Join WhatsApp

Join Now

Reels ਦਾ ਭੂਤ ਸਵਾਰ! ‘ਸਕੂਲ ਆਫ਼ ਐਮੀਨੈਂਸ’ ‘ਚ ਛੁੱਟੀਆਂ ਦੌਰਾਨ ਬੱਚਿਆਂ ਨੇ ਭੰਨਤੋੜ ਕਰਕੇ ਕੀਤਾ 8 ਲੱਖ ਦਾ ਨੁਕਸਾਨ

On: June 17, 2026 12:31 PM

 

Reels ਦਾ ਭੂਤ ਸਵਾਰ! ‘ਸਕੂਲ ਆਫ਼ ਐਮੀਨੈਂਸ’ ‘ਚ ਛੁੱਟੀਆਂ ਦੌਰਾਨ ਬੱਚਿਆਂ ਨੇ ਭੰਨਤੋੜ ਕਰਕੇ ਕੀਤਾ 8 ਲੱਖ ਦਾ ਨੁਕਸਾਨ

ਡੀਐਸਪੀ ਇਕਬਾਲ ਸਿੰਘ ਸੰਧੂ ਬੋਲੇ- “ਮੁਲਜ਼ਮਾਂ ਦੀ ਪਛਾਣ ਹੋਈ, ਮਾਪਿਆਂ ਨੂੰ ਬੁਲਾਇਆ; ਕਾਨੂੰਨ ਮੁਤਾਬਕ ਹੋਵੇਗੀ ਕਾਰਵਾਈ”

ਫ਼ਰੀਦਕੋਟ/ਜੈਤੋ, 17 ਜੂਨ 2026:

ਅੱਜ ਦੇ ਦੌਰ ਵਿੱਚ ਨੌਜਵਾਨਾਂ ਸਿਰ ਸੋਸ਼ਲ ਮੀਡੀਆ ‘ਤੇ ਮਸ਼ਹੂਰ ਹੋਣ ਅਤੇ ‘ਰੀਲਾਂ’ (Reels) ਬਣਾਉਣ ਦਾ ਭੂਤ ਕਿਸ ਕਦਰ ਸਵਾਰ ਹੈ, ਇਸ ਦੀ ਇੱਕ ਬੇਹੱਦ ਹੈਰਾਨੀਜਨਕ ਅਤੇ ਚਿੰਤਾਜਨਕ ਮਿਸਾਲ ਫ਼ਰੀਦਕੋਟ ਦੇ ਜੈਤੋ ਤੋਂ ਸਾਹਮਣੇ ਆਈ ਹੈ। ਇੱਥੋਂ ਦੇ ਸਰਕਾਰੀ ‘ਸਕੂਲ ਆਫ਼ ਐਮੀਨੈਂਸ’ ਵਿੱਚ ਤਿੰਨ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਰੀਲ ਬਣਾਉਣ ਦੇ ਚੱਕਰ ਵਿੱਚ ਸਕੂਲ ਦੇ ਅੰਦਰ ਭਾਰੀ ਹੰਗਾਮਾ ਕੀਤਾ ਗਿਆ ਅਤੇ ਸਰਕਾਰੀ ਜਾਇਦਾਦ ਦੀ ਬੇਰਹਿਮੀ ਨਾਲ ਭੰਨਤੋੜ ਕੀਤੀ ਗਈ।

ਸਕੂਲ ਪ੍ਰਸ਼ਾਸਨ ਮੁਤਾਬਕ ਇਸ ਹੁੜਦੰਗ ਕਾਰਨ ਸਕੂਲ ਦਾ ਕਰੀਬ 8 ਲੱਖ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨੀਂ ਦਿਨੀਂ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਚੱਲ ਰਿਹਾ ਹੈ। ਇਸੇ ਦੌਰਾਨ ਇਹ ਤਿੰਨੋਂ ਬੱਚੇ ਸਕੂਲ ਦੀ ਕੰਧ ਟੱਪ ਕੇ ਅੰਦਰ ਵਿਹੜੇ ਵਿੱਚ ਦਾਖ਼ਲ ਹੋ ਗਏ। ਇਨ੍ਹਾਂ ਵਿੱਚੋਂ ਦੋ ਬੱਚੇ ਇਸੇ ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ 10ਵੀਂ ਜਮਾਤ ਪਾਸ ਕਰਕੇ 11ਵੀਂ ਵਿੱਚ ਹੋਇਆ ਹੈ ਅਤੇ ਦੂਜਾ 9ਵੀਂ ਜਮਾਤ ਦਾ ਵਿਦਿਆਰਥੀ ਹੈ, ਜਦਕਿ ਤੀਜਾ ਬੱਚਾ ਬਾਹਰੀ ਦੱਸਿਆ ਜਾ ਰਿਹਾ ਹੈ।

ਸੀਸੀਟੀਵੀ ਕੈਮਰਿਆਂ ਤੋਂ ਲੈ ਕੇ ਸਕੂਲ ਵੈਨਾਂ ਤੱਕ ਤੋੜੀਆਂ

ਮੁਲਜ਼ਮਾਂ ਨੇ ਰੀਲ ਬਣਾਉਣ ਦੇ ਹੜਦੰਗ ਵਿੱਚ ਸਕੂਲ ਦੇ ਵਿਹੜੇ ਅਤੇ ਕਮਰਿਆਂ ਦੇ ਬਾਹਰ ਲੱਗੇ ਸੀਸੀਟੀਵੀ (CCTV) ਕੈਮਰੇ, ਖਿੜਕੀਆਂ ਦੇ ਸ਼ੀਸ਼ੇ, ਸੁੰਦਰਤਾ ਲਈ ਰੱਖੇ ਫੁੱਲਾਂ ਦੇ ਗਮਲੇ, ਫਰਨੀਚਰ ਅਤੇ ਹੋਰ ਕੀਮਤੀ ਸਮਾਨ ਦੀ ਬੁਰੀ ਤਰ੍ਹਾਂ ਭੰਨਤੋੜ ਕੀਤੀ। ਇੰਨਾ ਹੀ ਨਹੀਂ, ਉੱਥੇ ਖੜ੍ਹੀਆਂ ਸਕੂਲ ਵੈਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦਾ ਵੀ ਭਾਰੀ ਨੁਕਸਾਨ ਕੀਤਾ ਗਿਆ। ਇਹ ਸਾਰੀ ਸ਼ਰਮਨਾਕ ਕਰਤੂਤ ਸਕੂਲ ਵਿੱਚ ਲੱਗੇ ਕੈਮਰਿਆਂ ਵਿੱਚ ਰਿਕਾਰਡ ਹੋ ਗਈ।

ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਤਿੰਨੋਂ ਹੁੜਦੰਗੀ ਬੱਚਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਸਮੇਤ ਉੱਚ ਸਿੱਖਿਆ ਵਿਭਾਗ ਨੂੰ ਲਿਖਤੀ ਸੂਚਨਾ ਦੇ ਦਿੱਤੀ ਗਈ ਹੈ। ਮਾਮਲੇ ਸਬੰਧੀ ਗੱਲਬਾਤ ਕਰਦਿਆਂ ਡੀਐਸਪੀ (DSP) ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਨਾਬਾਲਗ ਹਨ। ਪੁਲਿਸ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਥਾਣੇ ਤਲਬ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਤੋਂ ਬਾਅਦ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਇਸ ਦੁਖਦ ਘਟਨਾ ‘ਤੇ ਚਿੰਤਾ ਪ੍ਰਗਟ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਡਾ. ਹਰੀਸ਼ ਚੰਦਰ ਨੇ ਅਪੀਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਸੋਸ਼ਲ ਮੀਡੀਆ ਦੇ ਲਾਲਚ ਵਿੱਚ ਆ ਕੇ ਅਜਿਹੇ ਗੈਰ-ਕਾਨੂੰਨੀ ਅਤੇ ਖ਼ਤਰਨਾਕ ਕਦਮ ਨਹੀਂ ਚੁੱਕਣੇ ਚਾਹੀਦੇ, ਜਿਸ ਨਾਲ ਉਨ੍ਹਾਂ ਦਾ ਭਵਿੱਖ ਬਰਬਾਦ ਹੋਵੇ।

 

More

BREAKING: ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਵੱਡਾ ਝਟਕਾ, ਹਾਈਕੋਰਟ ਨੇ ਜ਼ਮਾਨਤ ਅਰਜ਼ੀ ਕੀਤੀ ਰੱਦ

ਪੰਜਾਬ ‘ਚ ਨਸ਼‍ਿਆਂ ਦੇ ਮੁੱਦੇ ਤੇ ਸਿਆਸਤ ਭਰੀ; AAP ਲੀਡਰ ਬਲਤੇਜ ਪੰਨੂ ਦਾ ਵੱਡਾ ਬਿਆਨ, ਕਿਹਾ- ਸਾਡੀ ਜੰਗ ਤੋਂ ਖਿੱਝ ਕੇ ਅਮਿਤ ਸ਼ਾਹ ਅਤੇ ਰਾਹੁਲ ਗਾਂਧੀ ਨੇ ਕੀਤੇ ਹਨ ਟਵੀਟ’

ਸਚਿਨ ਪਾਇਲਟ ਦਾ ਵੱਡਾ ਬਿਆਨ- “ਜਿਨ੍ਹਾਂ ਦੇ ਭਰਾ ਅਤੇ ਪੁੱਤਰ ਮਾਰੇ ਗਏ, AAP ਸਰਕਾਰ ਦੱਸੇ ਕਿ ਉਨ੍ਹਾਂ ਨੂੰ ਇਨਸਾਫ਼ ਅਤੇ ਮਾਲੀ ਸਹਾਇਤਾ ਕਿਉਂ ਨਹੀਂ ਮਿਲੀ?”

CBI Investigation ED Probe! ਵੱਡੀ ਖ਼ਬਰ: ਪੰਜਾਬ ਦੇ 50 IAS, IPS, PCS, PPS ਅਫ਼ਸਰਾਂ ਵਿਰੁੱਧ ਸਿਕੰਜਾ; 15 ਤੋਂ ਵੱਧ ਵਿਭਾਗਾਂ ਦੇ ਰਿਕਾਰਡ ਤਲਬ

America-Pakistan: ਅਮਰੀਕਾ-ਪਾਕਿਸਤਾਨ ਜੰਗ ਹੋਈ ਤਾਂ ਅਸੀਂ ਪਾਕਿਸਤਾਨ ਨਾਲ ਖੜ੍ਹੇ ਹੋਵਾਂਗੇ! ਭਾਜਪਾ ਪ੍ਰਧਾਨ ਨੇ ਦਿੱਤਾ ਵੱਡਾ ਬਿਆਨ, ਮਚਿਆ ਹੰਗਾਮਾ (ਵੇਖੋ ਵੀਡੀਓ)

US Breaking: ਸਕੂਲ ‘ਚ ਦਿਨ ਦਿਹਾੜੇ ਗੋਲੀਬਾਰੀ; ਬੱਚਿਆਂ ਸਮੇਤ 4 ਲੋਕਾਂ ਦੀ ਮੌਤ

Leave a Comment