Tuesday, April 30, 2024
No menu items!
HomeEducationPunjab News: ਪੰਜਾਬ ਸਰਕਾਰ ਮਿਡ-ਡੇ-ਮੀਲ ਕੁੱਕਾਂ ਲਈ ਮੁਫਤ ਇਲਾਜ ਅਤੇ ਜੀਵਨ ਬੀਮੇ...

Punjab News: ਪੰਜਾਬ ਸਰਕਾਰ ਮਿਡ-ਡੇ-ਮੀਲ ਕੁੱਕਾਂ ਲਈ ਮੁਫਤ ਇਲਾਜ ਅਤੇ ਜੀਵਨ ਬੀਮੇ ਦਾ ਪ੍ਰਬੰਧ ਕਰੇ- ਡੀਟੀਐੱਫ਼

 

Punjab News: ਮਿਡ-ਡੇ-ਮੀਲ ਕੁੱਕਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿੱਚ ਲਿਆਵੇ ਪੰਜਾਬ ਸਰਕਾਰ-ਡੀ.ਟੀ.ਐਫ. ਪੰਜਾਬ

ਦਲਜੀਤ ਕੌਰ, ਪੰਜਾਬ ਨੈੱਟਵਰਕ/ਅੰਮ੍ਰਿਤਸਰ

Punjab News: ਡੀ.ਟੀ.ਐਫ ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਆਨਲਾਈਨ ਮੀਟਿੰਗ ਸੂਬਾ ਵਿਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਸਾਂਝੀ ਯੋਗ ਅਗਵਾਈ ਵਿੱਚ ਹੋਈ, ਜਿਸ ਵਿੱਚ ਸਿੱਖਿਆ ਵਿਭਾਗ ਤੇ ਅਧਿਆਪਕਾਂ ਨਾਲ ਸੰਬੰਧਿਤ ਮਸਲੇ ਵਿਚਾਰੇ ਗਏ।

ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਬੀਤੇ ਦਿਨੀਂ ਮਹਿਰੂਮ ਮਿਡ-ਡੇ-ਮੀਲ ਵਰਕਰ ਭੈਣ ਮਨਜੀਤ ਕੌਰ, ਸਰਕਾਰੀ ਸਕੂਲ ਮਾਛੀਵਾੜਾ ਖਾਮ, ਲੁਧਿਆਣਾ ਦੀ ਖਾਣਾ ਬਣਾਉਂਦੇ ਹੋਏ ਅੱਗ ਨਾਲ ਝੁਲਸਣ ਕਾਰਨ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਸਮਝਦਿਆਂ ਜਥੇਬੰਦੀ ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਮਹਿਸੂਸ ਕਰਦੀ ਹੈ ਕਿ ਸਮੂਹ ਕੱਚੇ ਮੁਲਾਜ਼ਮ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਅਤੇ ਕਾਰਪੋਰੇਟ ਪੱਖੀ ਨਿਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੇ ਸ਼ਿਕਾਰ ਹਨ।

ਇਹ ਵੀ ਪੜ੍ਹੋ-Punjab News: ਪੰਜਾਬ ਦੇ ਸਰਕਾਰੀ ਅਧਿਆਪਕ ਹੋਏ ਲੱਖਾਂ ਦੇ ਕਰਜ਼ਾਈ, ਸਰਕਾਰ ਵੱਲੋਂ ਪੈਸੇ ਜਾਰੀ ਨਾ ਹੋਣ ਤੇ ਸਕੂਲ ਮੁਖੀ ਪ੍ਰੇਸ਼ਾਨ

ਸਰਕਾਰੀ ਸਕੂਲਾਂ ਵਿੱਚ ਬਹੁ ਗਿਣਤੀ ਵਿਦਿਆਰਥੀਆਂ ਦਾ ਭੋਜਨ ਬਣਾਉਣ ਵਾਲੀਆਂ ਮਿਡ-ਡੇ-ਮੀਲ ਭੈਣਾਂ ਹਰ ਰੋਜ਼ ਆਪਣੀ ਜਾਣ ਦੀ ਪਰਵਾਹ ਕੀਤੇ ਬਗੈਰ ਬਿਨਾਂ ਕਿਸੇ ਸਰਕਾਰੀ ਸੁਰੱਖਿਆ ਤੰਤਰ ਦੇ ਸਕੂਲਾਂ ਵਿੱਚ ਵਿਦਿਆਰੀਆਂ ਦੀ ਸੇਵਾ ਕਰ ਰਹੀਆਂ ਹਨ। ਬੀਤੇ ਦਿਨੀਂ ਲੁਧਿਆਣਾ ਦੇ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਲਈ ਦੁਪਹਿਰ ਦਾ ਭੋਜਨ ਬਣਾਉਣ ਵੇਲੇ ਅੱਗ ਨਾਲ ਝੁਲਸਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ।

ਮੌਤ ਉਪਰੰਤ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਦੇਣ ਦੀ ਥਾਂ ਸਰਕਾਰੀ ਅਫ਼ਸਰਾਂ ਦੇ ਸਾਹਮਣੇ ਰਾਤ ਵੇਲੇ ਮਹਿਰੂਮ ਦਾ ਦਾਹ ਸੰਸਕਾਰ ਕੀਤਾ, ਜਿਸ ਤੋਂ ਸਰਕਾਰ ਤੇ ਵਿਭਾਗ ਦਾ ਗੈਰ ਮਨੁੱਖੀ ਵਰਤਾਰਾ ਸਪਸ਼ਟ ਹੁੰਦਾ ਹੈ। ਸੂਬਾ ਸਰਕਾਰ ਵਲੋਂ ਕੁੱਕਾਂ ਲਈ ਬਾਰ ਬਾਰ ਮੰਗ ਤੇ ਮੀਟਿੰਗਾ ਕਰਨ ਉਪਰੰਤ ਵੀ ਨਾ ਤੇ ਕੋਈ ਸੁਰੱਖਿਆ ਕਿੱਟਾਂ, ਨਾਂ ਕੋਈ ਵਰਦੀ, ਨਾ ਕੋਈ ਸਿਹਤ ਸੁਵਿਧਾ, ਨਾ ਕੋਈ ਜੀਵਨ ਬੀਮਾ, ਨਾ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਹੁਣ ਵਿਦਿਆਰਥਣਾਂ ਨੂੰ ਮਾਹਵਾਰੀ (Periods) ਦੌਰਾਨ ਮਿਲਣਗੀਆਂ ਛੁੱਟੀਆਂ! ਨੋਟੀਫਿਕੇਸ਼ਨ ਜਾਰੀ

ਮੁਲਾਜ਼ਮ ਮੰਗਾਂ ਵਿੱਚ ਮੁੱਖ ਤੌਰ ਤੇ ਵੱਖ-ਵੱਖ ਕਿਸਮ ਦੇ 37 ਭੱਤਿਆਂ, ਅਨਿਯਮਤ ਮਹਿਗਾਈ ਭੱਤੇ, ਏ.ਸੀ.ਪੀ ਸਕੀਮ, ਪੁਰਾਣੀ ਪੈਨਸ਼ਨ ਬਹਾਲੀ ਸਕੀਮ ਆਦਿ ਮੁੱਦਿਆਂ ਤੇ ਜਥੇਬੰਦੀ ਤੇ ਸਰਕਾਰ ਵਿਚਾਲੇ ਅੜਿੱਕਾ ਜਯੋਂ ਦਾ ਤਿਉਂ ਬਣਿਆ ਹੋਇਆ ਹੈ। ਸਰਕਾਰ ਨੇ ਮੁਲਾਜ਼ਮ ਮੰਗਾ ਸਬੰਧੀ ਆਪਣੇ ਕੀਤੇ ਵਾਅਦੇ, ਸਰਕਾਰ ਬਣਨ ਉਪਰੰਤ ਲਗਭਗ ਦੋ ਸਾਲ ਬੀਤਣ ਤੇ ਵੀ ਪੂਰੇ ਨਹੀਂ ਕੀਤੇ।

ਅਜਿਹੀ ਇੱਕ ਹੋਰ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਦਾ ਜਿਕਰ ਕਰਦਿਆਂ ਆਗੂਆਂ ਨੇ ਦੱਸਿਆ ਕਿ ਰੂਪਨਗਰ ਵਿਖੇ ਫੂਲਪੁਰ ਗਰੇਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਕੁੱਕ ਭੈਣ ਰਣਜੀਤ ਕੌਰ ਦੇ ਖਾਣਾ ਬਣਾਉਂਦੇ ਹੋਏ ਪ੍ਰੈਸ਼ਰ ਕੁੱਕਰ ਫਟਣ ਕਾਰਨ ਗੰਭੀਰ ਸੱਟਾਂ ਲੱਗੀਆਂ ਪਰੰਤੁ ਜਾਨ ਬਚ ਗਈ। ਇਸ ਸਬੰਧੀ ਆਗੂਆਂ ਵੱਲੋਂ ਸਮੂਹ ਕੁਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਵੀ ਕੀਤੀ ਗਈ ਕਿ ਖਾਣਾ ਪਕਾਉਣ ਸਮੇਂ ਸੁਰੱਖਿਆ ਨਿਯਮਾਂ ਦਾ ਖਾਸ ਧਿਆਨ ਰੱਖਿਆ ਜਾਵੇ ਜਿਵੇਂ ਕੁੱਕਰ ਚੰਗੀ ਤਰ੍ਹਾਂ ਸਾਫ ਕਰਕੇ ਵਰਤਣ ਤੇ ਸਮੇਂ ਸਮੇਂ ਤੇ ਗੈਸ ਦੀ ਸਾਫ਼ ਸਫ਼ਾਈ, ਪਾਇਪ ਦਾ ਨਿਰੀਖਣ ਆਦਿ ਕਰਦੇ ਰਹਿਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ।

ਭੈਣ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਗੈਰ ਕੁਦਰਤੀ ਮੌਤ ਤੇ ਅਫਸੋਸ ਪ੍ਰਗਟਾਉਂਦਿਆਂ ਜਥੇਬੰਦੀ ਦੇ ਆਗੂਆਂ ਜਰਮਨਜੀਤ ਸਿੰਘ, ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਕੰਵਲਜੀਤ ਕੌਰ ਛੱਜਲਵੱਡੀ, ਕੰਵਲਜੀਤ ਸਿੰਘ , ਨਰੇਸ਼ ਕੁਮਾਰ ਆਦਿ ਨੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਹਿਰੂਮ ਭੈਣ ਮਨਜੀਤ ਕੌਰ ਦੇ ਪਰਿਵਾਰ ਨੂੰ ਘਟੋਂ ਘੱਟ ਵੀਹ ਲੱਖ ਦੀ ਰਾਸ਼ੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਮਿਡ-ਡੇ-ਮੀਲ ਕੁੱਕਾਂ ਨੂੰ ਮੁਫ਼ਤ ਇਲਾਜ਼ ਅਤੇ ਜੀਵਨ ਬੀਮੇ ਦੀ ਸਹੂਲਤ ਦਿੱਤੀ ਜਾਵੇ।

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments