱਚ ਇੱਕ ਸਿਮੂਲੇਟਿਡ ਬਲੈਕਆਉਟ ਲਾਗੂ ਕੀਤਾ ਜਾਵੇਗਾ।

ਇਹਨਾਂ ਪਛਾਣੇ ਗਏ ਖੇਤਰਾਂ ਵਿੱਚ ਆਮ ਲੋਕਾਂ ਨੂੰ ਬਲੈਕਆਉਟ ਪੀਰੀਅਡ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਦੀ ਹਦਾਇਤ ਹੋਵੇਗੀ। ਜਦਕਿ ਡ੍ਰਿਲ ਦੌਰਾਨ ਸਾਰੀਆਂ ਜ਼ਰੂਰੀ ਸੇਵਾਵਾਂ ਪੂਰੀ ਤਰ੍ਹਾਂ ਕਾਰਜਸ਼ੀਲ ਰਹਿਣਗੀਆਂ।

ਇਹ ਐਕਸਰਸਾਈਜ਼ ਇੱਕ ‘‘ਆਲ ਕਲੀਅਰ’’ ਸਿਗਨਲ ਨਾਲ ਸਮਾਪਤ ਹੋਵੇਗੀ, ਜਿਸ ਤਹਿਤ ਹਾਈ-ਪਿਚ ਸਾਇਰਨ ਲਗਾਤਾਰ ਦੋ ਮਿੰਟ ਲਈ ਵਜਾਇਆ ਜਾਵੇਗਾ, ਜੋ ਐਕਸਰਸਾਈਜ਼ ਦੀ ਰਸਮੀ ਸਮਾਪਤੀ ਨੂੰ ਦਰਸਾਏਗਾ।

ਇਸ ਮੌਕ ਅਭਿਆਸ ਦੌਰਾਨ, ਵੱਖ-ਵੱਖ ਐਮਰਜੈਂਸੀ ਕਾਰਜਾਂ ਜਿਵੇਂ ਫਾਇਰ ਰਿਸਪਾਂਸ ਆਪ੍ਰੇਸ਼ਨ, ਖੋਜ ਅਤੇ ਬਚਾਅ ਕਾਰਜ, ਫਸਟ-ਏਡ ਅਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਕੱਢਣ ਦੇ ਨਾਲ-ਨਾਲ ਟ੍ਰੈਫਿਕ ਅਤੇ ਭੀੜ ਕੰਟਰੋਲ ਉਪਾਅ ਸ਼ਾਮਲ ਹਨ,ਰਾਹੀਂ ਫੀਲਡ ਤਾਲਮੇਲ ਦੀ ਜਾਂਚ ਕੀਤੀ ਜਾਵੇਗੀ।

ਸੂਬਾ ਸਰਕਾਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੌਰਾਨ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ ਕਿਉਂਕਿ ਇਹ ਇੱਕ ਰੁਟੀਨ ਪ੍ਰਕਿਰਿਆਤਮਕ ਅਭਿਆਸ ਹੈ, ਜੋ ਸੂਬੇ ਵਿੱਚ ਸਿਵਲ ਡਿਫੈਂਸ ਤਿਆਰੀ ਦਾ ਮੁਲਾਂਕਣ ਕਰਨ ਅਤੇ ਵਧਾਉਣ ਲਈ ਤਿਆਰ ਕੀਤਾ ਗਿਆ ਹੈ।

 

ਪੰਜਾਬ ‘ਚ ਵੱਡੀ ਵਾਰਦਾਤ! ਆਂਗਣਵਾੜੀ ਸੈਂਟਰ ‘ਚ ਵੜ ਕੇ ਮੁਲਾਜ਼ਮ ਦਾ ਕਤਲ

 

Big incident in Punjab! Employee murdered after entering Anganwadi center

ਪੰਜਾਬ ‘ਚ ਵੱਡੀ ਵਾਰਦਾਤ: ਆਂਗਣਵਾੜੀ ਸੈਂਟਰ ‘ਚ ਵੜ ਕੇ ਮੁਲਾਜ਼ਮ ਦਾ ਕਤਲ

ਮਲੋਟ/ਸ੍ਰੀ ਮੁਕਤਸਰ ਸਾਹਿਬ 22 ਅਪ੍ਰੈਲ 2026– ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਮਲੋਟ ਦੇ ਨਜ਼ਦੀਕੀ ਪਿੰਡ ਫਤਿਹਪੁਰ ਮੜੀਆਂਵਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਆਂਗਣਵਾੜੀ ਹੈਲਪਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਮਹਿਲਾ ਆਂਗਣਵਾੜੀ ਸੈਂਟਰ ਦੇ ਅੰਦਰ ਮੌਜੂਦ ਸੀ। ਮ੍ਰਿਤਕਾ ਦੀ ਪਛਾਣ 30 ਸਾਲਾ ਰਮਨਦੀਪ ਕੌਰ ਵਜੋਂ ਹੋਈ ਹੈ। ਰਮਨਦੀਪ ਕੌਰ ਪਿੰਡ ਦੇ ਆਂਗਣਵਾੜੀ ਸੈਂਟਰ ਵਿੱਚ ਬਤੌਰ ਹੈਲਪਰ ਸੇਵਾਵਾਂ ਨਿਭਾ ਰਹੀ ਸੀ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਮੌਕੇ ‘ਤੇ ਐਸ.ਐਚ.ਓ. ਲੰਬੀ, ਡੀ.ਐਸ.ਪੀ. (ਡੀ) ਅਤੇ ਸੀ.ਆਈ.ਏ. ਸਟਾਫ਼ ਸਮੇਤ ਫੋਰੈਂਸਿਕ ਟੀਮਾਂ ਪਹੁੰਚੀਆਂ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ, ਕਿਸੇ ਅਣਪਛਾਤੇ ਵਿਅਕਤੀ ਨੇ ਸੈਂਟਰ ਦੇ ਅੰਦਰ ਵੜ ਕੇ ਤੇਜ਼ਧਾਰ ਹਥਿਆਰ ਨਾਲ ਰਮਨਦੀਪ ‘ਤੇ ਹਮਲਾ ਕੀਤਾ।

ਪੁਲਿਸ ਵੱਲੋਂ ਮੌਕੇ ਤੋਂ ਕੁਝ ਟੈਕਨੀਕਲ ਸਬੂਤ (Technical Evidence) ਅਤੇ ਫੋਰੈਂਸਿਕ ਨਮੂਨੇ ਇਕੱਠੇ ਕੀਤੇ ਗਏ ਹਨ। ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਆਧਾਰ ‘ਤੇ FIR ਦਰਜ ਕੀਤੀ ਜਾ ਰਹੀ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਤਲ ਦੇ ਸਬੰਧ ਵਿੱਚ ਕੁਝ ਅਹਿਮ ਸੁਰਾਗ (Inputs) ਮਿਲੇ ਹਨ।

ਪੁਲਿਸ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਕਿ ਇਹ ਕਤਲ ਕਿਸੇ ਪੁਰਾਣੀ ਰੰਜਿਸ਼ ਕਾਰਨ ਹੋਇਆ ਹੈ ਜਾਂ ਇਸ ਪਿੱਛੇ ਕੋਈ ਹੋਰ ਕਾਰਨ ਹੈ।

ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਵੱਡੀ ਖ਼ਬਰ: IRS ਅਫ਼ਸਰ ਦੀ ਬੇਟੀ ਦਾ ਬੇਰਹਿਮੀ ਨਾਲ ਕਤਲ!

 

ਵੱਡੀ ਖ਼ਬਰ: IRS ਅਫ਼ਸਰ ਦੀ ਬੇਟੀ ਦਾ ਬੇਰਹਿਮੀ ਨਾਲ ਕਤਲ

ਨਵੀਂ ਦਿੱਲੀ, 22 ਅਪ੍ਰੈਲ 2026- ਰਾਜਧਾਨੀ ਦਿੱਲੀ ਦੇ ਅਮਰ ਕਲੋਨੀ ਵਰਗੇ ਪੌਸ਼ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ।

ਇੱਥੋਂ ਦੇ ਕੈਲਾਸ਼ ਹਿਲਜ਼ ਸਥਿਤ ਬਿਲਡਿੰਗ ਨੰਬਰ 180 ਵਿੱਚ ਰਹਿਣ ਵਾਲੇ 1997 ਬੈਚ ਦੇ ਇੱਕ ਆਈ.ਆਰ.ਐਸ. (IRS) ਅਧਿਕਾਰੀ ਦੀ 22 ਸਾਲਾ ਧੀ ਦਾ ਉਸ ਦੇ ਹੀ ਘਰ ਵਿੱਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਇਸ ਘਿਨਾਉਣੇ ਅਪਰਾਧ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪੁਲਿਸ ਤਫ਼ਤੀਸ਼ ਵਿੱਚ ਸਾਹਮਣੇ ਆਇਆ ਹੈ ਕਿ ਇਹ ਵਾਰਦਾਤ ਸਵੇਰੇ ਕਰੀਬ 6:30 ਤੋਂ 7:30 ਵਜੇ ਦੇ ਵਿਚਕਾਰ ਅੰਜਾਮ ਦਿੱਤੀ ਗਈ। ਉਸ ਵੇਲੇ ਆਈ.ਆਰ.ਐਸ. ਅਧਿਕਾਰੀ ਆਪਣੀ ਪਤਨੀ ਨਾਲ ਜਿਮ ਅਤੇ ਸੈਰ ਲਈ ਗਏ ਹੋਏ ਸਨ।

ਘਰ ਵਿੱਚ ਉਨ੍ਹਾਂ ਦੀ ਧੀ ਇਕੱਲੀ ਸੀ, ਜੋ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਬਾਅਦ UPSC ਦੀ ਤਿਆਰੀ ਕਰ ਰਹੀ ਸੀ। ਮਾਪਿਆਂ ਦੇ ਵਾਪਸ ਪਰਤਣ ‘ਤੇ ਖ਼ੂਨ ਨਾਲ ਲਿਥਪਥ ਲਾਸ਼ ਦੇਖ ਕੇ ਹਰ ਕੋਈ ਸੁੰਨ ਰਹਿ ਗਿਆ।

ਇਸ ਕਤਲ ਕਾਂਡ ਵਿੱਚ ਘਰ ਦੇ ਪੁਰਾਣੇ ਨੌਕਰ ਰਾਹੁਲ ‘ਤੇ ਸ਼ੱਕ ਜਤਾਇਆ ਜਾ ਰਿਹਾ ਹੈ, ਜੋ ਰਾਜਸਥਾਨ ਦਾ ਰਹਿਣ ਵਾਲਾ ਹੈ। ਪੁਲਿਸ ਸੂਤਰਾਂ ਅਨੁਸਾਰ, ਰਾਹੁਲ ਪਿਛਲੇ 8 ਮਹੀਨਿਆਂ ਤੋਂ ਇੱਥੇ ਕੰਮ ਕਰ ਰਿਹਾ ਸੀ, ਪਰ ਪੈਸਿਆਂ ਦੀ ਹੇਰਾਫੇਰੀ ਕਾਰਨ ਉਸ ਨੂੰ ਡੇਢ ਮਹੀਨਾ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।

ਸ਼ੱਕ ਹੈ ਕਿ ਉਸ ਨੇ ਬਦਲਾ ਲੈਣ ਦੀ ਨੀਅਤ ਨਾਲ ਪਹਿਲਾਂ ਲੜਕੀ ਨਾਲ ਜਿਨਸੀ ਸ਼ੋਸ਼ਣ (ਰੇਪ) ਕੀਤਾ ਅਤੇ ਫਿਰ ਪਛਾਣੇ ਜਾਣ ਦੇ ਡਰ ਤੋਂ ਮੋਬਾਈਲ ਚਾਰਜਰ ਦੀ ਕੇਬਲ ਨਾਲ ਗਲਾ ਘੁੱਟ ਕੇ ਉਸ ਦੀ ਜਾਨ ਲੈ ਲਈ।

ਦੋਸ਼ੀ ਨੂੰ ਪਤਾ ਸੀ ਕਿ ਸਵੇਰ ਵੇਲੇ ਘਰ ਦੇ ਵੱਡੇ ਮੈਂਬਰ ਬਾਹਰ ਹੁੰਦੇ ਹਨ ਅਤੇ ਹੋਰ ਨੌਕਰ ਅਜੇ ਆਏ ਨਹੀਂ ਹੁੰਦੇ, ਜਿਸ ਦਾ ਉਸ ਨੇ ਫਾਇਦਾ ਉਠਾਇਆ।

ਘਟਨਾ ਤੋਂ ਬਾਅਦ ਤੀਜੀ ਮੰਜ਼ਿਲ ‘ਤੇ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਮਾਹਿਰਾਂ ਦੀਆਂ ਟੀਮਾਂ ਪਹੁੰਚ ਚੁੱਕੀਆਂ ਹਨ। ਬਿਲਡਿੰਗ ਦੇ ਅੰਦਰੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਦੋਸ਼ੀ ਘਰੋਂ ਕੁਝ ਕੀਮਤੀ ਸਾਮਾਨ ਲੁੱਟ ਕੇ ਵੀ ਫ਼ਰਾਰ ਹੋਇਆ ਹੈ।

ਜਿਨਸੀ ਸ਼ੋਸ਼ਣ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗੀ। ਪੁਲਿਸ ਨੇ ਦੋਸ਼ੀ ਰਾਹੁਲ ਨੂੰ ਫੜਨ ਲਈ ਜਾਲ ਵਿਛਾ ਦਿੱਤਾ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

 

ਕੈਨੇਡਾ ‘ਚ ਭਿਆਨਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ

 

ਕੈਨੇਡਾ ‘ਚ ਭਿਆਨਕ ਸੜਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ

ਮਾਪਿਆਂ ਦਾ ਇਕਲੌਤਾ ਪੁੱਤ ਸੀ ਜੁਗਰਾਜ ਸਿੰਘ

ਖੰਨਾ, 22 ਅਪ੍ਰੈਲ 2026- ਕੈਨੇਡਾ ਦੀਆਂ ਸੜਕਾਂ ‘ਤੇ ਵਾਪਰ ਰਹੇ ਹਾਦਸੇ ਲਗਾਤਾਰ ਪੰਜਾਬੀ ਗੱਭਰੂਆਂ ਦੀਆਂ ਜਾਨਾਂ ਲੈ ਰਹੇ ਹਨ। ਤਾਜ਼ਾ ਮਾਮਲੇ ਵਿੱਚ ਖੰਨਾ ਦੇ ਨੇੜਲੇ ਪਿੰਡ ਜਸਪਾਲੋਂ ਦੇ ਇੱਕ 26 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਦਰਦਨਾਕ ਮੌਤ ਹੋ ਗਈ। ਇਸ ਖ਼ਬਰ ਦੇ ਪਹੁੰਚਦਿਆਂ ਹੀ ਪਿੰਡ ਜਸਪਾਲੋਂ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮ੍ਰਿਤਕ ਨੌਜਵਾਨ ਦੀ ਪਛਾਣ ਜੁਗਰਾਜ ਸਿੰਘ ਜੋਗੀ ਪੁੱਤਰ ਸੁਰਿੰਦਰਪਾਲ ਸਿੰਘ (ਜਸਪਾਲੋਂ ਬਗਲੀ ਵਾਲੇ) ਵਜੋਂ ਹੋਈ ਹੈ। ਸਮਾਜ ਸੇਵੀ ਗੁਰਦਾਸ ਸਿੰਘ ਗੁਰਮ ਲੱਖੀ ਅਤੇ ਮ੍ਰਿਤਕ ਦੇ ਤਾਇਆ ਜਗਜੀਤ ਸਿੰਘ ਜੀਤਾ ਨੇ ਦੱਸਿਆ ਕਿ, ਜੁਗਰਾਜ ਸਿੰਘ ਸਾਲ 2017 ਵਿੱਚ ਸੁਨਹਿਰੀ ਭਵਿੱਖ ਦੀ ਭਾਲ ਵਿੱਚ ਕੈਨੇਡਾ ਗਿਆ ਸੀ ਅਤੇ ਹੁਣ ਉੱਥੋਂ ਦਾ ਪੀ.ਆਰ. (ਪੀਆਰ) ਸੀ।

ਉਹ ਕੈਨੇਡਾ ਦੇ ਵਿਨੀਪੈਗ (Winnipeg) ਵਿੱਚ ਆਪਣੀ ਭੈਣ ਕੋਲ ਰਹਿ ਕੇ ਮਿਹਨਤ ਕਰ ਰਿਹਾ ਸੀ। ਬੀਤੇ ਦਿਨੀਂ ਉਸ ਦੇ ਟਰਾਲੇ ਦੀ ਕਿਸੇ ਦੂਜੇ ਟਰਾਲੇ ਨਾਲ ਭਿਆਨਕ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੁਗਰਾਜ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਤਿੰਨ ਪੰਜਾਬੀ ਨੌਜਵਾਨਾਂ ਦੀ ਗਈ ਜਾਨ

ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਸਿਰਫ਼ ਜੁਗਰਾਜ ਹੀ ਨਹੀਂ, ਸਗੋਂ ਦੂਜੇ ਟਰਾਲੇ ਵਿੱਚ ਸਵਾਰ ਦੋ ਹੋਰ ਪੰਜਾਬੀ ਨੌਜਵਾਨਾਂ ਦੀ ਵੀ ਮੌਤ ਹੋ ਗਈ ਹੈ। ਇਸ ਹਾਦਸੇ ਨੇ ਕੈਨੇਡਾ ਵਿੱਚ ਵਸਦੇ ਪੰਜਾਬੀ ਭਾਈਚਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਜੁਗਰਾਜ ਸਿੰਘ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਬਹੁਤ ਹੀ ਸੁਨੱਖਾ ਅਤੇ ਨੇਕ ਸੁਭਾਅ ਦਾ ਮਾਲਕ ਸੀ। ਇਕਲੌਤੇ ਪੁੱਤ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।

ਜੁਗਰਾਜ ਸਿੰਘ ਜੋਗੀ ਦਾ ਕੈਨੇਡਾ ‘ਚ ਹੋਵੇਗਾ ਅੰਤਿਮ ਸੰਸਕਾਰ

ਪਰਿਵਾਰਕ ਸੂਤਰਾਂ ਅਨੁਸਾਰ ਜੁਗਰਾਜ ਸਿੰਘ ਜੋਗੀ ਦਾ ਅੰਤਿਮ ਸੰਸਕਾਰ ਕੈਨੇਡਾ ਵਿੱਚ ਹੀ ਕੀਤਾ ਜਾਵੇਗਾ। ਉਸ ਦੇ ਮਾਤਾ-ਪਿਤਾ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਲਈ ਰਵਾਨਾ ਹੋ ਗਏ ਹਨ। ਇਸ ਦੁਖਦਾਈ ਘਟਨਾ ‘ਤੇ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸਿਆਸੀ ਤੇ ਸਮਾਜਿਕ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

Punjab News: ਇੱਕੋ ਪਿੰਡ ‘ਚ ਮੁੰਡਾ-ਕੁੜੀ ਆਪਸ ‘ਚ ਨਹੀਂ ਕਰਵਾ ਸਕਣਗੇ ਵਿਆਹ, ਉਲੰਘਣਾ ਕਰਨ ‘ਤੇ ਹੋਵੇਗਾ ਸਮਾਜਿਕ ਬਾਈਕਾਟ

 

Punjab News: ਇੱਕੋ ਪਿੰਡ ‘ਚ ਮੁੰਡਾ-ਕੁੜੀ ਆਪਸ ‘ਚ ਨਹੀਂ ਕਰਵਾ ਸਕਣਗੇ ਵਿਆਹ, ਉਲੰਘਣਾ ਕਰਨ ‘ਤੇ ਹੋਵੇਗਾ ਸਮਾਜਿਕ ਬਾਈਕਾਟ

ਮੋਰਿੰਡਾ/ਰੂਪਨਗਰ, 22 ਅਪ੍ਰੈਲ 2026- 

ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਇਲਾਕੇ ਦੇ ਪਿੰਡ ਓਇੰਦ ਵਿੱਚ ਪੰਚਾਇਤ ਵੱਲੋਂ ਪਾਸ ਕੀਤੇ ਗਏ ਇੱਕ ਅਜੀਬੋ-ਗਰੀਬ ਮਤੇ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਪੰਚਾਇਤ ਨੇ ਇੱਕ ਬੈਠਕ ਦੌਰਾਨ ਪਿੰਡ ਦੇ ਅੰਦਰ ਹੀ ਆਪਸੀ ਵਿਆਹਾਂ ‘ਤੇ ਮੁਕੰਮਲ ਪਾਬੰਦੀ ਲਗਾਉਣ ਦਾ ਫ਼ੈਸਲਾ ਸੁਣਾਇਆ ਹੈ। ਇਸ ਫ਼ੈਸਲੇ ਨੂੰ ਲੈ ਕੇ ਸਮਾਜਿਕ ਅਤੇ ਕਾਨੂੰਨੀ ਹਲਕਿਆਂ ਵਿੱਚ ਤਿੱਖੀ ਚਰਚਾ ਸ਼ੁਰੂ ਹੋ ਗਈ ਹੈ।

ਸਰਪੰਚ, ਨੰਬਰਦਾਰ ਅਤੇ ਪੰਚ ਮੈਂਬਰਾਂ ਦੀ ਮੌਜੂਦਗੀ ਵਿੱਚ ਪਾਸ ਕੀਤੇ ਗਏ ਇਸ ਮਤੇ ਅਨੁਸਾਰ, ਜੇਕਰ ਪਿੰਡ ਦਾ ਕੋਈ ਵੀ ਲੜਕਾ ਜਾਂ ਲੜਕੀ ਪਿੰਡ ਦੇ ਹੀ ਕਿਸੇ ਹੋਰ ਵਸਨੀਕ ਨਾਲ ਵਿਆਹ ਕਰਦਾ ਹੈ, ਤਾਂ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।  ਅਜਿਹੇ ਜੋੜਿਆਂ ਦੇ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਡ ਵਿੱਚੋਂ ਕੱਢਣ ਤੱਕ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਰਿਪੋਰਟਾਂ ਅਨੁਸਾਰ, ਇਸ ਫ਼ੈਸਲੇ ਦਾ ਪ੍ਰਭਾਵ ਪਹਿਲਾਂ ਹੀ ਇੱਕ ਪਰਿਵਾਰ ‘ਤੇ ਪੈ ਚੁੱਕਾ ਹੈ।

ਪਿੰਡ ਦੇ ਸਰਪੰਚ ਮੇਜਰ ਸਿੰਘ ਨੇ ਇਸ ਫ਼ੈਸਲੇ ਨੂੰ ਸਹੀ ਠਹਿਰਾਉਂਦਿਆਂ ਕਿਹਾ ਕਿ ਇਹ ਕਦਮ ਰਵਾਇਤੀ ਕਦਰਾਂ-ਕੀਮਤਾਂ ਦੀ ਰਾਖੀ ਅਤੇ ‘ਸਮਾਜਿਕ ਸਦਭਾਵਨਾ’ ਬਣਾਈ ਰੱਖਣ ਲਈ ਚੁੱਕਿਆ ਗਿਆ ਹੈ। ਸੂਤਰ ਦੱਸਦੇ ਹਨ ਕਿ ਇਹ ਮਤਾ ਹਾਲ ਹੀ ਵਿੱਚ ਹੋਏ ਇੱਕ ਅੰਤਰ-ਜਾਤੀ ਵਿਆਹ ਤੋਂ ਬਾਅਦ ਪੈਦਾ ਹੋਏ ਵਿਰੋਧ ਕਾਰਨ ਲਿਆ ਗਿਆ ਹੈ। ਹਾਲਾਂਕਿ, ਸਰਪੰਚ ਨੇ ਇਸ ਫ਼ੈਸਲੇ ਦੀ ਕਾਨੂੰਨੀ ਵੈਧਤਾ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਸਮਾਜਿਕ ਕਾਰਕੁਨਾਂ ਨੇ ਇਸ ਨੂੰ ਮੌਲਿਕ ਅਧਿਕਾਰਾਂ ਦਾ ਘਾਣ ਦੱਸਿਆ ਹੈ। ਕਾਨੂੰਨੀ ਮਾਹਰਾਂ ਅਨੁਸਾਰ, ਭਾਰਤੀ ਸੰਵਿਧਾਨ ਹਰੇਕ ਬਾਲਗ ਨੂੰ ਆਪਣੀ ਮਰਜ਼ੀ ਨਾਲ ਜੀਵਨ ਸਾਥੀ ਚੁਣਨ ਦਾ ਹੱਕ ਦਿੰਦਾ ਹੈ। ਕਿਸੇ ਪੰਚਾਇਤ ਕੋਲ ਇਹ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਦੇ ਨਿੱਜੀ ਜੀਵਨ ਵਿੱਚ ਦਖ਼ਲ ਦੇਵੇ ਜਾਂ ਸਜ਼ਾ ਸੁਣਾਵੇ। ਸਮਾਜਿਕ ਕਾਰਕੁਨ ਨੇ ਕਿਹਾ, “ਵਿਆਹ ਇੱਕ ਨਿੱਜੀ ਫ਼ੈਸਲਾ ਹੈ। ਅਜਿਹੇ ਤੁਗਲਕੀ ਫ਼ੈਸਲੇ ਲੋਕਤੰਤਰੀ ਦੇਸ਼ ਵਿੱਚ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ।”

ਪੰਜਾਬ ਵਿੱਚ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿੱਥੇ ਪੰਚਾਇਤਾਂ ਨੇ ਗੋਤਰ ਜਾਂ ਪਿੰਡ ਦੀ ਸਾਂਝ ਦੇ ਨਾਂ ‘ਤੇ ਵਿਆਹਾਂ ‘ਤੇ ਰੋਕ ਲਗਾਈ, ਪਰ ਹਰ ਵਾਰ ਕਾਨੂੰਨ ਅੱਗੇ ਅਜਿਹੇ ਮਤੇ ਫੇਲ੍ਹ ਸਾਬਤ ਹੋਏ ਹਨ। ਓਇੰਦ ਪਿੰਡ ਦਾ ਇਹ ਮਾਮਲਾ ਹੁਣ ਵਿਅਕਤੀਗਤ ਆਜ਼ਾਦੀ ਅਤੇ ਪੁਰਾਣੇ ਸਮਾਜਿਕ ਰਿਵਾਜ਼ਾਂ ਵਿਚਕਾਰ ਇੱਕ ਵੱਡੀ ਜੰਗ ਦਾ ਰੂਪ ਲੈਂਦਾ ਨਜ਼ਰ ਆ ਰਿਹਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਜਲਦੀ ਹੀ ਇਸ ਮਾਮਲੇ ਵਿੱਚ ਦਖ਼ਲ ਦੇ ਕੇ ਸਥਿਤੀ ਸਪੱਸ਼ਟ ਕਰੇਗਾ।

 

ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੰਧਾਂ ਨੇ ਅਧਿਆਪਕਾਂ ਸਿਰ ਚਾੜ੍ਹਿਆ ‘ਕਰਜ਼ਾ’! ਸਿਆਸੀ ਉਦਘਾਟਨਾਂ ‘ਤੇ ਉੱਠੇ ਸਵਾਲ

 

ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਕੰਧਾਂ ਨੇ ਅਧਿਆਪਕਾਂ ਸਿਰ ਚਾੜ੍ਹਿਆ ‘ਕਰਜ਼ਾ’! ਸਿਆਸੀ ਉਦਘਾਟਨਾਂ ‘ਤੇ ਉੱਠੇ ਸਵਾਲ

ਸਿੱਖਿਆ ਵਿਭਾਗ ਦੀ ਲਾਪਰਵਾਹੀ: 31 ਮਾਰਚ ਤੋਂ ਪਹਿਲਾਂ ਹੀ ਗ੍ਰਾਂਟਾਂ ਵਾਪਸ ਲਈਆਂ

Punjab News, 22 ਅਪ੍ਰੈਲ, 2026

ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮੁਰੰਮਤ ਅਤੇ ਉਸਾਰੀ ਦੇ ਕੰਮਾਂ ਲਈ ਆਈਆਂ ਗ੍ਰਾਂਟਾਂ ਦੇ ਵਾਪਸ ਚਲੇ ਜਾਣ ਕਾਰਨ ਸਿੱਖਿਆ ਹਲਕਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਦੀ ਅਣਗਹਿਲੀ ਅਤੇ ਸਰਕਾਰ ਦੀ ਕਾਹਲੀ ਕਾਰਨ ਅਧਿਆਪਕ ਆਰਥਿਕ ਮੁਸੀਬਤ ਵਿੱਚ ਫਸ ਗਏ ਹਨ।

DTF ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਦੱਸਿਆ ਕਿ, ਮਾਰਚ ਮਹੀਨੇ ਦੇ ਸ਼ੁਰੂ ਵਿੱਚ ਸਕੂਲਾਂ ਦੀ ਮੁਰੰਮਤ ਅਤੇ ਨਵੀਂ ਚਾਰਦੀਵਾਰੀ ਲਈ ਈ.ਡੀ.ਐੱਸ (EDS) 43 ਅਤੇ 83 ਤਹਿਤ ਫੰਡ ਜਾਰੀ ਹੋਏ ਸਨ।

ਸਕੂਲਾਂ ਨੇ ਸਮੇਂ ਸਿਰ ਬਿੱਲ ਤਿਆਰ ਕਰਕੇ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਦਿੱਤੇ ਸਨ। ਪਰ ਵਿਭਾਗੀ ਦੇਰੀ ਕਾਰਨ ਇਹ ਬਿੱਲ ਪਾਸ ਨਹੀਂ ਹੋ ਸਕੇ ਅਤੇ ਪੰਜਾਬ ਸਰਕਾਰ ਨੇ 31 ਮਾਰਚ ਦੀ ਉਡੀਕ ਕੀਤੇ ਬਿਨਾਂ 20 ਮਾਰਚ ਨੂੰ ਹੀ ਸਾਰੀ ਗਰਾਂਟ ਵਾਪਸ ਲੈ ਲਈ।

ਪੱਲਿਓਂ ਦੇਣੀਆਂ ਪੈ ਰਹੀਆਂ ਦਿਹਾੜੀਆਂ

ਫਰੰਟ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਖ਼ੁਲਾਸਾ ਕੀਤਾ ਕਿ ਸਿੱਖਿਆ ਅਧਿਕਾਰੀਆਂ ਦੇ ਨਿਰਦੇਸ਼ਾਂ ‘ਤੇ ਕਈ ਸਕੂਲਾਂ ਵਿੱਚ ਪੁਰਾਣੀ ਚਾਰਦੀਵਾਰੀ ਢਾਹ ਦਿੱਤੀ ਗਈ ਸੀ।

ਅਧਿਆਪਕਾਂ ਨੇ ਨਵੀਂ ਉਸਾਰੀ ਲਈ ਫਰਮਾਂ ਤੋਂ ਉਧਾਰ ਸਾਮਾਨ (ਸੀਮਿੰਟ, ਇੱਟਾਂ ਆਦਿ) ਚੁੱਕ ਕੇ ਕੰਮ ਸ਼ੁਰੂ ਕਰਵਾ ਦਿੱਤਾ ਸੀ। ਹੁਣ ਗ੍ਰਾਂਟ ਵਾਪਸ ਜਾਣ ਕਾਰਨ ਅਧਿਆਪਕਾਂ ਨੂੰ ਮਿਸਤਰੀਆਂ ਅਤੇ ਮਜ਼ਦੂਰਾਂ ਦੀਆਂ ਦਿਹਾੜੀਆਂ ਆਪਣੀ ਜੇਬ ਵਿੱਚੋਂ ਦੇਣੀਆਂ ਪੈ ਰਹੀਆਂ ਹਨ।

ਅਧਿਆਪਕ ਆਗੂਆਂ ਨੇ ਗਿਲਾ ਕਰਦਿਆਂ ਕਿਹਾ ਕਿ ਇੱਕ ਪਾਸੇ ਸਰਕਾਰ ਸਕੂਲਾਂ ਦੀਆਂ ਨਵੀਆਂ ਉਸਾਰੀਆਂ ਦੇ ਉਦਘਾਟਨ ਵਿਧਾਇਕਾਂ ਤੋਂ ਕਰਵਾਉਣ ਲਈ ਫਰਮਾਨ ਜਾਰੀ ਕਰ ਰਹੀ ਹੈ, ਪਰ ਦੂਜੇ ਪਾਸੇ ਕੰਮ ਲਈ ਬਣਦੇ ਫੰਡ ਜਾਰੀ ਨਹੀਂ ਕੀਤੇ ਜਾ ਰਹੇ।

DTF ਨੇ ਮੰਗ ਕੀਤੀ ਹੈ ਕਿ ਵਾਪਸ ਲਈਆਂ ਗਈਆਂ ਗ੍ਰਾਂਟਾਂ ਤੁਰੰਤ ਜਾਰੀ ਕੀਤੀਆਂ ਜਾਣ ਤਾਂ ਜੋ ਸਕੂਲਾਂ ਦੇ ਅਧੂਰੇ ਪਏ ਕੰਮ ਮੁਕੰਮਲ ਹੋ ਸਕਣ ਅਤੇ ਅਧਿਆਪਕਾਂ ‘ਤੇ ਪਿਆ ਆਰਥਿਕ ਬੋਝ ਹਟ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਸਲਾ ਹੱਲ ਨਾ ਹੋਇਆ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ।

 

ਵੱਡੀ ਖ਼ਬਰ: ਅਕਾਲੀ ਦਲ ਨਾਲ ਇਸ ਪਾਰਟੀ ਨੇ ਕੀਤਾ ਗੱਠਜੋੜ, ਪੜ੍ਹੋ ਵੇਰਵਾ

 

ਵੱਡੀ ਖ਼ਬਰ: ਅਕਾਲੀ ਦਲ ਨਾਲ ਇਸ ਪਾਰਟੀ ਨੇ ਕੀਤਾ ਗੱਠਜੋੜ!

ਜਨਤਾ ਦਲ ਲੀਡਰਸ਼ਿਪ ਨੇ ਬਿਨਾਂ ਸ਼ਰਤ ਕੀਤਾ ਹਮਾਇਤ ਦਾ ਐਲਾਨ

ਚੰਡੀਗੜ੍ਹ, 22 ਅਪ੍ਰੈਲ 2026- ਅਕਾਲੀ ਦਲ ਨੂੰ 2027 ਦੀਆਂ ਚੋਣਾਂ ਵਾਸਤੇ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਦੀ ਅਗਵਾਈ ਵਾਲੇ ਜਨਤਾ ਦਲ ਸੈਕੂਲਰ ਨੇ ਪਾਰਟੀ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ।

ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜਨਤਾ ਦਲ ਪਾਰਟੀ ਦੇ ਸੂਬਾ ਪ੍ਰਧਾਨ ਮਾਸਟਰ ਅਵਤਾਰ ਸਿੰਘ ਤੇ ਹੋਰ ਆਗੂਆਂ ਨੇ ਅਕਾਲੀ ਦਲ ਦੀ ਬਿਨਾਂ ਸ਼ਰਮ ਹਮਾਇਤ ਦਾ ਪੱਤਰ ਸੌਂਪਿਆ।

ਪੱਤਰ ਵਿਚ ਦੱਸਿਆ ਗਿਆ ਕਿ ਸਾਬਕਾ ਪ੍ਰਧਾਨ ਮੰਤਰੀ ਐਚ ਡੀ ਦੇਵਗੌੜਾ ਹਮੇਸ਼ਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਬਹੁਤ ਸਤਿਕਾਰ ਕਰਦੇ ਹਨ, ਜਿਹਨਾਂ ਨੇ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੰਸੀ ਖਿਲਾਫ ਹਮੇਸ਼ਾ ਮੋਹਰੀ ਹੋ ਕੇ ਲੜਾਈ ਲੜੀ।

ਪੱਤਰ ਵਿਚ ਕਿਹਾ ਗਿਆ ਕਿ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਦੇ ਦਰਿਆਈ ਪਾਣੀਆਂ, ਦੇਸ਼ ਵਿਚ ਲੋਕਤੰਤਰ ਤੇ ਰਾਜਾਂ ਲਈ ਵੱਧ ਅਧਿਕਾਰ ਤੇ ਅਸਲ ਸੰਘੀ ਢਾਂਚਾ ਲਾਗੂ ਕਰਨ ਵਿਚ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜਨਤਾ ਦਲ ਲੀਡਰਸ਼ਿਪ ਨੇ ਅਕਾਲੀ ਦਲ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕੀਤਾ। ਇਸ ਹਮਾਇਤ ਲਈ ਪਾਰਟੀ ਦਾ ਧੰਨਵਾਦ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਸਾਡੇ ਗੁਰੂ ਸਾਹਿਬਾਨ ਵੱਲੋ਼ ਲੋਕਾਂ ਦੀ ਭਲਾਈ ਵਾਸਤੇ ਦਰਸਾਏ ਸਿਧਾਂਤਾਂ ’ਤੇ ਕੰਮ ਕਰਨ ਵਾਸਤੇ ਵਚਨਬੱਧ ਹੈ ਜਿਵੇਂ ਕਿ, ਸ. ਪ੍ਰਕਾਸ਼ ਸਿੰਘ ਬਾਦਲ ਕਰਦੇ ਸਨ।

ਉਹਨਾਂ ਕਿਹਾ ਕਿ ਪਾਰਟੀ ਦੇਸ਼ ਵਿਚ ਅਸਲ ਸੰਘੀ ਢਾਂਚਾ ਲਾਗੂ ਕਰਨ ਵਾਸਤੇ ਵਚਨਬੱਧ ਹੈ ਜਿਸ ਤਹਿਤ ਰਾਜਾਂ ਨੂੰ ਵੱਧ ਅਧਿਕਾਰ ਮਿਲਣਗੇ ਤੇ ਅਖੀਰ ਵਿਚ ਦੇਸ਼ ਮਜ਼ਬੂਤ ਹੋਵੇਗਾ।