Monday, April 29, 2024
No menu items!
HomeBusinessਪਹਿਲੇ ਨੈਸ਼ਨਲ ਸਿਰਜਣਹਾਰ ਪੁਰਸਕਾਰ ਪ੍ਰੋਗਰਾਮ 'ਚ ਫ਼ਿਰੋਜ਼ਪੁਰ ਦੇ Social Media Creators ਸਤਨਾਮ...

ਪਹਿਲੇ ਨੈਸ਼ਨਲ ਸਿਰਜਣਹਾਰ ਪੁਰਸਕਾਰ ਪ੍ਰੋਗਰਾਮ ‘ਚ ਫ਼ਿਰੋਜ਼ਪੁਰ ਦੇ Social Media Creators ਸਤਨਾਮ ਸਿੰਘ ਨੇ ਲਿਆ ਭਾਗ

 

Social Media Creators ਸਤਨਾਮ ਸਿੰਘ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣਾ ਚੈਨਲ ਚਲਾ ਰਿਹੈ

ਨਵੀਂ ਦਿੱਲੀ-

ਦਿੱਲੀ ਵਿਖੇ ਹੋਏ ਪਹਿਲੇ ਨੈਸ਼ਨਲ ਕ੍ਰਿਏਟਰਸ (ਰਾਸ਼ਟਰੀ ਸਿਰਜਣਹਾਰ ਪੁਰਸਕਾਰ) ਪ੍ਰੋਗਰਾਮ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ Social Media Creators ਸਤਨਾਮ ਸਿੰਘ ਨੇ ਭਾਗ ਲਿਆ। ਜੋਕਿ ਸੋਸ਼ਲ ਮੀਡੀਆ ਪਲੇਟਫਾਰਮ ਤੇ ਆਪਣਾ ਚੈਨਲ ਚਲਾ ਰਿਹਾ ਹੈ।

ਉਨ੍ਹਾਂ ਨੇ ਦਸਿਆ ਕਿ ਪ੍ਰੋਗਰਾਮ ਵਿੱਚ ਦੇਸ਼ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਤੇ ਵਧੀਆ ਤਰੀਕੇ ਨਾਲ ਕੰਟੈਂਟ ਅਪਲੋਡ ਕਰਨ ਅਤੇ ਦੇਸ਼ ਦੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਚਰਚਾ ਕੀਤੀ।

ਦੱਸ ਦਈਏ ਕਿ ਸਤਨਾਮ ਸਿੰਘ ਪਿਛਲੇ ਕਾਫੀ ਸਮੇਂ ਤੋਂ FACEBOOK/YOUTUBE/INSTAGRAM ਅਤੇ ਹੋਰ ਬਾਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਅੱਜ ਦੇ ਨੌਜਵਾਨ ਕੁੜੀਆਂ-ਮੁੰਡਿਆ, ਸਾਬਕਾ ਸੈਨਿਕਾਂ, ਅਤੇ ਫਿਜ਼ੀਕਲ ਪੱਖੋਂ ਕਮਜ਼ੋਰ ਵਰਗ ਦੇ ਹੋਣਹਾਰ ਨੌਜਵਾਨਾਂ ਲਈ ਸੈਂਟਰ ਅਤੇ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਤੇ ਚੱਲ ਰਹੀਆਂ ਅਤੇ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਬਾਰੇ ਅਤੇ ਸਰਕਾਰ ਵਲੋ ਸਮੇਂ ਸਮੇਂ ਤੇ ਚਲ ਰਹੀਆਂ ਸਰਕਾਰੀ ਯੋਜਨਾਵਾਂ ਬਾਰੇ ਜਾਗਰੂਕ ਕਰਨਾ ਅਤੇ ਇਨ੍ਹਾਂ ਅੰਦਰ ਨਸ਼ੇ ਤੋਂ ਦੂਰ ਰਹਿਣਾ, ਮੋਟੀਵੇਸਨ ਦੀ ਭਾਵਨਾ ਨੂੰ ਪੈਦਾ ਕਰ ਰਿਹਾ ਹੈ।

ਇਨ੍ਹਾਂ ਸਾਰੀਆਂ ਗਤੀਵਿਧੀਆ ਨੂੰ ਸੋਸ਼ਲ ਮੀਡੀਆ ਤੇ ਦੇਖਦੇ ਹੋਏ ਸਤਨਾਮ ਸਿੰਘ ਦਾ ਨਾਮ ਸੈਂਟਰ ਸਰਕਾਰ ਵੱਲੋਂ ਪੰਜਾਬ ਵਿਚੋਂ ਪਹਿਲੇ ਪਗੜੀਧਾਰੀ ਸਿੱਖ ਵਜੋਂ ਚੁਣਿਆ ਗਿਆ। ਜੋ ਕਿ ਪੰਜਾਬ ਲਈ ਬਹੁਤ ਮਾਣ ਵਾਲੀ ਗੱਲ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਮੰਡਪਮ ਸੰਸਦ ਭਵਨ ਵਿਖੇ ਵਿਖੇ ਸਬੋਧਨ ਕਰਦੇ ਹੋਏ ਕਿਹਾ ਕਿ ਰਾਸ਼ਟਰੀ ਸਿਰਜਣਹਾਰ ਕਹਾਣੀ, ਸਮਾਜਿਕ, ਸੱਭਿਆਚਾਰ, ਮੋਟੀਵੇਸ਼ਨ, ਸਿਹਤ, ਸਿੱਖਿਆ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਸਮੇਤ ਹੋਰ ਵੱਖ ਵੱਖ ਵਿਸ਼ਿਆਂ ਤੇ ਇਕਜੁੱਟਤਾ ਅਤੇ ਪਰਭਾਵ ਦੀ ਪਹਿਚਾਣ ਬਣਾਉਣ ਲਈ ਕਿਹਾ ਗਿਆ। ਭਾਗ ਲੈਣ ਵਾਲੇ ਸਾਰੇ ਸੋਸ਼ਲ ਮੀਡੀਆ ਕ੍ਰਿਏਟਸ ਨੇ ਉਨ੍ਹਾਂ ਆਪਣਾ ਫਰਜ਼ ਸਮਝਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਕਿਹਾ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments