Join WhatsApp

Join Now

ਸਕੂਲ ਆਫ ਐਮੀਨੈਂਸ ‘ਚ 9ਵੀਂ ਤੇ 11ਵੀਂ ਜਮਾਤ ਵਿੱਚ ਪ੍ਰੋਵੀਜਨਲ ਦਾਖਲੇ ਦੀ 1 ਅਪ੍ਰੈਲ ਤੋਂ ਸ਼ੁਰੂਆਤ

On: ਮਾਰਚ 29, 2026 6:27 ਬਾਃ ਦੁਃ

 

ਗੁਰਦਾਸਪੁਰ ਦੇ 3 ਸਕੂਲ ਆਫ ਐਮੀਨੈਂਸ ‘ਚ 9ਵੀਂ ਤੇ 11ਵੀਂ ਜਮਾਤ ਵਿੱਚ ਪ੍ਰੋਵੀਜਨਲ ਦਾਖਲੇ ਦੀ 1 ਅਪ੍ਰੈਲ ਤੋਂ ਸ਼ੁਰੂਆਤ

ਫਾਈਨਲ ਦਾਖਲੇ ਲਈ ਪ੍ਰੋਵੀਜਨਲ ਦਾਖਲਾ ਅਤਿ ਜਰੂਰੀ

ਪੰਜਾਬ ਸਰਕਾਰ ਵਲੋਂ ਵਿੱਦਿਆ ਦਾ ਪੱਧਰ ਉੱਚਾ ਚੁੱਕਣ ਲਈ ਪੂਰੇ ਪੰਜਾਬ ਵਿੱਚ 118 ਸਕੂਲਜ ਆਫ ਐਮੀਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਵਿੱਚ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਵਿਦਿਆਰਥੀਆਂ ਦੀ ਦਾਖਲਾ ਟੈਸਟ ਰਾਹੀਂ ਚੋਣ ਕੀਤੀ ਜਾਂਦੀ ਹੈ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਨੋਡਲ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਸਾਲ ਸਕੂਲ ਆਫ ਐਮੀਨੈਂਸ ਬਟਾਲਾ, ਗੁਰਦਾਸਪੁਰ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਦਾਖਲੇ ਵਾਸਤੇ ਵਿਭਾਗ ਵਲੋਂ ਮਿਤੀ 01 ਮਾਰਚ 2026 ਨੂੰ ਪ੍ਰਵੇਸ਼ ਪ੍ਰੀਖਿਆ ਕੰਡਕਟ ਕਰਵਾਈ ਗਈ ਸੀ, ਜਿਸ ਦਾ ਰਿਜਲਟ ਘੋਸ਼ਿਤ ਹੋ ਚੁੱਕਾ ਹੈ, ਵਿਦਿਆਰਥੀ ਆਪਣਾ ਰੀਜਲਟ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਾਈਟ pseb.ac.in ਤੇ ਜਾ ਕੇ ਐਸ.ੳ.ਈ ਪੋਰਟਲ ਖੋਲ ਕੇ ਜਾਂ ssapunjab.org ਅਧੀਨ daily circulars ਤੋ ਡਾਊਨਲੋਡ ਕਰ ਸਕਦੇ ਹਨ।

ਇਹ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਵਿਦਿਆਰਥੀਆਂ ਲਈ ਪ੍ਰੋਵੀਜਨਲ ਦਾਖਲੇ ਦੀ ਸ਼ੁਰੂਆਤ ਮਿਤੀ 01 ਅਪ੍ਰੈਲ 2026 ਤੋਂ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ ਕੀਤੀ ਜਾ ਰਹੀ ਹੈ। ਇਹ ਵਿਦਿਆਰਥੀ ਪ੍ਰਵੇਸ਼ ਪ੍ਰੀਖਿਆ ਵਾਸਤੇ ਅਪਲਾਈ ਕਰਨ ਸਮੇਂ ਮੈਪ ਕੀਤੇ ਸਕੂਲ ਆਫ ਐਮੀਨੈਂਸ ਵਿੱਚ ਦਾਖਲਾ ਲੈਣ ਦੇ ਹੱਕਦਾਰ ਹੋਣਗੇ।

ਇਸ ਵਿੱਚ ਸੱਭ ਤੋਂ ਪਹਿਲਾਂ ਐਸ.ੳ.ਈ ਸਕੂਲਾਂ ਵਿੱਚ 10ਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਪ੍ਰੋਵੀਜਨਲ ਦਾਖਲੇ ਵਿੱਚ ਪਹਿਲ ਦਿੱਤੀ ਜਾਵੇਗੀ ਅਤੇ ਇਹ ਵਿਦਿਆਰਥੀ 11ਵੀਂ ਵਾਸਤੇ ਆਪਣੀ ਮਨਪਸੰਦੀ ਦੇ ਸਟਰੀਮ ਦੀ ਚੋਣ ਕਰ ਸਕਦੇ ਹਨ।

ਇਸ ਉਪਰੰਤ ਬਾਕੀ ਬਚਦੀਆਂ ਸ਼ੀਟਾਂ ਉਪਰ ਪ੍ਰਵੇਸ਼ ਪ੍ਰੀਖਿਆ ਵਿੱਚੋਂ ਕੁਆਲੀਫਾਈਡ ਵਿਦਿਆਰਥੀਆਂ ਨੂੰ ਪ੍ਰੋਵੀਜਨਲ ਤੌਰ ਤੇ ਦਾਖਲਾ ਦਿੱਤਾ ਜਾਵੇਗਾ। ਪੁਰੇਵਾਲ ਨੇ ਦੱਸਿਆ ਕਿ ਜਿਲੇ ਦੇ ਤਿੰਨੇ ਸਕੂਲ ਆਫ ਐਮੀਨੈਂਸ ਵਿੱਚ 9ਵੀਂ ਜਮਾਤ ਲਈ 36 ਸ਼ੀਟਾਂ ਹਰੇਕ ਸਕੂਲ ਅਤੇ 11ਵੀਂ ਜਮਾਤ ਲਈ ਚਾਰ ਸਟਰੀਮ ਵਿੱਚ 32 ਵਿਦਿਆਰਥੀ ਪ੍ਰਤੀ ਸਟਰੀਮ (ਨਾਨ ਮੈਡੀਕਲ, ਮੈਡੀਕਲ, ਆਰਟਸ ਤੇ ਕਾਮਰਸ) ਦੇ ਹਿਸਾਬ 128 ਸ਼ੀਟਾਂ ਹੋਣਗੀਆਂ।

ਪ੍ਰੋਵੀਜਨਲ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੀ ਪ੍ਰਵੇਸ਼ ਪ੍ਰੀਖਿਆ ਦੀ ਮੈਰਿਟ ਦੇ ਆਧਾਰ ਤੇ, ਅੱਠਵੀ/ਦਸਵੀਂ ਪ੍ਰੀਖਿਆ ਦੇ ਨਤੀਜੇ ਪਾਸ ਹੋਣ ਉਪਰੰਤ ਅਤੇ ਐਸ.ੳ.ਈ ਸਕੂਲਾਂ ਵਿਚ ਸ਼ੀਟਾਂ ਦੀ ਉਪਲੱਬਤਾ ਹੋਣ ਦੀ ਸੂਰਤ ਵਿੱਚ ਦਾਖਲਾ ਫਾਈਨਲ ਮੰਨਿਆ ਜਾਵੇਗਾ।

ਜਿਲਾ ਸਿੱਖਿਆ ਅਫਸਰ (ਸੈ:ਸਿੱ) ਸ੍ਰੀਮਤੀ ਪਰਮਜੀਤ ਨੇ ਜਿਲੇ ਦੇ ਸਮੂਹ ਪ੍ਰਵੇਸ਼ ਪ੍ਰੀਖਿਆ ਪਾਸ ਕਰ ਚੁੱਕੇ ਦਾਖਲਾ ਲੈਣ ਦੇ ਚਾਹਵਾਨ ਵਿਦਾਰਥੀਆਂ ਨੂੰ ਮਿਤੀ 01 ਅਪ੍ਰੈਲ 2026 ਨੂੰ ਆਪਣੇ-ਆਪਣੇ ਮੈਪਡ ਸਕੂਲ ਆਫ ਐਮੀਨੈਂਸ ਵਿੱਚ ਜਰੂਰੀ ਦਸਤਾਵੇਜ ਸਮੇਤ ਸੰਬੰਧਿਤ ਪ੍ਰਿੰਸੀਪਲ ਨੂੰ ਰਿਪੋਰਟ ਕਰਨ ਲਈ ਪਾਬੰਦ ਕੀਤਾ। ਕੇਵਲ ਪ੍ਰੋਵੀਜਨਲ ਤੌਰ ਤੇ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਹੀ ਫਾਈਨਲ ਦਾਖਲੇ ਦੀ ਚੋਣ ਕੀਤੀ ਜਾਵੇਗੀ।

ਪੁਰੇਵਾਲ ਨੇ ਅੱਗੇ ਦੱਸਿਆ ਕਿ ਇਨਾਂ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਵਾਸਤੇ ਸਕੂਲ ਪੱਧਰ ਤੇ ਹੀ ਪੇਸ ਤਹਿਤ ਜੇ.ਈ.ਈ/ਨੀਟ ਅਤੇ ਕਲੈਟ ਆਦਿ ਟੈਸਟਾਂ ਲਈ ਮੁਫਤ ਕੋਚਿੰਗ ਦਿੱਤੀ ਜਾਵੇਗੀ ਅਤੇ ਹਰੇਕ ਵਿਦਿਆਰਥੀ ਨੂੰ 4000 ਰੁਪਏ ਕੀਮਤ ਦੀ ਮੁਫਤ ਯੂਨੀਫਾਰਮ ਅਤੇ ਬੱਸ ਸਹੂਲਤ ਵੀ ਮੁਫਤ ਮੁਹੱਈਆ ਕਰਵਾਈ ਜਾਵੇਗੀ। ਹਰੇਕ ਸਾਲ ਵਿਦਿਆਰਥੀਆਂ ਲਈ ਐਕਸਪੋਜਰ ਵਿਜਟ ਦੇ ਨਾਲ ਨਾਲ ਕੰਪੀਟੀਟਿਵ ਇਮਤਿਹਾਨਾਂ ਦੀ ਤਿਆਰੀ ਵਾਸਤੇ ਸਟੇਟ ਪੱਧਰ ਤੇ ਮੁਫਤ ਵਿੰਟਰ ਅਤੇ ਸਮਰ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ।

ਉਨਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਇਨਾਂ ਸਕੂਲਾਂ ਦੇ ਕਈ ਵਿਦਿਆਰਥੀਆਂ ਨੇ ਜੇਈਈ/ਨੀਟ ਅਤੇ ਕਲੈਟ ਦੀ ਪ੍ਰੀਖਿਆ ਪਾਸ ਕਰਕੇ ਜਿਲੇ ਦੇ ਨਾਂ ਰੋਸ਼ਨ ਕੀਤਾ ਹੈ ।ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਸਮੇਂ ਸਿਰ ਅਤੇ ਮਿੱਥੇ ਸਮੇਂ ਤੇ ਸਕੂਲ ਵਿਜਟ ਕਰਕੇ ਆਪਣੇ ਬੱਚਿਆਂ ਦਾ ਦਾਖਲਾ ਕਰਵਾਉ।

 

More

ਮੁਲਾਜ਼ਮਾਂ ਨੇ ਭਗਵੰਤ ਮਾਨ ਸਰਕਾਰ ਨੂੰ ਕੀਤਾ ਬੇਨਕਾਬ; 17 ਜੁਲਾਈ 2020 ਤੋਂ ਬਾਅਦ ਭਰਤੀ ਕਾਮਿਆਂ ਦੀ ਮੁੱਖ ਮੰਗ DA ਨਹੀਂ, ਬਲਕਿ ਜ਼ਬਰੀ ਥੋਪੇ ਕੇਂਦਰੀ ਪੇ-ਸਕੇਲ ਨੂੰ ਰੱਦ ਕਰਵਾਉਣਾ!

ਵੱਡੀ ਖ਼ਬਰ: ਪੰਜਾਬ ਸਰਕਾਰ ਨੇ DSP ਹਟਾਇਆ, 3 ਪੁਲਿਸ ਅਧਿਕਾਰੀ ਲਾਈਨ ਹਾਜ਼ਰ! ਪੜ੍ਹੋ ਪੂਰਾ ਮਾਮਲਾ

ਟੀਚਰ ਡੇਅ ਮੌਕੇ ਭਗਵੰਤ ਮਾਨ ਸਰਕਾਰ ਵਿਰੁੱਧ ਗਰਜੇ ਮੈਰੀਟੋਰੀਅਸ ਅਧਿਆਪਕ; ਕਿਹਾ- ਵਾਅਦੇ ਮੁਤਾਬਿਕ ਸਿੱਖਿਆ ਵਿਭਾਗ ’ਚ ਤੁਰੰਤ ਕਰੋ ਰੈਗੂਲਰ

BIG BREAKING: ਪੰਜਾਬ ਕੈਬਨਿਟ ਨੇ ਲਏ ਵੱਡੇ ਫ਼ੈਸਲੇ; ਨਵੀਆਂ ਪੋਸਟਾਂ ਭਰਨ ਨੂੰ ਦਿੱਤੀ ਹਰੀ ਝੰਡੀ, ਸਰਵਿਸ ਕਮਿਸ਼ਨ ਦੇ ਨਿਯਮਾਂ ‘ਚ ਕੀਤੀ ਸੋਧ

Blackmailing Case! ਸਾਵਧਾਨ! ਇੰਝ ਤੁਹਾਡੀ ਵੀ ਬਣ ਸਕਦੀ ਅਸ਼ਲੀਲ ਵੀਡੀਓ..!

ਵਿਦਿਆਰਥਣ ਨਾਲ ਸਰੀਰਕ ਸਬੰਧ ਬਣਾਉਣ ਲਈ ਸਕੂਲ ਪ੍ਰਿੰਸੀਪਲ ਨੇ ਬਣਾਇਆ ਦਬਾਅ, ਆਡੀਓ ਵਾਇਰਲ

ਵੱਡੀ ਖ਼ਬਰ: ਹਰਸਿਮਰਤ ਕੌਰ ਬਾਦਲ ਅਤੇ ਗਨੀਵ ਕੌਰ ਮਜੀਠੀਆ ਨੂੰ ਪੁਲਿਸ ਨੇ ਲਿਆ ਹਿਰਾਸਤ ‘ਚ, ਪੜ੍ਹੋ ਪੂਰਾ ਮਾਮਲਾ

Leave a Comment