Tuesday, April 30, 2024
No menu items!
HomeEducationਸਕੂਲ 'ਚ ਸਿਲੰਡਰ ਫਟਣ ਕਾਰਨ ਜਾਨ ਗਵਾਉਣ ਵਾਲੀ ਲੇਡੀ ਮੁਲਾਜ਼ਮ ਦੇ ਪਰਿਵਾਰ...

ਸਕੂਲ ‘ਚ ਸਿਲੰਡਰ ਫਟਣ ਕਾਰਨ ਜਾਨ ਗਵਾਉਣ ਵਾਲੀ ਲੇਡੀ ਮੁਲਾਜ਼ਮ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਦੇਵੇ 20 ਲੱਖ ਰੁਪਏ ਮੁਆਵਜ਼ਾ

 

ਸਕੂਲ ਵਿੱਚ ਬੱਚਿਆਂ ਦਾ ਖਾਣਾ ਬਣਾਉਂਦੇ ਸਮੇਂ ਸਿਲੰਡਰ ਫੱਟਣ ਕਾਰਨ ਹੋਈ ਦਰਦਨਾਕ ਮੌਤ ਤੇ ਪੰਜਾਬ ਸਰਕਾਰ ਦੇਵੇ 20 ਲੱਖ ਰੁਪਏ ਮੁਆਵਜ਼ਾ: ਸੀਟੂ ਪੰਜਾਬ

ਪੰਜਾਬ ਨੈੱਟਵਰਕ, ਮਾਛੀਵਾੜਾ ਸਾਹਿਬ

ਪਿਛਲੇ ਦਿਨੀਂ ਮਾਛੀਵਾੜਾ ਖ਼ਾਮ ਦੇ ਸਰਕਾਰੀ ਸਕੂਲ ਵਿੱਚ ਮਿਡ -ਡੇ-ਮੀਲ ਵਰਕਰ ਮਨਜੀਤ ਕੌਰ ਜੋ ਕਿ ਇੱਕ ਗਰੀਬ ਪਰਿਵਾਰ ਨਾਲ ਸਬੰਧਤ ਸੀ।

ਇਹ ਵੀ ਪੜ੍ਹੋ-Holiday Alert: ਪੰਜਾਬ ਦੇ ਸਕੂਲਾਂ-ਕਾਲਜਾਂ ਤੇ ਦਫ਼ਤਰਾਂ ‘ਚ ਸਰਕਾਰੀ ਛੁੱਟੀ ਦਾ ਐਲਾਨ, ਪੜ੍ਹੋ ਵੇਰਵਾ

ਸਕੂਲ ਦੇ ਬੱਚਿਆਂ ਲਈ ਮਿਡ -ਡੇ-ਮੀਲ ਤਿਆਰ ਕਰ ਰਹੀ ਸੀ ਅਚਾਨਕ ਗੈਸ ਸਿਲੰਡਰ ਨੂੰ ਅੱਗ ਲੱਗ ਜਾਣ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਹ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।

ਇਹ ਵੀ ਪੜ੍ਹੋ-Punjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ ਪੈਸੇ ਜਾਰੀ ਨਾ ਹੋਣ ਤੇ ਸਕੂਲ ਮੁਖੀ ਪ੍ਰੇਸ਼ਾਨ

ਉਹ ਆਪਣੇ ਪਿੱਛੇ ਇੱਕ ਬੇਟੀ ਅਤੇ ਬੇਟੇ ਨੂੰ ਰੋਂਦੇ ਕੁਰਲਾਉਂਦੇ ਛੱਡ ਗਈ ਇਸ ਦੁੱਖ ਦੀ ਘੜੀ ਵਿੱਚ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨਜ ਸੀਟੂ ਦੇ ਆਲ ਇੰਡੀਆ ਸਕੱਤਰ ਭੈਣ ਊਸ਼ਾ ਰਾਣੀ ਸੀਟੂ ਪੰਜਾਬ ਦੇ ਸੂਬਾਈ ਪ੍ਰਧਾਨ ਸਾਥੀ ਮਹਾਂ ਸਿੰਘ ਰੌੜੀ, ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੂਬਾ ਸਕੱਤਰੇਤ ਦੇ ਮੈਂਬਰਾਨ ਸਾਥੀ ਅਮਰਨਾਥ ਕੂੰਮਕਲਾਂ, ਭੈਣ ਸੁਭਾਸ਼ ਰਾਣੀ, ਦਲਜੀਤ ਕੁਮਾਰ ਗੋਰਾ, ਸੁਖਮਿੰਦਰ ਸਿੰਘ ਲੋਟੇ, ਪਰਮਜੀਤ ਨੀਲੋਂ , ਹਨੂੰਮਾਨ ਪ੍ਰਸ਼ਾਦ ਦੂਬੇ ਨੇ ਦੁਖਦਾਈ ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰ ਨਾਲ ਦੁੱਖ ਵਿੱਚ ਸ਼ਰੀਕ ਹੁੰਦੇ ਹੋਏ ਪੰਜਾਬ ਸਰਕਾਰ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਮੰਗ ਕੀਤੀ ਕਿ ਮ੍ਰਿਤਕ ਮਿਡ-ਡੇ-ਮੀਲ ਵਰਕਰ ਜੋ ਆਨ ਡਿਊਟੀ ਸੀ ਜੋ ਹਾਦਸੇ ਸਮੇਂ ਬੱਚਿਆਂ ਦਾ ਖਾਣਾ ਬਣਾ ਰਹੀ ਸੀ।

ਇਹ ਵੀ ਪੜ੍ਹੋ-ਹੁਣ ਵਿਦਿਆਰਥਣਾਂ ਨੂੰ ਮਾਹਵਾਰੀ (Periods) ਦੌਰਾਨ ਮਿਲਣਗੀਆਂ ਛੁੱਟੀਆਂ! ਨੋਟੀਫਿਕੇਸ਼ਨ ਜਾਰੀ

ਡਿਊਟੀ ਦੌਰਾਨ ਕਿਸੇ ਵੀ ਵਿਅਕਤੀ ਦਾ ਜਾਨੀ ਜਾਂ ਮਾਲੀ ਨੁਕਸਾਨ ਹੋ ਜਾਵੇ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਮੁੱਖ ਇੰਪਲਾਇਰਜ਼ ਦੀ ਹੁੰਦੀ ਹੈ। ਇਸ ਲਈ ਪੰਜਾਬ ਸਰਕਾਰ ਵੱਲੋਂ ਮ੍ਤਿਿਕ ਦੇ ਪਰਿਵਾਰ ਨੂੰ ਵੀਹ ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਉਸ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments