Join WhatsApp

Join Now

ਅਖੌਤੀ ਸਿੱਖਿਆ ਕ੍ਰਾਂਤੀ! 78 ਸਾਲਾਂ ‘ਚ ਪਹਿਲੀ ਵਾਰ ਸਕੂਲਾਂ ਨੂੰ ਪਾਰਟੀ ਦੇ ਪ੍ਰਚਾਰ ਲਈ ਵਰਤ ਰਹੀ ਭਗਵੰਤ ਮਾਨ ਸਰਕਾਰ

On: July 21, 2026 2:09 PM

 

ਅਖੌਤੀ ਸਿੱਖਿਆ ਕ੍ਰਾਂਤੀ! 78 ਸਾਲਾਂ ‘ਚ ਪਹਿਲੀ ਵਾਰ ਸਕੂਲਾਂ ਨੂੰ ਪਾਰਟੀ ਦੇ ਪ੍ਰਚਾਰ ਲਈ ਵਰਤ ਰਹੀ ਭਗਵੰਤ ਮਾਨ ਸਰਕਾਰ

ਸਿਰਫ ਵੋਟਾਂ ਲੈਣ ਲਈ ਬੁਰੀ ਤਰਾਂ ਹਾਬੜੀ ਪੰਜਾਬ ਸਰਕਾਰ-ਡੀ.ਟੀ.ਐਫ਼.

Punjab News, 21 ਜੁਲਾਈ 2026- ਫੋਟੋਆਂ ਅਤੇ ਫਲੈਕਸਾਂ ਦੇ ਸਰਕਾਰ ਵਜੋਂ ਮਸ਼ਹੂਰ ਹੋਈ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੁਣ ਪੰਜਾਬ ਦੇ ਸਕੂਲਾਂ ਵਿੱਚ ਗਿਆਰ੍ਹਵੀਂ ਅਤੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲੱਗੇ ਹੋਏ ਸਕੂਲ ਬੈਗ ਵੰਡੇਗੀ।

ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਿੱਖਿਆ ਕ੍ਰਾਂਤੀ ਦਾ ਢੋਂਗ ਰਚ ਕੇ ਪੰਜਾਬ ਸਰਕਾਰ ਸਕੂਲਾਂ ਰਾਹੀਂ ਆਪਣੀ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਵਾ ਰਹੀ ਹੈ।

ਨਿੱਤ ਦਿਨ ਅਧਿਆਪਕਾਂ ਨੂੰ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਫੋਟੋ ਲੱਗੇ ਵੱਖ ਵੱਖ ਤਰਾਂ ਦਾ ਸਮਾਨ ਵੰਡਣ ਦੀ ਹਦਾਇਤਾਂ ਮਿਲਦੀਆਂ ਰਹਿੰਦੀਆਂ ਹਨ। ਤਾਜ਼ਾ ਮਸਲਾ ਇਹ ਹੈ ਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੇ 4 ਲੱਖ ਵਿਦਿਆਰਥੀਆਂ ਨੂੰ ਭਗਵੰਤ ਮਾਨ ਦੀ ਫੋਟੋ ਲੱਗੇ ਹੋਏ ਬੈਗ ਵੰਡੇ ਜਾਣਗੇ ਅਤੇ ਇਸ ਨੂੰ ਇੱਕ ਈਵੇੰਟ ਵਜੋਂ ਆਪਣੇ ਐੱਮ.ਐੱਲ.ਏਜ਼ ਤੋਂ ਇਹ ਬੈਗ ਵੰਡਵਾਏ ਜਾਣਗੇ। ਆਗੂਆਂ ਨੇ ਕਿਹਾ ਕਿ ਵੋਟਾਂ ਲਈ ਪੰਜਾਬ ਸਰਕਾਰ ਬੁਰੀ ਤਰਾਂ ਹਾਬੜ ਚੁੱਕੀ ਹੈ ਅਤੇ ਬਿਲਕੁਲ ਹੇਠਲੇ ਪੱਧਰ ਤੇ ਆ ਕੇ ਸਕੂਲਾਂ ਨੂੰ ਪਾਰਟੀ ਦੇ ਪ੍ਰਚਾਰ ਦਾ ਸਾਧਨ ਬਣਾ ਲਿਆ ਹੈ।

ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਮੀਤ ਪ੍ਰਧਾਨ ਸੁੱਖਵਿੰਦਰ ਸੁੱਖੀ,ਸੰਯੁਕਤ ਸਕੱਤਰ ਦਲਜੀਤ ਸਮਰਾਲਾ, ਵਿਤ ਸਕੱਤਰ ਜਸਵਿੰਦਰ ਬਠਿੰਡਾ,ਪ੍ਰੈਸ ਸਕੱਤਰ ਲਖਵੀਰ ਮੁਕਤਸਰ ਅਤੇ ਸਹਾਇਕ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੈਹਣੀਵਾਲ ਕਿਹਾ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਸਰਕਾਰ ਬਣਦੇ ਹੀ ਸਿੱਖਿਆ ਵਿਭਾਗ ਤੋਂ ਇੱਕ ਦਾਖਲਾ ਮੁਹਿੰਮ ਦਾ ਫਲੈਕਸ ਡਿਜ਼ਾਈਨ ਕਰਵਾਇਆ, ਜਿਸ ਉੱਪਰ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੀ ਫੋਟੋ ਲੱਗੀ ਹੋਈ ਸੀ।

ਉਸ ਤੋਂ ਬਾਅਦ ਸਿੱਖਿਆ ਕ੍ਰਾਂਤੀ ਦਾ ਡਰਾਮਾ ਰਚ ਕੇ ਪੁਰਾਣੀਆਂ ਬਿਲਡਿੰਗਾਂ ਤੇ ਨੀਂਹ ਪੱਥਰ ਲਗਵਾਏ, ਇਸੇ ਤਰਾਂ ਪੀ ਟੀ ਐਮ ਵਿੱਚ ਆਪਣੇ ਪ੍ਰਚਾਰ ਦੇ ਪੈਂਫਲਿਟ ਵੰਡਵਾਏ ਗਏ। ਅਪ੍ਰੈਲ ਮਹੀਨੇ ਵਿੱਚ ਤਾਂ ਹੱਦ ਹੀ ਕਰ ਦਿੱਤੀ, ਜਦੋਂ ਬੱਚਿਆਂ ਨੂੰ ਮੁੱਖ ਮੰਤਰੀ ਦੀ ਫੋਟੋ ਲੱਗੇ ਲਿਫਾਫੇ ਵੰਡਣ ਲਈ ਕਿਹਾ ਗਿਆ।

ਆਗੂਆਂ ਨੇ ਕਿਹਾ ਕਿ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਸ ਗੱਲ ਦਾ ਹਾਮੀ ਹੈ ਕਿ ਬੱਚਿਆਂ ਨੂੰ ਪੜਾਈ ਦਾ ਮਟੀਰੀਅਲ ਮੁਹਈਆ ਕਰਵਾਇਆ ਜਾਵੇ, ਪਰ ਜਥੇਬੰਦੀ ਇਸ ਗੱਲ ਦਾ ਸਖ਼ਤ ਵਿਰੋਧ ਕਰਦੀ ਹੈ ਕਿ ਸਟੱਡੀ ਮਟੀਰੀਅਲ ‘ਤੇ ਪਾਰਟੀ ਆਵਦੇ ਮੁੱਖ ਮੰਤਰੀ ਦੀਆਂ ਫੋਟੋ ਲਾ ਕੇ ਆਪਣੀ ਪਾਰਟੀ ਦਾ ਪ੍ਰਚਾਰ ਕਰੇ।

 

Leave a Comment