Join WhatsApp

Join Now

SIR Punjab: ਕੀ ਸ਼ਹੀਦ ਭਗਤ ਸਿੰਘ ਬਣੇ ਲੁਧਿਆਣਾ ਦੇ ਵੋਟਰ? ਪ੍ਰਸ਼ਾਸਨ ਨੇ ਕਿਹਾ- ਗਲਤੀ ਪਹਿਲਾਂ ਹੋਈ ਸੀ, ਫਿਰ ਸੁਧਾਰ ਦਿੱਤੀ ਗਈ ਲਿਸਟ

On: October 11, 2026 9:54 PM

 

SIR Punjab: ਕੀ ਸ਼ਹੀਦ ਭਗਤ ਸਿੰਘ ਬਣੇ ਲੁਧਿਆਣਾ ਦੇ ਵੋਟਰ? ਪ੍ਰਸ਼ਾਸਨ ਨੇ ਕਿਹਾ- ਗਲਤੀ ਪਹਿਲਾਂ ਹੋਈ ਸੀ, ਫਿਰ ਸੁਧਾਰ ਦਿੱਤੀ ਗਈ ਲਿਸਟ

ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਦਾ ਮਾਮਲਾ: ਪ੍ਰਸ਼ਾਸਨ ਨੇ ਕਿਹਾ- ਗਲਤੀ ਪਹਿਲਾਂ ਹੀ ਸੁਧਾਰੀ ਜਾ ਚੁੱਕੀ ਹੈ

12 ਅਕਤੂਬਰ ਨੂੰ ਜਾਰੀ ਹੋਵੇਗੀ ਸਹੀ ਵੋਟਰ ਸੂਚੀ, ਸ਼ਹੀਦ ਭਗਤ ਸਿੰਘ ਦੀ ਫੋਟੋ ਵਾਲਾ ਦਾਅਵਾ ਨਿਕਲਿਆ ਪੁਰਾਣਾ

ਲੁਧਿਆਣਾ, 11 ਅਕਤੂਬਰ 2026: ਲੁਧਿਆਣਾ ਪੂਰਬੀ (ਵਿਧਾਨ ਸਭਾ ਹਲਕਾ ਨੰਬਰ 60/ SIR Punjab) ਦੀ ਵੋਟਰ ਸੂਚੀ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਤਸਵੀਰ ਛਪਣ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਵੱਖ-ਵੱਖ ਹਲਕਿਆਂ ਵਿੱਚ ਕੀਤਾ ਜਾ ਰਿਹਾ ਦਾਅਵਾ ਪੂਰੀ ਤਰ੍ਹਾਂ ਗੁੰਮਰਾਹਕੁੰਨ ਅਤੇ ਤੱਥਾਂ ਤੋਂ ਪਰ੍ਹੇ ਪਾਇਆ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਤ ਚੋਣ ਅਧਿਕਾਰੀਆਂ ਵੱਲੋਂ ਇਸ ਸਾਰੇ ਮਾਮਲੇ ਉੱਤੇ ਸਥਿਤੀ ਸਪੱਸ਼ਟ ਕਰਦਿਆਂ ਹੁਣ ਨਵਾਂ ਦਾਅਵਾ ਕੀਤਾ ਹੈ ਕਿ, ਸ਼ਹੀਦ ਭਗਤ ਸਿੰਘ ਦੀ ਫੋਟੋ ਸਬੰਧੀ ਫੈਲਾਈ ਜਾ ਰਹੀ ਜਾਣਕਾਰੀ ਅਧੂਰੀ ਹੈ।

ਮਾਮਲਾ ਲੁਧਿਆਣਾ ਪੂਰਬੀ ਹਲਕੇ ਦੇ ਭਾਗ ਨੰਬਰ 38 ਨਾਲ ਸਬੰਧਤ ਹੈ, ਜਿੱਥੇ ਵੋਟਰ ਲੜੀ ਨੰਬਰ 422 ਦੇ ਸਾਹਮਣੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਫੋਟੋ ਲੱਗੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ। ਚੋਣ ਦਫ਼ਤਰ ਦੇ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਇਹ ਗਲਤ ਫੋਟੋ ਦਰਅਸਲ ਪੁਰਾਣੀ ਵੋਟਰ ਸੂਚੀ ਵਿੱਚ ਦਰਜ ਸੀ। ਇਸ ਤੋਂ ਬਾਅਦ ਜਦੋਂ 13 ਅਗਸਤ 2026 ਨੂੰ ਡਰਾਫਟ ਵੋਟਰ ਸੂਚੀ ਪ੍ਰਕਾਸ਼ਿਤ ਕੀਤੀ ਗਈ ਸੀ, ਤਾਂ ਤਕਨੀਕੀ ਜਾਂ ਦਫ਼ਤਰੀ ਖਾਮੀ ਕਾਰਨ ਇਹ ਗਲਤੀ ਉਸ ਡਰਾਫਟ ਵਿੱਚ ਵੀ ਸ਼ਾਮਲ ਹੋ ਗਈ ਸੀ।

ਚੋਣ ਕਮਿਸ਼ਨ ਵੱਲੋਂ ਸਮੇਂ-ਸਮੇਂ ‘ਤੇ ਚਲਾਈ ਜਾਂਦੀ ‘ਵਿਸ਼ੇਸ਼ ਤੀਬਰ ਸੁਧਾਈ’ (Special Intensive Revision – SIR) ਦੀ ਤਸਦੀਕ ਪ੍ਰਕਿਰਿਆ ਦੌਰਾਨ ਅਧਿਕਾਰੀਆਂ ਦੀ ਨਜ਼ਰ ਇਸ ਗਲਤੀ ‘ਤੇ ਪਈ ਸੀ। ਚੋਣ ਅਮਲੇ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਸ ਤਰੁੱਟੀ ਦੀ ਜਾਂਚ ਕੀਤੀ ਗਈ ਅਤੇ ਵੋਟਰ ਸੂਚੀ ਵਿੱਚ ਮੌਜੂਦ ਇਸ ਗਲਤ ਫੋਟੋ ਨੂੰ ਪਹਿਲਾਂ ਹੀ ਠੀਕ ਕਰ ਦਿੱਤਾ ਗਿਆ ਸੀ।

ਸਬੰਧਤ ਚੋਣ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰਾਂ ਦੇ ਵੇਰਵਿਆਂ ਦੀ ਪੂਰੀ ਤਰ੍ਹਾਂ ਜਾਂਚ-ਪੜਤਾਲ ਕਰਨ ਤੋਂ ਬਾਅਦ ਹੁਣ ਸਹੀ ਅਤੇ ਦਰੁਸਤ ਫੋਟੋ ਵਾਲੀ ਅੰਤਿਮ ਵੋਟਰ ਸੂਚੀ (Final Voter List) ਮੁਕੰਮਲ ਤੌਰ ‘ਤੇ ਤਿਆਰ ਕਰ ਲਈ ਗਈ ਹੈ। ਇਹ ਅੰਤਿਮ ਅਤੇ ਸਹੀ ਵੋਟਰ ਸੂਚੀ 12 ਅਕਤੂਬਰ 2026 ਨੂੰ ਅਧਿਕਾਰਤ ਤੌਰ ‘ਤੇ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ।

ਚੋਣ ਦਫ਼ਤਰ ਨੇ ਆਮ ਜਨਤਾ ਅਤੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਧੂਰੀਆਂ ਜਾਂ ਪੁਰਾਣੀਆਂ ਰਿਪੋਰਟਾਂ ਦੇ ਆਧਾਰ ‘ਤੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਅਤੇ ਗੁੰਮਰਾਹਕੁੰਨ ਦਾਅਵਿਆਂ ‘ਤੇ ਯਕੀਨ ਨਾ ਕਰਨ। ਚੋਣ ਕਮਿਸ਼ਨ ਵੋਟਰ ਸੂਚੀਆਂ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ, ਸ਼ੁੱਧ ਅਤੇ ਤਰੁੱਟੀ-ਰਹਿਤ ਬਣਾਉਣ ਲਈ ਵਚਨਬੱਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਗਲਤੀ ਸਾਹਮਣੇ ਆਉਣ ‘ਤੇ ਉਸ ਨੂੰ ਨਿਯਮਾਂ ਅਨੁਸਾਰ ਤੁਰੰਤ ਦਰੁਸਤ ਕੀਤਾ ਜਾਂਦਾ ਹੈ।

 

Leave a Comment