Punjab Teachers Transfer Policy! ਸਿੱਖਿਆ ਵਿਭਾਗ ਦਾ ਬਦਲੀ ਸਿਸਟਮ ਫਿਰ ਉਲਝਿਆ: ਸਟੇਸ਼ਨ ਚੁਆਇਸ ਨੇ ਵਧਾਈਆਂ ਅਧਿਆਪਕਾਂ ਦੀਆਂ ਮੁਸ਼ਕਲਾਂ, ਉੱਠੇ ਵੱਡੇ ਸਵਾਲ!

On: ਜੁਲਾਈ 7, 2026 2:24 ਬਾਃ ਦੁਃ

 

Punjab Teachers Transfer Policy! ਸਿੱਖਿਆ ਵਿਭਾਗ ਦਾ ਬਦਲੀ ਸਿਸਟਮ ਫਿਰ ਉਲਝਿਆ: ਸਟੇਸ਼ਨ ਚੁਆਇਸ ਨੇ ਵਧਾਈਆਂ ਅਧਿਆਪਕਾਂ ਦੀਆਂ ਮੁਸ਼ਕਲਾਂ, ਉੱਠੇ ਵੱਡੇ ਸਵਾਲ!

ਪੰਜਾਬ ਅਧਿਆਪਕ ਬਦਲੀਆਂ ‘ਚ ਵੱਡੀ ਗੜਬੜੀ? ਬਿਨਾਂ ਡਾਟਾ ਵੈਰੀਫਿਕੇਸ਼ਨ ਸਟੇਸ਼ਨ ਚੁਆਇਸ ਦੇ ਨੋਟਿਸ ਨੇ ਅਧਿਆਪਕ ਕੀਤੇ ਪ੍ਰੇਸ਼ਾਨ

ਸਿੱਖਿਆ ਵਿਭਾਗ ਦਾ ਬਦਲੀ ਪ੍ਰਕਿਰਿਆ ਸਿਸਟਮ ਫਿਰ ਵਿਵਾਦਾਂ ‘ਚ; ਸਟੇਸ਼ਨ ਚੁਆਇਸ ਦੇ ਨਵੇਂ ਫੈਸਲੇ ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੋਰ ਉਲਝਾਇਆ

ਚੰਡੀਗੜ੍ਹ, 07 ਜੁਲਾਈ 2026-

ਪੰਜਾਬ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ (Transfers) ਨੂੰ ਲੈ ਕੇ ਲਾਗੂ ਕੀਤਾ ਗਿਆ ਆਨਲਾਈਨ ਸਿਸਟਮ ਇੱਕ ਵਾਰ ਫਿਰ ਵਿਵਾਦਾਂ ਅਤੇ ਉਲਝਣਾਂ ਦੇ ਘੇਰੇ ਵਿੱਚ ਆ ਗਿਆ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਸਟੇਸ਼ਨ ਚੁਆਇਸ (Station Choice) ਨੇ ਅਧਿਆਪਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਅਧਿਆਪਕ ਵਰਗ ਵਿੱਚ ਭਾਰੀ ਨਿਰਾਸ਼ਾ ਅਤੇ ਰੋਸ ਪਾਇਆ ਜਾ ਰਿਹਾ ਹੈ।

ਬਿਨਾਂ ਡਾਟਾ ਅਤੇ ਵੈਰੀਫਿਕੇਸ਼ਨ ਦੇ ਸਟੇਸ਼ਨ ਚੁਆਇਸ ਕਿਵੇਂ?

ਪ੍ਰੇਸ਼ਾਨ ਅਧਿਆਪਕਾਂ ਦਾ ਕਹਿਣਾ ਹੈ ਕਿ ਵਿਭਾਗ ਦਾ ਇਹ ਤਾਜ਼ਾ ਫੈਸਲਾ ਸਮਝ ਤੋਂ ਪਰ੍ਹੇ ਹੈ। ਅਧਿਆਪਕਾਂ ਨੇ ਸਵਾਲ ਚੁੱਕਦਿਆਂ ਕਿਹਾ, “ਜਦੋਂ ਵਿਭਾਗ ਵੱਲੋਂ ਅਜੇ ਤੱਕ ਨਾ ਤਾਂ ਬਦਲੀਆਂ ਸਬੰਧੀ ਪੂਰਾ ਡਾਟਾ ਹੀ ਭਰਵਾਇਆ ਗਿਆ ਹੈ ਅਤੇ ਨਾ ਹੀ ਡੀ.ਡੀ.ਓਜ਼ (DDOs) ਵੱਲੋਂ ਇਸ ਦੀ ਕੋਈ ਵੈਰੀਫਿਕੇਸ਼ਨ (ਪੜਤਾਲ) ਕਰਵਾਈ ਗਈ ਹੈ, ਤਾਂ ਫਿਰ ਸਟੇਸ਼ਨ ਚੋਇਸ ਦੀ ਪ੍ਰਕਿਰਿਆ ਕਿਸ ਆਧਾਰ ‘ਤੇ ਸ਼ੁਰੂ ਕੀਤੀ ਜਾ ਸਕਦੀ ਹੈ?”

EGS, STR ਅਤੇ ਐਸੋਸੀਏਟ ਅਧਿਆਪਕਾਂ ਨਾਲ ਮਜ਼ਾਕ!

ਮਾਮਲਾ ਉਦੋਂ ਹੋਰ ਗੰਭੀਰ ਹੋ ਗਿਆ ਜਦੋਂ ਈ.ਜੀ.ਐਸ. (EGS), ਐਸ.ਟੀ.ਆਰ. (STR) ਅਤੇ ਐਸੋਸੀਏਟ ਅਧਿਆਪਕਾਂ ਨੂੰ ਪਹਿਲਾਂ ਬਦਲੀ ਫਾਰਮ ਭਰਨ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨ ਆਏ ਸਟੇਸ਼ਨ ਚੁਆਇਸ ਦੇ ਨੋਟਿਸ ਵਿੱਚ ਇਨ੍ਹਾਂ ਅਧਿਆਪਕਾਂ ਨੂੰ ਸਟੇਸ਼ਨ ਚੋਇਸ ਕਰਨ ਲਈ ਆਖ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਦੋਂ ਪੋਰਟਲ ‘ਤੇ ਇਨ੍ਹਾਂ ਅਧਿਆਪਕਾਂ ਦਾ ਡਾਟਾ ਹੀ ਅਪਲੋਡ ਅਤੇ ਵੈਰੀਫਾਈ ਨਹੀਂ ਹੋਇਆ, ਤਾਂ ਇਹ ਅਧਿਆਪਕ ਸਟੇਸ਼ਨਾਂ ਦੀ ਚੋਣ ਕਿਵੇਂ ਕਰ ਸਕਦੇ ਹਨ?

ਇਸ ਪੂਰੀ ਪ੍ਰਕਿਰਿਆ ਦੌਰਾਨ ਇੱਕ ਹੋਰ ਵੱਡੀ ਖਾਮੀ ਇਹ ਸਾਹਮਣੇ ਆਈ ਹੈ ਕਿ ਕੁੱਝ ਅਧਿਆਪਕਾਂ ਨੇ ਜੋ ਸਟੇਸ਼ਨ ਚੋਇਸ ਆਪਣੇ ਪੱਧਰ ‘ਤੇ ਲਾਕ ਕੀਤੀ ਸੀ, ਉਨ੍ਹਾਂ ਦੀ ਆਈ.ਡੀ. (ID) ਵਿੱਚ ਹੁਣ ਕੁੱਝ ਅਜਿਹੇ ਸਟੇਸ਼ਨ ਵੀ ਸਬਮਿਟ ਹੋਏ ਨਜ਼ਰ ਆ ਰਹੇ ਹਨ, ਜੋ ਉਨ੍ਹਾਂ ਨੇ ਕਦੇ ਭਰੇ ਹੀ ਨਹੀਂ ਸਨ।

ਸਿਸਟਮ ਦੀ ਇਸ ਤਕਨੀਕੀ ਗੜਬੜੀ (Portal Glitch) ਕਾਰਨ ਅਧਿਆਪਕਾਂ ਨੂੰ ਡਰ ਸਤਾ ਰਿਹਾ ਹੈ ਕਿ ਉਨ੍ਹਾਂ ਨੂੰ ਗਲਤ ਸਟੇਸ਼ਨ ਅਲਾਟ ਨਾ ਹੋ ਜਾਣ। ਅਧਿਆਪਕਾਂ ਨੇ ਮੰਗ ਕੀਤੀ ਹੈ ਕਿ ਸਿੱਖਿਆ ਵਿਭਾਗ ਤੁਰੰਤ ਇਸ ਬਦਲੀ ਪ੍ਰਕਿਰਿਆ ਦੇ ਨੁਕਸਾਂ ਨੂੰ ਸੁਧਾਰੇ ਅਤੇ ਪਾਰਦਰਸ਼ੀ ਤਰੀਕੇ ਨਾਲ ਪਹਿਲਾਂ ਡਾਟਾ ਵੈਰੀਫਾਈ ਕਰਵਾ ਕੇ ਹੀ ਸਟੇਸ਼ਨ ਚੁਆਇਸ ਦਾ ਮੌਕਾ ਦੇਵੇ।

ਦੂਜੇ ਪਾਸੇ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, ਸਾਨੂੰ ਅਧਿਆਪਕਾਂ ਕੋਲੋਂ ਅਜਿਹੀਆਂ ਸੂਚਨਾਵਾਂ ਮਿਲੀਆਂ ਹਨ, ਅਸੀਂ ਸਿਸਟਮ ਠੀਕ ਕਰਨ ਦੀ ਕੋਸਿਸ਼ ਕਰ ਰਹੇ ਹਾਂ। ਅਧਿਕਾਰੀ ਨੇ ਕਿਹਾ ਕਿ, ਆਉਂਦੇ ਕੁੱਝ ਘੰਟਿਆਂ ਦੌਰਾਨ ਇਹ ਸਮੱਸਿਆ ਹੱਲ ਹੋ ਜਾਵੇਗੀ ਅਤੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

 

Join WhatsApp

Join Now

Leave a Comment