Saturday, April 27, 2024
No menu items!
HomeNationalਵੱਡੀ ਖ਼ਬਰ: PTI ਦੀ ਲੇਡੀ ਪੱਤਰਕਾਰ ਨੂੰ ANI ਦੇ ਪੱਤਰਕਾਰ ਨੇ ਮਾਰੇ...

ਵੱਡੀ ਖ਼ਬਰ: PTI ਦੀ ਲੇਡੀ ਪੱਤਰਕਾਰ ਨੂੰ ANI ਦੇ ਪੱਤਰਕਾਰ ਨੇ ਮਾਰੇ ਥੱਪੜ, ਵੇਖੋ ਵੀਡੀਓ

 

PTI / ANI : ਪੀਟੀਆਈ ਨੇ ਰਾਸ਼ਟਰੀ ਮਹਿਲਾ ਕਮਿਸ਼ਨ ਇੰਡੀਆ ਕੋਲ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ

ਪੰਜਾਬ ਨੈੱਟਵਰਕ, ਨਵੀਂ ਦਿੱਲੀ-

PTI / ANI : ਨਿਊਜ਼ ਏਜੰਸੀ ਪੀਟੀਆਈ ਦੀ ਲੇਡੀ ਪੱਤਰਕਾਰ ਦੇ ਨਾਲ ਏਐਨਆਈ ਦੇ ਪੱਤਰਕਾਰ ਵਲੋਂ ਕਥਿਤ ਤੌਰ ਤੇ ਥੱਪੜ ਮਾਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਖੁਦ ਪੀਟੀਆਈ ਨੇ ਆਪਣੇ ਟਵਿੱਟਰ ਹੈਂਡਲ ਤੇ ਵੀਡੀਓ ਸ਼ੇਅਰ ਕਰਦੇ ਹੋਏ ਦਿੱਤੀ ਹੈ।

ਪੀਟੀਆਈ ਨੇ ਟਵੀਟ ਰਾਹੀਂ ਦੋਸ਼ ਲਾਉਂਦੇ ਹੋਏ ਦੱਸਿਆ ਕਿ, ਪ੍ਰੈਸ ਕਾਨਫਰੰਸ ਦੌਰਾਨ ਪੀਟੀਆਈ ਦੀ ਇੱਕ ਨੌਜਵਾਨ ਮਹਿਲਾ ਰਿਪੋਰਟਰ ਦਾ ਏਐਨਆਈ ਦੇ ਰਿਪੋਰਟਰ ਦੁਆਰਾ ਜਿਨਸੀ ਸ਼ੋਸ਼ਣ ਅਤੇ ਜ਼ੁਬਾਨੀ ਸ਼ੋਸ਼ਣ ਕੀਤਾ। ਇਸ ਦੇ ਨਾਲ ਹੀ ਪੀਟੀਆਈ ਨੇ ਸਵਾਲ ਕੀਤਾ ਕਿ, ਕੀ ANI/ ਸਮਿਤਾ ਪ੍ਰਕਾਸ਼ ਆਪਣੇ ਸਟਾਫ ਦੇ ਅਜਿਹੇ ਵਿਵਹਾਰ ਨੂੰ ਮਾਫ਼ ਕਰਦੀ ਹੈ?

PTI ਨੇ ਆਪਣੇ ਬਿਆਨ ਵਿਚ ਅੱਗੇ ਲਿਖਿਆ ਕਿ, ਪੀਟੀਆਈ ਮੈਨੇਜਮੈਂਟ ਅਤੇ ਉਸਦੇ ਸਹਿਯੋਗੀ ਗੁੱਸੇ ਵਿੱਚ ਹਨ, ਅਤੇ ਇਸ ਬੇਰੋਕ ਹਿੰਸਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਨ। ਪੀਟੀਆਈ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾਵੇਗੀ।

ਇਸ ਦੇ ਨਾਲ ਹੀ ਪੀਟੀਆਈ ਨੇ ਦੱਸਿਆ ਕਿ, ਇਸ ਹੈਰਾਨ ਕਰ ਦੇਣ ਵਾਲੀ ਘਟਨਾ ‘ਤੇ FIR ਦਰਜ ਕਰਵਾਈ ਜਾਵੇਗੀ। ਪੀਟੀਆਈ ਮੁਤਾਬਿਕ, ਸਾਡੀ ਲੇਡੀ ਪੱਤਰਕਾਰ ਸਦਮੇ ਵਿਚ ਹੈ।

ਪੀਟੀਆਈ ਦੇ ਵਲੋਂ ਰਾਸ਼ਟਰੀ ਮਹਿਲਾ ਕਮਿਸ਼ਨ ਇੰਡੀਆ ਕੋਲ ਵੀ ਇਸ ਦੀ ਸ਼ਿਕਾਇਤ ਦਰਜ ਕਰਵਾਉਣ ਦੀ ਗੱਲ ਆਖੀ ਗਈ ਹੈ। ਦੂਜੇ ਪਾਸੇ, ANI ਦਾ ਇਸ ਮਸਲੇ ਤੇ ਕੋਈ ਵੀ ਬਿਆਨ ਹੁਣ ਤੱਕ ਸਾਹਮਣੇ ਨਹੀਂ ਆਇਆ ਹੈ। ANI ਦਾ ਜਿਵੇਂ ਹੀ ਇਸ ਮਸਲੇ ਤੇ ਕੋਈ ਬਿਆਨ ਸਾਹਮਣੇ ਆਵੇਗਾ ਤਾਂ, ਇਸ ਖ਼ਬਰ ਦੇ ਨਾਲ ਉਸਨੂੰ ਵੀ ਪਬਲਿਸ਼ ਕਰਕੇ ਅਪਡੇਟ ਕਰ ਦਿੱਤਾ ਜਾਵੇਗਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments